ਵਿਲੀਅਮ ਵਰਡਜ਼ਵਰਥ
ਵਿਲੀਅਮ ਵਰਡਜ਼ਵਰਥ | |
---|---|
ਜਨਮ | ਵਰਡਜ਼ਵਰਥ ਦਾ ਘਰ, ਕੌਕਰਮਾਊਥ, ਕਿੰਗਡਮ ਆਫ਼ ਗ੍ਰੇਟ ਬ੍ਰਿਟੇਨ | 7 ਅਪ੍ਰੈਲ 1770
ਮੌਤ | 23 ਅਪ੍ਰੈਲ 1850 ਕੰਬਰਲੈਂਡ, ਯੂਨਾਈਟਡ ਕਿੰਗਡਮ | (ਉਮਰ 80)
ਕਿੱਤਾ | ਕਵੀ |
ਅਲਮਾ ਮਾਤਰ | ਕੈਂਬਰਿਜ ਯੂਨੀਵਰਸਿਟੀ |
ਸਾਹਿਤਕ ਲਹਿਰ | ਰੋਮਾਂਸਵਾਦ |
ਪ੍ਰਮੁੱਖ ਕੰਮ | ਲਿਰੀਕਲ ਬੈਲੇਡਸ, ਦੋ ਜਿਲਦਾਂ ਵਿੱਚ ਕਵਿਤਾਵਾਂ, ਦ ਪ੍ਰੀਲਿਊਡ |
ਵਿੱਲੀਅਮ ਵਰਡਜ਼ਵਰਥ (7 ਅਪ੍ਰੈਲ 1770 – 23 ਅਪ੍ਰੈਲ 1850) ਇੱਕ ਪ੍ਰਮੁੱਖ ਅੰਗਰੇਜ਼ੀ ਰੋਮਾਂਸਵਾਦੀ ਕਵੀ ਸੀ। ਇਸਨੇ ਸੈਮੁਅਲ ਟੇਲਰ ਕਾਲਰਿਜ ਦੇ ਨਾਲ ਰਲਕੇ ਅੰਗਰੇਜ਼ੀ ਸਾਹਿਤ ਵਿੱਚ ਰੋਮਾਂਸਵਾਦੀ ਲਹਿਰ ਸ਼ੁਰੂ ਕੀਤੀ। ਆਮ ਤੌਰ ਤੇ ਵਰਡਸਵਰਥ ਦੀ ਰਚਨਾ ਦ ਪ੍ਰੀਲਿਊਡ ਨੂੰ ਉਨ੍ਹਾਂ ਦੀ ਸ਼ਾਹਕਾਰ ਰਚਨਾ ਕਿਹਾ ਜਾਂਦਾ ਹੈ। ਇਹ ਉਨ੍ਹਾਂ ਦੇ ਮੁਢਲੇ ਸਾਲਾਂ ਦੀ ਅਰਧ-ਜੀਵਨੀਪਰਕ ਕਵਿਤਾ ਹੈ ਜਿਸਨੂੰ ਉਨ੍ਹਾਂ ਨੇ ਕਈ ਵਾਰ ਮੁੜ ਲਿਖਿਆ ਅਤੇ ਵਾਧੇ ਕੀਤੇ।
ਜੀਵਨ
[ਸੋਧੋ][1] ਵਿਲੀਅਮ ਵਰਡਸਵਰਥ ਪ੍ਰਸਿੱਧ ਅੰਗਰੇਜ਼ੀ ਕਵੀ ਸਨ। ਉਨ੍ਹਾਂ ਦਾ ਜਨਮ 7 ਅਪ੍ਰੈਲ, 1770 ਨੂੰ ਕੰਬਰਲੈਂਡ ਵਿਖੇ ਵਰਡਜਵਰਥ ਹਾਊਸ ਵਿੱਚ ਹੋਇਆ।[2] ਉਥੇ ਉਨ੍ਹਾਂ ਦੇ ਪਿਤਾ ਵਕਾਲਤ ਕਰਦੇ ਸਨ। ਪਰ ਜਦੋਂ ਉਹ ਤੇਰਾਂ ਹੀ ਸਾਲ ਦੇ ਸਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸਿੱਖਿਆ ਹਾਕਸ਼ੇਡ ਦੇ ਵਿਆਕਰਣ ਸਕੂਲ ਦੇ ਸੇਂਟ ਜਾਨ ਨਾਮਕ ਕਾਲਜ ਵਿੱਚ ਹੋਈ। ਉੱਥੋਂ ਬੀਏ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਉਹ ਕੁੱਝ ਸਮੇਂ ਲਈ ਲੰਦਨ ਚਲੇ ਗਏ। ਜਦੋਂ ਉਹ ਕੈਂਬਰਿਜ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਉਦੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਫ਼ਰਾਂਸ ਗਏ ਸਨ ਅਤੇ ਫਿਰ 1791 ਵਿੱਚ ਉਨ੍ਹਾਂ ਨੇ ਫ਼ਰਾਂਸ ਅਤੇ ਸਵਿਟਜਰਲੈਂਡ ਦੀ ਪਦਯਾਤਰਾ ਕੀਤੀ ਅਤੇ ਫ਼ਰਾਂਸ ਦੇ ਆਰਲਿਅੰਸ ਅਤੇ ਬਲਾਵ ਨਾਮਕ ਨਗਰਾਂ ਵਿੱਚ ਕਈ ਹਫ਼ਤੇ ਤੱਕ ਰਹੇ। ਫਰਾਂਸੀਸੀ ਕ੍ਰਾਂਤੀ ਦੇ ਨੇਤਾਵਾਂ ਨਾਲ ਵੀ ਉਨ੍ਹਾਂ ਦਾ ਸੰਪਰਕ ਹੋਇਆ ਜਿਸਦਾ ਫਲ ਇਹ ਹੋਇਆ ਕਿ ਉਹ ਫਰਾਂਸੀਸੀ ਕ੍ਰਾਂਤੀ ਦੇ ਉਤਸਾਹਪੂਰਵਕ ਸਮਰਥਕ ਬਣ ਗਏ ਅਤੇ ਜੇਕਰ ਉਨ੍ਹਾਂ ਦੇ ਦੋਸਤਾਂ ਅਤੇ ਸਬੰਧੀਆਂ ਨੇ ਉਨ੍ਹਾਂ ਨੂੰ ਘਰ ਪਰਤਣ ਨੂੰ ਮਜਬੂਰ ਨਾ ਕੀਤਾ ਹੁੰਦਾ ਤਾਂ ਉਨ੍ਹਾਂ ਦੀ ਵੀ ਉਹੀ ਦੁਰਗਤੀ ਹੁੰਦੀ ਜੋ ਹੋਰ ਨੇਤਾਵਾਂ ਦੀ ਹੋਈ। ਵਰਡਸਵਰਥ ਨੂੰ ਫ਼ਰਾਂਸ ਦੀ ਕ੍ਰਾਂਤੀ ਤੋਂ ਬਹੁਤ ਆਸ਼ਾਵਾਂ ਸਨ ਪਰ ਫ਼ਰਾਂਸ ਦੇ ਦਹਿਸ਼ਤ ਰਾਜ ਵਿੱਚ ਜੋ ਦੁਰਘਟਨਾਵਾਂ ਹੋਈਆਂ ਉਨ੍ਹਾਂ ਸਭ ਨੇ ਉਨ੍ਹਾਂ ਦੀਆਂ ਆਸਾਵਾਂ ਨੂੰ ਚਕਨਾਚੂਰ ਕਰ ਦਿੱਤਾ। ਵਿਲੀਅਮ ਗਾਡਵਿਨ ਦੀ ਪ੍ਰਸਿੱਧ ਕਿਤਾਬ ਪੋਲੀਟੀਕਲ ਜਸਟਿਸ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਏ ਸਨ; ਇੱਥੇ ਤੱਕ ਕਿ ਉਹ ਆਪਣੇ ਆਪ ਨੂੰ ਗਾਡਵਿਨ ਦਾ ਚੇਲਾ ਕਹਿਣ ਲੱਗੇ ਸਨ।
ਵਰਡਜ਼ਵਰਥ ਦੀ ਕਾਵਿ-ਸ਼ੈਲੀ ਉੱਤੇ ਤਿੰਨ ਚੀਜ਼ਾਂ ਦਾ ਬਹੁਤ ਪ੍ਰਭਾਵ ਰਿਹਾ। ਇੱਕ ਸੀ ਕੁਦਰਤ ਲਈ ਉਸ ਦਾ ਪਿਆਰ,ਦੂਜਾ ਉਸ ਦਾ ਅਤੇ ਉਸ ਦੀ ਭੈਣ ਡੌਰਥੀ ਵਰਡਜ਼ਵਰਥ ਦਾ ਆਪਸੀ ਪਿਆਰ, ਕਿਉਂਕਿ ਡੌਰਥੀ ਨੇ ਹਮੇਸ਼ਾ ਹੀ ਵਰਡਜ਼ਵਰਥ ਦਾ ਧਿਆਨ ਕੁਦਰਤ ਅਤੇ ਮਨੁੱਖੀ ਦਰਦ ਵੱਲ ਮੋੜੀ ਰੱਖਿਆ ਅਤੇ ਤੀਜਾ ਐਸ. ਟੀ. ਕੋਲਰਿਜ ਨਾਮ ਦੇ ਕਵੀ ਨਾਲ ਉਸ ਦੀ ਦੋਸਤੀ। ਕੋਲਰਿਜ ਨੇ ਵਰਡਜ਼ਵਰਥ ਨੂੰ ਛੋਟੀਆਂ-ਛੋਟੀਆਂ ਨਾਟਕੀ ਕਵਿਤਾਵਾਂ ਲਿਖਣ ਲਈ ਪੇ੍ਰਿਆ। ਇਹਨਾਂ ਤਿੰਨਾਂ ਦੇ ਪ੍ਭਾਵ ਅਧੀਨ ਲਿਖੀਆਂ ਗਈਆਂ ਵਰਡਜ਼ਵਰਥ ਦੀਆਂ ਕਵਿਤਾਵਾਂ ਫੁੱਲਾਂ, ਪੰਛੀਆਂ, ਝੀਲਾਂ, ਬਰਫ਼, ਨਾਲ ਢਕੀਆਂ ਪਹਾੜੀਆਂ ਅਤੇ ਕੁਦਰਤ ਦੇ ਹੋਰ ਨਜ਼ਾਰਿਆਂ ਬਾਰੇ ਹਨ। ਕੁੱਝ ਡੌਰਥੀ ਦੇ ਨਾਮ ਹਨ ਅਤੇ ਕੁਝ ਭੋਲੇ-ਭਾਲੇ, ਸਾਧਾਰਨ ਲੋਕਾਂ ਨੂੰ ਸਮਰਪਿਤ ਹਨ। ਇਹਨਾਂ ਕਵਿਤਾਵਾਂ ਦਾ ਮੰਤਵ ਮਨੁੱਖੀ ਜ਼ਿੰਦਗੀ ਅਤੇ ਸੁਭਾਅ ਦੀਆਂ ਸਿੱਧੀਆਂ ਅਤੇ ਸਾਦੀਆ ਸਚਾਈਆਂ ਨੂੰ ਪ੍ਰਗਟਾਉਣਾ ਸੀ।
ਵਰਡਸਵਰਥ ਨੇ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਵਿੱਚ ਕਵਿਤਾ ਲਿਖਣਾ ਅਰੰਭ ਕਰ ਦਿੱਤਾ ਸੀ। 1793 ਵਿੱਚ ਉਨ੍ਹਾਂ ਦੀਆਂ ਦੋ ਰਚਨਾਵਾਂ ਈਵਨਿੰਗ ਵਾਕ ਅਤੇ ਡਿਸਕਰਿਪਟਿਵ ਸਕੈਚੇਜ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਦੋਨਾਂ ਕਵਿਤਾਵਾਂ ਉੱਤੇ ਪੋਪ ਅਤੇ ਉਨ੍ਹਾਂ ਦੀ ਸੰਪਰਦਾ ਦੀ ਸਪਸ਼ਟ ਛਾਪ ਹੈ ਪਰ ਉਨ੍ਹਾਂ ਵਿੱਚ ਵੀ ਉਨ੍ਹਾਂ ਦੀ ਮੌਲਕ ਪ੍ਰਕ੍ਰਿਤੀ ਪ੍ਰੇਮ ਦੀ ਦ੍ਰਿਸ਼ਟੀ ਮੌਜੂਦ ਹੈ। ਸੰਨ 1798 ਵਿੱਚ ਉਨ੍ਹਾਂ ਦੀ ਸੰਯੁਕਤ ਰਚਨਾ ਲਿਰੀਕਲ ਬੈਲੇਡਸ ਪ੍ਰਕਾਸ਼ਿਤ ਹੋਈ ਜੋ ਰੋਮਾਂਸਵਾਦ ਦੀ ਪ੍ਰਸਿੱਧ ਘੋਸ਼ਣਾ ਹੈ। ਉਸੇ ਸਾਲ ਉਹ ਆਪਣੀ ਭੈਣ ਅਤੇ ਕੋਲਰਿਜ ਦੇ ਨਾਲ ਜਰਮਨੀ ਗਏ ਅਤੇ ਪਰਤ ਕੇ ਗਰੇਸਮੀਅਰ ਨਾਮਕ ਪਿੰਡ ਵਿੱਚ ਰਹਿਣ ਲੱਗੇ ਜੋ ਸੰਨ 1817 ਤੱਕ ਉਨ੍ਹਾਂ ਦਾ ਨਿਵਾਸਸਥਾਨ ਰਿਹਾ।
1802 ਵਿੱਚ ਉਨ੍ਹਾਂ ਦਾ ਆਪਣੀ ਪ੍ਰੇਮਿਕਾ ਮੇਰੀ ਹਚਿਨਸਨ ਨਾਲ ਵਿਆਹ ਹੋਇਆ। 1813 ਵਿੱਚ ਉਨ੍ਹਾਂ ਦੀ ਵੇਸਟਮੋਰਲੈਂਡ ਲਈ ਉਨ੍ਹਾਂ ਨੂੰ ਤਨਖਾਹ ਤਾਂ ਮਿਲਦੀ ਸੀ ਪਰ ਕਿਸੇ ਪ੍ਰਕਾਰ ਦਾ ਕੰਮ ਨਹੀਂ ਕਰਨਾ ਪੈਂਦਾ ਸੀ। 1842 ਵਿੱਚ ਸਰਕਾਰ ਨੇ ਉਨ੍ਹਾਂ ਦਾ ਨਾਮ ਅਧਿਕਾਰੀਆਂ ਦੀ ਸੂਚੀ ਵਿੱਚ ਸਮਿੱਲਤ ਕਰ ਲਿਆ ਅਤੇ ਉਨ੍ਹਾਂ ਨੂੰ ਨੇਮਾਂ ਮੁਤਾਬਕ ਨੌਕਰੀ ਅਤੇ ਪੈਨਸ਼ਨ ਮਿਲਣ ਲੱਗੀ। 1843 ਵਿੱਚ ਉਹ ਰਾਜਕਵੀ ਦੇ ਪਦ ਉੱਤੇ ਨਿਯੁਕਤ ਹੋਏ। 23 ਮਾਰਚ 1850 ਨੂੰ ਉਨ੍ਹਾਂ ਦੀ ਮੌਤ ਹੋ ਗਈ।
ਵਰਡਜ਼ਵਰਥ ਦੇ ਕਾਵਿ ਜੀਵਨ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਦਾ ਵਰਣਨ ਨੇ ਆਪਣੀਆਂ ਕਵਿਤਾਵਾਂ ਦਾ ਪਿ੍ਲਿਊਡ ਅਤੇ ਟਿਨਟਰਨ ਐਬੇ ਵਿੱਚ ਕੀਤਾ ਹੈ। ਪਹਿਲੇ ਪੜਾਅ ਵਿੱਚ ਵਰਡਜ਼ਵਰਥ ਨੇ ਬਚਪਨ ਵਿੱਚ ਕੁਦਰਤ ਨੂੰ ਜਿਸ ਰੂਪ ਵਿੱਚ ਮਾਣਿਆ ਸੀ ਅਤੇ ਜੋ ਪ੍ਭਾਵ ਕੁਦਰਤ ਨੇ ਉਸ ਉੱਤੇ ਪਾਇਆ ਸੀ, ਉਸ ਦਾ ਉਲੇਖ ਉਸ ਨੇ ਆਪਣੀ ਕਵਿਤਾ ਦਾ ਪਿ੍ਲਿਊਡ ਵਿੱਚ ਕੀਤਾ ਹੈ। ਇਸ ਸਮੇਂ ਦੌਰਾਨ ਕੁਦਰਤ ਲਈ ਵਰਡਜ਼ਵਰਥ ਦਾ ਲਗਾਉ ਬਾਲਪਨ ਦੀ ਉਤੇਜਿਤ ਕਰਨ ਵਾਲੀ ਖੁਸ਼ੀ ਅਤੇ ਉਤਸੁਕਤਾ ਭਰਿਆਂ ਸੀ। ਉਹ ਪਹਾੜੀਆਂ ਵਿੱਚ ਨੱਸਦਾ-ਭੱਜਦਾ ਆਪਣੇ ਆਪ ਨੂੰ ਕਿਲਕਾਰੀਆਂ ਭਰਦੇ ਹਿਰਨ ਵਾਂਗੂ ਅਨੁਭਵ ਕਰਦਾ ਸੀ।
ਦੂਜਾ ਪੜਾਅ ਉਹ ਸੀ ਜਦੋਂ ਜਵਾਨੀ ਵਿੱਚ ਪੈਰ ਧਰਦਿਆਂ ਹੀ ਵਰਡਜ਼ਵਰਥ ਨੇ ਕੁਦਰਤ ਦੇ ਇੱਕ ਪ੍ਰੇਮੀ ਵਾਂਗ ਘੁੱਟ ਭਰੇ। ਇਸ ਸਮੇਂ ਵੀ ਕਵੀ ਦਾ ਕੁਦਰਤ ਵੱਲ ਝੁਕਾਉ ਬਿਨ੍ਹਾਂ ਕਿਸੇ ਡੂੰਘੇ ਬੋਧਿਕ ਅਰਥਾਂ ਵਾਲਾਂ ਸੀ। ਕੁੱਝ ਸਮੇਂ ਉਪਰੰਤ ਤੀਜੇ ਪੜਾਅ ਵਿੱਚ ਮਨੁੱਖੀ ਦਰਦ ਅਤੇ ਤਕਲੀਫਾਂ ਨੇ ਵਰਡਜ਼ਵਰਥ ਉਤੇ ੲੇਨਾ ਪ੍ਰਭਾਵ ਪਾਇਆ ਕਿ ਚਕਾਚੌਂਧ ਕਰਨ ਵਾਲੀਆਂ ਖੁਸ਼ੀਆਂ ਅਤੇ ਟੀਮਾਂ ਭਰਿਆ ਉਨਮਾਦ ਖ਼ਤਮ ਹੋ ਗਿਆ ਅਤੇ ਉਸ ਦੀਆਂ ਨਜ਼ਰਾਂ ਵਿੱਚ ਕੁਦਰਤ ਦੇ ਰੰਗ ਗੰਭੀਰ ਅਤੇ ਠਰੰਮੇ ਭਰੇ ਹੋ ਗੲੇ। ਕੁਦਰਤ ਵਿੱਚ ਉਸ ਨੂੰ ਮਨੁੱਖ ਜਾਤੀ ਦਾ ਸ਼ਾਂਤ, ਉਦਾਸ ਸੰਗੀਤ ਦੇਣ ਲੱਗਾ ਅਤੇ ਕੁਦਰਤ ਲਈ ਉਸ ਦਾ ਪਿਆਰ ਮਾਨਵਤਾ ਜਾਤੀ ਲਈ ਪਿਆਰ ਬਣ ਗਿਆ। ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਕੁਦਰਤ ਦੀ ਖੂਬਸੂਰਤੀ ਨੂੰ ਸਾਧਾਰਨ ਮਨੁੱਖ ਦੇ ਸੱਚੇ-ਸੁੱਚੇ ਸੁਭਾਅ ਨਾਲ ਜੋੜਿਆਂ ਹੈ।ਚੌਥੀ ਅਤੇ ਅਖੀਰਲੀ ਅਵਸਥਾ ਵਰਡਜ਼ਵਰਥ ਦੇ ਕੁਦਰਤ ਲਈ ਆਤਮਿਕ ਪਿਆਰ ਨਾਲ ਸਬੰਧਤ ਹੈ। ਇਸ ਦੌਰ ਵਿੱਚ ਕੁਦਰਤ ਨਾਲ ਲਗਾਉ ਚਿੰਤਨਮਈ, ਅਧਿਆਤਮਿਕ ਅਤੇ ਰੂਹਾਨੀ ਹੋ ਗਿਆ। ਵਰਡਜ਼ਵਰਥ ਨੇ ਮਹਿਸੂਸ ਕੀਤਾ ਕਿ ਕੁਦਰਤ ਵਿੱਚ ਰੱਬੀ ਆਤਮਾ ਦਾ ਨਿਵਾਸ ਹੈ ਅਤੇ ਇਹੀ ਆਤਮਾ ਮਨੁੱਖ ਵਿੱਚ ਵੀ ਵਿਚਰਦੀ ਹੈ। ਇਸ ਤਰ੍ਹਾਂ ਵਰਡਜ਼ਵਰਥ ਦੀ ਧਾਰਨਾ ਸੀ ਕਿ ਕੁਦਰਤ ਮਨੁੱਖ ਦਾ ਰੱਬ ਨਾਲ ਮੇਲ ਕਰਾਉਂਦੀ ਹੈ। ਇਸ ਸਮੇਂ ਦੌਰਾਨ ਲਿਖੀਆਂ ਕਵਿਤਾਵਾਂ ਉਸ ਦੀ ਕਾਵਿ-ਕਲਾ ਦਾ ਸਿਖਰ ਮੰਨੀਆਂ ਜਾਂਦੀਆਂ ਹਨ।
ਵਰਡਜ਼ਵਰਥ ਨੇ ਕਾਵਿ-ਵਿਧਾ ਦੀਆਂ ਵੱਖ-ਵੱਖ ਸ਼ੈਲੀਆਂ ਨਾਲ ਪ੍ਰਯੋਗ ਕਰ ਕੇਨੇ’ਖੇ। ਉਸ ਨੇ " ਲਿਰਿਕ"(ਗੀਤ), 'ਸੋਨਿਟ (ਚੌਦਾਂ ਚੁੱਕੀ ਕਵਿਤਾ), 'ੳਡ (ਸੰਬੋਧਨ ਗੀਤ), 'ਬੈਲੇਡ (ਗਾਥਾ-ਕਾਵਿ) ਆਦਿ ਸ਼ੈੈਲੀਆਂ ਤੋਂ ਇਲਾਵਾ ਖੁੱਲੀ ਕਵਿਤਾ ਦੀ ਰਚਨਾ ਵੀ ਕੀਤੀ ਅਤੇ ਇੱਕ ਕਾਵਿ-ਨਾਟਕ ਵੀ ਲਿਖਿਆ। ਵਰਡਜ਼ਵਰਥ ਆਪਣੀਆਂ ਕਵਿਤਾਵਾਂ ਲਈ ਵਧੇਰੇ ਜਾਣਿਆ ਜਾਂਦਾ ਹੈ। ਇਸੇ ਕਰਕੇ ਉਸ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ। ਉਸ ਵੱਲੋਂ ਦਿੱਤੀ ਗਈ ਕੁਦਰਤ ਵੱਲ ਪਰਤਣ ਦੀ ਸੇਧ ਨੂੰ ਉਨ੍ਹੀਵੀਂ ਅਤੇ ਵੀਹਵੀਂ ਸਦੀ ਦੇ ਕਵੀਆਂ ਨੇ ਅਪਣਾਇਆ। ਮਨੁੱਖੀ ਸਾਦਗੀ ਅਤੇ ਦੁੱਖ-ਦਰਦ ਜਿਹੇ ਵਿਸ਼ੇ -ਵਸਤੂ ਦਾ ਪ੍ਰਯੋਗ ਉਸ ਵੇਲੇ ਦੇ ਹੋਰ ਮਹਾਨ ਕਵੀਆਂ ਜਿਵੇਂ ਕਿ(ਕੀਟਸ, ਸ਼ੈਲੀ, ਬਾਇਰਨ) ਆਦਿ ਨੇ ਵੀ ਅਪਣਾਇਆ। ਅੱਜ ਵੀ ਅੰਗਰੇਜ਼ੀ ਸਾਹਿਤ ਵਿੱਚ ਵਰਡਜ਼ਵਰਥ ਦਾ ਕੋਈ ਸਾਨੀ ਨਹੀਂ ਹੈ। ਸਾਹਿਤ ਵਿੱਚ ਰੁਚੀ ਰੱਖਣ ਵਾਲਿਆਂ ਲਈ ਵਰਡਜ਼ਵਰਥ ਦੀਆਂ ਕਵਿਤਾਵਾਂ ਨਾ ਕੇਵਲ ਅਨੰਦਮਈ ਹਨ, ਬਲਕਿ ਇਹ ਜ਼ਿੰਦਗੀ ਅਤੇ ਕੁਦਰਤ ਦੇ ਸੁਮੇਲ ਦਾ ਨਿਚੋੜ ਵੀ ਹਨ।
ਵਿਲੀਅਮ ਵਰਡਜ਼ਵਰਥ ਦੀਆਂ ਕਾਵਿ ਧਾਰਨਾਵਾਂ ਦਾ ਸਾਰ
[ਸੋਧੋ]ਵਿਲੀਅਮ ਵਰਡਜ਼ਵਰਥ ( 1770-1850 ) ਰੋਮਾਂਸਵਾਦ ਯੁੱਗ ਦਾ ਮਸ਼ਹੂਰ ਪ੍ਰਕ੍ਰਿਤੀਵਾਦੀ ਕਵੀ ਸੀ। ਰੂਸੋ ( 1712-1778 ) ਦੇ ‘ ਡਿਸਕੋਰਸ ' ( 1755 ) ਤੋਂ ਲੈ ਕੇ ਮਾਰਕਸ ਅਤੇ ਏਂਗਲਜ ਦੇ ' ਕਮਿਉਨਿਸਟ ਮੈਨੀਫੈਸਟੋ ( 1848 ) ਤੱਕ ਰੋਮਾਂਸਵਾਦ ਯੂਰਪੀਅਨ ਕਲਾ ਅਤੇ ਸਾਹਿਤ ਤੇ ਛਾਇਆ ਰਿਹਾ। ਰੋਮਾਂਸਵਾਦ ਕੁਲੀਨ ਜਮਾਤ ਦੇ ਪਰੰਪਰਾਵਾਦੀ ਰੁਝਾਨਾਂ, ਨਿਯਮਾਂ, ਕਦਰਾਂ ਕੀਮਤਾਂ, ਨੌਕਰਸ਼ਾਹ ਰੂਪਾਂ ਅਤੇ ਉਸ ਵਿਸ਼ਾ ਵਸਤੂ ਖ਼ਿਲਾਫ਼ ਬਗਾਵਤ ਸੀ, ਜਿਸ ਵਿਚੋਂ ਆਮ ਲੋਕਾਂ ਦਾ ਹਰ ਮਸਲਾ ਰੱਦ ਕਰ ਦਿੱਤਾ ਗਿਆ ਸੀ। ਮੈਥਿਊ ਆਰਨੋਲਡ ਅਨੁਸਾਰ ਵਰਡਜ਼ਵਰਥ, ਸ਼ੇਕਸਪੀਅਰ ਅਤੇ ਮਿਲਟਨ ਤੋਂ ਬਾਅਦ ਤੀਜਾ ਮਹਾਨ ਗੁਣਵਾਨ ਕਵੀ ਸੀ। ਮੁੱਖ ਤੌਰ ' ਤੇ ਵਰਡਜ਼ਵਰਥ ਕਵੀ ਸੀ ਪਰ ‘ ਗੀਤਮਈ ਕਾਵਿ ਦਾ ਮੁੱਖਬੰਦ ( 1800, 1802 ) ਰਾਹੀਂ ਉਸਨੇ ਸਾਹਿਤਕ ਆਲੋਚਨਾ ਦੇ ਖੇਤਰ ਵਿਚ ਨਵੇਂ ਦਿਸਹੱਦੇ ਛੋਹੇ ਅਤੇ ਸਾਹਿਤ ਨੂੰ ਲਿਖਣ, ਪੜ੍ਹਣ, ਮਾਣਨ ਅਤੇ ਸਮਝਣ ਦਾ ਨਵਾਂ ਨਜ਼ਰੀਆ ਪੇਸ਼ ਕੀਤਾ। ਇਸ ਵਿਚ ਉਸਨੇ 18 ਵੀਂ ਸਦੀ ਦੀ ਕਵਿਤਾ ਵਿਚ ਵਰਤੀ ਜਾਂਦੀ ਨਾ ਸਿਰਫ਼ ਫੂਹੜ, ਦਿਖਾਵਟੀ ਅਤੇ ਸਾਰਹੀਣ ਕਾਵਿਕ ਸ਼ਬਦਾਵਲੀ ਦੀ ਸਖ਼ਤ ਆਲੋਚਨਾ ਕੀਤੀ ਸਗੋਂ ਐੱਫ . ਡਬਲਿਉ ਬੇਟਸਨ ਦੇ ਸ਼ਬਦਾਂ ਵਿਚ ਇੱਕ ਨਵਾਂ ਕਾਵਿਕ ਸਿਧਾਂਤ ਪੇਸ਼ ਕੀਤਾ। ਇਸ ਨਾਲ ਉਸਨੇ 18 ਵੀਂ ਸਦੀ ਦੇ ਨਵ ਕਲਾਸਕੀਵਾਦ ਦਾ ਭਰਵਾਂ ਵਿਰੋਧ ਕੀਤਾ ਪਰ ਇਹ ਸਿਧਾਂਤ ਅੱਜ ਵੀ ਬਹਿਸ ਅਤੇ ਚਰਚਾ ਦਾ ਵਿਸ਼ਾ ਹਨ। ਵਰਡਜ਼ਵਰਥ ਦਾ ਸਮਕਾਲੀ ਅਤੇ ਦੋਸਤ ਐੱਸ . ਟੀ . ਕਾਲਰਿਜ ਨੇ ਪਹਿਲਾਂ ਇਹਨਾਂ ਸਿਧਾਂਤਾਂ ਨੂੰ ਘੜਨ ਵਿਚ ਆਪਣਾ ਯੋਗਦਾਨ ਪਾਇਆ ਪਰ ਬਾਅਦ ਵਿਚ ਉਸਨੇ ਆਪਣੀ ਆਲੋਚਨਾ ਦੀ ਪੁਸਤਕ “ ਬਾਇਓਗ੍ਰਾਫੀਆ ਲਿਟਰੇਰੀਆ ' ( 1817 ) ਵਿਚ ਵਰਡਜ਼ਵਰਥ ਦੇ ਆਲੋਚਨਾ ਸਿਧਾਂਤ ਤੇ ਇਤਰਾਜ ਜਤਾਇਆ ਸੀ।ਵਰਡਜ਼ਵਰਥ ਆਪਣੇ ਸਮੇਂ ਦੀਆਂ ਦੋ ਮੁੱਖ ਘਟਨਾਵਾਂ ਤੋਂ ਬਹੁਤ ਪ੍ਰਭਾਵਿਤ ਸੀ :-
( ੳ ) ਅਮਰੀਕਾ ਦੀ ਆਜ਼ਾਦੀ ਦੀ ਲੜਾਈ ( 1776 ) ਜਿਸਨੇ ਦੁਨੀਆ ਨੂੰ ਬਰਾਬਰੀ ਦਾ ਸੁਪਨਾ ਦਿਖਾਇਆ।
( ਅ ) ਫਰਾਂਸੀਸੀ ਇਨਕਲਾਬ ਜਿਸਨੇ ਲੋਕਾਈ ਸਾਹਮਣੇ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦਾ ਸੰਕਲਪ ਰੱਖਿਆ।
ਵਰਡਜ਼ਵਰਥ ਇਹਨਾਂ ਸੰਕਲਪਾਂ ਅਤੇ ਸਿਧਾਂਤਾਂ ਨੂੰ ਕਵਿਤਾ ਵਿਚ ਲੈ ਕੇ ਆਉਂਦਾ ਹੈ। ‘ ਗੀਤਮਈ ਕਾਵਿ ਦਾ ਮੁੱਖਬੰਦ ' ਨੂੰ ਲਿਖਣ ਦੇ ਮੁੱਖ ਤੌਰ ' ਤੇ ਦੋ ਕਾਰਨ ਉੱਭਰ ਕੇ ਸਾਹਮਣੇ ਆਉਂਦੇ ਹਨ। ਪਹਿਲਾ, ਵਰਡਜ਼ਵਰਥ ਸਪਸ਼ਟ ਲਿਖਦਾ ਹੈ ਕਿ ਹਾਲਾਂਕਿ ਉਸਦੇ ਬਹੁਤ ਸਾਰੇ ਦੋਸਤ ਅਤੇ ਦੁਸ਼ਮਣ ਕਹਿ ਰਹੇ ਹਨ ਕਿ ਗੀਤਮਈ ਕਾਵਿ ਦੀ ਭੂਮਿਕਾ ਲਿਖ ਕੇ ਇਹਨਾਂ ਦੀ ਵਿਆਖਿਆ ਕੀਤੀ ਜਾਵੇ ਪਰ ਉਸਦੀ ਇਹ ਕੋਈ ਮਨਸ਼ਾ ਨਹੀਂ, ਨਾ ਹੀ ਉਹ ਆਪਣੇ ਕਾਵਿਕ ਗੀਤਾਂ ਦੇ ਬਾਰੇ ਕੋਈ ਪੱਖ ਪੂਰ ਕੇ ਪੈਰਵੀ ਕਰਨਾ ਚਾਹੁੰਦਾ ਹੈ ਪਰ ਉਹ ਮੁੱਖਬੰਦ ਤਾਂ ਲਿਖ ਰਿਹਾ ਹੈ ਕਿਉਂਕਿ ਉਸਦੀ ਕਵਿਤਾ ਵਿਸ਼ੇ ਅਤੇ ਰੂਪ ਪੱਖੋਂ ਨਵੀਂ ਨਕੋਰ ਹੈ ਅਤੇ ਉਸਨੇ ਆਪਣੀ ਕਵਿਤਾ ਰਾਹੀਂ ਕੁਝ ਪ੍ਰਯੋਗ ਕੀਤੇ ਹਨ। ਇਸ ਲਈ ਉਹ ਬਿਨਾਂ ਭੂਮਿਕਾ ਦੇ ਇਸਨੂੰ ਸਿੱਧੀ ਪੇਸ਼ ਨਹੀਂ ਕਰਨਾ ਚਾਹੁੰਦਾ। ਇਸ ਲਈ ਜਾਣ ਪਹਿਚਾਣ ਲਈ ਕੁਝ ਸ਼ਬਦ ਲਿਖਣੇ ਲਾਜ਼ਮੀ ਹਨ। ਦੂਜਾ ਕਾਰਨ ਇਹ ਵੀ ਦੱਸਿਆ ਹੈ ਕਿ ਉਹ ਕੋਈ ਨਵਾਂ ਸਿਧਾਂਤ ਪੇਸ਼ ਕਰਨਾ ਚਾਹੁੰਦਾ ਹੈ ਜੋ ਕਿ ਕਵਿਤਾ ਦੇ ਰੋਮਾਂਸਵਾਦੀ ਮੁਹਾਂਦਰੇ ਨੂੰ ਸਿਧਾਂਤਬੱਧ ਕਰਦਾ ਹੋਵੇ। ਇਸ ਮੁੱਖਬੰਦ ਦਾ ਮੁੱਖ ਵਿਸ਼ਾ ਹੈ- ‘ ਕਾਵਿਕ ਸ਼ਬਦਾਵਲੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ? ਬੁਨਿਆਦੀ ਤੌਰ ' ਤੇ ਵਰਡਜ਼ਵਰਥ ਭਾਰੀ ਭਰਕਮ, ਅਸਪਸ਼ਟ ਅਤੇ ਭਾਵਨਾ ਰਹਿਤ ਭਾਸ਼ਾ ਜੋ ਕਵਿਤਾ ਨੂੰ ਆਮ ਲੋਕਾਂ ਦੀ ਭਾਸ਼ਾ ਤੋਂ ਵਖਰਿਆਉਂਦੀ ਹੈ, ਦੀ ਸਨਾਤਨਵਾਦੀ ਮਾਨਤਾ ਤੇ ਵਿਰੋਧ ਜਤਾਉਂਦਾ ਹੋਇਆ ਰੱਦ ਕਰਦਾ ਹੈ। ਇਸ ਤੋਂ ਬਾਅਦ ਉਸ ਦਾ ਕਹਿਣਾ ਹੈ ਕਿ ਕਵਿਤਾ ਦੇ ਵਿਸ਼ੇ ( ਥੀਮ) ਅਤੇ ਪੇਸ਼ਕਾਰੀ ਬਹੁਤ ਹੀ ਸਧਾਰਨ ਹੋਣੇ ਚਾਹੀਦੇ ਹਨ ਤਾਂ ਕਿ ਇਸ ਵਿਚ ਪੇਂਡੂ ਜੀਵਨ ਦੀਆਂ ਆਮ ਘਟਨਾਵਾਂ ਵੀ ਆ ਸਕਣ, ਇਸ ਤਰ੍ਹਾਂ ਉਹ ਨਾ ਸਿਰਫ਼ ਨਵੇਂ ਵਿਸ਼ਿਆਂ ਦੀ ਕਵਿਤਾ ਵਿਚ ਸ਼ਮੂਲੀਅਤ ਕਰਦਾ ਹੈ ਸਗੋਂ ਕਵਿਤਾ ਦੇ ਖੇਤਰ ਅਤੇ ਪਹੁੰਚ ਦੀ ਹੱਦਬੰਦੀ ਨੂੰ ਤੋੜਦਾ ਹੈ। ਕਵਿਤਾ ਦਾ ਉਦੇਸ਼, ਵਰਡਜ਼ਵਰਥ ਅਨੁਸਾਰ ਆਨੰਦ ਪ੍ਰਦਾਨ ਕਰਨਾ ਹੈ ਪਰ ਉਹ ਲਿਖਦਾ ਹੈ ਕਿ ਆਨੰਦ ਤੋਂ ਭਾਵ ਸਿਰਫ਼ ਮੰਨੋਰੰਜਨ ਨਹੀਂ ਸਗੋਂ ਉੱਦਾਤ ਕਿਸਮ ਦੀਆਂ ਭਾਵਨਾਵਾਂ ਨਾਲ ਲਬਰੇਜ਼ ਰੂਹਾਨੀ ਸੱਚ ਤੋਂ ਹੈ। ਵਰਡਜ਼ਵਰਥ, ਕਵੀ ਦੀਆਂ ਖੂਬੀਆਂ ਬਾਰੇ ਲਿਖਦਾ ਹੈ ਕਿ ਕਵੀ ਤੇਜਵਾਨ, ਗੰਭੀਰ, ਵਿਵੇਕਵਾਨ, ਕਲਪਨਾਸ਼ੀਲ, ਅਝੱਕ, ਚਿੰਤਕ, ਭਾਵੁਕ ਅਤੇ ਸਮਰੱਥਾਵਾਨ ਪੇਸ਼ਕਾਰ ਹੋਵੇ। ਉਹ ਕਾਵਿ ਸਿਰਜਨਾ ਦੀ ਪ੍ਰਕਿਰਿਆ ਅਤੇ ਅਮਲ ਬਾਰੇ ਲਿਖਦਾ ਹੈ,ਕਵਿਤਾ ਪਰ ਭਾਵਨਾਵਾਂ ਦਾ ਹੁੰਦਾ- ਖਨਿਆਂ ਤੋਂ ਪਾਰ ਵਗ ਤੁਰਨਾ ਹੈ ਕਵਿਤਾ ਦੀ ਨਿਆਦ ਸ਼ਾਂਡੀ ਵਿਚ ਭਾਵਨਾਵਾਂ ਨੂੰ ਯਾਦ ਕਰਕੇ ਰੱਖੀ ਜਾਂਦੀ ਹੈ, ਇਸ ਤਰ੍ਹਾਂ ਦੀ ਮਨੇਜਮਾਂ ਚੋਂ ਕਵਿਤਾ ਦੀ ਸਿਰਜਣਾ ਹੁੰਦੀ ਹੈ। ਸਿਰਫ਼ ਸ਼ਾਬਦਿਕ ਅਰਥਾਂ ਤੇ ਸੀਮਿਤ ਨਾ ਹੁੰਦੇ ਹੋਏ ਸਮੁੱਚ ਵਿਚ ਵੇਖਿਆ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਕਾਵਿ ਸਿਰਜਣਾ ਭੀਬਰ ਭਾਵਨਾਵਾਂ ਅਤੇ ਸ਼ਿੱਦਤ ਭਰਪੂਰ ਦਿਮਾਗੀ ਸਰਗਰਮੀ ਦਾ ਸੁਮੇਲ ਹੈ। ਹਾਲਾਂਕਿ ਟੀ . ਐੱਸ ਈਲੀਅਟ ( 1 888-1965 ) ਇਸਦਾ ਵਿਰੋਧ ' ਪਰੰਪਰਾ ਅਤੇ fapartarsyes Tradition and Individual Talent, 1919 ) fesader ਹੋਇਆ ਲਿਖਦਾ ਹੈ ਕਿ ਕਵਿਤਾ ਨਾ ਤਾਂ ਭਾਵਨਾਵਾਂ ਦਾ ਹੁੰਦਾਂ - ਬੰਨਿਆਂ ਤੋਂ ਪਾਰ ਵਗ ਤੁਰਨਾ ਹੈ ਅਤੇ ਨਾ ਏਕਾਂਤ ਵਿਚ ਇਨ੍ਹਾਂ ਭਾਵਨਾਵਾਂ ਨੂੰ ਯਾਦ ਕਰਨਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ਕਵਿਤਾ ਭਾਵਨਾਵਾਂ ਤੋਂ ਬਚਣਾ ਹੀ ਹੈ। ਵਰਡਜ਼ਵਰਥ ਸਪਸ਼ਟ ਕਰਦਾ ਹੈ ਕਿ ਵਾਰਤਕ ਅਤੇ ਕਵਿਤਾ ਦੀ ਭਾਸ਼ਾ ਵਿਚ ਨਾ ਤਾਂ ਕੋਈ ਬੁਨਿਆਦੀ ਤੌਰ ਤੇ ਫ਼ਰਕ ਹੈ ਅਚੇ ਨਾ ਹੀ ਹੋ ਸਕਦਾ ਹੈ, ਕਿਉਂਕਿ ਵਾਰਤਕ ਅਤੇ ਕਵਿਤਾ ਦੋਨਾਂ ਦਾ ਮਾਧਿਅਮ ਇੱਕ ਹੈ- ਸ਼ਬਦ ਵਰਡਜ਼ਵਰਥ ਦੇ ਅਨੁਸਾਰ ਕਵਿਤਾ ਦਾ ਮੁੱਖ ਮਕਸਦ ਆਨੰਦ ਪ੍ਰਦਾਨ ਕਰਨਾ ਹੈ ਅਤੇ ਵਾਰਤਕ ਦਾ ਮੁੱਖ ਨੁਕਤਾ ਮੰਚ ਨੂੰ ਪੇਸ਼ ਕਰਨਾ ਹੈ।ਕੋਲਰਿਜ ਉਸਦੇ ਇਹਨਾਂ ਤਰਕਾਂ ਨੂੰ ਨਾ ਮਨਜ਼ੂਰ ਕਰਦਾ ਹੋਇਆ ਵਰਡਜ਼ਵਰਥ ਤੋਂ ਵੱਖ ਨਜਰੀਆ ਪੇਸ਼ ਕਰਦਾ ਹੈ। ਇੱਕ ਪਾਸੇ ਵਰਡਜ਼ਵਰਥ ਲਿਖਦਾ ਹੈ ਕਿ ਕਵਿਤਾ ਆਮ ਲੋਕਾਂ ਦੇ ਜੀਵਨ ਦੀ ਤਰਜ਼ਮਾਨੀ ਕਰਦੀ ਹੋਈ ਆਮ ਲੋਕਾਂ ਦੁਆਰਾ ਵਰਤੀ ਜਾਂਦੀ ਭਾਸ਼ਾ ਵਿਚ ਲਿਖੀ ਜਾਣੀ ਚਾਹੀਦੀ ਹੈ। ਦੂਜੇ ਪਾਸੇ ਉਹ ਕਹਿੰਦਾ ਹੈ ਕਿ।ਕਵਿਤਾ ਮਨੋਭਾਵਨਾਵਾਂ ਦਾ ਵਗ ਤੁਰਨਾ ਹੈ, ਇਹ ਦੋਨੇ ਹੀ ਵਿਚਾਰ ਅੰਤਰ - ਵਿਧੀ ਜਾਪਦੇ ਹਨ। ਇੱਕ ਪਾਸੇ ਉਹ ਕਵਿਤਾ ਦਾ ਮੁੱਖ ਮਕਸਦ ਆਨੰਦ ਪ੍ਰਦਾਨ ਕਰਨਾ ਮੰਨਦਾ ਹੈ, ਦੂਜੇ ਪਾਸੇ ਲਿਖਦਾ ਹੈ ਕਿ ਕਵੀ ਜਾਂ ਤਾਂ ਇੱਕ ਅਧਿਆਪਕ ਹੈ ਜਾਂ ਫਿਰ ਕੁਝ ਵੀ ਨਹੀਂ, ਇਹ ਵਿਚਾਰ ਵੀ ਇੱਕ ਦੂਸਰੇ ਦੇ ਉਲਟ ਹਨ। ਕੁਝ ਆਲੋਚਕ ਖ਼ਾਸ ਕਰਕੇ ਜਿਊਰਜ਼ ਵੈਲੇ, ਮੁੱਖਬੰਦ ਨੂੰ ਅੱਧਾ - ਅਧੂਰਾ, ਖੰਡ ਵਿਖੰਡ, ਰਹੱਸਮਈ ਅਤੇ ਤਰਕ - ਵਿਹੁਣਾ ਮੰਨਦੇ ਹੋਏ ਵਰਡਜ਼ਵਰਥ ਨੂੰ ਨੀਵੇਂ ਦਰਜੇ ਦਾ ਸਿਧਾਂਤਕਾਰ ਜਾਂ ਪੂਅਰ ਥਿਉਰਿਸਟ ’ ਦਾ ਫਤਵਾ ਦਿੰਦੇ ਹਨ ਅਤੇ ਉਸਦੇ ਸਧਾਰਨੀਕਰਨ ਨੂੰ ਛੂਹੜ ਗਰਦਾਨਦੇ ਹਨ। ਉਹਨਾਂ ਅਨੁਸਾਰ ਵਰਡਜ਼ਵਰਥ ਇੱਕ ‘ ਕਵੀਆਲੋਚਕ ਹੀ ਸੀ, ਜਿਸਦਾ ਮੁੱਖ ਮਕਸਦ ਆਪਣੀ ਕਵਿਤਾ ਨੂੰ ਨਿਆਂ - ਸੰਗਤ ਸਿੰਧ ਕਰਨਾ ਸੀ। ਪਰ ਇਹ ਸਪਸ਼ਟ ਹੈ ਕਿ ਮੁੱਖਬੰਦ ਵਿਚ ਪੇਸ਼ ਕੀਤੇ ਗਏ ਸਿਧਾਂਤਾਂ ਨੂੰ ਸ਼ਾਬਦਿਕ ਅਰਥਾਂ ਤੱਕ ਸੀਮਿਤ ਨਾ ਕਰਦੇ ਹੋਏ ਇਹਨਾਂ ਦੇ ਸਮੱਸਿਆਕਾਰ (problematics ) ਨੂੰ ਸਮਝਦੇ ਹੋਏ ਇਹਨਾਂ ਦੇ ਬਹੁਪੱਖੀ ਪਾਸਾਰੇ ਅਤੇ ਸੰਕਲਪਾਂ ਤੱਕ ਪਹੁੰਚਣਾ ਲਾਜ਼ਮੀ ਹੈ। ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ' ਗੀਤਮਈ ਕਾਵਿ ਦਾ ਮੁੱਖਬੰਦ ਰੋਮਾਂਸਵਾਦੀ ਕਾਲ ਦਾ ਇੱਕ ਤਰ੍ਹਾਂ ਦਾ ਮੈਨੀਫੈਸਟੋ ਹੈ। ਵਰਡਜ਼ਵਰਥ ਦਾ ਮੁੱਖਬੰਦ ਆਪਣੇ ਸਮਕਾਲੀਆਂ ਦੁਆਰਾ ਕੀਤੀ ਆਲੋਚਨਾ ਜਿਵੇਂ ਕਲਰਿੱਜ ਦਾ 'ਬਾਇਉਗਰਾਫੀਆ ਲਿਟਰੇਰੀਆ ' ਅਤੇ ਪੀ . ਬੀ . ਸ਼ੈਲੇ ਦੀ ‘ ਡਿਫੈਂਸ ਆਫ ਪੋਇਟਰੀ ( Defence of Poetry ) ਨਾਲੋਂ ਕਲਪਨਾ, ਭਾਵਨਾਵਾਂ ਦਾ ਵੇਗ, ਕਵੀ ਦੀ ਖ਼ਾਸੀਅਤ, ਰੁਤਬਾਅਤੇ ਭੂਮਿਕਾ, ਕਵਿਤਾ ਦੀ ਸਿਰਜਣ ਪ੍ਰਕਿਰਿਆ ਅਤੇ ਉਦੇਸ਼ ਵਰਗੇ ਨੁਕਤਿਆਂ ਤੇ ਵੱਖਰਾ ਨਜ਼ਰੀਆ ਅਤੇ ਤਰਕ ਪੇਸ਼ ਕਰਦਾ ਹੈ। ਵਰਡਜ਼ਵਰਥ ਦੇ ਸਿਧਾਂਤਾਂ ਦਾ ਕੇਂਦਰ ਬਿੰਦੂ ਗਰੀਬ, ਹਾਸ਼ੀਆਗਤ ਅਤੇ ਮਿਹਨਤਕਸ਼ ਪੇਂਡੂ ਲੋਕ ਹਨ। ਇਹ ਸਿਧਾਂਤ ਪਾਠਕਾਂ ਨੂੰ ਕਵਿਤਾਵਾਂ ਵਿਚ ਪੇਸ਼ ਕੀਤੇ ਇਹਨਾਂ ਲੋਕਾਂ ਦੀਆਂ ਤੰਗੀਆਂ - ਤੁਰਸ਼ੀਆਂ ਨੂੰ ਵਧੇਰੇ ਵਿਵੇਕਸ਼ੀਲ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਸਮਝਣ ਵਿਚ ਮਦਦਗਾਰ ਸਾਬਿਤ ਹੁੰਦੇ ਹਨ, ਨਾਲ ਦੀ ਨਾਲ ਕਵਿਤਾ ਵਿਚ ਬਣੀ ਯਥਾਸਥਿਤੀ ( status quo ) ਨੂੰ ਸਰਗਰਮੀ ਨਾਲ ਤੋੜਦੇ ਹਨ। ਇਸ ਤਰ੍ਹਾਂ ਵਰਡਜ਼ਵਰਥ ਕਵਿਤਾ ਦੇ ਪੁਰਾਣੇ ਸੁਹਜ ਨੂੰ ਢਹਿ ਢੇਰੀ ਕਰਕੇ ਪਾਠਕਾਂ ਵਿਚ ਨਵੇਂ ਸੁਹਜ ਦੀ ਸਿਰਜਣਾ ਕਰਦਾ ਹੈ। ਨਥੇਨੀਅਲ ਟਿਕ ( Nathanial Teich) ਦੇ ਸ਼ਬਦਾਂ ਵਿਚ ਵਰਡਜ਼ਵਰਥ, ਇੱਕ ਇਨਕਲਾਬੀ ਸੀ ਜਿਸਦੀ ਕਵਿਤਾ ਅਤੇ ਆਲੋਚਨਾ-ਸਿਧਾਂਤ ਨੇ ਸਥਾਪਿਤ ਕਦਰਾਂ-ਕੀਮਤਾਂ ਅਤੇ ਸੁਹਜ ਨੂੰ ਬਦਲਣ ਵਿਚ ਸਰਗਰਮ ਭੂਮਿਕਾ ਨਿਭਾਈ।
ਗੀਤਮਈ ਕਾਵਿ ਦਾ ਮੁੱਖਬੰਧ (ਪੰਜਾਬੀ ਅਨੁਵਾਦ):- ਅਨੁਵਾਦਕ:- ਡਾ . ਸੁਸ਼ੀਲ ਕੁਮਾਰ
[ਸੋਧੋ]ਇਹਨਾਂ ਕਵਿਤਾਵਾਂ ਦੀ ਪਹਿਲੀ ਜਿਲਦ ਆਮ ਪਾਠਕ ਲਈ ਪਹਿਲਾਂ ਹੀ ਪੇਸ਼ ਕੀਤੀ ਜਾ ਚੁੱਕੀ ਹੈ। ਇਸਨੂੰ ਤਜ਼ਰਬੇ ਦੇ ਰੂਪ ਵਿਚ ਛਾਪਿਆ ਗਿਆ ਸੀ। ਮੈਨੂੰ ਉਮੀਦ ਸੀ ਕਿ ਇਸ ਨਾਲ ਪਤਾ ਲੱਗ ਸਕੇਗਾ ਕਿ ਗੈਰ ਸੰਵੇਦਨਾ ਦੇ ਪਲਾਂ ਵਿਚ ਵਰਤੀ ਜਾਂਦੀ ਆਮ ਲੋਕਾਂ ਦੀ ਅਸਲ ਭਾਸ਼ਾ ਵਿਚ ਕੀਤੀ ਛੰਦਬੰਦੀ ਨੇ ਗਿਣਾਤਮਕ ਅਤੇ ਗੁਣਾਤਮਕ ਆਨੰਦ ਪ੍ਰਦਾਨ ਕੀਤਾ ਜਾਂ ਨਹੀਂ, ਜਿੰਨਾ ਕਵੀ ਦਾ ਵਿਵੇਕਪੂਰਨ ਯਤਨ ਸੀ। ਮੈਂ ਇਹਨਾਂ ਕਵਿਤਾਵਾਂ ਦੇ ਪ੍ਰਭਾਵ ਦਾ ਜੋ ਸੰਭਾਵੀ ਅੰਦਾਜ਼ਾ ਲਗਾਇਆ ਸੀ ਉਹ ਬਿਲਕੁਲ ਗਲਤ ਨਹੀਂ ਸੀ। ਮੈਂ ਆਪਣੇ ਆਪ ਨੂੰ ਖੁਸ਼ ਕਰਦੇ ਹੋਏ ਕਿਹਾ ਸੀ ਕਿ ਜੋ ਇਹਨਾਂ ਕਵਿਤਾਵਾਂ ਨੂੰ ਪਸੰਦ ਕਰਨਗੇ ਉਹ ਇਹਨਾਂ ਨੂੰ ਪੜ੍ਹਣ ਦਾ ਆਮ ਨਾਲੋਂ ਵਧੇਰੇ ਆਨੰਦ ਲੈਣਗੇ। ਦੂਜੇ ਪਾਸੇ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੋ ਇਹਨਾਂ ਕਵਿਤਾਵਾਂ ਨੂੰ ਨਾਪਸੰਦ ਕਰਨਗੇ ਉਹ ਇਹਨਾਂ ਨੂੰ ਆਮ ਨਾਲੋਂ ਵਧੇਰੇ ਨਾ - ਪਸੰਦਗੀ ਨਾਲ ਪੜ੍ਹਣਗੇ। ਮੇਰੀ ਉਮੀਦ ਨਾਲੋਂ ਹਟਕੇ ਨਤੀਜਾ ਇਹ ਨਿਕਲਿਆ ਕਿ ਜਿੰਨਾ ਮੈਂ ਚਾਹੁੰਦਾ ਸੀ ਕਿ ਲੋਕ ਮੇਰੀਆਂ ਕਵਿਤਾਵਾਂ ਨੂੰ ਨਾ ਪਸੰਦ ਕਰਨ ਉਸਤੋਂ ਉਲਟ ਵਧੇਰੇ ਗਿਣਤੀ ਵਿਚ ਲੋਕਾਂ ਨੇ ਇਹਨਾਂ ਨੂੰ ਪਸੰਦ ਕੀਤਾ। ਮੇਰੇ ਬਹੁਤ ਸਾਰੇ ਦੋਸਤ ਇਹਨਾਂ ਕਵਿਤਾਵਾਂ ਦੀ ਸਫ਼ਲਤਾ ਕਰਕੇ ਪ੍ਰੇਸ਼ਾਨ ਹਨ। ਉਹਨਾਂ ਦਾ ਯਕੀਨ ਹੈ ਕਿ ਜਿਸ ਵਿਚਾਰ ਨੂੰ ਲੈ ਕੇ ਇਹ ਕਵਿਤਾਵਾਂ ਲਿਖੀਆਂ ਗਈਆਂ ਸਨ, ਜੇ ਕਰ ਇਹ ਕਵਿਤਾਵਾਂ ਯਥਾਰਥ ਰੂਪ ਵਿਚ ਸਾਕਾਰ ਹੋ ਗਈਆਂ ਤਾਂ ਕਵਿਤਾ ਦੀ ਇੱਕ ਵੱਖਰੀ ਵੰਨਗੀ ਸਿਰਜੀ ਜਾਵੇਗੀ ਜੋ ਕਿ ਪੱਕੇ ਤੌਰ ' ਤੇ ਲੋਕ ਹਿੱਤਾਂ ਦੀ ਤਰਜਮਾਨੀ ਕਰੇਗੀ ਅਤੇ ਗੁਣਤਾਮਕ ਤੌਰ ' ਤੇ ਵੀ ਗੈਰ ਜਰੂਰੀ ਨਹੀਂ ਹੋਵੇਗੀ। ਇਸ ਕਵਿਤਾ ਵਿਚ ਨੈਤਿਕ ਸੰਬੰਧਾਂ ਦਾ ਬਹੁ-ਪੱਖੀ ਜ਼ਿਕਰ ਆਵੇਗਾ।ਨੁਕਤਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਮੇਰੇ ਦੋਸਤਾਂ ਨੇ ਉਹਨਾਂ ਸਿਧਾਤਾਂ, ਜਿਹਨਾਂ ਤੋਂ ਇਹ ਕਵਿਤਾਵਾਂ ਅਧਾਰਤ ਹਨ, ਬਾਰੇ ਚਾਅ ਪੱਖ ਤੋਂ ਇੱਕ ਨਿਯਮਬੰਧ ਮੁੱਖਬੰਦ ਲਿਖਣ ਦੀ ਸਲਾਹ ਦਿੱਤੀ। ਪਰ ਇਹ ਮੁੱਖਬੰਦ ਲਿਖਣ ਲਈ ਮੇਰਾ ਮਨ ਨਹੀਂ ਮੰਨ ਰਿਹਾ ਮੂਰਖਤਾਪੂਰਣ ਸੀ। ਮੈਂ ਜਾਣਦਾ ਸੀ ਕਿ ਪਾਠਕ ਮੇਰੀਆਂ ਦਲੀਲਾਂ ਕਈ ਖ਼ਾਸ ਧਿਆਨ ਨਹੀਂ ਦੇਣਗੇ ਅਤੇ ਮੇਰੇ ਤੇ ਇਹ ਸ਼ੱਕ ਕੀਤਾ ਜਾਵੇਗਾ ਕਿ ਮੈਂ ਲਾਲਚ ਅਤੇ ਉਮੀਦ ਕਰਕੇ ਇਹ ਕਾਰਜ ਕਰ ਰਿਹਾ ਹਾਂ ਕਿ ਇਸ ਨਾਲ ਪਾਠਕ ਇਹਨਾਂ ਖ਼ਾਸ ਕਿਸਮ ਦੀਆਂ ਕਵਿਤਾਵਾਂ ਦੀ ਪ੍ਰਸ਼ੰਸਾ ਕਰੇਗਾ। ਇਸ ਕਰਕੇ ਮੈਂ ਲੰਬੇ ਸਮੇਂ ਤੱਕ ਇਹ ਮੁੱਖਬੰਦ ਲਿਖਣ ਨੂੰ ਤਿਆਰ ਨਹੀਂ ਸੀ ਕਿਉਂਕਿ ਨਾ ਤਾਂ ਮੈਂ ਆਪਣਾ ਨਜ਼ਰੀਆ ਅਤੇ ਦ੍ਰਿਸ਼ਟੀਕੋਣ ਦੱਸਣਾ ਚਾਹੁੰਦਾ ਸੀ ਅਤੇ ਨਾ ਹੀ ਇਸ ਨੂੰ ਪਾਠਕਾਂ ਤੋਂ ਥੋਪਣਾ ਚਾਹੁੰਦਾ ਸੀ। ਇਹ ਬਹੁਤ ਲੰਬਾ ਵੀ ਹੋ ਸਕਦਾ ਸੀ ਜੋ ਕਿ ਮੁੱਖਬੰਦ ਦੇ ਤੌਰ ' ਤੇ ਸਹੀ ਨਹੀਂ ਹੋਵੇਗਾ। ਕਿਉਂਕਿ ਇਸ ਵਿਸ਼ੇ ਨੂੰ ਸਪਸ਼ਟ ਅਤੇ ਕ੍ਰਮਬੱਧ ਕਰਨ ਲਈ, ਜਿਸਦੀ ਗੁੰਜਾਇਸ਼ ਵੀ ਹੈ, ਇਹ ਲਾਜ਼ਮੀ ਹੈ ਕਿ ਅਜੋਕੇ ਸਮੇਂ ਵਿਚ ਦੇਸ਼ ਦੀ ਜਨਤਕ - ਪਸੰਦ ਬਾਰੇ ਖੁੱਲ੍ਹ ਕੇ ਲਿਖਿਆ ਜਾਵੇ। ਇਹ ਵੀ ਜਾਣਿਆ ਜਾਵੇ, ਇਹ ਪਸੰਦ ਚੰਗੀ ਹੈ ਜਾਂ ਮਾੜੀ। ਹਾਲਾਂਕਿ ਇਹ ਨਿਰਧਾਰਿਤ ਕਰਨਾ ਉਦੋਂ ਤੱਕ ਅਸੰਭਵ ਹੈ ਜਦੋਂ ਤੱਕ ਭਾਸ਼ਾ ਅਤੇ ਮਨੁੱਖੀ ਦਿਮਾਗ ਆਪਸ ਵਿਚ ਅੰਤਰਕਿਰਿਆ ਕਰਦੇ ਹਨ ਅਤੇ ਜਦੋਂ ਤੱਕ ਅਸੀਂ ਨਾ ਸਿਰਫ਼ ਸਾਹਿਤ, ਨਾ ਸਿਰਫ਼ ਸਮਾਜ ਸਗੋਂ ਇਨਕਲਾਬ ਦੇ ਮੂਲ ਸਰੋਤਾਂ ਦਾ ਸੁਰਾਗ ਨਹੀਂ ਲੱਭਦੇ। ਇਸ ਲਈ ਮੈਂ ਇਹਨਾਂ ਕਵਿਤਾਵਾਂ ਦੇ ਬਚਾਅ ਪੱਖ ਤੋਂ ਮੁੱਖਬੰਦ ਲਿਖਣ ਤੋਂ ਇਨਕਾਰ ਕਰਦਾ ਰਿਹਾ। ਪਰ ਮੈਂ ਇਸ ਗੱਲ ਨੂੰ ਲੈ ਕੇ ਸੰਵੇਦਨਸ਼ੀਲ ਸੀ ਕਿ ਲੋਕਾਂ ‘ ਤੇ ਅਚਨਚੇਤ ਕਈ ਗੱਲ ਮੜ੍ਹਣਾ ਸ਼ਿਸ਼ਟਾਚਾਰ ਨਹੀਂ ਹੋਵੇਗਾ। ਇਸ ਲਈ ਜਾਣ ਪਹਿਚਾਣ ਲਈ ਕੁਝ ਸ਼ਬਦ ਲਿਖੇ ਜਾਣ ਤਾਂ ਕਿ ਵੱਖਰੇ ਵਿਸ਼ਾ - ਵਸਤੂ ਨੂੰ ਲੇ ਕੇ ਲਿਖੀ ਗਈ ਕਵਿਤਾ ਬਾਰੇ ਲੋਕ ਸਹਿਮਤੀ ਪ੍ਰਗਟ ਕਰ ਸਕਣ। ਇਹ ਮਿੱਥ ਲਿਆ ਗਿਆ ਹੈ ਕਿ ਜਦੋਂ ਲੇਖਕ ਤੁਕਬੰਦੀ ਵਿਚ ਲਿਖਦਾ ਹੈ ਤਾਂ ਉਹ ਪਾਠਕ ਨਾਲ ਰਿਸ਼ਤੇ ਦੀਆਂ ਖ਼ਾਸ ਸ਼ਰਤਾਂ ਨੂੰ ਨਿਭਾਉਂਦਾ ਹੈ। ਜਿਵੇਂ ਕਿ ਉਸਦਾ ਕੰਮ ਨਾ ਸਿਰਫ਼ ਪਾਠਕ ਨੂੰ ਵਿਚਾਰਾਂ ਅਤੇ ਪੇਸ਼ਕਾਰੀਆਂ ਨਾਲ ਜਾਣੂ ਕਰਵਾਉਣਾ ਹੈ ਸਗੋਂ ਇਹ ਵੀ ਦੱਸਣਾ ਹੈ ਕਿ ਕੁਝ ਵਿਚਾਰ ਜਾਣ - ਬੁੱਝ ਕੇ ਛੱਡ ਦਿੱਤੇ ਗਏ ਹਨ। ਸਾਹਿਤ ਦੇ ਵੱਖਰੇ ਵੱਖਰੇ ਯੁਗਾਂ ਦੌਰਾਨ ਛੰਦ - ਬੱਧ ਭਾਸ਼ਾ ਵਿਚ ਵਰਤੀ ਗਈ ਸ਼ੈਲੀ ਜਾਂ ਪ੍ਰਤੀਕਾਂ ਨੇ ਵੱਖੋ - ਵੱਖਰੀਆਂ ਆਸਾਂ ਨੂੰ ਪੈਦਾ ਕੀਤਾ। ਉਦਾਹਰਨ ਵਜੋਂ ਕੈਟੂਲਸ, ਟੈਨਸ, ਲੁਕਰੀਟਸ, ਸਟੇਟੀਅਸ ਜਾਂ ਕਲਾਔਡੀਅਨ ਦੇ ਯੁੱਗ ਵਿਚ ਜਾਂ ਇਗਲੈਂਡ ਵਿਚ ਸ਼ੇਕਸਪੀਅਰ, ਬਾਊਮੈਂਟ ਪੋਪ ਦੇ ਯੁੱਗ ਵਿਚ | ਤੁਕਬੰਦੀ ਵਿਚ ਲਿਖਦੇ ਸਮੇਂ ਮੈਂ ਪਾਠਕਾਂ ਨਾਲ ਉਸ ਤਰ੍ਹਾਂ ਦਾ ਵਾਅਦਾ ਨਹੀਂ ਕਰਾਂਗਾ ਜਿਸ ਤਰ੍ਹਾਂ ਦੇ ਵਾਅਦੇ ਅਜੋਕੇ ਲੇਖਕ ਕਰਦੇ ਹਨ ਪਰ ਬਹੁਤ ਸਾਰੇ ਲੋਕਾਂ ਨੂੰ ਲੱਗੇਗਾ ਕਿ ਮੈਂ ਲੇਖਕ ਪਾਠਕ ਦੇ ਆਪਸੀ ਰਿਸ਼ਤੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਿਹਾ, ਇਸ ਲਈ ਜਾਣ - ਬੁੱਝ ਕੇ ਇਸਨੂੰ ਸੌੜਾ ਕਰ ਰਿਹਾ ਹਾਂ। ਜੋ ਲੋਕ ਆਧੁਨਿਕ ਲੇਖਕਾਂ ਦੀ ਦਿਖਾਵਟੀ ਅਤੇ ਮੁਹਾਵਰੇਦਾਰ ਸ਼ਬਦਾਵਲੀ ਪੜ੍ਹਣ ਦੇ ਆਦੀ ਹੋਣਗੇ, ਜੇਕਰ ਉਹ ਇਹ ਕਵਿਤਾਵਾਂ ਪੜਣਗੇ ਤਾਂ ਬਿਨਾਂ ਸ਼ੌਕ ਉਹਨਾਂ ਨੂੰ ਓਪਰੇਪਣ ਅਤੇ ਬੇਤਰਤੀਬੀ ਦੇ ਅਹਿਸਾਸ ਨਾਲ ਸੰਘਰਸ਼ ਕਰਨਾ ਪਵੇਗਾ। ਪਾਠਕ ਕਵਿਤਾ ਦੀ ਤਾਂਘ ਵਿਚ ਹੋਣਗੇ, ਉਹ ਇਹ ਜਾਣਨ ਲਈ ਪ੍ਰੇਰਿਤ ਹੋਣਗੇ ਕਿ ਇਹ ਯਤਨ ਕਿਸ ਤਰ੍ਹਾਂ ਦੇ ਸ਼ਿਸ਼ਟਾਚਾਰ ਦਾ ਨਤੀਜਾ ਹੈ। ਇਸ ਲਈ ਮੈਨੂੰ ਉਮੀਦ ਹੈ ਕਿ ਜਿਸ ਕੰਮ ਲਈ ਮੈਂ ਆਪਣੇ - ਆਪ ਨੂੰ ਤਿਆਰ ਕੀਤਾ, ਉਸ ਲਈ ਮੇਰੀ ਮੁਜ਼ਿੰਮਤ ਨਹੀਂ ਕਰਨਗੇ ਅਤੇ ਕੁਝ ਨੁਕਤਿਆਂ ਦੀ ਵਿਆਖਿਆ ਕਰਨ ਲਈ ਮੈਂ ਮੁੱਖਬੰਦ ਲਿਖਣ ਲਈ ਤਿਆਰ ਹੋਇਆ ਹਾਂ। ਇਸ ਲਈ ਪਾਠਕ ਦੇ ਮਨ ਵਿਚ ਨਿਰਾਸ਼ ਹੋਣ ਦੀ ਹੱਦ ਤੱਕ ਪ੍ਰੇਸ਼ਾਨ ਨਹੀਂ ਹੋਣਗੇ। ਇਸ ਤਰ੍ਹਾਂ ਮੈਂ ਲੇਖਕ ਤੇ ਲਗਦੇ ਸਭ ਤੋਂ ਜ਼ਿਆਦਾ ਅਪਮਾਨਜਨਕ ਮੂੰਹ ਮੋੜਣ ਦੇ ਇਲਜ਼ਾਮ ਤੋਂ ਬਚ ਜਾਵਾਂਗਾ। ਇਹ ਇਲਜ਼ਾਮ, ਲੇਖਕ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਦੇ ਯਤਨ ਤੋਂ ਵਾਂਝੇ ਕਰਦਾ ਹੈ ਜਾਂ ਜਦੋਂ ਇਹ ਜ਼ਿੰਮੇਵਾਰੀਆਂ ਸਮਝ ਆ ਜਾਣ ਇਹਨਾਂ ਨੂੰ ਪੂਰਾ ਕਰਨ ਤੋਂ ਰੋਕਦਾ ਹੈ। ਇਹਨਾਂ ਕਵਿਤਾਵਾਂ ਵਿਚਲਾ ਮੁੱਖ ਵਿਸ਼ਾ ਸਧਾਰਨ ਲੋਕਾਂ ਨਾਲ ਸੰਬੰਧਿਤ ਘਟਨਾਵਾਂ ਅਤੇ ਹਾਲਤਾਂ ਨੂੰ ਪੇਸ਼ ਕਰਨਾ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ ਇਹਨਾਂ ਘਟਨਾਵਾਂ ਅਤੇ ਹਾਲਤਾਂ ਨੂੰ ਲੋਕਾਂ ਦੁਆਰਾ ਵਰਤੀ ਜਾਂਦੀ ਅਸਲ ਭਾਸ਼ਾ ਵਿਚ ਪੇਸ਼ ਕਰਨਾ ਹੈ, ਨਾਲ ਹੀ ਇਹਨਾਂ ਨੂੰ ਕਲਪਨਾ ਦੇ ਖ਼ਾਸ ਰੰਗਾਂ ਵਿਚ ਰੰਗਣਾ ਕਿਉਂਕਿ ਸਧਾਰਨ ਚੀਜ਼ਾਂ ਨੂੰ ਦਿਮਾਗ ਸਾਹਮਣੇ ਅਸਧਾਰਨ ਢੰਗ ਨਾਲ ਰੱਖਣਾ ਚਾਹੀਦਾ ਹੈ। ਇਸਤੋਂ ਅੱਗੇ ਅਤੇ ਸਭ ਤੋਂ ਲਾਜ਼ਮੀ ਤੌਰ ਤੇ ਇਹਨਾਂ ਘਟਨਾਵਾਂ ਅਤੇ ਹਾਲਤਾਂ ਨੂੰ ਅਸਲ ਵਿਚ ਦਿਲਚਸਪ ਢੰਗ ਨਾਲ ਪੇਸ਼ ਕਰਨਾ ਚਾਹੀਦਾ ਹੈ ਨਾ ਕਿ ਅਡੰਬਰਪੂਰਨ ਤਰੀਕੇ ਨਾਲ। ਇਹ ਕੁਦਰਤ ਦਾ ਮੁਢਲਾ ਨਿਯਮ ਵੀ ਹੈ, ਪ੍ਰਮੁੱਖ ਤੌਰ ' ਤੇ ਇਸ ਤਰ੍ਹਾਂ ਪੇਸ਼ ਕਰਨਾ ਜਿਸ ਤਰ੍ਹਾਂ ਅਸੀਂ ਵਿਚਾਰਾਂ ਨੂੰ ਉਤੇਜਨਾ ਦੀ ਅਵਸਥਾ ਨਾਲ ਜੋੜਦੇ ਹਾਂ। ਇਹਨਾਂ ਕਵਿਤਾਵਾਂ ਦੇ ਵਿਸ਼ੇ ਦੇ ਰੂਪ ਵਿਚ ਆਮ ਤੌਰ ' ਤੇ ਨਿਮਾਣੀ ਅਤੇ ਪੇਂਡੂ ਜਿੰਦਗੀ ਨੂੰ ਚੁਣਿਆ ਗਿਆ ਹੈ ਕਿਉਂਕਿ ਇਹਨਾਂ ਹਾਲਤਾਂ ਵਿਚ ਮਨ ਦੇ ਤੀਬਰ ਆਵੇਗ ਨੂੰ ਪਰਿਪੱਕ ਹੋਣ ਲਈ ਬਿਹਤਰ ਜ਼ਮੀਨ ਮਿਲਦੀ ਹੈ ਅਤੇ ਇਹ ਮਨੋਵੇਗ ਘੱਟ ਬੰਧੇਜ ਵਿਚ ਹੁੰਦਾ ਹੈ। ਇਹ ਮਨੇਵੇਗ ਸਪਸ਼ਟ ਅਤੇ ਪ੍ਰਭਾਵਸ਼ਾਲੀ ਭਾਸ਼ਾ ਵਿਚ ਪ੍ਰਗਟਾਏ ਜਾਂਦੇ ਹਨ ਕਿਉਂਕਿ ਪੇਂਡੂ ਜੀਵਨ ਵਿਚ ਮੁਢਲੀਆਂ ਭਾਵਨਾਵਾਂ ਮਹਾਨ ਸਾਦਗੀ ਵਾਲੇ ਜੀਵਨ ਵਿਚ ਮੌਜੂਦ ਹੁੰਦੀਆਂ ਹਨ। ਨਤੀਜੇ ਵਜੋਂ ਇਹਨਾਂ ' ਤੇ ਸਹੀ ਤਰੀਕੇ ਨਾਲ ਚਿੰਤਨ ਕੀਤਾ ਜਾ ਸਕਦਾ ਹੈ ਅਤੇ ਇਹਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ ਕਿਉਂਕਿ ਪੇਂਡੂ ਜੀਵਨ ਦੀ ਬੁਨਿਆਦ ਹੀ ਇਹਨਾਂ ਮੁਢਲੀਆਂ ਭਾਵਨਾਵਾਂ ਵਿਚ ਹੁੰਦੀ ਹੈ। ਪੇਂਡੂ ਕੰਮ - ਧੰਦਿਆਂ ਨੂੰ ਜ਼ਿਆਦਾ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਅਤੇ ਇਹ ਜ਼ਿਆਦਾ ਹੰਢਣਸਾਰ ਹੁੰਦੇ ਹਨ ਅਤੇ ਅਖੀਰ ਵਿਚ ਪੇਂਡੂ ਜੀਵਨ ਵਿਚ ਮਨੁੱਖ ਦੇ ਮਨੋਵੇਗ ਕੁਦਰਤ ਦੇ ਖੂਬਸੂਰਤ ਅਤੇ ਅਟੱਲ ਨਜ਼ਾਰਿਆਂ ਨਾਲ ਇੱਕ ਮਿਕ ਹੁੰਦੇ ਹਨ। ਇਹਨਾਂ ਕਵਿਤਾਵਾਂ ਵਿਚ ਪੇਂਡੂ ਲੋਕਾਂ ਦੀ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ ਕਿਉਂਕਿ ਇਹ ਲੋਕ ਲੰਬਾ ਸਮਾਂ ਉਹਨਾਂ ਚੀਜ਼ਾਂ ਦੇ ਸੰਪਰਕ ਵਿਚ ਰਹਿੰਦੇ ਹਨ ਜਿੱਥੋਂ ਅਸਲ ਵਿਚ ਭਾਸ਼ਾ ਦਾ ਜਨਮ ਹੁੰਦਾ ਹੈ ਅਤੇ ਸਮਾਜ ਵਿਚ ਇਹਨਾਂ ਦਾ ਦਰਜਾ, ਸਧਾਰਨ ਜੀਵਨ ਅਤੇ ਗੱਲਬਾਤ ਦਾ ਸੀਮਿਤ ਦਾਇਰਾ ਲੋਕਾਂ ' ਤੇ ਸਮਾਜਿਕ - ਵਾਂ ਦਾ ਪ੍ਰਭਾਵ ਘੱਟ ਪੈਣ ਦਿੰਦਾ ਹੈ। ਉਹ ਆਪਣੀਆਂ ਭਾਵਨਾਵਾਂ ਅਤੇ ਵਿਚਾਰ ਸਧਾਰਨ ਅਤੇ ਸੁਭਾਵਿਕ ਰੂਪ ਵਿਚ ਪੇਸ਼ ਕਰ ਦਿੰਦੇ ਹਨ। ਇਸ ਤਰ੍ਹਾਂ ਬਾਰ - ਬਾਰ ਦੇ ਤਜਰਬਿਆਂ ਅਤੇ ਅਟੁੱਟ ਭਾਵਨਾਵਾਂ ਵਿਚੋਂ ਨਿਕਲੀ ਭਾਸ਼ਾ ਜ਼ਿਆਦਾ ਸਦੀਵੀ ਅਤੇ ਫ਼ਲਸਫ਼ੇ ਨਾਲ ਭਰਪੂਰ ਹੁੰਦੀ ਹੈ। ਇਹ ਭਾਸ਼ਾ ਕਵੀਆਂ ਦੁਆਰਾ ਅਕਸਰ ਪ੍ਰਯੋਗ ਕੀਤੀ ਜਾਂਦੀ ਹੈ ਅਤੇ ਇਸ ਭਾਸ਼ਾ ਦੇ ਪ੍ਰਯੋਗ ਕਰਨ ਵਿਚ ਉਹ ਆਪਣਾ ਅਤੇ ਆਪਣੀ ਕਲਾ ਦਾ ਸਨਮਾਨ ਸਮਝਦੇ ਹਨ। ਕੁਝ ਹੱਦ ਤੱਕ ਕਵੀ ਮਨੁੱਖ ਨਾਲ ਹਮਦਰਦੀ ਤੋਂ ਵੱਖਰਾ ਹੋ ਜਾਂਦਾ ਹੈ। ਅਤੇ ਮਨਮੌਜੀ ਅਤੇ ਆਪ - ਹੁਦਰੇ ਢੰਗ ਦੀਆਂ ਪੇਸ਼ਕਾਰੀਆਂ ਕਰਦਾ ਹੈ ਤਾਂ ਕਿ ਕਾਵਿ - ਸਮੱਗਰੀ ਪਰੋਸੀ ਜਾ ਸਕੇ। ਪਾਠਕਾਂ ਲਈ ਘੜੀ - ਮੁੜੀ ਬਦਲਣ ਵਾਲੇ ਸਵਾਦਾਂ ਅਤੇ ਉਹਨਾਂ ਦੀ ਭੁੱਖ ਮੁਤਾਬਿਕ ਹਾਲਾਂਕਿ ਅਜੋਕੇ ਸਮੇਂ ਵਿਚ ਵਿਚਾਰ ਅਤੇ ਭਾਸ਼ਾ ਵਿਚ ਥੋਥੇਪਨ ਅਤੇ ਹੋਛੇਪਣ ਖਿਲਾਫ ਮੇਰੇ ਕੁਝ ਸਮਕਾਲੀਆਂ ਨੇ ਆਪਣੀਆਂ ਕਾਵਿਕ ਰਚਨਾਵਾਂ ਵਿਚ ਕਦੇ - ਕਦੇ ਜ਼ਿਕਰ ਵੀ ਕੀਤਾ। ਮੈਂ ਇਸਨੂੰ ਨਜ਼ਰਅੰਦਾਜ ਨਹੀਂ ਕਰ ਸਕਦਾ। ਮੇਰਾ ਮੰਨਣਾ ਹੈ ਕਿ ਇਹ ਨੁਕਸ ਜਿੱਥੇ ਵੀ ਹੈ ਇਹ ਲੇਖਕ ਦੀਆਂ ਝੂਠੀਆਂ ਅਤੇ ਆਪਹੁਦਰੀਆਂ ਘਾੜਤਾਂ ਨਾਲੋਂ ਵਧੇਰੇ ਅਪਮਾਨਜਨਕ ਹੈ, ਨਾਲ ਹੀ ਮੈਂ ਇਹ ਵੀ ਦਲੀਲ ਦਿੰਦਾ ਹਾਂ ਕਿ ਇਹ ਘਾੜਤਾਂ ਮੁਕਾਬਲਤਨ ਘੱਟ ਨੁਕਸਾਨਦਾਇਕ ਹਨ। ਇਸ ਕਿਤਾਬ ਵਿਚ ਕਵਿਤਾਵਾਂ ਘੱਟ - ਘੱਟ ਇੱਕ ਨੁਕਤੇ ਕਰਕੇ ਵੱਖਰੀਆਂ ਹਨ ਕਿ ਹਰੇਕ ਕਵਿਤਾ ਦਾ ਇੱਕ ਜ਼ਿਕਰਯੋਗ ਉਦੇਸ਼ ਹੈ। ਇਹ ਵੀ ਨਹੀਂ ਹੈ ਕਿ ਮੈਂ ਹਮੇਸ਼ਾਂ ਇਸ ਉਦੇਸ਼ ਬਾਰੇ ਲਿਖਣ ਤੋਂ ਪਹਿਲਾਂ ਜ਼ਿਹਨ ਵਿਚ ਰੱਖਦਾ ਹਾਂ ਪਰ ਚਿੰਤਨ ਦੀ ਆਦਤ, ਅਤੇ ਮੇਰਾ ਯਕੀਨ ਹੈ ਕਿ, ਚਿੰਤਨ ਮੇਰੀਆਂ ਭਾਵਨਾਵਾਂ ਨੂੰ ਦਰੁਸਤ ਅਤੇ ਪ੍ਰੇਰਿਤ ਕਰਦਾ ਹੈ। ਇਹਨਾਂ ਕੁਦਰਤੀ ਚੀਜ਼ਾਂ ਦੀ ਵਿਆਖਿਆ ਮੇਰੀਆਂ ਭਾਵਨਾਵਾਂ ਨੂੰ ਜ਼ਬਰਦਸਤ ਹਲੂਣਾ ਦਿੰਦੀ ਹੈ ਅਤੇ ਇਹਨਾਂ ਭਾਵਨਾਵਾਂ ਵਿਚ ਉਦੇਸ਼ ਲੁਕਿਆ ਹੁੰਦਾ ਹੈ। ਜੇਕਰ ਮੇਰੀ ਇਹ ਗੱਲ ਮਿਥਿਆ ਹੈ ਤਾਂ ਮੈਨੂੰ ਕਵੀ ਕਹਾਉਣ ਦਾ ਕੋਈ ਹੱਕ ਨਹੀਂ। ਚੰਗੀ ਕਵਿਤਾ ਲਿੱਦਤ ਭਰਪੂਰ ਤੀਬਰ ਭਾਵਨਾਵਾਂ ਦਾ ਸੁਭਾਵਿਕ ਛਲਕਾਅ ਹੁੰਦੀ ਹੈ। ਇਹ ਮੰਚ ਹੈ ਕਿ ਮਹੱਤਵਪੂਰਨ ਕਵਿਤਾਵਾਂ ਕਦੇ ਵੀ ਵਿਕੋਲਿਤਰੇ ਵਿਸ਼ਿਆਂ ਨਾਲ ਸੰਬੰਧਿਤ ਨਹੀਂ ਹੁੰਦੀਆਂ, ਸਗੋਂ ਸਧਾਰਨ ਨਾਲ ਵੱਧ ਸੰਵੇਦਨਸ਼ੀਲ ਮਨੁੱਖ ਦੀ ਸਿਰਜਣਾ ਹੁੰਦੀਆਂ ਹਨ ਅਤੇ ਇਹ ਮਨੁੱਖ ਵੱਡੀ ਅਤੇ ਡੂੰਘੀ ਸੋਚ ਦਾ ਮਾਲਕ ਹੁੰਦਾ ਹੈ। ਸਾਡੀਆਂ ਭਾਵਨਾਵਾਂ ਦੇ ਅੰਤਰ - ਪਰਵਾਹ ਨੂੰ ਸਾਡੀ ਸਚ ਰਾਹੀਂ ਤਰਮੀਮ ਅਤੇ ਸੇਧ ਦਿੱਤੀ ਜਾਂਦੀ ਹੈ। ਇਹ ਲਾਜ਼ਮੀ ਤੌਰ ਤੇ ਸਾਡੀਆਂ ਪੁਰਾਣੀਆਂ ਭਾਵਨਾਵਾਂ ਦੀ ਪ੍ਰਤੀਨਿਧ ਹੁੰਦੀ ਹੈ। ਸਾਡੀਆਂ ਭਾਵਨਾਵਾਂ ਅਤੇ ਸੋਚ ਦੇ ਆਪਸੀ ਰਿਸ਼ਤਿਆਂ ' ਤੇ ਚਿੰਤਨ ਕਰਦਿਆਂ ਸਾਨੂੰ ਇਲਮ ਹੁੰਦਾ ਹੈ ਕਿ ਮਨੁੱਖ ਲਈ ਸਚਮੁੱਚ ਕੀ ਜ਼ਰੂਰੀ ਹੈ, ਵਾਰ - ਵਾਰ ਅਤੇ ਲਗਾਤਾਰ ਚਿੰਤਨ ਦੀ ਪ੍ਰਕਿਰਿਆ ਨੂੰ ਕਰਦਿਆਂ ਸਾਡੀਆਂ ਭਾਵਨਾਵਾਂ ਮਹੱਤਵਪੂਰਨ ਵਿਸ਼ਿਆਂ ਨਾਲ ਜੁੜ ਜਾਂਦੀਆਂ ਹਨ ਜੇਕਰ ਅਸੀਂ ਵਧੇਰੇ ਸੰਵੇਦਨਸ਼ੀਲ ਹੋਈਏ ਤਾਂ ਮਨ ਨੂੰ ਇਸ ਤਰ੍ਹਾਂ ਸੋਚਣ ਦੀ ਆਦਤ ਪੈ ਜਾਂਦੀ ਹੈ ਅਤੇ ਇਹਨਾਂ ਆਦਤਾਂ ਨੂੰ ਮਕਾਨਕੀ ਤਰੀਕੇ ਨਾਲ ਬਿਨਾਂ ਸੋਚੇ - ਸਮਝੇ ਸਵੀਕਾਰਦੇ ਹੋਏ ਅਸੀਂ ਚੀਜ਼ਾਂ ਅਤੇ ਤੀਬਰ ਭਾਵਨਾਵਾਂ ਦੀ ਵਿਆਖਿਆ ਅਤੇ ਆਪਸੀ ਰਿਸ਼ਤਿਆਂ ਦੀ ਗੱਲ ਕਰਦੇ ਹਾਂ। ਕਵਿਤਾ ਰਾਹੀਂ ਪਾਠਕ ਦੀ ਸਮਝ ਉੱਨਤ ਅਤੇ ਉਸਦੀ ਸਾਂਝ ਮਜ਼ਬੂਤ ਅਤੇ ਸੁੱਧ ਹੋਣੀ ਚਾਹੀਦੀ ਹੈ। ਇਹ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਇਸ ਕਿਤਾਬ ਦੀ ਹਰੇਕ ਕਵਿਤਾ ਦਾ ਇੱਕ ਮਕਸਦ ਹੈ। ਦੂਜਾ ਨੁਕਤਾ ਜੋ ਇਹਨਾਂ ਕਵਿਤਾਵਾਂ ਨੂੰ ਆਮ ਪ੍ਰਚੱਲਿਤ ਕਵਿਤਾਵਾਂ ਤੋਂ ਵੱਖ ਕਰਦਾ ਹੈ, ਉਹ ਇਹ ਹੈ ਕਿ ਇਨ੍ਹਾਂ ਕਵਿਤਾਵਾਂ ਵਿਚ ਭਾਵਨਾਵਾਂ, ਕਾਰਜ ਅਤੇ ਹਾਲਤਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਨਾ ਕਿ ਸਿਰਫ਼ ਕਾਰਜ ਅਤੇ ਭਾਵਨਾਵਾਂ ਨੂੰ। ਝੂਠੀ ਸ਼ਿਸ਼ਟਤਾ - ਵੱਸ ਮੈਨੂੰ ਇਹ ਗੱਲ ਕਹਿਣ ਤੋਂ ਝਿਜਕਣਾ ਨਹੀਂ ਚਾਹੀਦਾ ਕਿ ਪਾਠਕ ਦਾ ਧਿਆਨ ਉਪਰੋਕਤ ਵਿਲੱਖਣਤਾ ਵੱਲ ਕੇਂਦਰਿਤ ਕੀਤਾ ਗਿਆ ਹੈ। ਵਿਲੱਖਣਤਾ ਦਰਸਾਉਣ ਦਾ ਮਕਸਦ ਇਹਨਾਂ ਵਿਸ਼ੇਸ਼ ਕਵਿਤਾਵਾਂ ਲਈ ਨਹੀਂ, ਸਗੋਂ ਵਿਸ਼ੇ ਦੇ ਮਹੱਤਵ ਨਾਲ ਸੰਬੰਧਿਤ ਹੈ। ਵਿਸ਼ਾ ਲਾਜ਼ਮੀ ਤੌਰ ' ਤੇ ਮਹੱਤਵਪੂਰਨ ਹੈ ਕਿਉਂਕਿ ਮਨੁੱਖੀ ਮਨ ਵਾਧੂ ਅਤੇ ਵੇਗਵਾਨ ਉਤੇਜਨਾ ਤੋਂ ਬਿਨਾਂ ਵੀ ਹਰਕਤ ਵਿਚ ਆਉਣ ਦੀ ਸਮਰੱਥਾ ਰੱਖਦਾ ਹੈ ਅਤੇ ਮਨੁੱਖੀ ਮਨ ਨੂੰ ਇਸਦੀ ਸੁੰਦਰਤਾ ਅਤੇ ਸ਼ਾਨੋ - ਸ਼ੌਕਤ ਦੇ ਬਾਰੇ ਘੱਟ ਪਤਾ ਹੈ। ਉਸਨੂੰ ਨਹੀਂ ਪਤਾ ਕਿ ਮਨੁੱਖ ਦੀ ਇਹ ਸਮਰੱਥਾ ਜਿੰਨੀ ਜ਼ਿਆਦਾ ਹੋਵੇਗੀ ਉਹ ਓਨਾ ਹੀ ਦੂਸਰੇ ਮਨੁੱਖਾਂ ਤੋਂ ਬੇਹਤਰ ਹੋਵੇਗਾ। ਮੈਨੂੰ ਇਹ ਜਾਪਦਾ ਹੈ ਕਿ ਇਸ ਸਮਰੱਥਾ ਨੂੰ ਪੈਦਾ ਕਰਨਾ ਅਤੇ ਵਧਾਉਣਾ ਹਰੇਕ ਯੁੱਗ ਵਿਚ ਸਭ ਤੋਂ ਚੰਗੀ ਘਾਲਣਾ ਰਹੀ ਹੈ। ਹਰੇਕ ਯੁੱਗ ਵਿਚ ਲੇਖਕ ਇਹ ਘਾਲਣਾ ਕਰ ਸਕਦਾ ਹੈ। ਇਹ ਆਧੁਨਿਕ ਕਾਰਜ ਹਮੇਸ਼ਾ ਹੀ ਮਹੱਤਵਪੂਰਨ ਰਿਹਾ ਹੈ ਪਰ ਅਜੋਕੇ ਸਮੇਂ ਵਿਚ ਇਹ ਹੋਰ ਵੀ ਮਹੱਤਵਪੂਰਨ ਹੈ। ਬਹੁਤ ਸਾਰੇ ਕਾਰਨ ਜੋ ਕਿ ਪੁਰਾਣੇ ਸਮੇਂ ਵਿਚ ਨਹੀਂ ਸਨ, ਮਨ ਦੀਆਂ ਵਿਵੇਕਸ਼ੀਲ ਤਾਕਤਾਂ ਨੂੰ ਮਿਲਕੇ ਖੂੰਡਾ ਕਰ ਰਹੇ ਹਨ ਅਤੇ ਇੱਛਤ ਮਿਹਨਤ ਨੂੰ ਛੱਡਕੇ ਇਸਨੂੰ ਕੁੰਭਕਰਨੀ ਸੁਸਤੀ ਦੀ ਹੱਦ ਤੱਕ ਸੀਮਿਤ ਕਰ ਰਹੇ ਹਨ। ਇਸਦਾ ਮੁੱਖ ਕਾਰਨ ਰੋਜ਼ਾਨਾ ਵਾਪਰ ਰਹੀਆਂ ਰਾਸ਼ਟਰੀ ਘਟਨਾਵਾਂ ਹਨ ਅਤੇ ਸ਼ਹਿਰਾਂ ਦੀ ਵਸ ਵਿਚ ਭਾਰੀ ਵਾਧਾ ਹੋ ਰਿਹਾ ਹੈ। ਸ਼ਹਿਰਾਂ ਵਿਚ ਕਿਤੇ ਦੀ ਇਕਸਾਰਤਾ ਵਾਲੀ ਨੀਰਸਤਾ ਕਰਕੇ ਲੋਕਾਂ ਵਿਚ ਖਾਸ ਘਟਨਾਵਾਂ ਦੀ ਤਾਂਘ ਰਹਿੰਦੀ ਹੈ ਅਤੇ ਗਿਆਨ ਦਾ ਸੰਚਾਰ ਇਨ੍ਹਾਂ ਘਟਨਾਵਾਂ ਨਾਲ ਸੰਤੁਸ਼ਟ ਹੋ ਜਾਂਦਾ ਹੈ। ਜ਼ਿੰਦਗੀ ਅਤੇ ਵਿਹਾਰ ਦਾ ਇਹ ਰੁਝਾਨ ਸਾਹਿਤ ਅਤੇ ਨਾਟਕਕਾਰੀ ਨੂੰ ਦੇਸ਼ ਦੀ ਸਮਝ ਦੇ ਨਾਲ ਇਕਸੁਰ ਕਰ ਲੈਂਦਾ ਹੈ। ਸਾਡੇ ਤੋਂ ਪਹਿਲਾਂ ਦੇ ਲੇਖਕਾਂ ਦੀ ਬੇਸ਼ਕੀਮਤੀ ਸਿਰਜਣਾ ਨੂੰ ਬਦਹਵਾਸ ਨਾਵਲਾਂ, ਗਤੀਹੀਣ ਅਤੇ ਮੂਰਖ਼ਤਾ ਭਰਪੂਰ ਜਰਮਨ ਤਰਾਸਦੀਆਂ ਅਤੇ ਕਾਵਿ ਵਿਚ ਲਿਖੀਆਂ ਘਟੀਆ ਅਤੇ ਅਡੰਬਰ ਭਰਪੂਰ ਕਹਾਣੀਆਂ ਦੀ ਭਰਮਾਰ ਅੱਖੋਂ - ਪਰੋਖੇ ਕਰਦੀ ਹੈ। ਇਹਨਾਂ ਪੁਰਾਣੇ ਲੇਖਕਾਂ ਦੀ ਸਿਰਜਣਾ ਤੋਂ ਮੇਰਾ ਭਾਵ ਸ਼ੇਕਸਪੀਅਰ ਅਤੇ ਮਿਲਟਨ ਦੀਆਂ ਲਿਖਤਾਂ ਹਨ। ਜਦੋਂ ਮੈਂ ਫ਼ਾਲਤੂ ਉਤੇਜਨਾ ਦੀ ਘਟੀਆ ਤਾਂਘ ਬਾਰੇ ਸੋਚਦਾ ਹਾਂ ਤਾਂ ਮੈਂ ਲਗਭਗ ਸ਼ਰਮਿੰਦਾ ਹੁੰਦਾ ਹੋਇਆ ਕਹਿੰਦਾ ਹਾਂ ਕਿ ਇਹਨਾਂ ਕਵਿਤਾਵਾਂ ਵਿਚ ਮੈਂ ਇਸ ਤਾਂਘ ਦਾ ਵਿਰੋਧ ਕਰਨ ਦਾ ਰੱਤੀ ਭਰ ਵੀ ਯਤਨ ਨਹੀਂ ਕੀਤਾ। ਇਸ ਆਮ ਬੁਰਾਈ ਦੇ ਪ੍ਰਭਾਵ ਬਾਰੇ ਚਿੰਤਨ ਕਰਦੇ ਹੋਏ ਮੈਨੂੰ ਗੈਰ - ਸਨਮਾਨਜਨਕ ਦੁੱਖ ਹੇਠਾਂ ਦਬ ਜਾਣਾ ਚਾਹੀਦਾ ਸੀ। ਕੀ ਮੈਨੂੰ ਮਨੁੱਖੀ ਮਨ ਦੇ ਜਨਮਜਾਤ ਅਤੇ ਗੈਰ - ਫਾਨੀ ਲੱਛਣਾਂ ਦਾ ਇਲਮ ਨਹੀਂ ਹੈ ? ਇਸੇ ਤਰ੍ਹਾਂ ਮਹਾਨ ਅਤੇ ਖ਼ਾਸ ਚੀਜ਼ਾਂ ਵਿਚ ਖ਼ਾਸ ਤਾਕਤ ਹੁੰਦੀ ਹੈ ਜੋ ਇਸ ' ਤੇ ਅਮਲ ਕਰਦੀ ਹੈ। ਇਹ ਤਾਕਤ ਵੀ ਜਨਮਜਾਤ ਅਤੇ ਗ਼ੈਰ - ਫ਼ਾਨੀ ਹੁੰਦੀ ਹੈ। ਇਸ ਗੱਲ ' ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਕਿ ਸਮਾਂ ਨੇੜੇ ਹੈ ਜਦੋਂ ਬੁਰਾਈ ਦਾ ਵਿਰੋਧ ਯੋਜਨਾਬੱਧ ਤਰੀਕੇ ਨਾਲ ਕੀਤਾ ਜਾਵੇਗਾ। ਇਸਦਾ ਵਿਰੋਧ ਮਹਾਨ ਜੇਰੇ ਵਾਲੇ ਲੋਕ ਕਰਨਗੇ ਅਤੇ ਉਹਨਾਂ ਨੂੰ ਬਹੁਤ ਸਫ਼ਲਤਾ ਮਿਲੇਗੀ। ਇਹਨਾਂ ਕਵਿਤਾਵਾਂ ਦੇ ਵਿਸ਼ੇ ਅਤੇ ਉਦੇਸ਼ ਬਾਰੇ ਤਾਂ ਲੰਬੀ ਗੱਲਬਾਤ ਹੋ ਚੁੱਕੀ ਹੈ। ਹੁਣ ਮੈਂ ਪਾਠਕਾਂ ਤੋਂ ਇਜਾਜਤ ਮੰਗਾਂਗਾ ਕਿ ਇਹਨਾਂ ਕਵਿਤਾਵਾਂ ਦੀ ਸ਼ੈਲੀ ਬਾਰੇ ਜਾਣਕਾਰੀ ਦੇਵਾਂ ਤਾਂ ਕਿ ਪਾਠਕ ਮੇਰੀ ਉਸ ਗੱਲ ' ਤੇ ਮੁਜ਼ੰਮਤ ਨਾ ਕਰ ਦੇਵੇ ਜੋ ਮੈਂ ਕਦੇ ਵੀ ਕਹੀ ਹੀ ਨਹੀਂ। ਇਹਨਾਂ ਕਵਿਤਾਵਾਂ ਵਿਚ ਪਾਠਕ ਦੇਖਣਗੇ ਕਿ ਅਮੂਰਤ ਵਿਚਾਰਾਂ ਦਾ ਪ੍ਰਗਟਾਅ ਬਹੁਤ ਹੀ ਘੱਟ ਕੀਤਾ ਗਿਆ ਹੈ ਅਤੇ ਇਹਨਾਂ ਵਿਚਾਰਾਂ ਨੂੰ ਪੂਰੀ ਤਰ੍ਹਾਂ ਰੰਦ ਕੀਤਾ ਹੈ ਤਾਂ ਕਿ ਸ਼ੈਲੀ ਨੂੰ ਵਿਕਸਿਤ ਕੀਤਾ ਜਾ ਸਕੇ ਅਤੇ ਇਸਨੂੰ ਵਾਰਤਕ ਤੋਂ ਵੱਖ ਕੀਤਾ ਜਾ ਸਕੇ।ਮੇਰਾ ਮਕਸਦ ਸੀ ਕਿ ਜਿੱਥੋਂ ਤੱਕ ਸੰਭਵ ਹੋਵੇ ਲੋਕਾਂਦੀ ਭਾਸ਼ਾ ਦੀ ਨਕਲ ਕੀਤੀ ਜਾਵੇ ਅਤੇ ਇਸਨੂੰ ਅਪਣਾਇਆ ਜਾਵੇ।ਮੇਰਾ ਯਕੀਨ ਹੈ ਕਿ ਅਮੂਰਤ ਵਿਚਾਰ ਆਮ ਲੋਕਾਂ ਦੀ ਭਾਸ਼ਾ ਦਾ ਕੁਦਰਤੀ ਅਤੇ ਸਦੀਵੀ ਹਿੱਸਾ ਨਹੀਂ ਹੁੰਦੇ। ਇਹਨਾਂ ਵਿਚਾਰਾਂ ਦੀ ਵਰਤੋਂ ਮੈਂ ਅਲੰਕਾਰ ਦੇ ਰੂਪ ਵਿਚ ਕੀਤੀ ਹੈ। ਅਕਸਰ ਇਹਨਾਂ ਵਿਚਾਰਾਂ ਨੂੰ ਤੀਬਰ ਮਨੋਵੇਗ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ, ਪਰ ਸ਼ੈਲੀ ਲਈ ਇਹਨਾਂ ਵਿਚਾਰਾਂ ਦੀ ਮਕਾਨਕੀ ਵਰਤੋਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਂਦਾ ਹੈ ਜਾਂ ਛੰਦ ਬੰਦੀ ਵਿਚ ਲਿਖਣ ਵਾਲੇ ਲੇਖਕਾਂ ਦੀ ਭਾਸ਼ਾ ਦੀ ਤਰਜੀਹ ਦੇ ਤੌਰ ' ਤੇ ਵੀ ਇਹਨਾਂ ਵਿਚਾਰਾਂ ਨੂੰ ਰੱਦ ਕੀਤਾ ਜਾਂਦਾ ਹੈ। ਮੇਰੀ ਇੱਛਾ ਹੈ ਕਿ ਮੈਂ ਪਾਠਕ ਨੂੰ ਲਹੂ - ਮਾਸ ( ਜਿਉਂਦੇ ਜਾਗਦੇ ਮਨੁੱਖ ) ਵਿਚ ਰੁੱਖਾਂ ਅਤੇ ਇਹ ਕਰਦਾ ਹੋਇਆ ਉਹਨਾਂ ਦੀ ਦਿਲਚਸਪੀ ਪੈਦਾ ਕਰ ਸਕਾਂ। ਹੋਰ ਲੇਖਕ ਜੋ ਵੱਖਰਾ ਰਸਤਾ ਅਪਣਾਉਣਗੇ ਉਹ ਵੀ ਪਾਠਕਾਂ ਦੀ ਦਿਲਚਸਪੀ ਜਗਾਉਣਗੇ। ਮੇਰੀ ਇਸ ਗੱਲ ਵਿਚ ਕੋਈ ਦਖਲਅੰਦਾਜ਼ੀ ਨਹੀਂ ਹੈ, ਮੈਂ ਆਪਣੇ ਰਸਤੇ ' ਤੇ ਚੱਲਣ ਨੂੰ ਤਰਜੀਹ ਦਿੰਦਾ ਹਾਂ। ਇਹਨਾਂ ਕਿਤਾਬਾਂ ਵਿਚ ਆਮ ਤੌਰ ' ਤੇ ਵਰਤੀ ਜਾਂਦੀ ਇਸ ' ਕਾਵਿ - ਭਾਸ਼ਾ ਦੀ ਵਰਤੋਂ ਬਹੁਤ ਘੱਟ ਕੀਤੀ ਗਈ ਹੈ ਅਤੇ ਆਮ ਤੌਰ ਤੇ ਵਰਤੀ ਜਾਂਦੀ ਇਸ ‘ ਕਾਵਿ - ਭਾਸ਼ਾ ਦਾ ਬਹੁਤ ਹੀ ਮਿਹਨਤ ਨਾਲ ਗੁਰੇਜ਼ ਕੀਤਾ ਗਿਆ ਹੈ। ਇਹ ਇਸ ਲਈ ਕੀਤਾ ਹੈ ਜਿਵੇਂ ਕਿ ਪਹਿਲਾਂ ਵੀ ਕਿਹਾ ਜਾ ਚੁੱਕਿਆ ਹੈ ਤਾਂ ਜੋ ਆਪਣੀ ਭਾਸ਼ਾ ਨੂੰ ਆਮ ਲੋਕਾਂ ਦੀ ਭਾਸ਼ਾ ਦੇ ਨੇੜੇ ਕੀਤਾ ਜਾ ਸਕੇ ਤਾਂ ਕਿ ਜੋ ਆਨੰਦ ਮੈਂ ਪਾਠਕਾਂ ਨੂੰ ਕਵਿਤਾਵਾਂ ਰਾਹੀਂ ਪ੍ਰਦਾਨ ਕਰਨਾ ਚਾਹੁੰਦਾ ਹਾਂ, ਉਹ ਬਹੁਤ ਹੀ ਵੱਖਰਾ ਹੋਵੇ। ਹਾਲਾਂਕਿ ਬਹੁਤ ਸਾਰੇ ਲੋਕ ਇਸਤੋਂ ਉਲਟ ਕਾਵਿ - ਸ਼ਬਦਾਵਲੀ ਨੂੰ ਕਵਿਤਾ ਦਾ ਅਸਲ ਮਕਸਦ ਮੰਨਦੇ ਹਨ। ਦੋਸ਼ੀ ਸਾਬਿਤ ਹੋਣ ਤੋਂ ਬਿਨਾਂ ਮੈਂ ਨਹੀਂ ਜਾਣਦਾ ਕਿ ਪਾਠਕਾਂ ਨੂੰ ਉਸ ਸ਼ੈਲੀ ਦੀ ਸਹੀ ਜਾਣਕਾਰੀ ਕਿਵੇਂ ਦੇਵਾਂ ਜਿਸ ਵਿਚ ਮੈਂ ਦਿਲੋਂ ਲਿਖਣਾ ਚਾਹੁੰਦਾ ਸੀ। ਮੈਂ ਇਹ ਦੱਸਿਆ ਹੈ ਕਿ ਮੇਰੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਮੈਂ ਆਪਣੇ ਵਿਸ਼ੇ ਬਾਰੇ ਚੇਤਨ ਰਹਾਂ। ਇਸ ਲਈ ਇਹਨਾਂ ਕਵਿਤਾਵਾਂ ਵਿਚ ਕੋਈ ਝੂਠੀ ਵਿਆਖਿਆ ਨਹੀਂ ਹੈ ਅਤੇ ਮੇਰੇ ਵਿਚਾਰ ਉਸੇ ਭਾਸ਼ਾ ਵਿਚ ਪੇਸ਼ ਕੀਤੇ ਗਏ ਹਨ ਜਿਸ ਵਿਚ ਉਹ ਪੇਸ਼ ਹੋ ਸਕਦੇ ਹਨ। ਇਸ ਤਜਰਬੇ ਰਾਹੀਂ ਕੁਝ ਨਾ ਕੁਝ ਨਵਾਂ ਹਾਸਿਲ ਹੋਇਆ ਹੈ ਕਿਉਂਕਿ ਚੰਗੀ ਕਵਿਤਾ ਦੀ ਇੱਕ ਖ਼ਾਸੀਅਤ ਸਾਂਝੀ ਹੁੰਦੀ ਹੈ- ਮੁਨਾਸਿਬ ਵਿਵੇਕ। ਇਸ ਨੇ ਮੈਨੂੰ ਉਹਨਾਂ ਅਲੰਕਾਰਾਂ ਅਤੇ ਦਿਖਾਵਟੀ ਸ਼ਬਦਾਂ ਦੀ ਵਰਤੋਂ ਤੋਂ ਦੂਰ ਕੀਤਾ ਜਿਸ ਨੂੰ ਪੀੜ੍ਹੀ ਦਰ ਪੀੜ੍ਹੀ ਲੇਖਕਾਂ ਦੀ ਸਾਂਝੀ ਵਿਰਾਸਤ ਸਮਝਿਆ ਜਾਂਦਾ ਸੀ। ਮੈਂ ਵੀ ਸੋਚਦਾ ਸੀ ਕਿ ਮੁਨਾਸਿਬ ਹੋਵੇਗਾ ਕਿ ਬਹੁ ਅਰਬੀ ਸ਼ਬਦਾਵਲੀ ਨਾ ਵਰਤੀ ਜਾਵੇ ਹਾਲਾਂਕਿ ਇਹ ਸਹੀ ਅਤੇ ਖੂਬਸੂਰਤ ਵੀ ਹੁੰਦੀ ਹੋ ਪਰ ਘਟੀਆ ਕਿਸਮ ਦੇ ਕਵੀਆਂ ਦੁਆਰਾ ਮੂਰਖ਼ਤਾ ਦੀ ਹੱਦ ਤੱਕ ਇਸ ਸ਼ਬਦਾਵਲੀ ਨੂੰ ਉਦੋਂ ਤੱਕ ਦੁਹਰਾਇਆ ਜਾਂਦਾ ਹੈ ਜਦੋਂ ਤੱਕ ਕਿ ਘਿਰਣਾ ਦੀ ਭਾਵਨਾ ਨਾ ਆਜਾਵੇ। ਇਹੋ ਜਿਹੇ ਹਾਲਾਤ ਵਿਚ ਕਿਸੇ ਵੀ ਕਲਾ ਲਈ ਸੰਭਵ ਨਹੀਂ ਹੁੰਦਾ ਕਿ ਇਸਤੋਂ ਬਚ ਸਕੇ। ਜੇਕਰ ਕਵਿਤਾ ਵਿਚ ਬਹੁਤ ਸਾਰੀਆਂ ਸਤਰਾਂ ਜਾਂ ਇੱਕ ਸਤਰ ਵੀ ਉਸ ਭਾਸ਼ਾ ਵਿਚ ਲਿਖੀ ਜਾਂਦੀ ਹੈ ਜੋ ਹਾਲਾਂਕਿ ਕੁਦਰਤੀ ਤੌਰ ' ਤੇ ਸਹੀ ਵਿਉਂਤੀ ਹੁੰਦੀ ਹੈ ਪਰ ਵਾਰਤਕ ਤੋਂ ਵੱਖਰੀ ਨਹੀਂ ਹੁੰਦੀ ਤਾਂ ਆਲੋਚਕਾਂ ਦੀਆਂ ਡਾਰਾਂ ਇਸ ਵਾਰਤਕ ਭਾਸ਼ਾ ਤੇ ਟੁੱਟ ਕੇ ਪੈ ਜਾਂਦੀਆਂ ਹਨ ਅਤੇ ਕਲਪਨਾ ਕਰਦੀਆਂ ਹਨ ਕਿ ਉਹਨਾਂ ਨੇ ਇੱਕ ਜ਼ਿਕਰਯੋਗ ਖੋਜ ਕੀਤੀ ਹੈ। ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਨੇ ਕਵੀ ਤੇ ਜਿੱਤ ਹਾਸਿਲ ਕਰ ਲਈ ਹੈ ਅਤੇ ਸਮਝਦੇ ਹਨ ਕਿ ਕਵੀ ਆਪਣੇ ਕੰਮ ਤੋਂ ਹੀ ਜਾਣੂ ਨਹੀਂ। ਫਿਰ ਇਹ ਆਲੋਚਕ, ਆਲੋਚਨਾ ਦਾ ਸਿਧਾਂਕ ਸਥਾਪਿਤ ਕਰ ਦਿੰਦੇ ਹਨ, ਪਾਠਕ ਨੂੰ ਇਨ੍ਹਾਂ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦੇਣਾ ਚਾਹੀਦਾ ਹੈ, ਜੇਕਰ ਉਹ ਇਹਨਾਂ ਕਵਿਤਾਵਾਂ ਤੋਂ ਆਨੰਦ ਪ੍ਰਾਪਤ ਕਰਨਾ ਚਾਹੁੰਦਾ ਹੈ। ਹਰੇਕ ਚੰਗੀ ਕਵਿਤਾ ਦੇ ਵੱਡੇ ਹਿੱਸੇ ਦੀ ਨਾ ਸਿਰਫ ਭਾਸ਼ਾ ਸਗੋਂ ਉਸਦੀ ਸਭ ਤੋਂ ਵੱਡੀ ਖ਼ਾਸੀਅਤ ਵੀ ਲਾਜ਼ਮੀ ਕੌਰ ਤੋਂ ਛੰਦ - ਬੰਦੀ ਨੂੰ ਛੱਡਕੇ ਚੰਗੀ ਵਾਰਤਕ ਤੋਂ ਕਿਸੇ ਵੀ ਤਰੀਕੇ ਵੱਖ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਖੂਬਸੂਰਤ ਕਵਿਤਾਵਾਂ ਲਾਜ਼ਮੀ ਤੌਰ ' ਤੇ ਵਾਰਤਕ ਭਾਸ਼ਾ ਵਿਚ ਹੋਣੀਆਂ ਚਾਹੀਦੀਆਂ ਹਨ ਜੇਕਰ ਇਹ ਵਾਰਤਕ ਸੁਚੱਜੇ ਢੰਗ ਨਾਲ ਲਿਖੀ ਹੋਵੇ। ਇਸ ਗੱਲ ਦੀ ਸੱਚਾਈ ਲਗਭਗ ਸਾਰੀਆਂ ਕਾਵਿਕ ਲਿਖਤਾਂ ਵਿਚ ਦੇਖੀ ਜਾ ਸਕਦੀ ਹੈ, ਇੱਥੋਂ ਤੀਕਰ ਕਿ ਮਿਲਟਨ ਦੀਆਂ ਕਵਿਤਾਵਾਂ ਵਿਚ ਵੀ ਇਸ ਵਿਸ਼ੇ ਦੀ ਸਿੱਖੀ ਵਿਆਖਿਆ ਦੇਣ ਲਈ ਮੈਂ ਗਰੋਅ ਦੀ ਛੋਟੀ ਰਚਨਾ ਦਾ ਹਵਾਲਾ ਦੇਣਾ ਚਾਹਾਂਗਾ ਜੋ ਉਹਨਾਂ ਸਭਨਾ ਤੇ ਭਾਰੀ ਪੈਂਦਾ ਹੈ ਜੋ ਆਪਣੀਆਂ ਦਲੀਲਾਂ ਰਾਹੀਂ ਵਾਰਤਕ ਅਤੇ ਦਾਦੀ ਵਾਲੀ ਰਚਨਾ ਵਿਚ ਪਾੜਾ ਵਧਾਉਣ ਦਾ ਯਤਨ ਕਰਦੇ ਹਨ। ਗਰੇਅ ਆਪਣੀ ਕਾਵਿਕ ਸ਼ਬਦਾਵਲੀ ਦੀ ਬਣਤਰ ਵਿਚ ਇਸ ਵਿਸ਼ੇ ਦੀ ਵਿਆਖਿਆ ਕਰਦਾ ਹੈ : ਸਹੀ ਸੋਨੇ ਦੀ ਖੁਸ਼ਨੁਮਾ ਸਵਰ, ਨਿਸਫਲ ਹੈ ਮੇਰੇ ਲਈ ਆਲੇ- ਲਾਲ ਸਨੇਹੀਆਂ ਕਿਰਨਾਂ ਖਿਲਾਰਦਾ ਸਰਸਾ ਨਾਲ ਹੀ ਪੰਛੀਆਂ ਦਾ ਆਸ਼ਿਕਾਨਾਂ ਰਾਗ ਖੇਡਾਂ ਦਾ ਹਰੀ ਕੜ ਪਾ ਕੇ ਰੱਖਣਾ, ਨਿਸਫਲ ਹੈ ਮੇਰੇ ਲਈ। ਹਾਏ ਨਹੀਂ ਭਾਉਂਦਾ ਇਹਨਾਂ ਕੰਨਾਂ ਨੂੰ ਇਹ ਸੁਰ ਸੰਗਤ ਇਹ ਦੋ ਲੱਚਦੇ ਹਨ ਵਖਰੀ ਦੀਦ ਮੇਰੀ ਇਨਕਲਾਬੀ ਰੂਹ ਕਿਸੇ ਦਾ ਨਹੀਂ ਸਗੋਂ ਖੋਰਦੀ ਹੈ ਮੇਰਾ ਦਿਲ ਮੇਰੇ ਸੀਨੇ ਵਿਚ ਅਪੂਰਨ ਖੁਸੀਆਂ ਮਰਦੀਆਂ ਤਿਲ ਤਿਲ ਹਾਲੇ ਵੀ ਸੂਹੀ ਸਵੇਰ ਮਸਤ ਕਰਦੀ ਹੈ, ਲੋਕਾਈ ਨੂੰ ਅਤੇ ਨਵੀਂ - ਨਕੋਰਖੁਸ਼ੀ ਮਾਣਦੇ ਨੇ ਲੋਕ। ਹਰੇ- ਭਰੇ ਖੇਤ ਵੀ ਭਰਦੇ ਹਨ ਰੰਗ ਲੋਕਾਂ ਵਿਚ ਪੰਛੀਆਂ ਨੂੰ ਵੀ ਨਿੱਘ ਚਾਹੀਦੀ ਹੈ ਆਪਣੇ ਨਵ - ਜੰਮੇ ਜੀਆਂ ਲਈ ਮੇਰਾ ਵਿਰਲਾਪ ਤੇਰੇ ਲਈ, ਕਿਉਂ ਨਹੀਂ ਸੁਣ ਸਕਿਆ ਇਹ ਸਭ ਮੇਰਾ ਸੋਗ ਮਨਾਉਣਾ ਤੇਰੇ ਲਈ, ਕਿੰਨਾ ਬੇਅਰਥ ਸੀ। ਇਹ ਅਸਾਨੀ ਨਾਲ ਸਮਝਿਆ ਜਾ ਸਕੇਗਾ ਕਿ ਇਸ ਸੈਨੇਟ ਦੀਆਂ ਦੇ ਅੱਖਰਾਂ ਵਿਚ ਛਪੀਆਂ ਸਤਰਾਂ ਮਹੱਤਵਪੂਰਨ ਹਨ। ਇਹ ਸਪਸ਼ਟ ਹੈ ਕਿ ਤੁਕਬੰਦੀ ਵਿਚ ਹੋਣ ਕਰਕੇ ਅਤੇ ਭਾਸ਼ਾ ਦਾ ਗਲਤ ਪ੍ਰਯੋਗ ਕਰਨ ਕਰਕੇ ਵੀ ਇਹ ਸਤਰਾਂ ਵਾਰਤਕ ਨਾਲੋਂ ਕਿਸੇ ਪੱਖ ਤੋਂ ਵੱਖਰੀਆਂ ਨਹੀਂ ਹਨ। ਉਪਰ ਲਿਖੇ ਸ਼ਬਦਾਂ ਵਿਚ ਦੱਸਿਆ ਗਿਆ ਹੈ ਕਿ ਵਾਰਤਕ ਦੀ ਭਾਸ਼ਾ ਨੂੰ ਕਵਿਤਾ ਲਿਖਣ ਲਈ ਵਰਤਿਆ ਜਾ ਸਕਦਾ ਹੈ, ਇਹ ਪਹਿਲਾਂ ਵੀ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਹਰੇਕ ਚੰਗੀ ਕਵਿਤਾ ਦੀ ਭਾਸ਼ਾ ਕਿਸੇ ਵੀ ਪੱਖ ਤੋਂ ਵਾਰਤਕ ਤੋਂ ਵੱਖਰੀ ਨਹੀਂ ਹੁੰਦੀ। ਆਪਾਂ ਇਸਤੋਂ ਵੀ ਅੱਗੇ ਜਾਂਦੇ ਹਾਂ। ਇਸ ਗੱਲ ਨੂੰ ਬੇਸੱਕ ਜ਼ੋਰ ਦੇ ਕੇ ਕਿਹਾ ਜਾ ਸਕਦਾ ਹੈ ਕਿ ਵਾਰਤਕ ਅਤੇ ਤੁਕਬੰਦੀ ਵਿਚ ਲਿਖੀ ਰਚਨਾ ਵਿਚ ਨਾ ਤਾਂ ਕੋਈ ਖ਼ਾਸ ਫ਼ਰਕ ਹੁੰਦਾ ਹੈ ਅਤੇ ਨਾ ਹੀ ਇਹ ਹੋ ਸਕਦਾ ਹੈ। ਅਸੀਂ ਕਵਿਤਾ ਅਤੇ ਟਿਗ ਵਿਚ ਸਮਾਨਤਾ ਲੱਭਣ ਦੇ ਸ਼ੋਕੀਨ ਹੁੰਦੇ ਹਾਂ ਅਤੇ ਅਸੀਂ ਉਹਨਾਂ ਨੂੰ ਸਕੀਆਂ ਭੈਣਾਂ ਕਹਿੰਦੇ ਹਾਂ, ਪਰ ਅਸੀਂ ਕਿਤੇ ਵੀ ਕਵਿਤਾ ਅਤੇ ਵਾਰਤਕ ਵਿਚ ਇਕਸਾਰਤਾ ਵਾਲਾ ਸੰਬੰਧ ਲੱਭਣ ਦਾ ਯਤਨ ਕਿਉਂ ਨਹੀਂ ਕਰਦੇ ਨੇ ਵਾਰਤਕ ਅਤੇ ਕਵਿਤਾ ਦੋਵੇਂ ਹੀ ਸਰੀਰ ਦੇ ਇੱਕ ਹੀ ਅੰਗ ਰਾਹੀਂ ਬੋਲੀਆਂ ਅਤੇ ਸੁਣੀਆਂ ਜਾਂਦੀਆਂ ਹਨ, ਜਿਸ ਮਾਧਿਅਮ ਰਾਹੀਂ ਪੇਸ਼ ਹੁੰਦੀਆਂ ਹਨ ਉਹ ਵੀ ਇੱਕ ਹੀ ਹੈ। ਦੋਵਾਂ ਦੇ ਉਦੇਸ਼ ਅਤੇ ਪ੍ਰਭਾਵ ਵਿਚ ਕੋਈ ਫ਼ਰਕ ਨਹੀਂ। ਕਵਿਤਾ ਕੋਈ ਉਸ ਤਰ੍ਹਾਂ ਦੇ ਹੰਝੂ ਨਹੀਂ ਕਰਦੀ ਜਿਸ ਤਰ੍ਹਾਂ ਦੇ ਪਰੀਆਂ ਕਰਦੀਆਂ ਹਨ ਸਗੋਂ ਇਹ ਕੁਦਰਤੀ ਅਤੇ ਮਨੁੱਖੀ ਹੰਝੂ ਹੁੰਦੇ ਹਨ। ਕਵਿਤਾ ਦਾ ਕੋਈ ਦੇਵੀ ਰੂਪ ਨਹੀਂ ਹੁੰਦਾ ਜੋ ਉਸਦੇ ਤੱਤ ਨੂੰ ਵਾਰਤਕ ਤੋਂ ਵੱਖ ਕਰਦਾ ਹੋਵੇ। ਦੋਵਾਂ ਦੀਆਂ ਮਨੁੱਖੀ ਰਗਾਂ ਵਿਚ ਇੱਕ ਸਮਾਨ ਲਹੂ ਦੌੜਦਾ ਹੈ। ਵਿਸ਼ੇ ਬਾਰੇ ਆਮ ਗੱਲ ਕਰਦੇ ਹੋਏ ਮੈਂ ਪੁੱਛਦਾ ਹਾਂ ਕਿ ' ਕਵੀਂ ਸ਼ਬਦ ਤੋਂ ਕੀ ਭਾਵ ਹੈ ? ਕਵੀ ਕੀ ਸ਼ੈਅ ਹੈ ? ਉਹ ਕਿਸ ਨੂੰ ਸੰਬੋਧਨ ਹੁੰਦਾ ਹੈ ? ਉਸ ਤੋਂ ਕਿਹੋ ਜਿਹੀ ਭਾਸ਼ਾ ਵਿਚ ਲਿਖਣ ਦੀ ਉਮੀਦ ਕੀਤੀ ਜਾਂਦੀ ਹੈ ? ਉਹ ਇੱਕ ਮਨੁੱਖ ਹੈ ਜੋ ਮਨੁੱਖਾਂ ਨਾਲ ਗੱਲਬਾਤ ਕਰਦਾ ਹੈ, ਇਹ ਸੱਚ ਹੈ ਕਿ ਕਵੀ ਆਮ ਮਨੁੱਖਾਂ ਨਾਲੋਂ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ, ਵਧੇਰੇ ਉਤਸ਼ਾਹਪੂਰਨ ਅਤੇ ਵਧੇਰੇ ਕੋਮਲ ਹੁੰਦਾ ਹੈ। ਆਮ ਇਨਸਾਨਾਂ ਦੇ ਮੁਕਾਬਲੇ ਉਸਨੂੰ ਮਨੁੱਖੀ ਸੁਭਾਅ ਦਾ ਬਹੁਤ ਜ਼ਿਆਦਾ ਗਿਆਨ ਹੁੰਦਾਹੈ ਅਤੇ ਉਹ ਵਧੇਰੇ ਸਮਝ ਰੱਖਣ ਵਾਲੀ ਰੂਹ ਹੁੰਦਾ ਹੈ। ਕਵੀ ਆਪਣੇ ਤੀਬਰ ਮਨੋਵੋਗ ਅਤੇ ਆਪਣੀ ਮਸਤੀ ਵਿਚ ਖੁਸ਼ ਰਹਿੰਦਾ ਹੈ। ਦੂਸਰੇ ਮਨੁੱਖਾਂ ਨਾਲੋਂ ਉਹ ਜ਼ਿੰਦਗੀ ਪ੍ਰਤੀ ਸ਼ਿੰਦਰ ਦਾ ਵਧੇਰੇ ਆਨੰਦ ਮਾਣਦਾ ਹੈ। ਉਹ ਬ੍ਰਹਿਮੰਡ ਵਿਚ ਮੌਜੂਦ ਇਸੇ ਤਰ੍ਹਾਂ ਦੇ ਮਨੋਵੇਗਾਂ ਅਤੇ ਮਸਤੀਆਂ ਤੇ ਚਿੰਤਨ ਕਰਨ ਦਾ ਆਨੰਦ ਮਾਣਦਾ ਹੈ ਅਤੇ ਜੇਕਰ ਇਸ ਤਰ੍ਹਾਂ ਦੀ ਤੀਬਰਤਾ ਨਾ ਹੋਵੇ ਤਾਂ ਉਹ ਸੁਭਾਵਿਕ ਤੌਰ ' ਤੇ ਇਹਨਾਂ ਮਨੋਵੇਗਾਂ ਦੀ ਸਿਰਜਣਾ ਕਰਦਾ ਹੈ। ਇਸ ਤਰ੍ਹਾਂ ਦੀਆਂ ਖੂਬੀਆਂ ਕਰਕੇ ਕਵੀ ਦੂਸਰੇ ਮਨੁੱਖਾਂ ਨਾਲੋਂ ਗੈਰਹਾਜ਼ਰ ਚੀਜ਼ਾਂ ਤੋਂ ਵਧੇਰੇ ਪ੍ਰਭਾਵਿਤ ਹੁੰਦਾ ਹੈ ਜਿਵੇਂ ਕਿ ਉਹ ਚੀਜ਼ਾਂ ਹਾਜ਼ਿਰ ਹੋਣ। ਕਵੀ ਦੇ ਅੰਦਰ ਸਮਰੱਥਾ ਹੁੰਦੀ ਹੈ ਤੇ ਉਹ ਜਨੂੰਨ ਪੈਦਾ ਕਰ ਲੈਂਦਾ ਹੈ ਜੋ ਕਿ ਅਸਲ ਘਟਨਾਵਾਂ ਤੋਂ ਪੈਦਾ ਹੋਣ ਵਾਲੇ ਜਨੂੰਨ ਤੋਂ ਕਿਤੇ ਵੱਖਰਾ ਹੁੰਦਾ ਹੈ ਪਰ ਜਾਪਦਾ ਅਸਲ ਘਟਨਾਵਾਂ ਤੋਂ ਪੈਦਾ ਹੋਇਆ ਹੀ ਹੈ। ਇਸ ਲਈ ਇਹ ਜਨੂੰਨ ਸਿਰਫ਼ ਕਵੀ ਦੇ ਮਨ ਦੀ ਉਪਜ ਵੀ ਨਹੀਂ ਜਾਪਦਾ ਸਗੋਂ ਦੂਜੇ ਲੋਕ ਵੀ ਇਸਨੂੰ ਮਹਿਸੂਸ ਕਰ ਸਕਦੇ ਹਨ। ਅਭਿਆਸ ਰਾਹੀਂ ਕਵੀ ਜੋ ਸੋਚਦਾ ਹੈ ਅਤੇ ਮਹਿਸੂਸ ਕਰਦਾ ਹੈ ਉਸਨੂੰ ਪੇਸ਼ ਕਰਨ ਦੀ ਜ਼ਬਰਦਸਤ ਇੱਛਾ ਅਤੇ ਤਾਕਤ ਹਾਸਿਲ ਕਰਦਾ ਹੈ। ਖ਼ਾਸ ਕਰਕੇ ਇਹ ਸੋਚ ਅਤੇ ਭਾਵਨਾਵਾਂ ਭੜਕਾਲੀ ਬਾਹਰੀ ਉਤੇਜਨਾਵਾਂ ਤੋਂ ਨਹੀਂ ਉਪਜਦੀਆਂ ਸਗੋਂ ਕਵੀ ਦੀ ਆਪਣੀ ਇੱਛਾ ਅਤੇ ਮਨ ਦੀ ਸੰਰਚਨਾ ਚੋਂ ਪੈਦਾ ਹੁੰਦੀਆਂ ਹਨ। ਇਹ ਸਮਰੱਥਾ ਜੋ ਅਸੀਂ ਮਹਾਨ ਤੋਂ ਮਹਾਨ ਕਵੀਆਂ ਵਿਚ ਹੋਣ ਦੀ ਉਮੀਦ ਰੱਖਦੇ ਹਾਂ, ਕਵਿਤਾ ਲਿਖਣ ਲੱਗੇ ਉਹ ਕਿਨੀ ਵੀ ਸੰਜੀਵ ਅਤੇ ਯਥਾਰਥਕ ਭਾਸ਼ਾ ਦੀ ਵਰਤੋਂ ਕਰਦਾ ਹੋਵੇ, ਉਹ ਭਾਸ਼ਾ ਮਨੁੱਖ ਦੁਆਰਾ ਤੀਬਰ ਮਨੇਵੇਗ ਵਿਚ ਵਹਿ ਕੇ ਵਰਤੀ ਗਈ ਭਾਸ਼ਾ ਤੋਂ ਊਣੀ ਰਹਿੰਦੀ ਹੈ। ਜਿਸ ਭਾਸ਼ਾ ਦੀ ਵਰਤੋਂ ਕਵੀ ਕਰਦਾ ਹੈ ਜਾਂ ਵਰਤੀ ਜਾਂਦੀ ਭਾਸ਼ਾ ਦੀ ਪਰਛਾਈਂ ਹੁੰਦੀ ਹੈ। ਘੜਣ ਲਈ ਆਪਣੇ - ਆਪ ਮਹਿਸੂਸ ਕਰਦਾ ਹੈ, ਇਹ ਭਾਸ਼ਾ ਅਸਲ ਮਨੁੱਖਾਂ ਰਾਹੀਂ। ਹਾਲਾਂਕਿ ਅਸੀਂ ਕਵੀ ਦੇ ਰੁਤਬੇ ਨੂੰ ਬਹੁਤ ਮਹਾਨ ਮੰਨਦੇ ਹਾਂ ਪਰ ਇਹ ਸਪਸ਼ਟ ਹੈ ਕਿ ਜਦੋਂ ਕਵੀ ਤੀਬਰ ਮਨੋਵੇਗਾਂ ਦੀ ਨਕਲ ਅਤੇ ਤਰਜਮਾਨੀ ਕਰਦਾ ਹੈ ਤਾਂ ਉਸਦਾ ਕੰਮ ਕੁਝ ਹੱਦ ਤੱਕ ਮਕਾਨਕੀ ਹੋ ਜਾਂਦਾ ਹੈ। ਅਸਲ ਕਾਰਜ ਅਤੇ ਪੀੜ ਦੇ ਮੁਕਾਬਲੇ ਕਵੀ ਕੋਲ ਘੱਟ ਆਜ਼ਾਦੀ ਅਤੇ ਸ਼ਿੱਦਤ ਹੁੰਦੀ ਹੈ। ਇਸ ਕਰਕੇ ਕਵੀ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਉਹਨਾਂ ਲੋਕਾਂ ਦੇ ਨੇੜੇ ਲਿਜਾ ਸਕੇ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਉਹ ਪੇਸ਼ ਕਰ ਰਿਹਾ ਹੈ। ਥੋੜ੍ਹੇ ਸਮੇਂ ਲਈ ਸ਼ਾਇਦ ਕਵੀ ਆਪਣੇ - ਆਪ ਨੂੰ ਭਰਮ ਵਿਚ ਪਾ ਕੇ ਆਪਣੀਆਂ ਭਾਵਨਾਵਾਂ ਨੂੰ ਪੇਸ਼ ਕੀਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਇੱਕ - ਮਿੱਕ ਕਰ ਲੈਂਦਾ ਹੈ। ਕਵੀ ਇਹ ਧਿਆਨ ਵਿਚ ਰੱਖਦੇ ਹੋਏ ਸਿਰਫ ਭਾਸ਼ਾ ਵਿਚ ਤਬਦੀਲੀ ਕਰਦਾ ਹੈ ਕਿ ਉਸਦਾ ਇੱਕ ਮਕਸਦ ਹੈ ਅਤੇਉਹ ਹੈ ਆਨੰਦ ਪ੍ਰਦਾਨ ਕਰਨਾ। ਇੱਥੇ ਕਵੀ ਚੋਣ ਦੇ ਸਿਧਾਂਤ ਨੂੰ ਲਾਗੂ ਕਰਦਾ ਹੈ ਜੋ ਉਸ ਲਈ ਲਾਜ਼ਮੀ ਹੁੰਦਾ ਹੈ, ਪੀੜਾਦਾਇਕ ਅਤੇ ਗਿਲਾਣੀ ਵਾਲੀਆਂ ਭਾਵਨਾਵਾਂ ਨੂੰ ਪਾਸੇ ਕਰਨ ਲਈ ਉਹ ਇਸ ਸਿਧਾਂਤ ਦੀ ਵਰਤੋਂ ਕਰਦਾ ਹੈ। ਕਵੀ ਮਹਿਸੂਸ ਕਰਦਾ ਹੈ ਕਿ ਕੁਦਰਤ ਨੂੰ ਵਡਿਆਉਣ ਦੀ ਕੋਈ ਲੋੜ ਨਹੀਂ ਜਿੰਨਾ ਇਸ ਗੱਲ ਨੂੰ ਉਹ ਲਾਗੂ ਕਰਦਾ ਹੈ ਓਨਾਂ ਹੀ ਉਸਦਾ ਯਕੀਨ ਬਣਦਾ ਜਾਂਦਾ ਹੈ ਕਿ ਉਸਦੀ ਕਲਪਨਾ ਅਤੇ ਖਿਆਲਾਂ ਵਿਚ ਅਜਿਹੇ ਸ਼ਬਦ ਨਹੀਂ, ਜਿਨ੍ਹਾਂ ਦੀ ਤੁਲਨਾ ਉਹਨਾਂ ਸ਼ਬਦਾਂ ਨਾਲ ਕੀਤੀ ਜਾ ਸਕੇ ਜੋ ਅਸਲੀਅਤ ਅਤੇ ਸੰਚਾਈ ਚ ਨਿਕਲੇ ਹੋਣ। ਪਰ ਕੁਝ ਲੋਕ ਕਹਿੰਦੇ ਹਨ, ਹਾਲਾਂਕਿ ਉਹ ਇਹਨਾਂ ਸਿਧਾਂਤਾਂ ਦਾ ਵਿਰੋਧ ਨਹੀਂ ਕਰਦੇ, ਕਿ ਹਰੇਕ ਮੌਕੇ ਤੇ ਕਵੀ ਲਈ ਸੰਭਵ ਨਹੀਂ ਹੁੰਦਾ ਕਿ ਅਸਲ ਤੀਬਰ ਮਨੋਵੇਗਾਂ ਦੀ ਤਰਜਮਾਨੀ ਕਰਦੀ ਭਾਸ਼ਾ ਲਿਖ ਸਕੇ। ਇਹ ਸਹੀ ਹੈ ਕਿ ਕਵੀ ਨੂੰ ਅਨੁਵਾਦਕ ਦੀ ਤਰ੍ਹਾਂ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਸਨੂੰ ਆਪਣੀ ਮੁਹਾਰਤ ਦੇ ਇਵਜ਼ ਵਿਚ ਉਹਨਾਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਪੇਸ਼ ਨਹੀਂ ਕਰ ਪਾਉਂਦਾ। ਕਵੀ ਨੂੰ ਕਈ ਮੌਕਿਆਂ ' ਤੇ ਆਪਣੀ ਅਸਲ ਪ੍ਰਤਿਭਾ ਤੋਂ ਵੀ ਅੱਗੇ ਜਾਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਉਹਨਾਂ ਊਣਤਾਈਆਂ ਵਿਚ ਸੁਧਾਰ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਉਹ ਅਧੀਨਤਾ ਸਵੀਕਾਰ ਕਰਦਾ ਹੈ। ਪਰ ਇਹ ਗੱਲ ਨੀਰਸਤਾ ਜਾਂ ਨਿਕੰਮੇਪਣ ਨੂੰ ਹੱਲਾਸ਼ੇਰੀ ਦੇ ਸਕਦੀ ਹੈ। ਅੱਗੇ ਇਹ ਭਾਸ਼ਾ ਆਮ ਲੋਕਾਂ ਦੁਆਰਾ ਪ੍ਰਯੋਗ ਕੀਤੀ ਜਾਂਦੀ ਹੈ। ਇਸ ਲਈ ਆਮ ਤੌਰ ' ਤੇ ਇਸਨੂੰ ਕਵੀਆਂ ਦੁਆਰਾ ਸਮਝਿਆ ਨਹੀਂ ਜਾਂਦਾ। ਕਈ ਲੋਕ ਕਵਿਤਾ ਨੂੰ ਮਹਿਜ ਆਨੰਦ ਜਾਂ ਵਿਹਲੇ ਮਨੋਰੰਜਨ ਦਾ ਸਾਧਨ ਸਮਝਦੇ ਹਨ। ਉਹ ਸਾਡੇ ਨਾਲ ਕਵਿਤਾ ਦੇ ਰਸ ਦੀ ਗੱਲ ਬੜੀ ਗੰਭੀਰਤਾ ਨਾਲ ਕਰਦੇ ਹਨ ਕਿ ਕਿਸ ਤਰ੍ਹਾਂ ਇਹਨਾਂ ਰਸਾਂ ਦੀ ਪੇਸ਼ਕਾਰੀ ਹੁੰਦੀ ਹੈ, ਉਹ ਮੰਨਦੇ ਹਨ ਕਿ ਕਵਿਤਾ ਦਾ ਰਸ ਉਸ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਕਿ ਰੱਸੀ ਤੇ ਨਾਚ ਜਾਂ ਸ਼ਰਾਬ ਦਾ ਲੁਤਫ ਲੈਣਾ। ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਹੈ, ਅਰਸਤੂ ਨੇ ਕਿਹਾ ਸੀ ਕਵਿਤਾ ਸਾਰੀਆਂ ਲਿਖਤਾਂ ਨਾਲੋਂ ਵਧੇਰੇ ਦਾਰਸ਼ਨਿਕ ਹੁੰਦੀ ਹੈ ਅਤੇ ਇਹ ਠੀਕ ਇਸ ਤਰ੍ਹਾਂ ਹੀ ਹੈ। ਕਵਿਤਾ ਦਾ ਮਕਸਦ ਸੱਚ ਹੈ ; ਕਿਸੇ ਇੱਕ ਮਨੁੱਖ ਜਾਂ ਖਿੱਤੇ ਦਾ ਸੱਚ ਨਹੀਂ ਸਗੋਂ ਸਮੂਹ ਲੋਕਾਈ ਦਾ ਸੌਚ ਕਾਰਜਸ਼ੀਲ ਹੁੰਦਾ ਹੈ ਅਤੇ ਕਿਸੇ ਬਾਹਰੀ ਆਦੇਸ਼ ਰਾਹੀਂ ਨਹੀਂ ਸਗੋਂ ਮਨ ਦੇ ਅੰਦਰੂਨੀ ਮਨੋਵੇਗਾਂ ਰਾਹੀਂ ਕਾਰਜ ਕਰਦਾ ਹੈ। ਇਹ ਸੱਚ ਆਪਣੇ ਆਪ ਵਿਚ ਪ੍ਰਮਾਣਿਤ ਹੁੰਦਾ ਹੈ। ਇਹ ਸੱਚ ਪੇਸ਼ ਕਰਨ ਵਾਲੇ ਨੂੰ ਸਵੈ - ਵਿਸ਼ਵਾਸ ਅਤੇ ਭਰੋਸਾ ਦਿੰਦਾ ਹੈ, ਨਾਲ ਦੀ ਨਾਲ ਇਹ ਸੱਚ ਹੋਰ ਮਜ਼ਬੂਤ ਹੁੰਦਾ ਹੈ। ਕਵਿਤਾ ਮਨੁੱਖ ਅਤੇ ਕੁਦਰਤ ਦਾ ਬਿਬ ਹੁੰਦੀ ਹੈ।ਜੇ ਔਕੜਾਂ ਜੀਵਨੀਕਾਰ ਅਤੇ ਇਤਿਹਾਸਕਾਰ ਦੇ ਸਾਹਮਣੇ ਆਪਣੀ ਪੇਸ਼ਕਾਰੀ ਸਮੇਂ ਆਉਂਦੀਆਂ ਹਨ, ਇਹਨਾਂ ਦੀ ਉਪਯੋਗਤਾ ਕਵੀ ਦੇ ਸਾਹਮਣੇਆਉਣ ਵਾਲੀਆਂ ਔਕੜਾਂ ਦੇ ਮੁਕਾਬਲਤਨ ਬਹੁਤ ਜ਼ਿਆਦਾ ਹੈ। ਕਵੀ ਆਪਣੀ ਕਲਾ ਦੇ ਹੁਨਰ ਨੂੰ ਸਮਝਦਾ ਹੈ। ਕਵੀ ਦੇ ਸਾਹਮਣੇ ਇੱਕ ਔਕੜ ਹੁੰਦੀ ਹੈ ਉਹ ਹੈ ਪਾਠਕਾਂ ਨੂੰ ਆਨੰਦ ਪ੍ਰਦਾਨ ਕਰਨ ਦੀ ਲਾਜ਼ਮੀ ਸ਼ਰਤ। ਇਸ ਸ਼ਰਤ ਦੀ ਪੂਰਤੀ ਦੀ ਉਮੀਦ ਕਵੀ ਤੋਂ ਹੀ ਰੱਖੀ ਜਾਂਦੀ ਹੈ, ਇੱਕ ਵਕੀਲ, ਡਾਕਟਰ, ਜਹਾਜ਼ ਚਾਲਕ, ਤਾਰਾ ਵਿਗਿਆਨੀ ਜਾਂ ਕੁਦਰਤੀ ਫ਼ਿਲਾਸਫਰ ਤੋਂ ਨਹੀਂ। ਇਸ ਇਕ ਔਕੜ ਤੋਂ ਬਿਨਾਂ ਕੋਈ ਵੀ ਚੀਜ਼ ਕਵੀ ਅਤੇ ਚੀਜ਼ਾਂ ਦੇ ਬਿਬ ਵਿਚਕਾਰ ਨਹੀਂ ਆਉਂਦੀ। ਜੀਵਨੀਕਾਰ ਅਤੇ ਇਤਿਹਾਸਕਾਰ ਦੇ ਸਾਹਮਣੇ ਹਜ਼ਾਰਾਂ ਔਕੜਾਂ ਹੁੰਦੀਆਂ ਹਨ। ਕਵਿਤਾ ਰਾਹੀਂ ਤੁਰੰਤ ਆਨੰਦ ਪ੍ਰਦਾਨ ਕਰਨ ਦੀ ਲਾਜ਼ਮੀ ਸ਼ਰਤ ਨੂੰ ਕਵੀ ਦੀ ਕਲਾ ਦੇ ਨਿਰਾਦਰ ਵਜੋਂ ਨਹੀਂ ਦੇਖਣਾ ਚਾਹੀਦਾ ਸਗੋਂ ਗੱਲ ਇਸਤੋਂ ਉਲਟ ਹੈ। ਆਨੰਦ ਪ੍ਰਦਾਨ ਕਰਨਾ ਹਿਮੰਡ ਦੀ ਖੂਬਸੂਰਤੀ ਦੀ ਅਸਲ, ਗੈਰ - ਰਸਮੀ ਅਤੇ ਅਸਿੱਧੀ ਪੁਸ਼ਟੀ ਕਰਨਾ ਹੈ। ਇਹ ਕਾਰਜ ਉਹੀ ਸੁਖਾਲੇ ਅਤੇ ਸੁਭਾਵਿਕ ਤੌਰ ' ਤੇ ਕਰ ਸਕਦਾ ਹੈ, ਜੋ ਦੁਨੀਆਂ ਨੂੰ ਪਿਆਰ ਦੀ ਭਾਵਨਾ ਨਾਲ ਦੇਖਦਾ ਹੋਵੇ। ਇਹ ਸਧਾਰਨ ਲੋਕਾਂ ਦੀ ਸਾਦਮੁਰਾਦੀ ਸ਼ਾਨ ਅਤੇ ਆਨੰਦ ਪ੍ਰਦਾਨ ਕਰਨ ਦੇ ਸਿਧਾਂਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਧਾਰਨ ਲੋਕ ਖਾਲਸ ਜ਼ਿੰਦਗੀ ਨੂੰ ਜਾਣਦੇ, ਮਹਿਸੂਸ ਕਰਦੇ, ਵਿਚਰਦੇ ਅਤੇ ਜਿਉਂਦੇ ਹਨ। ਆਨੰਦ ਰਾਹੀਂ ਜੋ ਪ੍ਰਚਾਰ ਕੀਤਾ ਜਾਂਦਾ ਹੈ ਸਾਡੀ ਉਸ ਨਾਲ ਕੋਈ ਹਮਦਰਦੀ ਨਹੀਂ ਹੈ। ਮੈਨੂੰ ਗਲਤ ਨਾ ਸਮਝ ਲਿਆ ਜਾਵੇ ਪਰ ਜਿੱਥੇ ਵੀ ਅਸੀਂ ਪੀੜ ਨਾਲ ਹਮਦਰਦੀ ਰੱਖਦੇ ਹਾਂ ਤਾਂ ਇਹ ਦੇਖਦੇ ਹਾਂ ਕਿ ਹਮਦਰਦੀ ਸੂਖਮ ਤੌਰ ' ਤੇ ਆਨੰਦ ਨਾਲ ਹੀ ਜੁੜੀ ਹੋਈ ਹੈ। ਸਾਨੂੰ ਇਸ ਗੱਲ ਦਾ ਇਲਮ ਨਹੀਂ ਹੈ ਕਿ ਆਮ ਸਿਧਾਂਤ ਖਾਸ ਤੱਥਾਂ ਤੇ ਚਿੰਤਨ ਕਰਕੇ ਨਹੀਂ ਬਣਦੇ ਸਗੋਂ ਆਨੰਦ ਰਾਹੀਂ ਬਣਦੇ ਹਨ ਅਤੇ ਇਹ ਸਿਧਾਂਤ ਸਿਰਫ਼ ਆਨੰਦ ਰਾਹੀਂ ਹੀ ਸਾਡੇ ਮਨ ਵਿਚ ਬਣੇ ਰਹਿੰਦੇ ਹਨ। ਵਿਗਿਆਨੀ, ਰਸਾਇਣ ਵਿਗਿਆਨੀ ਅਤੇ ਗਣਿਤ ਸ਼ਾਸ਼ਤਰੀ ਨੂੰ ਕਿੰਨੀਆਂ ਹੀ ਔਕੜਾਂ ਅਤੇ ਰੁਕਾਵਟਾਂ ਨਾਲ ਦੋ - ਚਾਰ ਹੋਣਾ ਪੈਂਦਾ ਹੋਵੇ ਪਰ ਉਹ ਇਸ ਸੰਘਰਸ਼ ਤੋਂ ਜਾਣੂ ਹੁੰਦੇ ਹਨ ਅਤੇ ਮਹਿਸੂਸ ਕਰਦੇ ਹਨ। ਹਾਲਾਂਕਿ ਸ਼ਰੀਰ ਵਿਗਿਆਨੀ ਬੜੀ ਮੁਸ਼ਕਿਲ ਨਾਲ ਗਿਆਨ ਹਾਸਿਲ ਕਰਦਾ ਹੈ, ਪਰ ਉਹ ਮਹਿਸੂਸਦਾ ਹੈ ਕਿ ਗਿਆਨ ਹੀ ਆਨੰਦ ਹੈ ਅਤੇ ਜਿੱਥੇ ਆਨੰਦ ਨਹੀਂ ਹੈ ਓਥੇ ਗਿਆਨ ਵੀ ਨਹੀਂ ਹੈ ਤਾਂ ਫਿਰ ਕਵੀ ਕੀ ਕਰਦਾ ਹੈ ? ਉਹ ਆਪਣੇ ਚੁਫ਼ੇਰੇ ਮਨੁੱਖਾਂ ਅਤੇ ਚੀਜ਼ਾਂ ਨੂੰ ਆਪਸੀ ਪ੍ਰਤੀਕਰਮ ਅਤੇ ਅਮਲ ਰਾਹੀਂ ਸਮਝਦਾ ਹੈ ਇਸ ਰਾਹੀਂ ਉਹ ਪੀੜ ਅਤੇ ਆਨੰਦ ਦੀ ਅਸੀਮ ਜਟਿਲਤਾ ਦੀ ਸਿਰਜਣਾ ਕਰਦਾ ਹੈ।ਕਵੀ ਮਨੁੱਖ ਨੂੰ ਉਸਦੀ ਸੁਭਾਵਿਕ ਅਤੇ ਸਧਾਰਨ ਜ਼ਿੰਦਗੀ ਰਾਹੀਂ ਦੇਖਦਾ ਹੈ। ਇਹ ਮਨੁੱਖ ਆਪਣੇ ਚੁਫੇਰੇ ਤੋਂ ਗਿਆਨ, ਮਾਨਤਾਵਾਂ, ਤਰਕ ਅਤੇ ਅੰਤਰ - ਦ੍ਰਿਸ਼ਟੀ ਹਾਸਿਲ ਕਰਦਾ ਹੈ ਅਤੇ ਇਹਨਾਂ ਰਾਹੀਂ ਹੀ ਆਦਤਾਂ ਦਾ ਨਿਰਮਾਣ ਹੁੰਦਾ ਹੈ ਅਤੇ ਉਸਦੀ ਸੂਝਵਿਕਸਿਤ ਹੁੰਦੀ ਹੈ। ਕਵੀ ਮਨੁੱਖ ਦੇ ਵਿਚਾਰਾਂ ਅਤੇ ਭਾਵਨਾਵਾਂ ਦੀ ਜਟਿਲ ਗੁੰਝਲ ਬਾਰੇ ਸਮਝ ਦੀ ਪੇਸ਼ਕਾਰੀ ਕਰਦਾ ਹੈ ਅਤੇ ਇਹੋ ਜਿਹੇ ਤੱਤਾਂ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਉਸਨੂੰ ਉਤੇਜਿਤ ਕਰਦੇ ਹੋਣ। ਇਸ ਦੌਰਾਨ ਸਧਾਰਨ ਮਨੁੱਖ ਕੁਦਰਤ ਨਾਲ ਇਕਮਿਕ ਅਤੇ ਆਨੰਦ ਨਾਲ ਭਰਪੂਰ ਹੁੰਦਾ ਹੈ। ਹਰੇਕ ਮਨੁੱਖ ਕੋਲ ਇੱਕ ਆਪਣਾ ਗਿਆਨ, ਆਪਣੀ ਹਮਦਰਦੀ ਹੁੰਦੀ ਹੈ ਜੋ ਉਹ ਕਿਤੋਂ ਹੋਰ ਜਗਾ ਤੋਂ ਨਹੀਂ ਸਗੋਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚੋਂ ਇਕੱਠਾ ਕਰਦਾ ਹੈ ਅਤੇ ਇਸ ਗਿਆਨ ਵਿਚ ਉਹ ਆਨੰਦ ਲੈਂਦਾ ਹੈ। ਕਵੀ ਸਿਧਾਂਤਕ ਤੌਰ ' ਤੇ ਇਸ ਆਨੰਦ ਤੇ ਆਪਣਾ ਧਿਆਨ ਕੇਂਦਰਿਤ ਕਰਦਾ ਹੈ। ਕਵੀ ਮਨੁੱਖ ਅਤੇ ਕੁਦਰਤ ਦੇ ਆਪਸੀ ਇਕਮਿਕ ਅਤੇ ਰਲਗੱਡ ਰਿਸ਼ਤੇ ਨੂੰ ਸਮਝਦਾ ਹੈ। ਕਵੀ ਅਨੁਸਾਰ ਮਨੁੱਖੀ ਦਿਮਾਗ ਕੁਦਰਤ ਦੇ ਸਭ ਤੋਂ ਖੂਬਸੂਰਤ ਅਤੇ ਦਿਲਚਸਪ ਤੱਤਾਂ ਦਾ ਦਰਪਣ ਹੁੰਦਾ ਹੈ ਅਤੇ ਕਵੀ ਇਸੇ ਆਨੰਦ ਤੋਂ ਉਤੇਜਿਤ ਹੁੰਦਾ ਹੈ ਅਤੇ ਇਹ ਭਾਵਨਾ ਉਸਦੀ ਸਿੱਖਿਆ ਦਾ ਹਿੱਸਾ ਹੁੰਦੀ ਹੈ। ਕੁਦਰਤ ਨਾਲ ਨੇੜਤਾ ਅਤੇ ਮੋਹ ਹੋਣ ਕਰਕੇ, ਆਪਣੀ ਮਿਹਨਤ ਅਤੇ ਸਮੇਂ ਕਰਕੇ ਕਵੀ ਵਿਚ ਉਹ ਗੁਣ ਆ ਜਾਂਦੇ ਹਨ ਜੋ ਕਿ ਵਿਗਿਆਨ ਦੀ ਪੜ੍ਹਾਈ ਕਰਨ ਵਾਲੇ ਨੇ ਆਪਣੇ ਅੰਦਰ ਪੈਦਾ ਕੀਤੇ ਹੁੰਦੇ ਹਨ। ਕੁਦਰਤ ਦੇ ਤੱਤ, ਵਿਗਿਆਨ ਦੀ ਪੜ੍ਹਾਈ ਦਾ ਹਿੱਸਾ ਹੁੰਦੇ ਹਨ। ਕਵੀ ਅਤੇ ਵਿਗਿਆਨ ਦੀ ਪੜ੍ਹਾਈ ਕਰਨ ਵਾਲੇ ਦੋਨਾਂ ਲਈ ਗਿਆਨ ਆਨੰਦ ਹੈ। ਕਵੀ ਦਾ ਗਿਆਨ ਸਦਾ ਹੀ ਸਾਡੀ ਹੋਂਦ ਦਾ ਲਾਜ਼ਮੀ ਹਿੱਸਾ ਬਣਿਆ ਰਹਿੰਦਾ ਹੈ। ਇਹ ਗਿਆਨ ਕੁਦਰਤੀ ਅਤੇ ਨਾ ਬਦਲਣਯੋਗ ਵਿਰਾਸਤ ਹੈ।ਵਿਗਿਆਨ ਦਾ ਗਿਆਨ ਨਿੱਜੀ ਅਤੇ ਵਿਅਕਤੀਗਤ ਤੌਰ ' ਤੇ ਹਾਸਿਲ ਕੀਤਾ ਜਾਂਦਾ ਹੈ। ਇਹ ਗਿਆਨ ਹੌਲੀ ਹੌਲੀ ਸਾਡੇ ਤੱਕ ਪਹੁੰਚਦਾ ਹੈ, ਕੋਈ ਸੁਭਾਵਿਕ ਜਾਂ ਲੋਕਾਂ ਨਾਲ ਜੁੜੀ ਹਮਦਰਦੀ ਕਰਕੇ ਨਹੀਂ।ਵਿਗਿਆਨ ਦੀ ਪੜ੍ਹਾਈ ਕਰਨ ਵਾਲਾ ਸੱਚ ਨੂੰ ਦੂਰਦਰਸ਼ੀ ਅਤੇ ਸਰਪ੍ਰਸਤ ਮੰਨਦਾ ਹੈ ਅਤੇ ਆਪਣੇ ਇਕੱਲੇਪਣ ਵਿਚ ਸੌਚ ਨੂੰ ਮਾਣਦਾ ਅਤੇ ਪਿਆਰ ਕਰਦਾ ਹੈ। ਕਵੀ ਅਜਿਹੇ ਗੀਤ ਗਾਉਂਦਾ ਹੈ ਜਿਸ ਵਿਚ ਸਾਰੇ ਲੋਕ ਸ਼ਾਮਿਲ ਹੁੰਦੇ ਹਨ ਅਤੇ ਸੱਚ ਦੀ ਹੋਂਦ ਨੂੰ ਆਪਣਾ ਅਸਲ ਦੋਸਤ ਅਤੇ ਸੱਚਾ ਸਾਥੀ ਮੰਨਕੇ ਆਨੰਦ ਲੈਂਦਾ ਹੈ। ਕਵਿਤਾ ਸਾਡੇ ਗਿਆਨ ਦੀ ਪ੍ਰਾਣ ਅਤੇ ਰੂਹ ਹੈ ਅਤੇ ਕਵਿਤਾ ਆਵੇਗਪੂਰਨ ਤੀਬਰ ਪੇਸ਼ਕਾਰੀ ਹੈ। ਇਹ ਆਵੇਗ ਸਾਰੇ ਵਿਗਿਆਨ ਦਾ ਮੂੰਹ - ਮੁਹਾਂਦਰਾ ਹੁੰਦਾ ਹੈ। ਕਵੀ ਬਾਰੇ ਇਹ ਜ਼ੋਰ ਦੇ ਕੇ ਕਿਹਾ ਜਾ ਸਕਦਾ ਹੈ ਜੋ ਸ਼ੇਕਸਪੀਅਰ ਨੇ ਜੋਰ ਦੇ ਕੇ ਕਿਹਾ ਸੀ। ਕਿ, ' ਮਨੁੱਖ ਪਹਿਲਾਂ ਜਾਂ ਬਾਅਦ ਦੀ ਗੱਲ ਕਰਦਾ ਹੈ। ਕਵੀ ਮਨੁੱਖੀ ਸੁਭਾਅ ਦੇ ਪੱਖ ਵਿਚ ਪਹਾੜ ਵਾਂਗ ਖ਼ੜ੍ਹਦਾ ਹੈ। ਉਹ ਮਨੁੱਖੀ ਸੁਭਾਅ ਦਾ ਪੈਰੋਕਾਰ ਅਤੇ ਰਾਖਾ ਹੁੰਦਾ ਹੈ ਅਤੇ ਪਿਆਰ ਅਤੇ ਰਿਸ਼ਤਿਆਂ ਨੂੰ ਹਮੇਸ਼ਾ ਆਪਣੇ ਅੰਗ - ਸੰਗ ਰੱਖਦਾ ਹੈ। ਵੱਖ ਵੱਖਰੀ ਮਿੱਟੀ ਅਤੇ ਵਾਤਾਵਰਣ, ਰੀਤੀ - ਰਿਵਾਜ਼ ਅਤੇ ਨਿਯਮ ਹੋਣ ਦੇ ਬਾਵਜੂਦ, ਕੁਝਚੀਜ਼ਾਂ ਦਿਮਾਗ ' ਚੋਂ ਨਿਕਲ ਜਾਣ ਅਤੇ ਇਕਦਮ ਖ਼ਤਮ ਹੋ ਜਾਣ ਦੇ ਬਾਵਜੂਦ ਕਵੀ ਸਦਾ ਲਈ ਸਮੁੱਚੀ ਧਰਤੀ ' ਤੇ ਵੇਲੇ ਮਨੁੱਖੀ ਸਮਾਜ ਦੇ ਵੱਡੇ ਢਾਂਚੇ ਨੂੰ ਆਪਣੇ ਜਨੂੰਨ ਅਤੇ ਗਿਆਨ ਰਾਹੀਂ ਇਕੱਠੇ ਬੰਨ੍ਹ ਕੇ ਰੱਖਦਾ ਹੈ। ਕਵੀ ਦੇ ਵਿਚਾਰਾਂ ਦਾ ਵਿਸ਼ਾ ਹਰੇਕ ਜਗਾ ਹੁੰਦਾ ਹੈ। ਹਾਲਾਂਕਿ ਇਹ ਸੱਚ ਹੈ ਕਿ ਮਨੁੱਖਾਂ ਦੀਆਂ ਅੱਖਾਂ ਅਤੇ ਇੰਦਰੀਆਂ ਉਸ ਦੀਆਂ ਸੱਚੀਆਂ ਮਾਰਗ ਦਰਸ਼ਕ ਹੁੰਦੀਆਂ ਹਨ ਪਰ ਜਿੱਥੇ ਵੀ ਉਸਨੂੰ ਤੀਬਰ ਮਨੋਂਵੇਗ ਵਾਲਾ ਵਾਤਾਵਰਨ ਮਿਲਦਾ ਹੈ ਕਵੀ ਉਸ ਜਗ੍ਹਾ ਪਹੁੰਚ ਜਾਂਦਾ ਹੈ। ਕਵੀ ਸਾਰੇ ਗਿਆਨ ਦਾ ਆਦਿ ਅਤੇ ਅੰਤ ਹੈ। ਇਹ ਮਨੁੱਖੀ ਮਨ ਵਾਂਗ ਸਦੀਵੀ ਹੈ। ਜੇਕਰ ਵਿਗਿਆਨੀ ਦੀ ਮਿਹਨਤ ਸਦਕਾ ਕਦੇ ਸਿੱਧੇ ਜਾਂ ਅਸਿੱਧੇ ਤੌਰ ਤੇ ਸਾਡੇ ਹਾਲਾਤ ਵਿਚ ਪਦਾਰਥਕ ਇਨਕਲਾਬ ਆਉਂਦਾ ਹੈ, ਜਿਸਨੂੰ ਅਸੀਂ ਸਮਝਦੇ ਹਾਂ ਤਾਂ ਕਵੀ ਚੁੱਪ ਕਰਕੇ ਨਹੀਂ ਬੈਠੇਗਾ ਸਗੋਂ ਵਿਗਿਆਨੀ ਦੇ ਪਿੱਛੇ ਜਾਵੇਗਾ। ਨਾ ਸਿਰਫ਼ ਵਿਗਿਆਨ ਦੇ ਅਸਿੱਧੇ ਪ੍ਰਭਾਵਾਂ ਨੂੰ ਮੰਨੇਗਾ ਸਗੋਂ ਵਿਗਿਆਨ ਦੇ ਤੱਤਾਂ ਵਿਚ ਸੰਵੇਦਨਾ ਭਰ ਦੇਵੇਗਾ। ਰਾਸਾਇਣ ਵਿਗਿਆਨੀ, ਬਨਸਪਤੀ ਵਿਗਿਆਨੀ ਅਤੇ ਖਣਿਜ ਵਿਗਿਆਨੀ ਦੀ ਛੋਟੀ ਜਿਹੀ ਖੋਜ ਕਵੀ ਦੀ ਕਲਾ ਦਾ ਵਿਸ਼ਾ ਹੋ ਸਕਦੀ ਹੈ। ਸਮਾਂ ਆਉਣ ਨਾਲ ਅਸੀਂ ਵਿਗਿਆਨ ਦੀਆਂ ਖੋਜਾਂ ਅਤੇ ਇਹਨਾਂ ' ਤੇ ਕਿਵੇਂ ਚਿੰਤਨ ਕੀਤਾ ਗਿਆ ਹੈ, ਤੋਂ ਜਾਣੂ ਹੋ ਜਾਵਾਂਗੇ। ਇਸ ਤਰ੍ਹਾਂ ਆਨੰਦ ਅਤੇ ਪੀੜ ਨੂੰ ਮਹਿਸੂਸ ਕਰਨ ਵਾਲੇ ਸਾਡੇ ਵਰਗੇ ਇਨਸਾਨ ਲਈ ਵਿਗਿਆਨ ਇੱਕ ਪ੍ਰੈੱਖ ਵਿਸ਼ਾ ਬਣ ਜਾਵੇਗਾ। ਇਸ ਤਰ੍ਹਾਂ ਇੱਕ ਸਮਾਂ ਆਵੇਗਾ ਸਾਰੇ ਮਨੁੱਖ ਵਿਗਿਆਨ ਤੋਂ ਜਾਣੂ ਹੋ ਜਾਣਗੇ ਅਤੇ ਇਸਨੂੰ ਸਮਝਣਗੇ, ਜਿਸ ਤਰ੍ਹਾਂ ਮਾਸ ਅਤੇ ਲਹੂ ਹੋਵੇ। ਕਵੀ ਇਸ ਤਬਦੀਲੀ ਵਿਚ ਰੂਹਾਨੀਅਤ ਭਰ ਦੇਵੇਗਾ ਅਤੇ ਨਵੀਂ ਖੋਜ ਜੋ ਕਿ ਹਰੇਕ ਘਰ ਵਿਚ ਪਸੰਦ ਕੀਤੀ ਜਾਵੇਗੀ, ਦਾ ਸੁਆਗਤ ਕਰੇਗਾ। ਕਵਿਤਾ ਦਾ ਜੋ ਸ਼੍ਰੋਮਣੀ ਸੰਕਲਪ ਮੈਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਇਸ ਦਾ ਪੱਖ ਧਰ ਹੋਵੇਗਾ ਉਹ ਸੱਚ ਵਿਚ ਦਿਖਾਵਟੀਪਣ ਅਤੇ ਸ਼ੋਸ਼ੇਬਾਜ਼ੀ ਰਾਹੀਂ ਦਖ਼ਲਅੰਦਾਜ਼ੀ ਨਹੀਂ ਕਰੇਗਾ। ਸਗੋਂ ਕਲਾ ਰਾਹੀਂ ਪ੍ਰਸ਼ੰਸ਼ਾ ਕਰਨ ਦਾ ਯਤਨ ਕਰੇਗਾ। ਇਹ ਕਰਨ ਦੀ ਜ਼ਰੂਰਤ ਵਿਸ਼ੇ ਤੇ ਨਿਰਭਰ ਕਰੇਗੀ। ਉਪਰੋਕਤ ਜੋ ਲਿਖਿਆ ਗਿਆ ਹੈ ਆਮ ਤੌਰ ' ਤੇ ਕਵਿਤਾ ' ਤੇ ਵੀ ਲਾਗੂ ਹੁੰਦਾ ਹੈ ਖ਼ਾਸ ਕਰਕੇ ਜਦੋਂ ਕਵੀ ਪਾਤਰਾਂ ਦੇ ਰਾਹੀਂ ਕਵਿਤਾ ਸਿਰਜਦਾ ਹੈ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਕੁਝ ਸਮਝਦਾਰ ਲੋਕ ਮੰਨਦੇ ਹਨ ਕਿ ਜਿਵੇਂ ਭਾਸ਼ਾ ਕੁਦਰਤ ਤੋਂ ਦੂਰ ਹੁੰਦੀ ਜਾਵੇਗੀ, ਉਵੇਂ ਹੀ ਉਸ ਵਿਚ ਨੁਕਸ ਆ ਜਾਣਗੇ। ਇਹ ਉਮੀਦ ਹੈ ਕਿ ਕਵੀ ਆਪਣੇ ਨਿੱਜੀ ਜਾਂ ਦੂਸਰੇ ਕਵੀਆਂ ਦੀ ਭਾਸ਼ਾ ਵਿਚ ਨਹੀਂ ਸਗੋਂ ਲੋਕਾਂ ਦੀ ਖਾਸ ਭਾਸ਼ਾ ਵਿਚ ਲਿਖੇਗਾ। ਹਾਲਾਂਕਿ ਕਵਿਤਾ ਵਿਚ ਨਾਟਕੀ ਰੂਪ ਨੂੰ ਪੇਸ਼ ਕਰਨ ਲਈ ਵੱਖਰੀ ਭਾਸ਼ਾ ਦੀਵਰਤੋਂ ਕਰਨੀ ਪੈਂਦੀ ਹੈ। ਕਈ ਵਾਰ ਇਹ ਜ਼ਰੂਰੀ ਹੁੰਦਾ ਹੈ ਕਿ ਕਵੀ ਪਾਠਕਾਂ ਨੂੰ ਸਿੱਧਾ ਸੰਬੋਧਨ ਕਰੇ। ਮੈਂ ਇਸ ਦਾ ਉੱਤਰ ਪਾਠਕਾਂ ਦੇ ਹਵਾਲੇ ਨਾਲ ਦੇਵਾਂਗਾ। ਕਵੀ ਦੇ ਗੁਣਾਂ ਵਿਚ ਸਭ ਤੋਂ ਖਾਸ ਹੁੰਦਾ ਹੈ, ਰੂਪ ਅਤੇ ਸ਼ੈਲੀ। ਇਸ ਵਿਚ ਕਵੀ ਦੂਸਰੇ ਮਨੁੱਖਾਂ ਤੋਂ ਪੂਰੀ ਤਰ੍ਹਾਂ ਵੱਖਰਾ ਨਹੀਂ ਹੁੰਦਾ ਸਗੋਂ ਅੰਸ਼ਿਕ ਫਰਕ ਹੀ ਹੁੰਦਾ ਹੈ। ਉਪਰੋਕਤ ਕਥਨ ਦਾ ਨਿਚੋੜ ਇਹ ਹੈ ਕਿ ਕਵੀ ਮੁੱਖ ਰੂਪ ਵਿਚ ਦੂਜੇ ਆਦਮੀਆਂ ਤੋਂ ਵੱਖਰਾ, ਆਪਣੀ ਬਿਨਾਂ ਕਿਸੇ ਬਾਹਰੀ ਕਾਰਕ ਤੋਂ ਸੋਚਣ ਅਤੇ ਮਹਿਸੂਸ ਕਰਨ ਦੀ ਕਾਬਲੀਅਤ ਕਰਕੇ ਹੁੰਦਾ ਹੈ। ਕਵੀ ਕੋਲ ਉਸ ਅੰਦਰ ਪੈਦਾ ਹੋਈ ਸੋਚ ਅਤੇ ਭਾਵਨਾਵਾਂ ਨੂੰ ਪੇਸ਼ ਕਰਨ ਦੀ ਜਾਚ ਹੁੰਦੀ ਹੈ। ਪਰ ਇਹ ਸੋਚ ਵਿਚਾਰ ਅਤੇ ਭਾਵਨਾਵਾਂ ਆਮ ਲੋਕਾਂ ਦੀਆਂ ਹੁੰਦੀਆਂ ਹਨ ਅਤੇ ਉਹ ਇਹਨਾਂ ਨਾਲ ਜੁੜੇ ਹੁੰਦੇ ਹਨ। ਬੇਸ਼ੱਕ ਸਾਡੀਆਂ ਨੈਤਿਕ ਭਾਵਨਾਵਾਂ ਅਤੇ ਪਸੂ ਬਿਰਤੀ ਅਤੇ ਜੋ ਵੀ ਇਹਨਾਂ ਨੂੰ ਉਤੇਜਿਤ ਕਰਦੀ ਹੈ, ਦੁਨੀਆਂ ਦੀ ਦਿੱਖ, ਤੂਫਾਨ ਅਤੇ ਧੁੱਪ ਸਮੇਂ, ਬਦਲਦੇ ਮੌਸਮਾਂ ਸਮੇਂ, ਠੰਡ ਅਤੇ ਗਰਮੀ ਸਮੇਂ, ਦੋਸਤ ਮਿਲਣ ਅਤੇ ਵਿਛੜਣ ਸਮੇਂ, ਜਖ਼ਮ ਜਾਂ ਵਿਰੋਧ ਸਮੇਂ, ਅਹਿਸਾਨਮੰਦ ਜਾਂ ਉਮੀਦ ਸਮੇਂ ਜਾਂ ਸ਼ਰ ਅਤੇ ਸ਼ਾਮ ਸਮੇਂ, ਕਿਸ ਤਰ੍ਹਾਂ ਕਾਰਜਸ਼ੀਲ ਹੁੰਦੀ ਹੈ। ਕਵੀ ਦੁਆਰਾ ਪੇਸ਼ ਕੀਤੀਆਂ ਸੰਵੇਦਨਾਵਾਂ ਅਤੇ ਤੱਤ ਦੂਸਰੇ ਮਨੁੱਖ ਦੀਆਂ ਹੁੰਦੀਆਂ ਹਨ। ਕਵੀ ਬੰਦਾ ਤੀਬਰ ਮਨੋਵੇਗਾਂ ਰਾਹੀਂ ਸੋਚਦਾ ਅਤੇ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਉਸਦੀ ਭਾਸ਼ਾ ਦੂਜੇ ਮਨੁੱਖਾਂ ਦੀ ਭਾਸ਼ਾ ਤੋਂ ਵੱਖਰੀ ਕਿਵੇਂ ਹੋ ਸਕਦੀ ਹੈ ਜੋ ਸਪਸ਼ਟ ਰੂਪ ਵਿਚ ਮਹਿਸੂਸ ਕਰਦੇ ਹਨ ਅਤੇ ਸੋਚਦੇ ਹਨ। ' ਕਵੀ ਦੀ ਭਾਸ਼ਾ ਵੱਖਰੀ ਨਹੀਂ ਹੋ ਸਕਦੀ, ਇਸ ਨੂੰ ਸਿੰਧ ਕੀਤਾ ਜਾ ਸਕਦਾ ਹੈ। ਪਰ ਮੰਨ ਲਵੇ ਕਿ ਹਾਲਾਤ ਵੱਖਰੇ ਹੋਣ, ਕਵੀ ਆਮ ਲੋਕਾਂ ਤੋਂ ਵੱਖਰੀ ਭਾਸ਼ਾ ਦੀ ਵਰਤੋਂ ਕਰ ਸਕਦਾ ਹੈ ਜਦੋਂ ਉਹ ਆਪਣੀਆਂ ਭਾਵਨਾਵਾਂ ਅਤੇ ਆਪਣੇ ਵਰਗੇ ਹੋਰ ਲੋਕਾਂ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦਾ ਹੋਵੇ। ਪਰ ਕਵੀ ਸਿਰਫ਼ ਕਵੀਆਂ ਲਈ ਨਹੀਂ ਲਿਖਦਾ ਸਗੋਂ ਲੋਕਾਂ ਲਈ ਲਿਖਦਾ ਹੈ। ਸਾਡੇ ਰਾਹੀਂ ਕੀਤੀ ਗਈ ਪ੍ਰਸ਼ੰਸਾ ਸਾਨੂੰ ਹਾਸਿਲ ਹੋਏ ਉਸ ਆਨੰਦ ਤੇ ਨਿਰਭਰ ਕਰਦੀ ਹੈ ਜੋ ਆਨੰਦ ਸਾਨੂੰ ਕਵਿਤਾ ਰਾਹੀਂ ਮਿਲਦਾ ਹੈ। ਭਾਵੇਂ ਅਸੀਂ ਇਸਨੂੰ ਸਮਝ ਵੀ ਨਾ ਸਕਦੇ ਹੋਈਏ। ਕਵੀ ਨੂੰ ਲਾਜ਼ਮੀ ਤੌਰ ' ਤੇ ਆਪਣੇ ਉੱਚ - ਪੱਧਰ ਤੋਂ ਥੱਲੇ ਆਉਣਾ ਪਵੇਗਾ ਅਤੇ ਤਰਕ ਸੰਗਤ ਹਮਦਰਦੀ ਜਗਾਉਣ ਲਈ ਉਸ ਤਰ੍ਹਾਂ ਲਿਖਣਾ ਪਵੇਗਾ ਜਿਸ ਤਰ੍ਹਾਂ ਦੂਜੇ ਲੋਕ ਬਲਦੇ ਹਨ। ਮੈਂ ਕਹਿ ਚੁੱਕਿਆ ਹਾਂ ਕਿ ਕਵਿਤਾ ਤੀਬਰ ਭਾਵਨਾਵਾਂ ਦਾ ਹੱਦਾਂ ਬੰਨਿਆਂ ਤੋਂ ਪਾਰ ਵਗ ਤੁਰਨਾ ਹੈ। ਕਵਿਤਾ ਦੀ ਬੁਨਿਆਦ ਸ਼ਾਂਤਮਈ ਇਕੱਲੇਪਣ ਵਿਚ ਭਾਵਨਾਵਾਂ ਨੂੰ ਯਾਦ ਕਰਕੇ ਰੱਖੀ ਜਾਂਦੀ ਹੈ। ਬਹੁਤ ਸਾਰੇ ਪ੍ਰਤੀਕਰਮਾਂ ਰਾਹੀਂ ਭਾਵਨਾਵਾਂ ਤੇ ਚਿੰਤਨ ਕੀਤਾ ਜਾਂਦਾ ਹੈ ਅਤੇ ਸ਼ਾਂਤੀ ਭੰਗ ਹੋ ਜਾਂਦੀ ਹੈ ਤੇ ਹੌਲੀ - ਹੌਲੀ ਚਿੰਤਨਵਿਚ ਭਾਵਨਾ ਪੈਦਾ ਹੁੰਦੀ ਹੈ ਅਤੇ ਦਿਮਾਗ ਵਿਚ ਸਮਾ ਜਾਂਦੀ ਹੈ। ਇਸ ਤਰ੍ਹਾਂ ਦੇ ਮਨੋਦਸ਼ਾ ' ਚੋਂ ਕਵਿਤਾ ਦੀ ਸਿਰਜਣਾ ਹੁੰਦੀ ਹੈ। ਇਸ ਤਰ੍ਹਾਂ ਦੀ ਮਨੋਦਸ਼ਾ ਲਗਾਤਾਰ ਬਣੀ ਰਹਿੰਦੀ ਹੈ। ਇਹ ਭਾਵਨਾ ਕਿਸੇ ਵੀ ਤਰ੍ਹਾਂ ਦੀ ਹੋਵੇ, ਕਿੰਨੀ ਵੀ ਡੀਬਰ ਹੋ ਬਹੁਤ ਸਾਰੇ ਕਾਰਨਾਂ ਕਰਕੇ ਵੱਖੋ - ਵੱਖਰੇ ਆਨੰਦ ਨਾਲ ਭਰਪੂਰ ਹੁੰਦੀ ਹੈ। ਇਸ ਲਈ ਇਹੋ ਜਿਹੀਆਂ ਭਾਵਨਾਵਾਂ ਦੀ ਪੇਸ਼ਕਾਰੀ ਕਰਦੇ ਸਮੇਂ ਦਿਲ - ਦਿਮਾਗ ਆਨੰਦ ਦੀ ਅਵਸਥਾ ਵਿਚ ਰਹਿੰਦਾ ਹੈ। ਜੇਕਰ ਆਨੰਦ ਦੇ ਨਾਲ ਕੁਦਰਤ ਨੂੰ ਚੇਤੰਨ ਰੂਪ ਵਿਚ ਅੰਗ - ਸੰਗ ਰੱਖਿਆ ਜਾਵੇ ਤਾਂ ਕਵੀ ਨੂੰ ਇਸਦਾ ਫਾਇਦਾ ਹੋਵੇਗਾ। ਚੇਤੰਨ ਅਤੇ ਸੂਝਵਾਨ ਪਾਠਕਾਂ ਸਾਹਮਣੇ ਭਾਵਨਾਵਾਂ ਨੂੰ ਪੇਸ਼ ਕਰਦੇ ਸਮੇਂ ਕਵੀ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਠਕ ਆਨੰਦ ਨਾਲ ਭਰ ਜਾਵੇ। ਮਿੱਠੀ ਸੁਰ ਅਤੇ ਛੰਦਬੰਦੀ ਵਾਲੀ ਭਾਸ਼ਾ ਦੇ ਸੰਗੀਤ ਨਾਲ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਅਤੇ ਸੁਰਤਾਲ ਵਾਲੀ ਸਿਰਜਣਾ ਰਾਹੀਂ ਆਨੰਦ ਪ੍ਰਾਪਤੀ ਦਾ ਸੁਮੇਲ ਹੋ ਜਾਂਦਾ ਹੈ ਜੇਕਰ ਭਾਸ਼ਾ ਅਸਲ ਜ਼ਿੰਦਗੀ ' ਚੋਂ ਲਈ ਗਈ ਹੋਵੇ। ਕਵਿਤਾ ਦੇ ਛੰਦ - ਪ੍ਰਬੰਧ ਕਰਕੇ ਕਈ ਵਾਰ ਇਹ ਭਾਸ਼ਾ ਅਸਲ ਜ਼ਿੰਦਗੀ ਨਾਲੋਂ ਦੂਰ ਚਲੀ ਜਾਂਦੀ ਹੈ ਪਰ ਫਿਰ ਵੀ ਅਖ ਰੂਪ ਵਿਚ ਆਨੰਦ ਪ੍ਰਦਾਨ ਕਰਦੀ ਹੈ। ਇਹ ਆਨੰਦ ਸਭ ਤੋਂ ਅਹਿਮ ਹੁੰਦਾ ਹੈ ਅਤੇ ਪੀੜਾਮਈ ਭਾਵਨਾਵਾਂ ਪੇਸ਼ਕਾਰੀ ਸਮੇਂ ਆਨੰਦਮਈ ਭਾਵਨਾਵਾਂ ਨਾਲ ਇਕਮਿਕ ਹੁੰਦੀਆਂ ਹਨ। ਇਹ ਪ੍ਰਭਾਵ ਕਰੁਣਾਮਈ ਅਤੇ ਜੋਸ਼ੀਲੀ ਕਵਿਤਾ ਵਿਚ ਪੈਦਾ ਹੁੰਦੇ ਹਨ ਅਤੇ ਹਲਕੀ - ਫੁਲਕੀ ਕਵਿਤਾ ਵਿਚ ਕਵੀ ਪਾਠਕਾਂ ਨੂੰ ਖ਼ੁਸ਼ ਕਰਦਾ ਹੈ। ਇਹ ਕਹਿਣਾ ਲਾਜ਼ਮੀ ਹੋਵੇਗਾ ; ਹਾਲਾਂਕਿ ਕੁਝ ਲੋਕ ਇਸ ਤੋਂ ਇਨਕਾਰ ਕਰਦੇ ਹਨ, ਕਿ ਕਵਿਤਾ ਹੋਵੇ ਜਾਂ ਵਾਰਤਕ, ਉਹਨਾਂ ਵਿਚ ਤੀਬਰ ਮਨੋਵੇਗ ਖ਼ਾਸ ਢੰਗ ਜਾਂ ਪਾਤਰ ਵਿਚੋਂ ਕੋਈ ਇੱਕ ਕਵਿਤਾ ਵਿਚ ਤੇ ਦੂਸਰਾ ਵਾਰਤਕ ਵਿਚ ਬਹੁਤ ਚੰਗੀ ਤਰ੍ਹਾਂ ਪੇਸ਼ ਹੁੰਦੇ ਹਨ। ਕਵਿਤਾ ਨੂੰ ਹਜ਼ਾਰਾਂ ਵਾਰ ਪੜ੍ਹਿਆ ਜਾਵੇਗਾ ਅਤੇ ਵਾਰਤਕ ਨੂੰ ਇੱਕ ਵਾਰ। ਆਨੰਦ ਪ੍ਰਦਾਨ ਕਰਨਾ ਸਭ ਤੋਂ ਪ੍ਰਭਾਵਸ਼ਾਲੀ ਯੋਗਦਾਨ ਹੋਵੇਗਾ ਅਤੇ ਇਹ ਦਿਖਾਉਣਾ ਕਿ ਇਹ ਆਨੰਦ ਕਿਸ ਕਿਸਮ ਦਾ ਹੈ, ਇਹ ਕਿਵੇਂ ਸਿਰਜਿਆ ਜਾਂਦਾ ਹੈ। ਅਤੇ ਇਹ ਕਿਸ ਤਰ੍ਹਾਂ ਦੀ ਤੁਕਬੰਦੀ ' ਚੋਂ ਮਿਲਦਾ ਹੈ। ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਠਕ ਜਿਸ ਤੁਕਬੰਦੀ ਨਾਲ ਖੁਸ਼ ਹੋਵੇਗਾ, ਉਸ ਲਈ ਇਸ ਤੋਂ ਵਧਕੇ ਕੀ ਹੋ ਸਕਦਾ ਹੈ ? ਕਿਸੇ ਵੀ ਕਲਾ ਦੀ ਸੀਮਾ ਹੁੰਦੀ ਹੈ, ਜਿਵੇਂ ਨਵੇਂ ਦੋਸਤ ਮਿਲਣ ' ਤੇ ਪੁਰਾਣਿਆਂ ਨੂੰ ਛੱਡਣਾ ਪਵੇ। ਇਸ ਤੋਂ ਬਿਨਾਂ ਮੈਂ ਇਹ ਕਿਹਾ ਹੈ ਕਿ ਪਾਠਕ ਵੀ ਮਿਲਣ ਵਾਲੇ ਆਨੰਦ ਤੋਂ ਚੇਤਨ ਹੁੰਦਾ ਹੈ। ਇਹ ਆਨੰਦ ਉਸਨੂੰ ਜਿਸ ਤਰ੍ਹਾਂ ਦੀ ਰਚਨਾ ' ਚੋਂ ਮਿਲਦਾ ਹੈ, ਉਹ ਉਸ ਰਚਨਾ ਨੂੰ ਪਿਆਰ ਨਾਲ ਕਵਿਤਾ ਦਾ ਨਾਂ ਦਿੰਦਾ ਹੈ। ਜੋ ਚੀਜ਼ ਲੋਕਾਂ ਨੂੰ ਲੰਬੇ ਸਮੇਂ ਲਈ ਆਨੰਦ ਦਿੰਦੀ ਹੈ, ਉਸਨੂੰ ਸਾਰੇ ਪਸੰਦ ਕਰਦੇ ਅਤੇ ਸਤਿਕਾਰਦਿੰਦੇ ਹਨ। ਅਸੀਂ ਖ਼ੁਸ਼ ਹੋਣਾ ਚਾਹੁੰਦੇ ਹਾਂ, ਪਰ ਖ਼ਾਸ ਢੰਗ ਨਾਲ, ਜਿਸ ਨਾਲ ਅਸੀਂ ਖ਼ੁਸ਼ ਹੋਣ ਦੇ ਆਦੀ ਹੁੰਦੇ ਹਾਂ। ਮੇਰੀਆਂ ਭਾਵਨਾਵਾਂ ਦਾ ਬਹੁਤ ਸਾਰੀਆਂ ਦਲੀਲਾਂ ਨਾਲ ਵਿਰੋਧ ਹੋ ਸਕਦਾ ਹੈ ਅਤੇ ਮੈਂ ਇਹਨਾਂ ਦਾ ਸਫ਼ਲਤਾਪੂਰਵਕ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹਾਂ। ਪਰ ਮੈਂ ਆਨੰਦ ਲੈਣ ਲਈ ਜਿਸ ਤਰ੍ਹਾਂ ਦੀ ਕਵਿਤਾ ਦਾ ਹਾਮੀ ਹਾਂ, ਇਹ ਲਾਜ਼ਮੀ ਹੈ ਕਿ ਸਧਾਰਨ ਆਨੰਦ ਨੂੰ ਛੱਡਣਾ ਪਵੇਗਾ। ਮੇਰੀ ਸਮਝ ਦੀ ਸੀਮਾ ਇਹ ਦੱਸਣ ਵਿਚ ਸਫਲ ਹੋਈ ਹੈ ਜਾਂ ਨਹੀਂ ਕਿ ਇਹ ਆਨੰਦ ਕਿਵੇਂ ਪੈਦਾ ਹੁੰਦਾ ਹੈ। ਜੇਕਰ ਇਸ ਗੱਲ ਦਾ ਪਤਾ ਲੱਗ ਜਾਵੇ ਤਾਂ ਬਹੁਤ ਸਾਰੀਆਂ ਔਕੜਾਂ ਖ਼ਤਮ ਹੋ ਜਾਣਗੀਆਂ। ਪਾਠਕ ਵੀ ਭਾਸ਼ਾ ਦੀ ਤਾਕਤ ਨੂੰ ਸਮਝ ਜਾਵੇਗਾ ਅਤੇ ਇਹ ਵੀ ਸਮਝ ਜਾਵੇਗਾ ਕਿ ਕਵਿਤਾ ਬਹੁਤ ਸਾਰਾ ਆਨੰਦ ਪ੍ਰਦਾਨ ਕਰ ਸਕਦੀ ਹੈ ਅਤੇ ਇਹ ਆਨੰਦ ਖ਼ਾਲਸ ਲੰਬੇ ਸਮੇਂ ਲਈ ਅਤੇ ਨਵੀਸ ਹੋਵੇਗਾ। ਕਵਿਤਾ ਦੇ ਵਿਸ਼ੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਹੀਂ ਕੀਤਾ ਗਿਆ ਪਰ ਮੇਰਾ ਇਹ ਉਦੇਸ਼ ਵੀ ਨਹੀਂ ਸੀ। ਮੇਰੀ ਦਿਲਚਸਪੀ ਵੱਖਰੀ ਕਿਸਮ ਦੀ ਘੱਟ ਯੋਗ ਕਵਿਤਾ ਜੋ ਤਰਕ ਅਤੇ ਦਿਮਾਗੀ ਤਾਕਤ ਦੀ ਗੱਲ ਨਾ ਕਰਦੀ ਹੋਵੇ, ਬਾਰੇ ਗੱਲ ਕਰਨ ਵਿਚ ਸੀ। ਜੇਕਰ ਮੈਂ ਆਪਣੇ ਮਕਸਦ ਵਿਚ ਸਫ਼ਲ ਰਿਹਾ ਤਾਂ ਅਸਲ ਕਵਿਤਾ ਦੀ ਸਿਰਜਣਾ ਹੋਵੇਗੀ ਜੋ ਪੱਕੇ ਤੌਰ ' ਤੇ ਮਨੁੱਖੀ ਜ਼ਿੰਦਗੀ ਬਾਰੇ ਹੋਵੇਗੀ ਅਤੇ ਇਸਦੇ ਨਾਲ ਨੈਤਿਕ ਕਦਰਾਂ - ਕੀਮਤਾਂ ਭਰਪੂਰ ਗੁਣਾਂ ਦੀ ਗੱਲ ਹੋਵੇਗੀ। ਮੈਂ ਜੋ ਕੁਝ ਕਿਹਾ ਹੈ ਉਸਨੂੰ ਕਵਿਤਾ ਨੂੰ ਪੜ੍ਹਨ ਤੋਂ ਬਾਅਦ ਪਾਠਕ ਸਪਸ਼ਟ ਤੌਰ ' ਤੇ ਸਮਝ ਸਕੇਗਾ ਜੋ ਮੈਂ ਕਹਿਣਾ ਚਾਹੁੰਦਾ ਹਾਂ। ਉਹ ਨਿਰਧਾਰਿਤ ਕਰੇਗਾ ਕਿ ਕਵਿਤਾ ਨੂੰ ਸਮਝਣਾ ਬਹੁਤ ਅਹਿਮ ਸਵਾਲ ਹੈ ਪਰ ਇਹਨਾਂ ਸਵਾਲਾਂ ਬਾਰੇ ਫ਼ੈਸਲਾ ਮੈਂ ਲੋਕਾਂ ਦੇ ਲਈ ਛੱਡਦਾ ਹਾਂ।
ਸੁਰਜੀਤ ਸਿੰਘ,ਪਰਮਜੀਤ ਸਿੰਘ (2020). ਆਧੁਨਿਕ ਪੱਛਮੀ ਕਾਵਿ ਸਿਧਾਂਤ. ਪੰਜਾਬੀ ਭਵਨ,ਲੁਧਿਆਣਾ: ਚੇਤਨਾ ਪ੍ਰਕਾਸ਼ਨ ਲੁਧਿਆਣਾ. pp. 11–31. ISBN 978-93-90603-28-2.
ਅਸਿਸਟੈਂਟ ਪ੍ਰੋਫੈਸਰ,ਅੰਗਰੇਜ਼ੀ ਵਿਭਾਗ,ਦਮਦਮਾ ਸਾਹਿਬ
ੁ ਰਚਨਾਵਾਂ
ਮੁੱਖ ਰਚਨਾਵਾਂ
[ਸੋਧੋ]- ਸਾਈਮਨ ਲੀ
- ਵੀ ਆਰ ਸੈਵਨ
- ਲਾਈਨਸ ਰਿਟਨ ਇਨ ਅਰਲੀ ਸਪ੍ਰਿੰਗ
- ਲਾਈਨਸ ਕੰਪੋਸਡ ਅ ਫਿਊ ਮਾਇਲਸ ਅਬਵ ਟਿੰਟਰਨ ਐਬੇ
- ਗੀਤਾਤਮਕ ਗਾਥਾਗੀਤ ਕੀ ਪ੍ਰਸਤਾਵਨਾ
- ਓਡ ਟੂ ਡਿਊਟੀ (1807)
- ਦ ਸੋਲਿਟਰੀ ਰੀਪਰ
- ਲੰਦਨ 1802
- ਦ ਵਰਲਡ ਇਜ਼ ਟੂ ਮਚ ਵਿਦ ਅਸ
- ਮਾਈ ਹਾਰਟ ਲੀਪਸ ਅਪ
- ਡੈਫੋਡਿਲਸ (ਆਈ ਵਾਨਡਰਡ ਲੋਨਲੀ ਐਜ਼ ਅ ਚਾਈਲਡ)
- ਦ ਪ੍ਰਲਿਊਡ
- ਗਾਈਡ ਟੂ ਦ ਲੇਕਸ(1810)
ਹਵਾਲੇ
[ਸੋਧੋ]- ↑ ਕੌਰ, ਨਰਿੰਦਰਜੀਤ. "ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ)". ਪੰਜਾਬੀ ਪੀਡੀਆ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ,ਪਟਿਆਲਾ.
{{cite web}}
: Missing or empty|url=
(help) - ↑ "Wordsworth House", Images of England, English Heritage, archived from the original on 6 ਜੂਨ 2011, retrieved 21 December 2009
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |