ਜਾਰਜੀਆ (ਦੇਸ਼)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਜੋਰਜੀਆ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਾਰਜਿਆ ਦਾ ਝੰਡਾ

ਜਾਰਜੀਆ (საქართველო, ਸਾਖਾਰਥਵੇਲੋ) — ਟਰਾਂਸਕਾਕੇਸ਼ੀਆ ਖੇਤਰ ਦੇ ਕੇਂਦਰਵਰਤੀ ਅਤੇ ਪੱਛਮੀ ਭਾਗ ਵਿੱਚ ਕਾਲਾ ਸਾਗਰ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਇੱਕ ਰਾਜ ਹੈ। ਸੰਨ 1991 ਤੱਕ ਇਹ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਤੰਤਰ ਦੇ ਰੂਪ ਵਿੱਚ ਸੋਵੀਅਤ ਸੰਘ ਦੇ 15 ਗਣਤੰਤਰਾਂ ਵਿੱਚੋਂ ਇੱਕ ਸੀ। ਜਾਰਜੀਆ ਦੀ ਸੀਮਾ ਉੱਤਰ ਵਿੱਚ ਰੂਸ ਨਾਲ, ਪੂਰਬ ਵਿੱਚ ਅਜਰਬਾਈਜਾਨ ਨਾਲ ਅਤੇ ਦੱਖਣ ਵਿੱਚ ਆਰਮੀਨੀਆ ਅਤੇ ਤੁਰਕੀ ਨਾਲ ਲੱਗਦੀ ਹੈ।