ਸਮੱਗਰੀ 'ਤੇ ਜਾਓ

ਸਲਾਵੋਏ ਜੀਜੇਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Slavoj Žižek
2008
ਜਨਮ21 ਮਾਰਚ, 1949
ਕਾਲ20th- / 21st-century philosophy
ਖੇਤਰWestern philosophy
ਸਕੂਲHegelianism
Psychoanalysis
Marxism
ਮੁੱਖ ਰੁਚੀਆਂ
ਸਭਿਆਚਾਰਕ ਅਧਿਅਨ
ਫਿਲਮ ਸਿਧਾਂਤ
ਵਿਚਾਰਧਾਰਾ
ਮਾਰਕਸਵਾਦ
ਤੱਤ-ਵਿਗਿਆਨ
ਰਾਜਨੀਤਕ ਸਿਧਾਂਤ
ਮਨੋਵਿਸ਼ਲੇਸ਼ਣ
ਧਰਮ ਸਾਸ਼ਤਰ
ਪ੍ਰਭਾਵਿਤ ਹੋਣ ਵਾਲੇ

ਸਲਾਵੋਏ ਜੀਜੇਕ ਜਾਂ ਸਲਾਵੋਜ ਜੀਜੇਕ (ਸਲੋਵੀਨੀ‌ ਵਿਚ: Slavoj Žižek) (ਜਨਮ: 21 ਮਾਰਚ, 1949[1]) ਸਲੋਵੇਨਿਆ, ਯੂਗੋਸਲਾਵੀਆ ਵਿੱਚ ਪੈਦਾ ਹੋਇਆ ਇੱਕ ਸਿਆਸੀ-ਫ਼ਲਸਫ਼ਈ ਅਤੇ ਸੱਭਿਆਚਾਰ ਦਾ ਆਲੋਚਕ ਹੈ। ਜੀਜੇਕ ਦਾ ਜਨਮ ਯੂਗੋਸਲਾਵੀਆ ਦੇ ਸ਼ਹਿਰ ਲਿਯੂਬਲਿਆਨਾ ਵਿੱਚ ਹੋਇਆ ਸੀ। ਜੀਜੇਕ ਨੇ ਪਹਿਲਾਂ ਯੂਗੋਸਲਾਵੀਆ ਅਤੇ ਬਾਅਦ ਵਿੱਚ ਪੈਰਿਸ ਵਿੱਚ ਫ਼ਲਸਫ਼ੇ ਦੀ ਪੜ੍ਹਾਈ‌ ਕੀਤੀ। ਲਿਯੂਬਲਿਆਨਾ ਯੂਨਿਵਰਸਿਟੀ ਵਿੱਚ ਜੀਜੇਕ ਨੇ ਜਰਮਨ-ਆਦਰਸ਼ਵਾਦ ਨੂੰ ਡੂੰਘਾਈ ਵਿੱਚ ਪੜ੍ਹਿਆ। ਜੀਜੇਕ ਨੇ ਫਰਾਂਸ ਵਿੱਚ ਮਸ਼ਹੂਰ ਫਰਾਂਸੀਸੀ ਦਾਰਸ਼ਨਿਕ ਜਾਕ ਲਕਾਂ ਦੇ ਜਵਾਈ ਜਾਕ ਆਲੇਂ-ਮਿਲੇਰ ਦੀ ਰਾਹਬਰੀ ਹੇਠ ਫ਼ਲਸਫ਼ਈਆਂ ਫਰੈਡਰਿਖ਼ ਹੀਗਲ, ਕਾਰਲ ਮਾਰਕਸ ਅਤੇ ਸੋਲ ਕਰੀਪਕੇ ਦੀ ਲਕਾਨੀ ਤਰੀਕੇ ਨਾਲ ਵਿਆਖਿਆ ਕੀਤੀ[1]

ਜੀਜੇਕ ਲਿੱਖਦਾ ਵੀ ਹੈ। ਜੀਜੇਕ ਸਲੋਵੀਨੀ ਹਫਤਾਵਾਰੀ ਰਸਾਲੇ 'ਮਲਾਦੀਨਾ' (Mladina) ਵਿੱਚ ਲਿੱਖਦਾ ਸੀ। ਪਰ ਜੀਜੇਕ ਦੀ ਮਸ਼ਹੂਰੀ ਉਸਦੀ ਪਹਿਲੀ ਅੰਗ੍ਰੇਜ਼ੀ ਕਿਤਾਬ 'ਦ ਸਬਲਾਈਮ ਆਬਜੈਕਟ ਆਫ ਆਈਡੀਆਲਾਜੀ' (The Sublime Object of Ideology) ਛਪਣ ਤੋਂ ਬਾਅਦ ਹੋਈ[2] । ਕਿਤਾਬ 1989 ਵਿੱਚ ਛਪੀ ਸੀ। ਜੀਜੇਕ 'ਡੈਮੋਕਰੇਸੀ ਨਾਓ' (Democracy Now) ਨਾਂ ਦੇ ਟੀਵੀ ਚੈਨਲ 'ਤੇ ਅਕਸਰ ਆਉਂਦਾ ਹੈ।

ਲੈਨਿਨ ਬਾਰੇ ਜੀਜੇਕ

[ਸੋਧੋ]

ਜੀਜੇਕ ਤੋਂ ਪੁੱਛਿਆ ਗਿਆ ਕਿ ਤੁਸੀਂ ਲੈਨਿਨ ਨੂੰ ਦੁਬਾਰਾ ਲੋਕਾਂ ਵਿੱਚ ਹਰਮਨ ਪਿਆਰਾ ਕਰਨਾ ਚਾਹੁੰਦੇ ਹੋ ਪਰ ਯੁਵਕਾਂ ਵਿੱਚ ਲੈਨਿਨ ਦੀ ਸ਼ੈਤਾਨ ਵਾਲੀ ਇਮੇਜ ਹੈ, ਅਜਿਹੇ ਵਿੱਚ ਲੈਨਿਨ ਦਾ ਦੁਬਾਰਾ ਜਨਮ ਕਿਵੇਂ ਸੰਭਵ ਹੈ? ਜੀਜੇਕ ਨੇ ਉੱਤਰ ਦਿੱਤਾ, "ਮੈਂ ਮੂਰਖ ਨਹੀ ਹਾਂ ਕਿ ਲੈਨਿਨ ਨੂੰ ਦੁਹਰਾਵਾਂ ।ਦੁਹਰਾਉਣ ਨਾਲ ਲੈਨਿਨ ਦਾ ਦੁਬਾਰਾ ਜਨਮ ਸੰਭਵ ਨਹੀਂ ਹੈ। ਮੈਂ ਲੈਨਿਨ ਵਰਗੀ ਮਜਦੂਰ ਪਾਰਟੀ ਦੀ ਉਸਾਰੀ ਨਹੀਂ ਕਰਨਾ ਚਾਹੁੰਦਾ। ਸਗੋਂ ਮੇਰੀ ਦਿਲਚਸਪੀ 1914 ਦੇ ਲੈਨਿਨ ਵਿੱਚ ਹੈ, ਉਸ ਸਪ੍ਰਿਟ ਵਿੱਚ ਹੈ ਜੋ ਲੈਨਿਨ ਦੇ ਅੰਦਰ ਇਸ ਦੌਰ ਵਿੱਚ ਵਿਖਾਈ ਦਿੰਦੀ ਹੈ। ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਲੈਨਿਨ ਕਾਫ਼ੀ ਮੁਸ਼ਕਲ ਵਿੱਚ ਸਨ, ਉਸ ਸਮੇਂ ਚਾਰੇ ਪਾਸੇ ਰਾਸ਼ਟਰਵਾਦ ਦਾ ਉਭਾਰ ਸੀ। ਰੂਸ ਦੇ ਬਾਹਰ ਸਾਰੇ ਡੇਮੋਕਰੇਟ ਦਲ ਯੁਧ ਦਾ ਸਮਰਥਨ ਕਰ ਰਹੇ ਸਨ। ਲੈਨਿਨ ਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ। ਸਾਰੀਆਂ ਚੀਜਾਂ ਗਲਤ ਸਾਬਤ ਹੋ ਰਹੀਆਂ ਸਨ। ਲੈਨਿਨ ਠਹਰਾਓ ਮਹਿਸੂਸ ਕਰ ਰਹੇ ਸਨ, ਅਨਿਰਣੇ ਦੀ ਦਸ਼ਾ ਵਿੱਚ ਸਨ। ਰੈਡੀਕਲ, ਕ੍ਰਾਂਤੀਵਾਦੀ ਰਾਜਨੀਤੀ ਤਬਾਹ ਹੋ ਚੁੱਕੀ ਸੀ। ਉਸ ਸਮੇਂ ਲੈਨਿਨ ਨੇ ਕ੍ਰਾਂਤੀਵਾਦੀ ਰਾਜਨੀਤੀ ਨੂੰ ਜਨਮ ਦਿੱਤਾ। ਮੈਨੂੰ ਇਹੀ ਲੈਨਿਨ ਪਸੰਦ ਹੈ। ਆਮ ਤੌਰ ਤੇ ਲੈਨਿਨ ਨੂੰ ਮਾਰਕਸ ਦਾ ਸਾਥੀ ਕਿਹਾ ਜਾਂਦਾ ਹੈ, ਪਰ ਲੈਨਿਨ ਦੇ ਵਿਚਾਰਾਂ ਨੂੰ ਵੇਖਕੇ ਇਹ ਲੱਗਦਾ ਹੈ ਕਿ ਉਸ ਵਿੱਚ ਮਾਰਕਸ ਵਰਗਾ ਕੁੱਝ ਵੀ ਨਹੀਂ ਹੈ। ਸਗੋਂ ਉਹ ਤਾਂ ਮਾਰਕਸ ਦਾ ਵਿਲੋਮ ਹੈ। ਲੈਨਿਨ ਤਾਂ ਮਾਰਕਸ ਦਾ ਨਕਾਰਾਤਮਕ ਸਮਾਨਾਂਤਰ ਹੈ। ਲੈਨਿਨ ਨੇ ਮਾਰਕਸ ਦੇ ਸਮਾਜਵਾਦੀ ਪ੍ਰਕਲਪ ਨੂੰ ਨਵੇਂ ਸਿਰੇ ਤੋਂ ਨਿਰਮਿਤ ਕੀਤਾ। ਅਸੀਂ ਅੱਜ ਵੀ ਉਹੋ ਜਿਹੀ ਦਸ਼ਾ ਵਿੱਚ ਹਾਂ। ਲੈਨਿਨ ਨੇ ਜੋ ਕੀਤਾ ਸੀ ਉਹੀ ਅੱਜ ਅਸੀਂ ਕਰਨਾ ਹੈ। ਸਗੋਂ ਜਿਆਦਾ ਰੈਡੀਕਲ ਢ਼ੰਗ ਨਾਲ ਕਰਨਾ ਹੈ।"

ਹਵਾਲੇ

[ਸੋਧੋ]
  1. 1.0 1.1 Matthew Sharpe (2005-07-25). "Slavoj Zizek and his philosophy". Internet Encyclopedia of Philosophy. Retrieved 2011-10-28.
  2. "A Biography of Slavoj Žižek". The European Graduate School. Archived from the original on 2010-09-15. Retrieved 2011-10-28. {{cite web}}: Unknown parameter |dead-url= ignored (|url-status= suggested) (help)

ਹੋਰ ਜਾਣਕਾਰੀ ਲਈ

[ਸੋਧੋ]