ਸਮੱਗਰੀ 'ਤੇ ਜਾਓ

ਚੀਨੀ ਸਾਹਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿਮਾ ਕਿਯਾਨ ਨੇ 2000 ਤੋਂ ਵੀ ਜ਼ਿਆਦਾ ਸਾਲ ਪਹਿਲਾਂ ਪੇਸ਼ੇਵਰ ਚੀਨੀ ਇਤਿਹਾਸਕਾਰੀ ਦੀ ਨੀਂਹ ਰੱਖੀ ਸੀ।
ਚੀਨੀ ਸਾਹਿਤ
ਰਿਵਾਇਤੀ ਚੀਨੀ中國文學
ਸਰਲ ਚੀਨੀ中国文学

ਚੀਨੀ ਸਾਹਿਤ ਦਾ ਇਤਿਹਾਸ ਹਜ਼ਾਰਾਂ ਸਾਲਾਂ ਤੋਂ ਫੈਲਿਆ ਹੋਇਆ ਹੈ, ਸਭ ਤੋਂ ਪੁਰਾਣੀ ਰਿਕਾਰਡ ਕੀਤੀ ਰਾਜਵੰਸ਼ ਅਦਾਲਤ ਦੇ ਪੁਰਾਲੇਖਾਂ ਤੋਂ ਲੈ ਕੇ ਸਿਆਣੇ ਚੀਨੀ ਭਾਸ਼ਾਵਾਂ ਦੇ ਲੋਕਾਂ ਦਾ ਮਨੋਰੰਜਨ ਕਰਨ ਲਈ ਮਿੰਗ ਰਾਜਵੰਸ਼ ਦੌਰਾਨ ਉੱਭਰਨ ਵਾਲੇ ਪਰਿਪੱਕ ਸਥਾਨਕ ਭਾਸ਼ਾਈ ਨਾਵਲਾਂ ਤੱਕ। ਤੰਗ ਰਾਜਵੰਸ਼ (618-907) ਦੌਰਾਨ ਵਿਆਪਕ ਪਧਰ ਤੇ ਲੱਕੜ ਦੇ ਗੁਟਕਿਆਂ ਵਾਲੀ ਛਪਾਈ ਅਤੇ ਬਾਈ ਸ਼ੇਂਗ ਦੁਆਰਾ ਚਲ ਕਿਸਮ ਦੀ ਛਪਾਈ ਦੀ ਕਾਢ (990-1051) ਸੌਂਗ ਰਾਜਵੰਸ਼ (960-1279) ਦੇ ਦੌਰਾਨ ਸਾਰੇ ਚੀਨ ਵਿੱਚ ਲਿਖਤ ਗਿਆਨ ਤੇਜ਼ੀ ਨਾਲ ਫੈਲ ਗਿਆ। ਵਧੇਰੇ ਆਧੁਨਿਕ ਸਮੇਂ ਵਿੱਚ, ਲੇਖਕ ਲੂ ਸ਼ੁਨ (1881–1936) ਨੂੰ ਚੀਨ ਵਿੱਚ ਬੇਹੁਆ (ਵਰਨੈਕੁਲਰ ਚੀਨੀ) ਸਾਹਿਤ ਦਾ ਸੰਸਥਾਪਕ ਮੰਨਿਆ ਜਾਂਦਾ ਹੈ।

ਪੂਰਵ-ਕਲਾਸੀਕਲ ਕਾਲ

[ਸੋਧੋ]

ਚੀਨੀ ਸਾਹਿਤ ਦੀ ਮੁਢਲੀ ਪਰਤ ਦਾ ਨਿਰਮਾਣ ਵੱਖ-ਵੱਖ ਸਮਾਜਿਕ ਅਤੇ ਪੇਸ਼ੇਵਰ ਪ੍ਰੰਪਰਾਵਾਂ ਦੀਆਂ ਮੌਖਿਕ ਪਰੰਪਰਾਵਾਂ ਤੋਂ ਪ੍ਰਭਾਵਿਤ ਸੀ: ਸੰਗੀਤ ਦੇ ਅਭਿਆਸ (ਸ਼ੀਜਿੰਗ),[1] ਨਜ਼ੂਮ (ਯੀ ਜਿੰਗ), ਖਗੋਲ ਵਿਗਿਆਨ, ਭੂਤ-ਪ੍ਰੇਤ ਵੱਸ ਕਰਨ ਦੇ ਰਵਾਜ਼। ਚੀਨੀ ਸਾਹਿਤ ਦੀ ਵੰਸ਼ਾਵਲੀ ਨੂੰ ਧਾਰਮਿਕ ਜਾਦੂ ਅਤੇ ਟੂਣੇ-ਟਾਮਣਾਂ (ਛੇ ਜ਼ੂ 六 祝, ਜਿਵੇਂ ਕਿ ਜ਼ੂ ਦੇ ਰੀਤੀ ਰਿਵਾਜਾਂ ਦੇ "ਦਾ ਜ਼ੂ" ਚੈਪਟਰ ਵਿੱਚ ਪੇਸ਼ ਕੀਤਾ ਗਿਆ ਹੈ) ਵੱਲ ਲਿਜਾਣ ਦੀ ਕੋਸ਼ਿਸ਼ ਲੀਯੂ ਸ਼ਿਪੇਈ ਦੁਆਰਾ ਕੀਤੀ ਗਈ ਸੀ।[2]

ਕਲਾਸੀਕਲ ਟੈਕਸਟ

[ਸੋਧੋ]

ਪੂਰਬੀ ਝਾਓ ਰਾਜਵੰਸ਼ (770–256 ਈਪੂ) ਦੇ ਸਮੇਂ ਹੋਏ ਚਿੰਤਨ ਦੇ ਸੈਂਕੜੇ ਸਕੂਲ ਤੋਂ ਸ਼ੁਰੂ ਹੋਇਆ ਮੁਢਲੇ ਚੀਨੀ ਸਾਹਿਤ ਦਾ ਬੜਾ ਵੱਡਾ ਭੰਡਾਰ ਹੈ। ਇਸ ਵਿੱਚ ਸਭ ਮਹੱਤਵਪੂਰਨ ਸ਼ਾਹਕਾਰਾਂ ਵਿੱਚ ਕਨਫਿਊਸ਼ੀਅਸਵਾਦ, ਤਾਓਵਾਦ, ਮੋਹਿਜ਼ਮ, ਕਾਨੂੰਨਵਾਦ, ਦੇ ਨਾਲ ਨਾਲ ਫੌਜੀ ਵਿਗਿਆਨ ਅਤੇ ਚੀਨੀ ਇਤਿਹਾਸ ਦੀਆਂ ਸ਼ਾਹਕਾਰ ਰਚਨਾਵਾਂ ਸ਼ਾਮਲ ਸਨ। ਯਾਦ ਰੱਖੋ ਕਿ ਕਵਿਤਾਵਾਂ ਅਤੇ ਗੀਤਾਂ ਦੀਆਂ ਕਿਤਾਬਾਂ ਨੂੰ ਛੱਡ ਕੇ, ਇਸ ਸਾਹਿਤ ਦਾ ਬਹੁਤਾ ਹਿੱਸਾ ਦਾਰਸ਼ਨਿਕ ਅਤੇ ਸਿਧਾਂਤਕ ਹੈ; ਗਲਪ ਵਿਧਾ ਵਿੱਚ ਬਹੁਤ ਘੱਟ ਸਾਹਿਤ ਹੈ। ਐਪਰ, ਇਨ੍ਹਾਂ ਲਿਖਤਾਂ ਨੇ ਉਨ੍ਹਾਂ ਦੇ ਵਿਚਾਰਾਂ ਅਤੇ ਉਨ੍ਹਾਂ ਦੀ ਵਾਰਤਕ ਸ਼ੈਲੀ ਦੋਵਾਂ ਰਾਹੀਂ ਆਪਣੀ ਮਹੱਤਤਾ ਕਾਇਮ ਰੱਖੀ।

ਕਨਫਿਊਸ਼ੀਅਨ ਰਚਨਾਵਾਂ ਵਿਸ਼ੇਸ਼ ਤੌਰ 'ਤੇ ਚੀਨੀ ਸਭਿਆਚਾਰ ਅਤੇ ਇਤਿਹਾਸ ਲਈ ਬੁਨਿਆਦੀ ਮਹੱਤਵ ਦੀਆਂ ਧਾਰਨੀ ਰਹੀਆਂ ਹਨ। 12 ਵੀਂ ਸਦੀ ਈ. ਵਿੱਚ, ਕਿਸੇ ਵੀ ਸਰਕਾਰੀ ਅਹੁਦੇ ਲਈ ਸ਼ਾਹੀ ਪ੍ਰੀਖਿਆ ਦੇ ਅਧਾਰ ਵਜੋਂ ਚੁਣੀਆਂ ਚਾਰ ਕਿਤਾਬਾਂ ਅਤੇ ਪੰਜ ਕਲਾਸਿਕਾਂ ਵਜੋਂ ਜਾਣੇ ਜਾਂਦੀਆਂ ਰਚਨਾਵਾਂ ਦਾ ਇੱਕ ਸਮੂਹ ਸੀ। ਇਸ ਲਈ ਇਹ ਨੌਂ ਕਿਤਾਬਾਂ ਵਿਦਿਅਕ ਪ੍ਰਣਾਲੀ ਦਾ ਕੇਂਦਰ ਬਣ ਗਈਆਂ। ਉਹਨਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ: ਪੰਜ ਕਲਾਸਿਕ, ਕਥਿਤ ਤੌਰ ਤੇ ਕਨਫਿਊਸ਼ੀਅਸ ਦੀ ਕੀਤੀ ਗਈ ਵਿਆਖਿਆ ਅਤੇ ਸੰਪਾਦਨਾ ਸਹਿਤ, ਅਤੇ ਚਾਰ ਕਿਤਾਬਾਂ। ਪੰਜ ਕਲਾਸਿਕ ਹਨ:

ਹਵਾਲੇ

[ਸੋਧੋ]
  1. Chen Zhi, The Shaping of the Book of Songs, 2007.
  2. 刘师培,《文学出于巫祝之官说》