ਦ ਟ੍ਰਿਬਿਊਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਲਾਹੌਰ ਟ੍ਰਿਬਿਊਨ ਦੇ ਪਹਿਲੇ ਪੰਨੇ ’ਤੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਫ਼ਾਂਸੀ ਦੀ ਖ਼ਬਰ (੨੫ ਮਾਰਚ ੧੯੩੧)
ਦ ਟ੍ਰਿਬਿਊਨ (ਅੰਗਰੇਜ਼ੀ: The Tribune) ਭਾਰਤ ਦਾ ਇਕ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹੈ ਜੋ ਨਵੀਂ ਦਿੱਲੀ, ਚੰਡੀਗੜ੍ਹ, ਜਲੰਧਰ ਅਤੇ ਬਠਿੰਡਾ ਤੋਂ ਛਪਦਾ ਹੈ। ਇਸਨੂੰ ੨ ਫ਼ਰਵਰੀ ੧੮੮੧ ਨੂੰ ਲਾਹੌਰ (ਹੁਣ ਪਾਕਿਸਤਾਨ) ਵਿਖੇ[੧] ਸਰਦਾਰ ਦਿਆਲ ਸਿੰਘ ਮਜੀਠੀਆ ਨੇ ਕਾਇਮ ਕੀਤਾ ਸੀ।[੨] ਭਾਰਤ ਵਿਚ ਇਹ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਚੰਡੀਗੜ੍ਹ ਵਿਚ ਮੋਹਰੀ ਅੰਗਰੇਜ਼ੀ ਅਖ਼ਬਾਰ ਹੈ।[੩] ੨੮ ਜੁਲਾਈ ੧੯੯੮ ਨੂੰ ਇੰਟਰਨੈੱਟ ’ਤੇ ਇਸਦੀ ਵੈੱਬਸਾਈਟ ਲਾਂਚ ਹੋਈ ਅਤੇ ਇਹ ਆਨਲਾਈਨ ਹੋਇਆ।[੧]
੧੫ ਅਗਸਤ ੧੯੭੮ ਨੂੰ ਦ ਟ੍ਰਿਬਿਊਨ ਗਰੁੱਪ ਨੇ ਆਪਣੇ ਪੰਜਾਬੀ ਅਤੇ ਹਿੰਦੀ ਐਡੀਸ਼ਨ, ਤਰਤੀਬਵਾਰ, ਪੰਜਾਬੀ ਟ੍ਰਿਬਿਊਨ ਅਤੇ ਦੈਨਿਕ ਟ੍ਰਿਬਿਊਨ ਸ਼ੁਰੂ ਕੀਤੇ।[੧] ਇਹ ਦੋਵੇਂ ਵੀ ੩੦ ਅਗਸਤ ੨੦੧੦ ਨੂੰ ਆਨਲਾਈਨ ਹੋ ਗਏ।
ਇਹ ਵੀ ਵੇਖੋ [ਸੋਧ]
ਬਾਹਰੀ ਕੜੀਆਂ [ਸੋਧ]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |