ਸਮੱਗਰੀ 'ਤੇ ਜਾਓ

ਬਾਰਬਰਾ ਵਾਲਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਾਰਬਰਾ ਵਾਲਟਰ
ਜੂਨ 2011 ਨੂੰ ਬਾਰਬਰਾ ਨਿਊ ਯਾਰਕ ਸ਼ਹਿਰ ਵਿਖੇ
ਜਨਮ
ਬਾਰਬਰਾ ਜਿੱਲ ਵਾਲਟਰ

(1929-09-25) ਸਤੰਬਰ 25, 1929 (ਉਮਰ 95)
ਪੇਸ਼ਾਪੱਤਰਕਾਰ
ਮਹੱਤਵਪੂਰਨ ਕ੍ਰੈਡਿਟ
  • ਟੂਡੇਅ (ਅਮਰੀਕੀ ਟੀ ਵੀ ਸ਼ੋਅ
    ਸਹਿ-ਐਂਕਰ (1962–76)
  • ਏ ਬੀ ਸੀ ਵਰਲਡ ਨਿਊਜ਼
    ਸਹਿ-ਐਂਕਰ (1976–78)
  • 20/20
    ਸਹਿ-ਐਂਕਰ (1979–2004)
  • ਦੀ ਵਿਅੂ
    ਸਿਰਜਣਹਾਰ/ਸਹਿ-ਐਂਕਰ (1997–2014)
    ਕਾਰਜਕਾਰੀ ਨਿਰਮਾਤਾ (1997–present)
ਜੀਵਨ ਸਾਥੀ
ਰਾਬਰਟ ਹੈਨਰੀ ਕੈਟਜ਼
(ਵਿ. 1955; ਰੱਦ 1957)
ਲੀ ਗਊਬਰ
(ਵਿ. 1963; ਤਲਾਕ 1976)
ਮੋਰਵ ਐਡਲਸਨ
(ਵਿ. 1981; ਤਲਾਕ 1984)
 ;
(ਵਿ. 1986; ਤਲਾਕ 1992)
ਬੱਚੇ1

ਬਾਰਬਰਾ ਜਿੱਲ ਵਾਲਟਰਜ਼ (ਜਨਮ 25 ਸਤੰਬਰ, 1929) ਇੱਕ ਅਮਰੀਕੀ ਪ੍ਰਸਾਰਣ ਪੱਤਰਕਾਰ, ਲੇਖਕ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ।[2][3] ਵਾਲਟਰ ਵੱਖੋ-ਵੱਖਰੇ ਟੈਲੀਵਿਜ਼ਨ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਨ ਲਈ ਜਾਣੀ ਜਾਂਦੀ ਹੈ, ਜਿਸ ਵਿੱਚ ਟੂ ਡੇਅ, ਦਿ ਵਿਊ, 20/20, ਅਤੇ ਏ ਬੀ ਸੀ ਈਵਨਿੰਗ ਨਿਊਜ਼ ਸ਼ਾਮਲ ਹਨ। ਰਿਟਾਇਰਮੈਂਟ ਤੋਂ ਬਾਅਦ ਵੀ ਉਹ ਕਦੇ ਕਦੇ ਏ ਬੀ ਸੀ ਨਿਊਜ਼ ਲਈ ਰਿਪੋਰਟ ਕਰਦੀ ਰਹਿੰਦੀ ਹੈ।[4][5]

ਵਾਲਟਰਜ਼ ਨੂੰ ਪਹਿਲੀ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਟੈਲੀਵਿਜ਼ਨ ਸ਼ਖਸੀਅਤ ਦੇ ਰੂਪ ਵਿੱਚ ਜਾਣਿਆ ਗਿਆ, ਜਦੋਂ ਉਹ ਐਨ ਬੀ ਸੀ ਨਿਊਜ਼ ਦੇ ਸਵੇਰ ਦੇ ਪ੍ਰੋਗਰਾਮ 'ਦਿ ਟੂਡੇ ਸ਼ੋਅ' ਦੀ ਲੇਖਕ ਅਤੇ ਨਿਰਮਾਤਾ ਸੀ। ਦਰਸ਼ਕਾਂ ਨਾਲ ਉਸ ਦੀ ਬੇਮਿਸਾਲ ਇੰਟਰਵਿਊ ਦੀ ਯੋਗਤਾ ਅਤੇ ਉਸਦੀ ਪ੍ਰਸਿੱਧੀ ਦੇ ਨਤੀਜੇ ਵਜੋਂ, ਉਸ ਨੂੰ ਪ੍ਰੋਗਰਾਮ ਤੇ ਵਧੇਰੇ ਏਅਰਟਾਇਮ ਮਿਲਿਆ। ਭਾਵੇਂ ਕਿ ਇੱਕ ਨਿਰਮਾਤਾ ਦੇ ਫਰਜ਼ਾਂ ਨੇ ਉਸ ਨੂੰ ਪ੍ਰੋਗਰਾਮ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਸੀ ਪਰ ਜਦੋਂ ਉਸਨੇ 1971 ਵਿੱਚ ਛੱਡਿਆ ਸੀ ਤਾਂ ਉਸ ਕੋਲ ਕੋਈ ਉੱਤਰਾਧਿਕਾਰੀ ਨਹੀਂ ਸੀ ਤਾਂ ਫਿਰ ਫਰੈਂਕ ਮੈਕਗਈ ਨੂੰ ਨੌਕਰੀ 'ਤੇ ਰੱਖਿਆ ਗਿਆ ਸੀ। 1974 ਵਿੱਚ ਮੈਕਗਈ ਦੀ ਮੌਤ ਦੇ ਸਮੇਂ, ਵਾਲਟਰ ਨੇ ਪ੍ਰੋਗਰਾਮ ਦੀ ਸਹਿ-ਮੇਜ਼ਬਾਨੀ ਕੀਤੀ, ਅਤੇ ਇੱਕ ਅਮਰੀਕੀ ਖ਼ਬਰਾਂ ਪ੍ਰੋਗਰਾਮ 'ਤੇ ਅਜਿਹੇ ਅਹੁਦੇ ਵਾਲੀ ਵਾਲੀ ਪਹਿਲੀ ਔਰਤ ਬਣੀ।[6][7][8] 1976 ਵਿੱਚ, ਪ੍ਰਸਾਰਣ ਵਿੱਚ ਔਰਤਾਂ ਦੀ ਮੋਹਰੀ ਹੋਣ ਦੇ ਨਾਤੇ, ਉਹ ਸ਼ਾਮ ਦੀਆਂ ਖਬਰਾਂ ਵਿੱਚ ਪਹਿਲੀ ਮਹਿਲਾ ਸਹਿ-ਐਂਕਰ ਬਣ ਗਈ। ਇਸ ਸਮੇਂ ਉਹ ਏ ਬੀ ਸੀ ਨਿਊਜ਼ ਫਲੈਗਸ਼ਿਪ ਪ੍ਰੋਗਰਾਮ, ‘’ਏ ਬੀ ਸੀ ਈਵਨਿੰਗ ਨਿਊਜ਼’’'ਤੇ ਹੈਰੀ ਰੀਜ਼ਰਨਰ ਨਾਲ ਕੰਮ ਕਰਦੀ ਸੀ ਅਤੇ ਉਸਦੀ ਇੱਕ ਸਾਲ ਦੀ ਕਮਾਈ 1 ਮਿਲੀਅਨ ਅਮਰੀਕੀ ਡਾਲਰ ਸੀ।

1979 ਤੋਂ 2004 ਤੱਕ, ਉਸ ਨੇ ਏ.ਬੀ.ਸੀ. ਨਿਊਜ਼ ਮੈਗਜ਼ੀਨ 20/20 ਲਈ ਸਹਿ-ਹੋਸਟ ਅਤੇ ਪ੍ਰੋਡਿਊਸਰ ਦੇ ਰੂਪ ਵਿੱਚ ਕੰਮ ਕੀਤਾ।

1997 ਵਿੱਚ, ਵਾਲਟਰਜ਼ ਨੇ 'ਦਿ ਵਿਊ' ਸ਼ੌਅ ਦੀ ਸੰਸਥਾਪਨਾ ਕੀਤੀ ਅਤੇ ਸਹਿ-ਹੋਸਟ ਦੇ ਤੌਰ 'ਤੇ ਕੰਮ ਕਰਨਾ ਸ਼ੁਰੂ ਕੀਤਾ। ਉਹ 16 ਸੀਜ਼ਨ ਤੋਂ ਬਾਅਦ 2014 ਵਿੱਚ ਸਹਿ-ਹੋਸਟ ਦੇ ਰੂਪ ਵਿੱਚ ਰਿਟਾਇਰ ਹੋ ਗਈ, ਪਰ ਅਜੇ ਵੀ ਇਸ ਦੇ ਕਾਰਜਕਾਰੀ ਨਿਰਮਾਤਾ ਦੇ ਤੌਰ 'ਤੇ ਕੰਮ ਕਰਦੀ ਹੈ।[9]

ਵਿਊ ਤੋਂ ਆਪਣੀ ਰਿਟਾਇਰਮੈਂਟ ਤੋਂ ਬਾਅਦ, ਉਸਨੇ 20/20 ਅਤੇ ਏ ਬੀ ਸੀ ਨਿਊਜ਼ ਲਈ ਕਈ ਵਿਸ਼ੇਸ਼ ਰਿਪੋਰਟਾਂ ਅਤੇ ਇਨਵੈਸਟੀਗੇਸ਼ਨ ਡਿਸਕਵਰੀ ਲਈ ਦਸਤਾਵੇਜ਼ੀ ਸੀਰੀਜ਼ ਦੀ ਮੇਜ਼ਬਾਨੀ ਕੀਤੀ ਹੈ ਇਸ ਤੋਂ ਇਲਾਵਾ, ਵਾਲਟਰ ਨੇ ਆਪਣੀ ਸਾਲਾਨਾ 10 ਸਭ ਤੋਂ ਜ਼ਿਆਦਾ ਦਿਲਚਸਪ ਲੋਕਾਂ ਦੀ ਏਬੀਸੀ 'ਤੇ ਖਾਸ ਤੌਰ 'ਤੇ ਮੇਜ਼ਬਾਨੀ ਕਰਦੀ ਹੈ।[10][11][12][13][14]

ਹਵਾਲੇ

[ਸੋਧੋ]
  1. "Barbara Walters". Forbes. June 14, 2007. Archived from the original on May 9, 2008. Retrieved 2008-05-08. {{cite news}}: Unknown parameter |deadurl= ignored (|url-status= suggested) (help)
  2. "Miss Walters engaged". The New York Times. 1955-05-01. p. 96.
  3. "Barbara Walters: Biography". TVGuide.com. Retrieved 2014-02-03.
  4. "Barbara Walters Announces 2014 Retirement – ABC News". Abcnews.go.com. 2013-05-12. Retrieved 2016-04-17.
  5. "Barbara Walters returns from retirement for Peter Rodger interview". LA Times. 2014-06-10. Retrieved 2016-04-17.
  6. Walters, Barbara (2008). Audition: a memoir. NY: Knopf. p. 205. ISBN 978-0-307-26646-0.
  7. Walters, Barbara (2008). Audition: a memoir. NY: Knopf. ISBN 978-0-307-26646-0.
  8. Meaney, VP-TV News Programming, Donald (April 22, 1974). "NBC-TV Press Release".
  9. "Walters to Announce 2014 Retirement on 'The View'". The New York Times. May 13, 2013. Retrieved May 13, 2013.
  10. Chris Ariens (2015-04-11). "Barbara Walters Return to 20/20 Wins the Hour for ABC | TVNewser". Adweek.com. Retrieved 2016-04-17.
  11. "Barbara Walters returns from retirement for Peter Rodger interview". LA Times. 2014-06-10. Retrieved 2016-04-17.
  12. "Barbara Walters Interviews Presidential Candidate Donald Trump And His Family – ABC News". Abcnews.go.com. 2015-11-17. Retrieved 2016-04-17.
  13. "Barbara Walters Presents American Scandals: Programs: Investigation Discovery: Discovery Press Web". press.discovery.com. Archived from the original on 2017-08-25. Retrieved 2018-05-26. {{cite web}}: Unknown parameter |dead-url= ignored (|url-status= suggested) (help)
  14. "Barbara Walters Reveals Her Annual 'Most Fascinating People' List – ABC News". Abcnews.go.com. 2015-12-02. Retrieved 2016-04-17.