ਸ਼ਿਵਚਰਨ ਜੱਗੀ ਕੁੱਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਿਵਚਰਨ ਜੱਗੀ ਕੁੱਸਾ
ਜਨਮ (1965-10-01) 1 ਅਕਤੂਬਰ 1965 (ਉਮਰ 58)
ਭਾਸ਼ਾਪੰਜਾਬੀ, ਹਿੰਦੀ ਅਤੇ ਅੰਗਰੇਜ਼ੀ
ਨਾਗਰਿਕਤਾਇੰਗਲੈਂਡ
ਅਲਮਾ ਮਾਤਰਗੁਰੂ ਨਾਨਕ ਖਾਲਸਾ ਹਾਈ ਸਕੂਲ ਤਖਤੂਪੁਰਾ ਜ਼ਿਲ੍ਹਾ ਮੋਗਾ ਭਾਰਤੀ ਪੰਜਾਬ,
ਆਈ. ਐਫ. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ)
ਸ਼ੈਲੀਨਾਵਲ, ਕਹਾਣੀ, ਕਵਿਤਾ
ਸਾਹਿਤਕ ਲਹਿਰਪ੍ਰਗਤੀਸ਼ੀਲ

ਸ਼ਿਵਚਰਨ ਜੱਗੀ ਕੁੱਸਾ (ਜਨਮ 1 ਅਕਤੂਬਰ 1965) ਪੰਜਾਬੀ ਨਾਵਲਕਾਰ ਹੈ। ਉਸਦੇ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਦਾ ਅੰਗਰੇਜ਼ੀ ਅਨੁਵਾਦ ਸਟਰਗਲ ਫ਼ਾਰ ਔਨਰ ਅਤੇ ਆਊਟਸਾਈਡ, ਸਮਵੇਅਰ, ਏ ਲੈਂਪ ਬਰਨਸ ਵੀ ਛਪ ਚੁੱਕੇ ਹਨ ਅਤੇ "ਦਾ ਲੌਸਟ ਫੁੱਟਪਰਿੰਟਸ" ਆ ਚੁੱਕਾ ਹੈ ਅਤੇ Amazon ਉੱਪਰ ਉੱਪਲਭਦ ਹਨ। ਉਸਨੂੰ ਇੰਗਲੈਂਡ ਦੀ ਨਾਮਵਾਰ ਸੰਸਥਾ 'ਪੰਜਾਬੀਜ਼ ਇਨ ਬ੍ਰਿਟੇਨ- ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ 2010 ਦੇ ਪੰਜਾਬੀ ਸੱਭਿਆਚਾਰਕ ਐਵਾਰਡ ਨਾਲ ਨਿਵਾਜਿਆ ਗਿਆ।[1]

ਜੀਵਨੀ[ਸੋਧੋ]

ਸ਼ਿਵਚਰਨ ਜੱਗੀ ਕੁੱਸਾ ਦਾ ਜਨਮ 1 ਅਕਤੂਬਰ 1965 ਨੂੰ ਪੰਡਿਤ ਬਰਮਾ ਨੰਦ ਜੀ ਤੇ ਸ੍ਰੀਮਤੀ ਗੁਰਨਾਮ ਕੌਰ ਜੀ ਦੇ ਘਰ ਪਿੰਡ ਕੁੱਸਾ, ਜ਼ਿਲ੍ਹਾ ਮੋਗਾ ਭਾਰਤੀ ਪੰਜਾਬ ਵਿਖੇ ਹੋਇਆ। ਉਸਨੇ ਮੈਟ੍ਰਿਕ (ਪੰਜਾਬ) ਤੋਂ ਬਾਅਦ ਆਈ. ਐਫ. ਕੇ. ਯੂਨੀਵਰਸਿਟੀ ਆਸਟਰੀਆ (ਯੂਰਪ) ਤੋਂ ਪੜ੍ਹਾਈ ਕੀਤੀ ਹੈ। ਉਹ 26 ਸਾਲ ਆਸਟਰੀਆ ਰਹਿਣ ਤੋਂ ਬਾਅਦ ਹੁਣ 2006 ਤੋਂ ਇੰਗਲੈਂਡ ਦਾ ਪੱਕਾ ਵਸਨੀਕ ਹੈ। ਅੱਜਕਲ੍ਹ ਉਹ ਲੰਦਨ ਵਿੱਚ ਰਹਿੰਦਾ ਹੈ।[2]

ਨਾਵਲ[ਸੋਧੋ]

  • ਜੱਟ ਵੱਢਿਆ ਬੋਹੜ ਦੀ ਛਾਵੇਂ
  • ਕੋਈ ਲੱਭੋ ਸੰਤ ਸਿਪਾਹੀ ਨੂੰ
  • ਲੱਗੀ ਵਾਲੇ ਕਦੇ ਨਹੀਂ ਸੌਂਦੇ
  • ਬਾਝ ਭਰਾਵੋਂ ਮਾਰਿਆ
  • ਏਤੀ ਮਾਰ ਪਈ ਕੁਰਲਾਣੇ
  • ਪੁਰਜਾ ਪੁਰਜਾ ਕਟਿ ਮਰੈ
  • ਤਵੀ ਤੋਂ ਤਲਵਾਰ ਤੱਕ
  • ਉੱਜੜ ਗਏ ਗਰਾਂ
  • ਬਾਰੀਂ ਕੋਹੀਂ ਬਲਦਾ ਦੀਵਾ
  • ਤਰਕਸ਼ ਟੰਗਿਆ ਜੰਡ
  • ਗੋਰਖ ਦਾ ਟਿੱਲਾ
  • ਹਾਜੀ ਲੋਕ ਮੱਕੇ ਵੱਲ ਜਾਂਦੇ
  • ਸੱਜਰੀ ਪੈੜ ਦਾ ਰੇਤਾ
  • ਰੂਹ ਲੈ ਗਿਆ ਦਿਲਾਂ ਦਾ ਜਾਨੀ
  • ਡਾਚੀ ਵਾਲਿਆ ਮੋੜ ਮੁਹਾਰ ਵੇ
  • ਜੋਗੀ ਉੱਤਰ ਪਹਾੜੋਂ ਆਏ
  • ਅੱਖੀਆਂ `ਚ ਤੂੰ ਵੱਸਦਾ
  • ਬੋਦੀ ਵਾਲਾ ਤਾਰਾ ਚੜ੍ਹਿਆ
  • ਟੋਭੇ ਫ਼ੂਕ
  • ਦਿਲਾਂ ਦੀ ਜੂਹ
  • ਕੋਸੀ ਧੁੱਪ ਦਾ ਨਿੱਘ
  • ਇੱਕ ਮੇਰੀ ਅੱਖ ਕਾਸ਼ਣੀ…
  • ’ਕੱਲਾ ਨਾ ਹੋਵੇ ਪੁੱਤ ਜੱਟ ਦਾ

ਕਹਾਣੀਆਂ[ਸੋਧੋ]

  • ਊਠਾਂ ਵਾਲ਼ੇ ਬਲੋਚ
  • ਬੁੱਢੇ ਦਰਿਆ ਦੀ ਜੂਹ
  • ....ਤੇ ਧਰਤੀ ਰੋ ਪਈ
  • ਤੂੰ ਸੁੱਤਾ ਰੱਬ ਜਾਗਦਾ
  • ਕੁੱਲੀ ਨੀ ਫ਼ਕੀਰ ਦੀ ਵਿੱਚੋਂ

ਹਵਾਲੇ[ਸੋਧੋ]

  1. "ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ 'ਪੰਜਾਬੀਜ ਇਨ ਬ੍ਰਿਟੇਨ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ' ਵੱਲੋਂ 2010 ਅਤੇ ਮਈ 2023 ਦੇ ਐਵਾਰਡ ਲਈ". Archived from the original on 2013-06-02. Retrieved 2014-03-22. {{cite web}}: Unknown parameter |dead-url= ignored (|url-status= suggested) (help)
  2. ਵਲੈਤ ਦਾ ਨਾਮਵਰ ਪੰਜਾਬੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ[permanent dead link]