ਬਹੁਭਾਸ਼ਾਵਾਦ
ਬਹੁਭਾਸ਼ਾਵਾਦ ਕਿਸੇ ਇੱਕ ਬੁਲਾਰੇ ਜਾਂ ਭਾਈਚਾਰੇ ਦੁਆਰਾ ਇੱਕ ਤੋਂ ਜ਼ਿਆਦਾ ਬੋਲੀਆਂ ਦੀ ਵਰਤੋਂ ਨੂੰ ਕਿਹਾ ਜਾਂਦਾ ਹੈ। ਦੁਨੀਆ ਵਿੱਚ ਬਹੁਭਾਸ਼ਾਈ ਬੁਲਾਰਿਆਂ ਦੀ ਗਿਣਤੀ ਇੱਕਭਾਸ਼ਾਈ ਬੁਲਾਰਿਆਂ ਤੋਂ ਜ਼ਿਆਦਾ ਹੈ।[1] ਵਿਸ਼ਵੀਕਰਨ ਦੇ ਨਾਲ ਇਸ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ।[2]
ਬਹੁਭਾਸ਼ਾਈ ਵਿਅਕਤੀ
[ਸੋਧੋ]ਬਹੁਭਾਸ਼ਾਈ ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਇੱਕ ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਸੰਚਾਰ ਕਰ ਸਕੇ।
ਛੋਟੇ ਹੁੰਦੇ ਸਿੱਖੀ ਭਾਸ਼ਾ ਨੂੰ ਪਹਿਲੀ ਭਾਸ਼ਾ ਕਿਹਾ ਜਾਂਦਾ ਹੈ। ਬੱਚਾ ਆਪਣੀ ਪਹਿਲੀ ਭਾਸ਼ਾ(ਮਾਂ ਬੋਲੀ) ਅਕਸਰ ਗ਼ੈਰਰਸਮੀ ਤਰੀਕੇ ਨਾਲ ਸਿੱਖਦਾ ਹੈ।
ਪੰਜਾਬ ਵਿੱਚ ਬਹੁਭਾਸ਼ਾਵਾਦ
[ਸੋਧੋ]ਪੰਜਾਬ ਵਿੱਚ ਲੰਮੇ ਸਮੇਂ ਤੋਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਆ ਰਹੀਆਂ ਹਨ। ਪੰਜਾਬ ਵਿੱਚ ਸੰਸਕ੍ਰਿਤ ਦਾ ਜਨਮ ਹੋਇਆ ਜਿਸ ਤੋਂ ਅੱਗੋਂ ਕਈ ਭਾਸ਼ਾਵਾਂ ਨਿਕਲੀਆਂ। 1947 ਤੋਂ ਪਹਿਲਾਂ ਦੇ ਪੰਜਾਬ ਵਿੱਚ ਇੱਥੋਂ ਦੇ ਲੋਕ ਪੰਜਾਬੀ, ਹਿੰਦੀ ਅਤੇ ਉਰਦੂ ਤਿੰਨੋਂ ਭਾਸ਼ਾਵਾਂ ਵਿੱਚ ਗੱਲ-ਬਾਤ ਕਰ ਲੈਂਦੇ ਸਨ ਪਰ ਦੇਸ਼ ਵੰਡ ਤੋਂ ਬਾਅਦ ਪੂਰਬੀ ਪੰਜਾਬ ਵਿੱਚ ਉਰਦੂ ਦਾ ਰੁਝਾਨ ਘਟਿਆ ਹੈ ਅਤੇ ਪੱਛਮੀ ਪੰਜਾਬ ਵਿੱਚ ਹਿੰਦੀ ਦਾ।
ਅੱਜ ਦੀ ਤਰੀਕ ਵਿੱਚ ਅੰਗਰੇਜ਼ੀ ਦੋਵੇਂ ਪੰਜਾਬਾਂ ਦੀ ਇੱਕ ਮਹੱਤਵਪੂਰਨ ਜ਼ੁਬਾਨ ਬਣ ਗਈ ਹੈ।
ਹਵਾਲੇ
[ਸੋਧੋ]- ↑ "A Global Perspective on Bilingualism and Bilingual Education (1999), G. Richard Tucker, Carnegie Mellon University". Archived from the original on 2012-08-22. Retrieved 2015-05-25.
{{cite web}}
: Unknown parameter|dead-url=
ignored (|url-status=
suggested) (help) - ↑ "The importance of multilingualism". multilingualism.org. Retrieved 2010-09-16.