ਦਲਜੀਤ ਸਿੰਘ ਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਲਜੀਤ ਸਿੰਘ ਸ਼ਾਹੀ ਦਾ ਜਨਮ 4 ਅਕਤੂਬਰ 1966 ਨੂੰ ਸਰਦਾਰ ਪ੍ਰੀਤਮ ਸਿੰਘ ਅਤੇ ਮਾਤਾ ਸਵਰਗੀ ਮਨਜੀਤ ਕੌਰ ਦੇ ਘਰ ਹੋਇਆ। ਉਸ ਨੇ ਕਾਨੂੰਨ ਦੀ ਪੜ੍ਹਾਈ ਅਤੇ ਐਮ. ਏ. ਸਮਾਜ ਸ਼ਾਸ਼ਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਕੀਤੀ ਹੈ। ਉਹ ਸਮਰਾਲਾ ਬਾਰ ਐਸੋਸੀਏਸ਼ਨ ਦੇ ਪਰਧਾਨ ਵੀ ਰਿਹਾ ਹੈ। ਉਸ ਨੇ ਦਸਵੀਂ ਕਲਾਸ ਤੋ ਨਾਟਕ ਕਲਾ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਅਤੇ ਪੰਜਾਬ ਦੇ ਮਸ਼ਹੂਰ ਨਾਟਕਕਾਰਾਂ ਗੁਰਸ਼ਰਨ ਸਿੰਘ, ਡਾਕਟਰ ਆਤਮਜੀਤ ਹੋਰਾਂ  ਨਾਲ ਨਾਟਕ ਕੀਤੇ। ਦਲਜੀਤ ਸ਼ਾਹੀ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਸੰਦਲੀ ਪੈੜਾਂ, ਵਿਰਾਸਤ ਦੀਆਂ ਸੌ ਤੋਂ ਵੱਧ ਕਿਸ਼ਤਾਂ ਵਿੱਚ ਕੰਮ ਕੀਤਾ। ਗੁਰਸ਼ਰਨ ਭਾਅ ਜੀ ਦੇ ਬਣਾਏ ਸੀਰੀਅਲ ਜੋ ਦੂਰਦਰਸ਼ਨ ਦਿੱਲੀ ਤੋਂ ਟੈਲੀਕਾਸਟ ਹੋਇਆ ਦਾਸਤਾਨੇ ਪੰਜਾਬ ਵਿੱਚ ਵੀ ਕੰਮ ਕੀਤਾ  ਇਸੇ ਤਰੀਕੇ ਨਾਲ ਦੂਰਦਰਸ਼ਨ ਜਲੰਧਰ ਕਈ ਨਾਟਕਾਂ ਵਿੱਚ ਕੰਮ ਕੀਤਾ। ਸਆਦਤ ਹਸਨ ਮੰਟੋ ਦੀ ਸ਼ਤਾਬਦੀ ਤੇ ਸਮਰਾਲੇ ਵਿੱਚ ਵੱਡਾ ਇਕੱਠ ਕਰਕੇ ਪਾਕਿਸਤਾਨ ਤੋਂ ਦਸ ਦੇ ਕਰੀਬ ਲੇਖਕ ਸੱਦੇ ਅਤੇ ਸਆਦਤ ਹਸਨ ਮੰਟੋ ਦੀਆਂ ਬੇਟੀਆਂ ਨੁਜਹਤ,ਨੁਸਰਤ ਅਤੇ ਨਿੱਘਾਹਿੱਤ ਆਈਆਂ।[1]

ਦਲਜੀਤ ਸਿੰਘ ਸ਼ਾਹੀ ਪੇਸ਼ੇ ਵਜੋਂ ਵਕੀਲ ਹੈ, ਤੇ ਲੋਕਾਂ ਦੀ ਮੁਕੱਦਮਿਆਂ ਵਿੱਚ ਮਦਦ ਕਰਦਾ ਹੈ।[2] ਉਹ ਇੱਕ ਸਕੂਲ  ਕਿੰਡਰਗਾਰਟਨ ਚਲਾ ਰਿਹਾ ਹੈ ਅਤੇ ਗਰੀਬ ਬੱਚਿਆਂ ਦੀ ਫੀਸ ਮੁਆਫ ਕਰਨੀ ਅਤੇ ਉਨ੍ਹਾਂ ਨੂੰ ਸਾਹਿਤ ਨਾਲ ਜੋੜਨ ਦਾ ਕੰਮ ਸਕੂਲ ਰਾਹੀਂ ਕਰ ਰਿਹਾ ਹੈ। ਉਸ ਦੀਆਂ ਦੋ ਕਿਤਾਬਾਂ ਆਈਆਂ ਹਨ, ਇੱਕ ਸਫ਼ਰਨਾਮਾ “ਇੱਕ ਗੇੜੀ ਅਮਰੀਕਾ " ਅਤੇ ਦੂਸਰੀ "ਝਰੀਟਾਂ"। ਦਲਜੀਤ ਸਿੰਘ ਸ਼ਾਹੀ ਥੀਏਟਰ ਦਾ ਬੰਦਾ ਹੈ ਉਸ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਅਤੇ ਟੀਵੀ ਸੀਰੀਅਲ ਅਤੇ ਨਾਟਕਾਂ ਵਿੱਚ ਕੰਮ ਕੀਤਾ ਹੈ।[ਹਵਾਲਾ ਲੋੜੀਂਦਾ] ਆਰਟ ਸੈਂਟਰ ਸਮਰਾਲਾ ਖ਼ਜ਼ਾਨਚੀ, ਲੇਖਕ ਮੰਚ ਸਮਰਾਲਾ ਦਾ ਪ੍ਰਧਾਨ ਹੈ।  ਉਹ ਵਕੀਲਾਂ ਦੀ ਸੰਸਥਾ ਬਾਰ ਐਸੋਸੀਏਸ਼ਨ ਦਾ ਵੀ ਪ੍ਰਧਾਨ ਰਿਹਾ ਹੈ। ਉਹ ਅੱਜ ਕੱਲ੍ਹ ਪੰਜਾਬੀ ਲੇਖਕਾਂ ਬਾਰੇ ਰੇਖਾ ਚਿੱਤਰ ਲਿਖ ਰਿਹਾ ਹੈ। ਦਲਜੀਤ ਦੀਆਂ ਕਹਾਣੀਆਂ ਵੱਡੇ ਮੈਗਜ਼ੀਨਾਂ ਵਿੱਚ ਅਕਸਰ ਛਪਦੀਆਂ ਹਨ।[3]

ਪੁਸਤਕਾਂ[ਸੋਧੋ]

  1. ਇੱਕ ਗੇੜੀ ਅਮਰੀਕਾ ਦੀ
  2. ਝਰੀਟਾਂ

ਹਵਾਲੇ[ਸੋਧੋ]

  1. "Punjab today - Indian Express". archive.indianexpress.com. Archived from the original on 2020-11-25. Retrieved 2020-07-11. {{cite web}}: Unknown parameter |dead-url= ignored (|url-status= suggested) (help)
  2. Service, Tribune News. "Daljit nominated member of Bar Council Advisory Committee". Tribuneindia News Service (in ਅੰਗਰੇਜ਼ੀ). Retrieved 2020-07-11.[permanent dead link]
  3. "MediaPunjab - ਐਡਵੋਕੇਟ ਦਲਜੀਤ ਸਿੰਘ ਸ਼ਾਹੀ ਜੀ ਦੁਆਰਾ ਰਚਿਤ ਪਹਿਲਾ ਕਹਾਣੀ ਸੰਗ੍ਰਹਿ ਝਰੀਟਾਂ - ਅਰਵਿੰਦਰ ਕੌਰ ਸੰਧੂ". www.mediapunjab.com (in ਅੰਗਰੇਜ਼ੀ). Retrieved 2020-07-11.