ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/25 ਦਸੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੌਸ਼ਾਦ
ਨੌਸ਼ਾਦ

ਨੌਸ਼ਾਦ (25 ਦਸੰਬਰ 1919 – 5 ਮਈ 2005) ਇੱਕ ਭਾਰਤੀ ਸੰਗੀਤਕਾਰ ਸਨ। ਉਹ ਬੌਲੀਵੁੱਡ ਦੇ ਸਭ ਤੋਂ ਪਹਿਲੇ ਸੰਗੀਤਕਾਰਾਂ ਵਿੱਚੋਂ ਇੱਕ ਸੀ। ਇੱਕ ਅਜ਼ਾਦ ਸੰਗੀਤਕਾਰ ਦੇ ਤੌਰ ਤੇ ਉਸ ਦੀ ਪਹਿਲੀ ਫ਼ਿਲਮ 1940 ਵਿੱਚ ਬਣੀ ਪ੍ਰੇਮ ਨਗਰੀ ਸੀ ਅਤੇ 1944 ਵਿੱਚ ਬਣੀ ਫ਼ਿਲਮ ਰਤਨ ਉਹਨਾਂ ਦੀ ਪਹਿਲੀ ਸੰਗੀਤਕ ਕਾਮਯਾਬੀ ਸੀ। ਉਹਨਾਂ ਨੂੰ ਫਿਲਮਫੇਅਰ ਸਭ ਤੋਂ ਵਧੀਆ ਸੰਗੀਤਕਾਰ (1954), 1982 ਵਿੱਚੰ ਦਾਦਾ ਸਾਹਿਬ ਫਾਲਕੇ ਇਨਾਮ ਇਨਾਮ ਅਤੇ 1992 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ। ਨੌਸ਼ਾਦ ਅਲੀ ਦਾ ਜਨਮ ਲਖਨਊ ਵਿੱਚ 25 ਦਸੰਬਰ 1919 ਨੂੰ ਹੋਇਆ। ਨੌਸ਼ਾਦ ਨੂੰ ਸੰਗੀਤ ਪ੍ਰਤੀ ਵੱਡੀ ਖਿੱਚ ਸੀ। ਇਸ ਲਈ ਉਸ ਨੇ ਆਪਣੇ ਘਰ ਨਜ਼ਦੀਕ ਸਾਜ਼ਾਂ ਦੀ ਇੱਕ ਦੁਕਾਨ ਤੇ ਨੌਕਰੀ ਕਰ ਲਈ ਤਾਂ ਕਿ ਉਸ ਦੀ ਸਾਜ਼ਾਂ ਨਾਲ ਨੇੜਤਾ ਹੋ ਸਕੇ। ਬਚਪਨ ਵਿੱਚ, ਨੌਸ਼ਾਦ, ਲਖਨਊ ਤੋਂ 25 ਕਿਲੋਮੀਟਰ ਦੂਰ ਬਾਰਾਬੰਕੀ ਵਿੱਚ ਦੇਵਾ ਸ਼ਰੀਫ ਦਾ ਸਾਲਾਨਾ ਮੇਲਾ ਦੇਖਣ ਜਾਇਆ ਕਰਦਾ ਸੀ। ਉਥੇ ਉਸ ਜ਼ਮਾਨੇ ਦੇ ਸਾਰੇ ਮਹਾਨ ਕੱਵਾਲ ਅਤੇ ਸੰਗੀਤਕਾਰ ਸ਼ਰਧਾਲੂਆਂ ਅੱਗੇ ਆਪਣੀ ਸੰਗੀਤ ਕਲਾ ਪੇਸ਼ ਕਰਿਆ ਕਰਦੇ ਸਨ। ਉਸ ਨੇ ਉਸਤਾਦ ਗੁਰਬਤ ਅਲੀ, ਉਸਤਾਦ ਯੂਸਫ਼ ਅਲੀ, ਉਸਤਾਦ ਬੱਬਨ ਖ਼ਾਂ ਸਾਹਿਬ, ਅਤੇ ਹੋਰਨਾਂ ਕੋਲੋਂ ਹਿੰਦੁਸਤਾਨੀ ਸੰਗੀਤ ਦਾ ਅਧਿਐਨ ਕੀਤਾ।