ਫਰਾਂਸਿਸਕੋ ਗੋਯਾ
ਫਰਾਂਸਿਸਕੋ ਗੋਯਾ | |
---|---|
ਜਨਮ | ਫਰਾਂਸਿਸਕੋ ਖੋਸੇ ਦੇ ਗੋਯਾ ਈ ਲੁਸੀਐਨਤੇਸ 30 ਮਾਰਚ 1746 ਫੂਏਨਦੇਤੋਦੋਸ, ਆਰਾਗੋਨ, ਸਪੇਨ |
ਮੌਤ | 16 ਅਪ੍ਰੈਲ 1828 ਬੋਰਦੋ, ਫਰਾਂਸ | (ਉਮਰ 82)
ਕਬਰ | Royal Chapel of St. Anthony of La Florida 40°25′31″N 3°43′32″W / 40.42536°N 3.72560°W |
ਰਾਸ਼ਟਰੀਅਤਾ | ਸਪੇਨੀ |
ਸਿੱਖਿਆ | ਖੋਸੇ ਲੂਸਾਨ |
ਲਈ ਪ੍ਰਸਿੱਧ | ਚਿੱਤਰਕਾਰੀ, ਡਰਾਇੰਗ, ਮੂਰਤੀ ਕਲਾ, ਛਾਪਦਸਤੀ |
ਲਹਿਰ | ਰੋਮਾਂਸਵਾਦ |
ਫਰਾਂਸਿਸਕੋ ਖੋਸੇ ਦੇ ਗੋਯਾ ਈ ਲੁਸੀਐਨਤੇਸ (30 ਮਾਰਚ 1746 – 16 ਅਪਰੈਲ 1828) ਇੱਕ ਸਪੇਨੀ ਰੋਮਾਂਸਵਾਦੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਸੀ। ਇਸਨੂੰ 18ਵੀਂ ਸਦੀ ਦੇ ਅੰਤ ਅਤੇ 19ਵੀਂ ਸਦੀ ਦੀ ਸ਼ੁਰੂਆਤ ਦਾ ਸਭ ਤੋਂ ਮਹੱਤਵਪੂਰਨ ਸਪੇਨੀ ਕਲਾਕਾਰ ਮੰਨਿਆ ਜਾਂਦਾ ਹੈ। ਇਹ ਆਪਣੇ ਜੀਵਨ ਕਾਲ ਵਿੱਚ ਬਹੁਤ ਪ੍ਰਸਿੱਧ ਹੋਇਆ ਅਤੇ ਇਸਨੂੰ ਅਕਸਰ ਸਭ ਤੋਂ ਅਖੀਰਲਾ ਪੁਰਾਤਨ ਚਿੱਤਰਕਾਰ ਅਤੇ ਉਸੀ ਸਮੇਂ ਪਹਿਲਾ ਆਧੁਨਿਕ ਚਿੱਤਰਕਾਰ ਵੀ ਕਿਹਾ ਜਾਂਦਾ ਹੈ। ਇਹ ਸਭ ਤੋਂ ਮਹਾਨ ਪੋਰਟਰੇਟ ਚਿੱਤਰਕਾਰਾਂ ਵਿੱਚੋਂ ਇੱਕ ਵੀ ਸੀ।[1]
ਇਸਦਾ ਜਨਮ 1746 ਵਿੱਚ ਸਪੇਨ ਦੇ ਖ਼ੁਦਮੁਖਤਿਆਰ ਭਾਈਚਾਰੇ ਆਰਾਗੋਨ ਦੇ ਪਿੰਡ ਫੂਏਨਦੇਤੋਦੋਸ ਵਿਖੇ ਇੱਕ ਸਾਦੇ ਜਿਹੇ ਪਰਿਵਾਰ ਵਿੱਚ ਹੋਇਆ। ਇਸਨੇ 14 ਸਾਲ ਦੀ ਉਮਰ ਤੋਂ ਖੋਸੇ ਲੁਸਾਨ ਈ ਮਾਰਤੀਨੇਸ ਕੋਲੋਂ ਚਿੱਤਰਕਾਰੀ ਸਿੱਖੀ ਅਤੇ ਫਿਰ ਮਾਦਰੀਦ ਵਿਖੇ ਐਂਟਨ ਰਾਫੇਲ ਮੇਂਗਸ ਕੋਲੋਂ ਸਿੱਖਣਾ ਸ਼ੁਰੂ ਕੀਤਾ। 1773 ਵਿੱਚ ਇਸਦਾ ਵਿਆਹ ਜੋਸੇਫਾ ਬਾਇਊ ਨਾਲ ਹੋਇਆ ਅਤੇ ਇਹਨਾਂ ਦੋਵਾਂ ਦੇ ਵਿਆਹੁਤਾ ਜੀਵਨ ਵਿੱਚ ਕਈ ਵਾਰ ਇਸਦੀ ਪਤਨੀ ਗਰਭਵਤੀ ਹੋਈ ਅਤੇ ਕਈ ਵਾਰ ਉਸਦਾ ਗਰਭਪਾਤ ਹੋਇਆ ਅਤੇ ਸਿਰਫ਼ ਇਹਨਾਂ ਕੋਲ ਸਿਰਫ਼ ਇੱਕ ਮੁੰਡਾ ਹੀ ਹੋਇਆ। 1786 ਵਿੱਚ ਇਹ ਸਪੇਨੀ ਬਾਦਸ਼ਾਹੀ ਅਧੀਨ ਦਰਬਾਰੀ ਚਿੱਤਰਕਾਰ ਬਣਿਆ ਅਤੇ ਇਸਨੇ ਆਪਣੇ ਕੰਮਕਾਜੀ ਜੀਵਨ ਦੀ ਸ਼ੁਰੂਆਤ ਵਿੱਚ ਸਪੇਨੀ ਅਮੀਰਸ਼ਾਹੀ ਅਤੇ ਸ਼ਾਹੀ ਘਰਾਣੇ ਦੇ ਪੋਰਟਰੇਟ ਚਿੱਤਰ ਬਣਾਏ ਅਤੇ ਸ਼ਾਹੀ ਮਹਿਲ ਲਈ ਰੋਕੋਕੋ ਅੰਦਾਜ਼ ਵਿੱਚ ਕੱਪੜੇ ਉੱਤੇ ਵਿਸ਼ੇਸ਼ ਚਿੱਤਰ ਬਣਾਏ।
ਮੁੱਢਲੇ ਸਾਲ (1746-1771)
[ਸੋਧੋ]ਫਰਾਂਸਿਸਕੋ ਗੋਯਾ ਦਾ ਜਨਮ 30 ਮਾਰਚ 1746 ਨੂੰ ਫੂਏਨਦੇਤੋਦੋਸ, ਆਰਾਗੋਨ, ਸਪੇਨ ਵਿਖੇ ਖੋਸੇ ਬੇਨੀਤੇ ਦੇ ਗੋਯਾ ਈ ਫਰਾਂਕੇ ਅਤੇ ਗਰਾਸੀਆ ਦੇ ਲੂਸੀਏਂਤੇਸ ਈ ਸਾਲਵਾਦੋਰ ਦੇ ਘਰ ਹੋਇਆ। ਇਸਦਾ ਪਰਿਵਾਰ ਉਸੀ ਸਾਲ ਸਾਰਾਗੋਸਾ ਸ਼ਹਿਰ ਛੱਡ ਕੇ ਇਸ ਪਿੰਡ ਆਇਆ ਪਰ ਇਸਦੇ ਕਾਰਨ ਸਪਸ਼ਟ ਨਹੀਂ ਹਨ, ਸ਼ਾਇਦ ਇਸਦਾ ਪਿਤਾ ਨੂੰ ਉੱਥੇ ਕੰਮ ਮਿਲਿਆ ਹੋਵੇ।[2] ਉਹ ਛੋਟੀ ਮੱਧ ਵਰਗੀ ਜਮਾਤ ਵਿੱਚੋਂ ਸਨ।
ਦਰਬਾਰੀ ਚਿੱਤਰਕਾਰ
[ਸੋਧੋ]1783 ਵਿੱਚ ਸਪੇਨ ਦੇ ਬਾਦਸ਼ਾਹ ਚਾਰਲਸ ਤੀਜੇ ਦੇ ਮਨਪਸੰਦ ਮੁੱਖ ਮੰਤਰੀ ਫਲੋਰੀਦਾਬਲਾਂਕਾ ਦੇ ਕਾਊਂਟ ਨੇ ਗੋਯਾ ਨੂੰ ਆਪਣਾ ਪੋਟਰੇਟ ਬਣਾਉਣ ਦਾ ਕੰਮ ਦਿੱਤਾ। ਇਸਦੀ ਕਰਾਊਨ ਪ੍ਰਿੰਸ ਦੌਨ ਲੂਈਸ ਨਾਲ ਦੋਸਤੀ ਹੋਈ ਅਤੇ ਇਸਨੇ ਦੋ ਸਾਲ ਉਸਦੇ ਅਤੇ ਉਸਦੇ ਪਰਿਵਾਰ ਦੇ ਪੋਰਟਰੇਟ ਬਣਾਏ।[3]
ਵਿਚਲਾ ਸਮਾਂ (1793-1799)
[ਸੋਧੋ]ਲਾ ਮਾਖਾ ਦੇਸਨੂਦਾ (La maja desnuda) "ਪੱਛਮੀ ਕਲਾ ਵਿੱਚ ਪਹਿਲਾ ਵੱਡ-ਆਕਾਰੀ ਨੰਗੇਜ਼ ਭਰਪੂਰ ਔਰਤ ਚਿੱਤਰ" ਹੈ ਜਿਸਦੇ ਕੋਈ ਸੰਕੇਤਕ ਜਾਂ ਮਿਥਕ ਅਰਥ ਨਹੀਂ ਹਨ।[4] ਇਸਦੇ ਨਾਲ-ਨਾਲ ਲਾ ਮਾਖਾ ਵੇਸਤੀਦਾ (La maja vestida) ਨਾਂ ਦਾ ਚਿੱਤਰ ਹੈ ਜਿਸ ਵਿੱਚ ਉਹੀ ਔਰਤ ਉਸੀ ਅੰਦਾਜ਼ ਵਿੱਚ ਪਈ ਹੈ ਪਰ ਇਸ ਵਿੱਚ ਉਸਨੇ ਕੱਪੜੇ ਪਹਿਨੇ ਹੋਏ ਹਨ। ਇਹਨਾਂ ਤਸਵੀਰਾਂ ਵਿੱਚ ਮੌਜੂਦ ਔਰਤ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ।
ਫ਼ਿਲਮਾਂ ਅਤੇ ਟੀਵੀ
[ਸੋਧੋ]- ਗੋਯਾ: ਕਰੇਜ਼ੀ ਲਾਈਕ ਅ ਜੀਨੀਅਸ (Goya: Crazy Like a Genius) 2012 ਦੀ ਈਅਨ ਮਕਮੀਲੀਅਨ ਦੀ ਇੱਕ ਦਸਤਾਵੇਜ਼ੀ ਫ਼ਿਲਮ, ਪੇਸ਼ਕਰਤਾ ਰੌਬਰਟ ਹਿਊਜ਼।
- ਗੋਯਾ ਦੇ ਭੂਤ (Goya's Ghosts) 2006 ਦੀ ਫ਼ਿਲਮ ਅਤੇ ਨਿਰਦੇਸ਼ਕ ਮਿਲੋਸ਼ ਫ਼ੋਰਮੈਨ।
- ਵੋਲਾਵੇਰੰਟ (Volavérunt) 1999 ਦੀ ਫ਼ਿਲਮ, ਨਿਰਦੇਸ਼ਕ ਬਿਗਾਸ ਲੂਨਾ ਅਤੇ ਆਂਤੋਨੀਓ ਲਾਰੇਤਾ ਦੇ ਨਾਵਲ ਉੱਤੇ ਅਧਾਰਿਤ।
- ਬੋਖਦੋ ਵਿੱਚ ਗੋਯਾ (Goya in Bordeaux) 1999 ਦੀ ਕਾਰਲੋਸ ਸਾਉਰਾ ਦੁਆਰਾ ਨਿਰਦੇਸ਼ਿਤ ਸਪੇਨੀ ਇਤਿਹਾਸਿਕ ਡਰਾਮਾ ਫ਼ਿਲਮ।
ਹਵਾਲੇ
[ਸੋਧੋ]- ↑ Historical Clinicopathological Conference (2017) Archived 2020-08-11 at the Wayback Machine. University of Maryland School of Medicine, retrieved January 27, 2017.
- ↑ Hughes (2004), 32
- ↑ Tomlinson (2003), 147
- ↑ Licht (1979), 83
ਹਵਾਲਾ ਕਿਤਾਬਾਂ
[ਸੋਧੋ]- Baticle, Jeannine. Goya, painter of terrible splendour. New York: Harry N. Abrams, 1994
- Buchholz, Elke Linda. Francisco de Goya. Cologne: Könemann, 1999. ISBN 3-8290-2930-6
- Ciofalo, John J. The Self-Portraits of Francisco Goya. Cambridge University Press, 2002
- Connell, Evan S. Francisco Goya: A Life. New York: Counterpoint, 2004. ISBN 978-1-58243-307-3
- Eitner, Lorenz. An Outline of 19th Century European Painting. New York: Harper & Row, 1997. ISBN 978-0-0643-2977-4
- Gassier, Pierre. Goya: A Biographical and Critical Study. New York: Skira, 1955
- Gassier, Piere and Juliet Wilson. The Life and Complete Work of Francisco Goya. New York 1971.
- Glendinning, Nigel. Goya and Hhis Critics. New Haven 1977.
- Glendinning, Nigel. "The Strange Translation of Goya's Black Paintings". The Burlington Magazine, Volume 117, No. 868, 1975
- Hagen, Rose-Marie & Hagen, Rainer. Francisco Goya, 1746–1828. London: Taschen, 1999. ISBN 978-3-8228-1823-7
- Havard, Robert. "Goya's House Revisited: Why a Deaf Man Painted his Walls Black". Bulletin of Spanish Studies, Volume 82, Issue 5 July 2005
- Hennigfeld, Ursula (ed.). Goya im Dialog der Medien, Kulturen und Disziplinen. Freiburg: Rombach, 2013. ISBN 978-3-7930-9737-2
- Hughes, Robert. Goya. New York: Alfred A. Knopf, 2004. ISBN 978-0-394-58028-9
- Junquera, Juan José. The Black Paintings of Goya. London: Scala Publishers, 2008. ISBN 1-85759-273-5
- Licht, Fred S. Goya in Perspective. New York 1973.
- Licht, Fred. Goya: The Origins of the Modern Temper in Art. Universe Books, 1979. ISBN 0-87663-294-0
- Litroy, Jo. Jusqu'à la mort. Paris: Editions du Masque, 2013.
- Symmons, Sarah. Goya: A Life in Letters. Pimlico, 2004. ISBN 978-0-7126-0679-0
- Tomlinson, Janis. Francisco Goya y Lucientes 1746–1828. London: Phaidon, 1994. ISBN 978-0-7148-3844-1
- Tomlinson, Janis. "Burn It, Hide It, Flaunt It: Goya's Majas and the Censorial Mind". The Art Journal, Volume 50, No. 4, 1991
ਬਾਹਰੀ ਲਿੰਕ
[ਸੋਧੋ]- ਫਰਾਂਸਿਸਕੋ ਗੋਯਾ ਇਨਸਾਈਕਲੋਪੀਡੀਆ ਬ੍ਰਿਟਾਨੀਕਾ ਵਿੱਚ
- Francisco Goya's Cats
- Goya in Aragon Foundation: Online catalogue Archived 2013-01-16 at the Wayback Machine.
- Goya, the Secret of the Shadows, ਦਾਵਿਦ ਮਾਊਆਸ ਦੀ ਇੱਕ ਦਸਤਾਵੇਜ਼ੀ ਫ਼ਿਲਮ, ਸਪੇਨ, 2011