ਸਮੱਗਰੀ 'ਤੇ ਜਾਓ

ਦੰਡੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੰਡੀ ਸੰਸਕ੍ਰਿਤ ਭਾਸ਼ਾ ਦਾ ਪ੍ਰਸਿੱਧ ਸਾਹਿਤਕਾਰ ਹੈ। ਇਨ੍ਹਾਂ ਦੇ ਜੀਵਨ ਸਬੰਧੀ ਪ੍ਰਮਾਣਿਕ ਜਾਣਕਾਰੀ ਦੀ ਘਾਟ ਹੈ। ਕੁਝ ਵਿਦਵਾਨ ਇਨ੍ਹਾਂ ਦਾ ਜਨਮ ਸੱਤਵੀ ਸਦੀ ਦੇ ਅਖੀਰ ਅਤੇ ਅੱਠਵੀ ਸਦੀ ਦੇ ਆਰੰਭ ਵਿੱਚ ਵਿਚਕਾਰ ਮੰਨਦੇ ਹਨ ਅਤੇ ਕੁਝ ਵਿਦਵਾਨ ਇਨ੍ਹਾਂ ਦਾ ਜਨਮ 550-650 ਦੇ ਵਿਚਕਾਰ ਮੰਨਦੇ ਹਨ। 

ਜਾਣ-ਪਛਾਣ

[ਸੋਧੋ]

ਦੰਡੀ ਕਿਸ ਕਾਲ ਨਾਲ ਸਬੰਧ ਰੱਖਦੇ ਹਨ ਅਤੇ ਇਨ੍ਹਾਂ ਦੀਆਂ ਰਚਨਾ ਕਿਹੜੀਆਂ ਕਿਹੜੀਆਂ ਹਨ, ਬਾਰੇ ਵਿਦਵਾਨਾ ਵਿੱਚ ਮੱਤਭੇਦ ਹਨ। ਦੱਖਣ ਭਾਰਤ ਵਿੱਚ ਮਿਲਦੇ 'ਅਵੰਤੀਸੁੰਦਰੀ ਕਥਾ' ਅਤੇ 'ਅਵੰਤੀਸੁੰਦਰੀ ਕਥਾਸਾਰ' ਦੇ ਆਧਾਰ ਤੇ ਇਹ ਗਿਆਤ ਹੁੰਦਾ ਹੈ ਕਿ ਇਨ੍ਹਾਂ ਦੇ ਸਮਕਾਲੀ ਦਾਮੋਦਰ ਪੰਡਿਤ ਸਨ। ਇਹ ਭਾਰਵੀ ਦੇ ਮਿੱਤਰ ਸਨ। ਇਸੇ ਤਰ੍ਹਾਂ ਸੰਸਕ੍ਰਿਤ ਸਾਹਿਤ ਵਿੱਚ ਉਪਮਾ ਅਲੰਕਾਰ ਦੇ ਪ੍ਰਯੋਗ ਲਈ ਮਹਾਕਵੀ ਕਾਲੀਦਾਸ, ਅਰਥਗੋਰਵ ਲਈ ਮਹਾਕਵੀ ਭਾਰਵੀ ਅਤੇ ਪਦ-ਲਾਲਿਤਯ ਲਈ ਗਦਕਾਰ ਦੰਡੀ ਪ੍ਰਸਿੱਧ ਹਨ। ਇਨ੍ਹਾਂ ਦੀ ਸਹਾਇਤਾ ਨਾਲ ਚਾਲੁਕੀਆ ਰਾਜਵੰਸ਼ ਦੇ ਰਾਜਾ ਵਿਸ਼ਨੂੰਵਰਧਨ ਦੇ ਕੋਲ ਪਹੁੰਚ ਸਕੇ।  ਭਾਰਵੀ ਦੀ ਚੌਥੀ ਵਿੱਚ ਦੰਡੀ ਦਧ ਕਾਂਚੀਨਰੇਸ਼ ਦੇ ਆਸ਼ਰਮ ਵਿੱਚ ਇਨ੍ਹਾਂ ਦਾ ਜੀਵਨ ਬਤੀਤ ਹੋਇਆ। ਵੀਰਥ ਅਤੇ ਉਸ ਦੀ ਪਤਨੀ ਗੋਰੀ ਆਚਾਰੀਆ ਦੰਡੀ ਦੇ ਮਾਤਾ-ਪਿਤਾ ਸਨ।[1] ਗੋਰੀ ਦੇ ਅਨੇਕਾ ਬੇਟੀਆਂ ਦੇ ਬਾਅਦ ਦੰਡੀ ਨੇ ਜਨਮ ਲਿਆ। ਦੰਡੀ ਦੱਖਣ ਦਾ ਨਿਵਾਸੀ ਸੀ।"ਪਹਿਲਾ ਤਾਂ ਇੱਕ ਹੀ ਕਵੀ ਵਾਲਮੀਕਿ ਸੀ ; ਮਹਾਂਭਾਰਤ ਦੇ ਵੇਦਵਿਆਸ ਦੇ ਹੋਣ 'ਤੇ ਦੋ ਅਤੇ ਦੰਡੀ ਦੇ ਹੋਣ 'ਤੇ ਕਵੀਆ ਦੀ ਸੰਖਿਆ ਤਿੰਨ ਹੋ ਗਈ।[1] ਕੰਨੜ ਭਾਸ਼ਾ ਦੇ ਅਲੰਕਾਰਗ੍ਰੰਥ 'ਕਵਰਾਜਮਾਰਗ (815 ਈ.) ਉਤੇ ਦੰਡੀ ਦੇ 'ਕਾਵਯਦਰਸ਼' ਦਾ ਬਹੁਤ ਪ੍ਰਭਾਵ ਦਿਖਾਈ ਦਿੰਦਾ ਹੈ। ਇਸਦਾ ਪ੍ਰਕਾਰ ਇਸਦਾ ਸਮਾਂ ਕਾਲੀਦਾਸ ਤੋਂ ਪਿਛੋਂ ਹੋਣ ਦਾ ਅਨੁਮਾਨ ਲਾਇਆ ਜਾਂਦਾ ਹੈ। ਪ੍ਰੋ. ਪਾਠਕ ਦੀ ਮੱਤ ਅਨੁਸਾਰ ਕਾਵਯਦਰਸ਼ ਨਾਲ ਸਬੰਧਿਤ ਵਿਭਾਗ  ਭਰਥਰੀ ਹਰੀ (650 ਈ.) ਦੇ ਆਧਾਰ ਉਤੇ ਇਸਦਾ ਕਾਲ ਕਾਵਯਾਦਰਸ਼ ਤੋਂ ਬਾਅਦ ਦਾ ਮੰਨਿਆ ਗਿਆ ਹੈ। ਦੰਡੀ ਸਿਰਫ਼ ਇੱਕ ਕਾਵਿ-ਸ਼ਾਸਤਰੀ ਹੀ ਨੀ ਬਲਕਿ ਇੱਕ ਉੱਘੇ ਅਤੇ ਪ੍ਰਸਿੱਧ ਕਵੀ ਵੀ ਹਨ।'ਦੰਡੀ ਦੇ ਇੱਕ ਸ਼ਲੋਕ ਉਤੇ ਕਾਦੰਬਰੀ ਦੇ ਸ਼ੁਕਨਾਸ਼ੋਪਦੇਸ਼ ਦਾ ਪ੍ਰਭਾਵ ਸਵੀਕਾਰ ਕੀਤਾ ਜਾਵੇ ਤਾਂ ਉਹਨਾਂ ਦਾ ਕਾਲ ਬਾਣਭੱਟ ਦੇ ਕਾਲ ਦੇ ਸਮਾਂਤਰ ਹੋਵੇਗਾ।

ਰਚਨਾਵਾਂ

[ਸੋਧੋ]

ਕਿੰਵਦੰਤੀ ਅਤੇ ਸੁਭਾਸ਼ਿਤ ਦੇ ਅਨੁਸਾਰ ਦੰਡੀ ਦੀਆਂ ਤਿੰਨ ਰਚਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਪਹਿਲੀ ਰਚਨਾ 'ਕਾਚਯਾਦਰਸ਼'  ਹੈ, ਦੂਸਰੀ ਦਸ਼ਕੁਮਾਰਚਰਿਤ ਅਤੇ ਤੀਸਰੀ ਰਚਨਾ ਮ੍ਰਿੱਛਕਟਿਕਮ ਮੰਨੀ ਜਾਂਦੀ ਹੈ। ਅਵੰਤੀਸ਼ੁੰਦਰੀਕਥਾ,ਦਸ਼ਕੁਮਾਰਚਰਿਤਮ,‌ ਦੇ ਹੋਰ ਰਚਨਾਵਾਂ ਗਦਕਾਵਿ ਦੇ ਰੂਪ ' ਚ ਨਿਰਵਿਵਾਦ ਸਵੀਕਾਰ ਕੀਤੀਆਂ ਜਾਂਦੀਆਂ ਹਨ। ਦੰਡੀ ਦਾ ਚੋਥਾ ਗ੍ੰਥ 'ਕਾਵਿਆਦਰਸ਼' ਹੈ। ਦੰਡੀ ਨੇ `ਅਵੰਤੀਸੁੰਦਰੀਕਥਾ ' ਗਦਕਾਵਿ 'ਚ- ਮਹਾਕਵੀ ਭਾਸ, ਸੁਬੰਧੂ,ਸ਼ੂਦ੍ਕ, ਕਾਲੀਦਾਸ, ਬਾਣਭੱਟ ਅਤੇ ਮਯੂਰ- ਕਵੀਆ ਦਾ ਉੱਲੇਖ ਕੀਤਾ ਹੈ। ਦੰਡੀ ਦੇ ਨਾਮ ਬਾਰੇ ਇੱਕ ਕਿੰਵਦੰਤੀ ਪ੍ਰਸਿੱਧ ਹੈ ਕਿ ਇਹਨਾਂ ਨੇ ' ਦਸ਼ਕੁਮਾਰਚਰਿਤਮ੍ ' ਦੇ ਮੰਗਲਚਰਣ - ਸ਼ਲੋਕ ਵਿੱਚ ਅੱਠ ਬਾਰ ' ਦੰਡ' ਪਦ ਦਾ ਪ੍ਰਯੋਗ ਕੀਤਾ ਹੈ। ਇਸੇ ਆਧਾਰ ਤੇ ਇਹਨਾਂ ਨੂੰ ‌‍'ਦੰਡੀ' ਕਹਿਣਾ ਪ੍ਰਚਲਿਤ ਹੋ ਗਿਆ।[2] ਦੰਡੀ ਨੇ ਅਵੰਤੀਸ਼ੁੰਦਰੀ ਦੇ ਅਧੀਨ ਕਾਵਿਆਦਰਸ਼ (3114) ਵਿੱਚ ਕਾਂਚੀਕਾ ਦਾ ਜਿਕਰ ਕੀਤਾ ਹੈ। ਅਵੰਤੀਸ਼ੁੰਦਰੀ ਵਿੱਚ ਉਲੇਖਿਤ ਸਿੰਘ ਵਿਸ਼ੰਨੂ ਕਾਂਚੀ ਵਿੱਚ ਪਲਵ ਰਾਜ ਦੀ ਸਥਾਪਨਾ ਕਰਨ ਵਾਲੇ ਰਾਜਾ ਸਿੰਘ ਵਰਮਾ (550-60) ਦਾ ਪੁੱਤਰ ਸੀ। ਉਸ ਦਾ ਰਾਜਕਾਲ 560 ਈ. ਦੇ ਆਸ- ਪਾਸ ਮੰਨਿਆਂ ਜਾਂਦਾ ਹੈ।[3]

ਦੰਡੀ ਦੀ ਕਾਵਿ ਸ਼ਾਸਤਰ ਨੂੰ ਦੇਣ

[ਸੋਧੋ]

ਦੰਡੀ ਨੇ ਕਾਵਿ ਦੀ ਪਰਿਭਾਸ਼ਾ ਕਰਦਿਆ ਕਿਹਾ ਹੈ,"ਮਨ ਭਾਉਂਦੇ ਅਰਥਾਂ ਨੂੰ ਰਸ ਪ੍ਗਟ ਕਰਨ ਵਾਲੀ ਰਸਾਤਮਗ ਪਦਾਵਲੀ ਹੀ ਕਾਵਿ- ਸਰੀਰ ਹੈ।"[4]

  • ਦੰਡੀ ਨੇ ਕਿਹਾ ਹੈ ਕਿ ਸ਼ਲੇਸ ਆਦਿ ਦਸ ਗੁਣ 'ਵੈਦਰਭ' ਮਾਰਗ ਦੇ ਪ੍ਾਣ ਅਤੇ ਇੰਨਾਂ ਦੇ ਉਲਟ ਗੁਣ 'ਗੋੜ'ਮਾਰਗ ਦੇ ਪ੍ਾਣ ਹਨ।
  • ਦੰਡੀ ਨੇ ਪ੍ਮੁੱਖ ਤੋਰ ਤੇ ਗੁਣ ਨੂੰ ਕਾਵਿ ਦੀ ਸੰਪੱਤੀ ਅਤੇ ਦੋਸ਼ ਨੂੰ ਕਾਵਿ ਦੀ ਵਿਪੱਤੀ ਮੰਨਿਆ ਹੈ। ਅਰਥਾਤ ਗੁਣ ਦੇ ਸਮਾਵੇਸ਼ ਨਾਲ ਕਾਵਿ ਦੇ ਸੋਂਦਰਯ 'ਚ ਉਤਕਰਸ ਅਤੇ ਦੋਸ਼ ਨਾਲ ਉਸ ਦਾ ਸੋਂਦਰਯ ਨਸ਼ਟ ਹੋ ਜਾਂਦਾ ਹੈ।
  • ਦੰਡੀ ਨੂੰ ਦੂਜਾ ਅਲੰਕਾਰਵਾਦੀ ਸ਼ਾਸਤਰੀ ਮੰਨਿਆ ਗਿਆ ਹੈ ਉਸ ਨੇ ਆਪਣੇ ਗ੍ਰੰਥ 'ਕਾਵਯਾਦਰਸ਼' ਵਿੱਚ ਅਲੰਕਾਰਾਂ ਵਿਸਥਾਰ ਸਾਹਿਤ ਵਿਸਲੇਸ਼ਣ ਕੀਤਾ ਹੈ। ਉਸ ਨੇ ਕੁੱਲ ਚਾਰ ਸ਼ਬਦ ਅਲੰਕਾਰ ਅਤੇ 35 ਅਰਥ ਅਲੰਕਾਰਾਂ ਦਾ ਵਰਣਨ ਕੀਤਾ ਹੈ। ਦੰਡੀ ਦੁਆਰਾ ਰਸ ਨੂੰ ਅਲੰਕਾਰ ਵਿੱਚ ਹੀ ਸ਼ਾਮਿਲ ਕਰ ਲਿਆ ਸੀ ਅਤੇ ਰਸ ਰਾਹੀ ਉਤਪੰਨ ਅਨੰਦ ਨੂੰ ਵੀ ਰਸਵਤ ਅਲੰਕਾਰ ਆਖਿਆ। ਇਸ ਦੁਆਰਾ ਅਤਿਸ਼ਯੋਕਤੀ ਨੂੰ ਸ਼ੇ੍ਸ਼ਠ ਅਲੰਕਾਰ ਮੰਨਿਆ ਗਿਆ ਹੈ।[5] ਆਚਾਰੀਆ ਦੰਡੀ ਨੇ ਕਾਵਿ ਦੀ ਸੋਭਾ ਉਤਪੰਨ ਕਰਨ ਵਾਲੇ ਸਾਰੇ ਗੁਣਾ ਨੂੰ ਅਲੰਕਾਰ ਕਿਹਾ ਹੈ ਇਹ ਅਨੰਤ ਹਨ। ਇਹਨਾਂ ਦੀ ਗਿਣਤੀ ਨਹੀਂ ਦੱਸੀ ਜਾ ਸਕਦੀ। ਦੰਡੀ ਦੇ ਗ੍ੰਥ 'ਕਾਵਯਾਦਰਸ਼' ਚ ਸੈਂਤੀ ਅਲੰਕਾਰ ਦਾ ਪ੍ਰਤੀਪਾਦਨ ਦੋ ਰੂਪਾਂ ਵਿੱਚ ਮਿਲਦਾ ਹੈ।
  • ਸ਼ਬਦਾਲੰਕਾਰ- ਦੋ ਯਮਕ ਤੇ ਚਿਤ੍
  • ਅਰਥਲੰਕਾਰ- ਪੈਂਤੀ, ਉਪਮਾ, ਰੂਪਕ, ਸਲੇਸ਼ ਆਦਿ।
  • ਆਚਾਰੀਆ ਦੰਡੀ ਨੇ ਕਾਵਿ 'ਚ 'ਰਸ' ਦੀ ਜ਼ਰੂਰੀ ਹੋਂਦ ਅਤੇ ਉਸ ਦੇ ਮਹੱਤਵ ਨੂੰ ਸਵੀਕਾਰ ਕੀਤਾ ਹੈ।
  • ਦੰਡੀ ਨੇ ਹੀ ਸਭ ਤੋਂ ਪਹਿਲਾਂ ਕਾਵਿ ਰਚਨਾ ਦੇ ਉਕਤ ਮਾਰਗਾਂ ਦਾ ਮੂਲ ਤੱਤ ਕਾਵਿ ਗੁਣਾਂ (ਮਾਧੁਰਯ ਆਦਿ) ਨਾਲ ਸੰਬੰਧ ਸਥਾਪਿਤ ਕੀਤਾ ਹੈ।
  • ਦੰਡੀ ਨੇ ' ਕਾਵਿਆਦਰਸ਼' ਚ ਸਭ ਤੋਂ ਪਹਿਲਾਂ ਇਸ ਤੱਥ ਦਾ ਉਲੇਖ ਕੀਤਾ ਕਿ ਭਾਰਤੀ ਕਾਵਿ-ਸ਼ਾਸਤਰ 'ਚ ਕਾਵਿ ਆਤਮਾ ਦੇ ਪ੍ਸ਼ਨ ਨੂੰ ਸਭ ਤੋਂ ਪਹਿਲਾਂ ਉਠਾਇਆ ਹੈ।
  • ਦੰਡੀ ਨੇ 'ਮਾਧੁਰਯ ਗੁਣ' ਨੂੰ 'ਰਸ' ਦਾ ਹੀ ਪਰਿਆਇਵਾਚੀ ਸਿੱਧ ਕੀਤਾ ਹੈ। ਇਸੇ ਤਰਾਂ 'ਗਾ੍ਮਤਾ' ਆਦਿ ਦੋਸ਼ਾ ਨੂੰ ਖ਼ਤਮ ਕਰਨ ਲਈ ਵੀ 'ਰਸ' ਦੀ ਹੋਦ ਅਤੇ ਮਹੱਤਵ ਨੂੰ ਮੰਨਿਆ।
  • ਔਚਿਤਯ ਦਾ ਇਤਿਹਾਸਿਕ ਵਿਕਾਸਕ੍ਮ
  • ਆਚਾਰੀ਼ਆ ਦੰਡੀ ਨੇ ਕਾਵਿਗਤ ਗੁਣ-ਦੋਸ਼ ਦੇ ਵਿਵੇਚਨ ਵਿੱਚ ਔਚਿਤਯ ਅਤੇ ਅਨੋਚਿਤਯ ਦੇ ਕਾਰਣਾਂ ਵੱਲ ਧਿਆਨ ਕਰਵਾਉਂਦੇ ਹੋਏ ਕਾਵਿ ਵਿੱਚ ਦੇਸ਼ ਕਾਲ- ਕਲਾ- ਲੋਕ ਨਿਆਇ- ਆਗਮ (ਸ਼ਾਸਤ੍) ਦੇ ਵਿਰੁੱਧ ਕਥਨ ਨੂੰ ਵਿਰੋਧ ਨਾਮ ਦਾ ਦੋਸ਼ ਦੱਸਿਆ ਹੈ ਪਰ ਵਿਸ਼ੇਸ਼ ਸਥਿਤੀ 'ਚ ਕਵੀ-ਕੋਸ਼ਲ ਦੁਆਰਾ ਵਿਰੋਧ ਵੀ ਗੁਣ ਬਣ ਜਾਂਦਾ ਹੈ।
  • ਦੰਡੀ ਨੇ ਪ੍ਰਤਿਭਾ, ਵਿਉਂਤਪੱਤੀ, ਅਧਿਅੇੈਨ ਅਤੇ ਅਭਿਆਸ ਤਿੰਨਾਂ ਨੂੰ ਕਾਵਿ ਦੇ ਹੇਤੂਆਂ ਵਿੱਚ ਗਿਣਦੇ ਹੋਇਆ ਇਹ ਗੱਲ ਵੀ ਸ਼ਪਸ਼ਟ ਕੀਤੀ ਹੈ ਕਿ ਸਧਾਰਨ ਰੂਪ ਵਿੱਚ ਜੇ ਪ੍ਰਤਿਭਾ ਨਾ ਵੀ ਹੋਵੇ ਤਾਂ ਅਧਿਐਨ ਅਤੇ ਅਭਿਆਸ ਨਾਲ ਵੀ ਕਾਵਿ ਰਚਨਾ ਕੀਤੀ ਜਾ ਸਕਦੀ ਹੈ।
  • ਦੰਡੀ ਨੇ ਇਸ਼ਟ (ਇੱਛਤ) ਅਰਥ ਨਾਲ ਪੂਰਣ ਸ਼ਬਦਾਵਲੀ ਨੂੰ ਕਾਵਿ ਦਾ ਸਰੀਰ ਮੰਨਿਆ ਹੈ
  • ਇਸ ਤਰਾਂ ਦੰਡੀ ਭਾਮਹ ਤੋਂ ਹੱਟ ਕੇ ਸ਼ਬਦ ਅਤੇ ਅਰਥ ਦੋ ਸੁਮੇਲ ਦੀ ਥਾਂ ਕੇਵਲ ਸ਼ਬਦ ਨੂੰ ਹੀ ਮਹੱਤਵ ਦਿੰਦਾ ਹੈ।[6]
  • ਦੰਡੀ ਦੇ ਅਨੁਸਾਰ ਸਾਹਿਤ ਦੇ ਦੋ ਮੁੱਖ ਭੇਦ ਹਨ।
  • 1. ਗਦ
  • 2.ਪਦ[7]

ਆਚਾਰੀਆ ਦੰਡੀ ਦੇ ਮਹਾਂਕਾਵਿ ਬਾਰੇ ਵਿਚਾਰ

[ਸੋਧੋ]
  1. ਮਹਾਂਕਾਵਿ ਵਿੱਚ ਸਰਗ ਹੁੰਦੇ ਹਨ ਪਰ ਸਰਗ ਨਾ ਤਾਂ ਬਹੁਤ ਵੱਡੇ ਹੋਣ ਨਾ ਹੀ ਛੋਟੇ ਹੋਣ।
  2. ਮਹਾਂਕਾਵਿ ਦਾ ਅਰੰਭ ਆਸ਼ੀਰਵਾਦ ਦੇਵਤਿਆਂ ਦੀ ਉਸਤਤਿ ਜਾਂ ਕਹਾਣੀ ਦੇ ਇਸ਼ਾਰਾ ਕਰਨ ਵਾਲੇ ਕਾਵਿਬੰਦ ਨਾਲ ਹੁੰਦਾ ਹੈ।
  3. ਧਰਮ, ਅਰਥ, ਕਾਮ ਤੇ ਮੋਕਸ਼ ਇਹਨਾਂ ਚਾਰ ਮਨੁੱਖੀ ਆਦਰਸ਼ਾਂ ਦਾ ਉਲੇਖ ਹੁੰਦਾ ਹੈ।
  4. ਅਲੰਕਾਰਾਂ, ਰਸਾਂ, ਦੇ ਭਾਵਾਂ ਦਾ ਚਿਤਰਣ
  5. ਲੋਕਾਂ ਲਈ ਜੀਅ-ਪਰਚਾਵਾ
  6. ਸਰਗਾਂ ਵਿੱਚ ਵੰਨਸੁਵੰਨੇ ਛੰਦਾਂ ਦੀ ਵਰਤੋਂ
  7. ਨਾਟਕ ਵਾਲੀਆਂ ਸੰਧੀਆਂ ਦੀ ਯੋਜਨਾਂ[8]

ਕਾਵਿ ਦੇ ਹੇਤੂ ਸੰਬੰਧੀ ਦੰਡੀ ਦੇ ਵਿਚਾਰ

[ਸੋਧੋ]

ਸੁਹਜ ਪ੍ਰਤਿਭਾ,ਬਹੁਤ ਅਧਿਐਨ ਅਤੇ ਲਗਾਤਾਰ ਅਭਿਆਸ ਗੱਲਾਂ ਕਾਵਿ -ਰਚਨਾ ਦੇ ਹੇਤੂ (ਕਾਰਣ)ਹਨ। ਵਾਮਨ ਨੇ ਭਾਮਹ ਅਤੇ ਦੰਡੀ ਦਾ ਅਨੁਸਰਣ ਕਰਦੇ ਹੋਏ `ਕਾਵਿ ਹੇਤੂ' ਵਿਸ਼ੇ ਦਾ ਜ਼ਿਆਦਾ ਪ੍ਰਤਿਪਾਦਨ ਕੀਤਾ ਹੈ। ਆਚਾਰੀਆ ਦੰਡੀ ਅਤੇ ਵਾਮਨ ਨੇ ' ਪ੍ਤਿਭਾ 'ਨੂੰ 'ਕਾਵਿ' ਦਾ ਬੀਜਰੂਪ ਅਤੇ ਜਨਮ -ਜਨਮਮਾਂਤਰਾਂ ਦਾ ਇੱਕ ਸੰਸਕਾਰ ਮੰਨਿਆ ਹੈ। ਕਾਵਿ ਦਾ ਲਕ੍ਰਸ਼ਣ ਅਤੇ ਸਰੂਪ ਸਬੰਧੀ ਦੰਡੀ ਦਾ ਯੋਗਦਾਨ

ਦੰਡੀ ਨੇ 'ਕਾਵਿਆਦਰਸ਼' 'ਚ ਇਸ ਘਾਟ ਕਰਨ ਦਾ ਜਤਨ ਆਪਣੇ ਕਹੇ ਕਾਵਿ-ਲਕ੍ਸ਼ਣ 'ਚ ਕੀਤਾ ਹੈ, "ਇਸ਼ਟ (ਇੱਛਤ) ਅਰਥਾਤ ਮਨੋਰਮ (ਹਿਰਦੇ ਨੂੰ ਆਨਿੰਦਤ ਕਰਨ ਵਾਲੀ)ਅਰਥ -ਯੁਕਤ ਪਦਾਵਲੀ (ਸ਼ਬਦ -ਸਮੂਹ)ਅਰਥਾਤ ਸ਼ਬਦ ਅਤੇ ਅਰਥ ਦੋਨੋਂ ਮਿਲ ਕੇ ਹੀ 'ਕਾਵਿ 'ਦਾ ਸਰੀਰ ਹਨ "। ਕੁਝ ਦੰਡੀ, ਜਗਨਨਾਥਾਦਿ ਵਿਸ਼ਿਸ਼ਟ ਅਰਥ ਤੋਂ ਸੰਪੰਨ (ਯੁਕਤ) ਸਿਰਫ਼ 'ਸ਼ਬਦ 'ਨੂੰ 'ਕਾਵਿ' ਮੰਨਦੇ ਹਨ।[9]*

ਕਾਵਿ ਦੇ ਭੇਦ ਸਬੰਧੀ ਦੰਡੀ ਦੇ ਵਿਚਾਰ

  • ਆਚਾਰੀਆ ਦੰਡੀ ਨੇ ਸ਼੍ਵਵਯ (ਸੁਨਣਯੋਗ)ਕਾਵਿ ਦੇ ਸਾਧਾਰਨ ਤੌਰ 'ਤੇ ਗਦਕਾਵਿ, ਪਦਕਾਵਿ,ਗਦ-ਪਦਮਯ (ਮਿਸ਼੍)ਕਾਵਿ-ਤਿੰਨ ਭੇਦ ਮੰਨੇ ਹਨ। ਜਿਹੜੀ ਰਚਨਾ 'ਛੰਦ ' ਚ ਨਾ ਲਿਖ ਕੇ 'ਗਦ' ਚ ਲਿਖੀ ਜਾਂਦੀ ਹੈ, ਉਸਨੂੰ 'ਗਦਕਾਵਿ 'ਕਿਹਾ ਜਾਂਦਾ ਹੈ। ਦੰਡੀ ਨੇ 'ਗਦਕਾਵਿ 'ਦੇ ਪ੍ਮੁੱਖ ਰੂਪ 'ਚ -ਕਥਾ, ਅਖਿਆਇਕਾ-ਦੋ ਭੇਦ ਕੀਤੇ ਹਨ।

ਕਾਵਿਗਤ ਗੁਣ ਸਬੰਧੀ ਦੰਡੀ ਦੇ ਵਿਚਾਰ

[ਸੋਧੋ]

ਆਚਾਰੀਆ ਦੰਡੀ ਨੇ 'ਗੁਣ' ਦਾ ਕੋਈ ਵਿਸ਼ੇਸ਼ ਲਕ੍ਸ਼ਣਾ ਨਾ ਦੇਂਦੇ ਹੋਏ ਭਰਤ ਦੁਆਰਾ ਕਹੇ ਗਏ ਗੁਣਾਂ ਦੇ ਦਸ ਭੇਦਾ ਨੂੰ ਸਵੀਕਾਰ ਕੀਤਾ ਹੈ। ਲਕ੍ਸ਼ਣ ਨਾ ਦੇਣ ਤੇ ਵੀ ਇਹਨਾਂ ਨੇ ਅਲੰਕਾਰ-ਸੰਬੰਧੀ ਵਿਵੇਚਨ ਕਰਦੇ ਹੋਏ ਅਪਣਾ ਗੁਣ-ਸੰਬੰਧੀ ਮਤ ਵੀ ਪ੍ਗਟ ਕਰ ਦਿੱਤਾ ਹੈ ਦੰਡੀ ਨੇ ਕਿਹਾ ਹੈ।ਕਿ, " ਸ਼ਲੇਸ਼ ਆਦਿ ਦਸ ਗੁਣ 'ਵੈਦਰਭ' ਮਾਰਗ ਦੇ ਪਾ੍ਣ ਅਤੇ ਇਹਨਾਂ ਦੇ ਉਲਟ 'ਗੁਣ' 'ਗੋੜ' ਮਾਰਗ ਦੇ ਪਾ੍ਣ ਹਨ।

ਕਾਵਿਗਤ-ਦੋਸ਼ ਸੰਬੰਧੀ ਦੰਡੀ ਦੇ ਵਿਚਾਰ

[ਸੋਧੋ]

ਦੰਡੀ ਨੇ ਵੀ 'ਕਾਵਿ' ਚ ਦੋਸ਼ਾ ਦੇ ਪਰਿਹਾਰ ਨੂੰ ਮਹਤੱਵ ਦਿੱਤਾ ਹੈ, "ਦੋਸ਼ਰਹਿਤ, ਗੁਣ ਅਤੇ ਅਲੰਕਾਰਯੁਕਤ 'ਕਾਵਿ' ਨੂੰ ਵਿਦਵਾਨ ਕਾਮਧੇਨੂੰ ਵਾਂਙ ਸਦਾ ਯਾਦ ਕਰਦੇ ਹਨ ਪਰ ਕਾਵਿ ਚ ਛੋਟਾ ਜਿਹਾ ਦੋਸ਼ ਹੈ:

  • ਅਪਾਰਥ
  • ਵਿਅਰਥ
  • ਏਕਾਰਥ
  • ਸੰਸ਼ਯ
  • ਅਪਕਮ
  • ਸ਼ਬਦਹੀਨ
  • ਯਤਿਭਸ਼ਟ
  • ਵਿਸੰਧਿਕ ਆਦਿ।[10]

ਇਨ੍ਹਾਂ ਨੂੰ ਵੀ ਦੇਖ

[ਸੋਧੋ]
  • ਮ੍ਰਿੱਛਕਟਿਕਮ: ਮ੍ਰਿੱਛਕਟਿਕਮ (ਸੰਸਕ੍ਰਿਤ: मृच्छकटिकम्; ਅਰਥਾਤ, ਮਿੱਟੀ ਦੀ ਗੱਡੀ) ਸੰਸਕ੍ਰਿਤ ਨਾਟ ਸਾਹਿਤ ਵਿੱਚ ਸਭ ਤੋਂ ਜਿਆਦਾ ਹਰਮਨ ਪਿਆਰਾ ਡਰਾਮਾ ਹੈ। ਇਸ ਵਿੱਚ 10 ਅੰਕ ਹਨ। ਇਸ ਦੇ ਰਚਨਾਕਾਰ ਮਹਾਰਾਜ ਸ਼ੂਦਰਕ (ਸੰਸਕ੍ਰਿਤ: शूद्रक) ਹਨ। ਡਰਾਮੇ ਦੀ ਪਿੱਠਭੂਮੀ ਉਜੈਨੀ ਹੈ। ‘ਮ੍ਰਿੱਛਕਟਿਕਮ’ ਡਰਾਮਾ ਇਸ ਦਾ ਪ੍ਰਮਾਣ ਹੈ ਕਿ ਅੰਤਮ ਆਦਮੀ ਨੂੰ ਸਾਹਿਤ ਵਿੱਚ ਜਗ੍ਹਾ ਦੇਣ ਦੀ ਪਰੰਪਰਾ ਭਾਰਤ ਨੂੰ ਵਿਰਾਸਤ ਵਿੱਚ ਮਿਲੀ ਹੈ, ਜਿੱਥੇ ਚੋਰ, ਵੇਸ਼ਵਾ, ਗਰੀਬ ਬਾਹਮਣ, ਦਾਸੀ, ਨਾਈ ਵਰਗੇ ਲੋਕ ਦੁਸ਼ਟ ਰਾਜਾ ਦੀ ਸੱਤਾ ਪਲਟ ਕੇ ਗਣਰਾਜ ਸਥਾਪਤ ਕਰਦੇ ਹਨ

ਹਵਾਲੇ

[ਸੋਧੋ]
  1. 1.0 1.1 ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 296. ISBN 978-81-302-0462-8.
  2. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. pp. 296–297. ISBN 978-81-302-0462-8.
  3. ਸ਼ਾਸਤਰੀ, ਪੰਡਿਤ ਸੀ੍ ਸਿਵਨਰਾਇਣ. ਕਾਵਿਯਾਦਰਸ. ਦਿੱਲੀ: ਪਰੀਮਲ ਪਬਲੀਕੇਸ਼ਨ. p. 25.
  4. ਸਿੰਘ ਧਾਲੀਵਾਲ, ਪੇ੍ਮ ਪ੍ਕਾਸ਼ (2001). ਭਾਰਤੀ ਕਾਵਿ-ਸ਼ਾਸਤ੍. ਪਟਿਆਲਾ: ਮਦਾਨ ਪਬਲੀਸ਼ਿੰਗ. p. 8.
  5. ਬਾਲਾ, ਰਜਨੀ. ਭਾਰਤੀ ਕਵਿ ਸ਼ਾਸਤਰ ਤੇ ਆਧੁਨਿਕ ਕਵਿਤਾ. p. 38.
  6. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 246. ISBN 978-81-302-0462-8.
  7. ਸਿੰਘ, ਗੁਰਦੇਵ. ਭਾਰਤੀ ਸਾਹਿਤ -ਅਲੋਚਨਾ ਦੇ ਸਿਧਾਂਤ. ਲੁਧਿਆਣਾ: ਲਾਹੌਰ ਆਰਟ ਪੈ੍ਸ. p. 100.
  8. ਕੌਰ, ਉਪਕਾਰ (1986). ਭਾਰਤੀ ਸਮੀਖਿਆ ਸ਼ਾਸਤ੍. ਪਟਿਆਲਾ. p. 17.{{cite book}}: CS1 maint: location missing publisher (link)
  9. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. pp. 59, 69, 70, 75. ISBN 978-81-320-0462-8. {{cite book}}: Check |isbn= value: checksum (help)
  10. ਸ਼ਰਮਾ, ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ. p. 128. ISBN 978-81-302-0462-8.