ਭਗਤ ਸਿੰਘ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ

ਸਰਦਾਰ ਭਗਤ ਸਿੰਘ (੨੮ ਸਿਤੰਬਰ ੧੯੦੭ - ੨੩ ਮਾਰਚ ੧੯੩੧) ਭਾਰਤ ਦੇ ਇੱਕ ਪ੍ਰਮੁੱਖ ਅਜ਼ਾਦੀ ਸੈਨਾਪਤੀ ਸਨ। ਉਨ੍ਹਾਂ ਨੇ ਕੇਂਦਰੀ ਅਸੈੰਬਲੀ ਦੀ ਬੈਠਕ ਵਿੱਚ ਬੰਬ ਸੁੱਟਕੇ ਵੀ ਭੱਜਣ ਤੋਂ ਇਨਕਾਰ ਕਰ ਦਿੱਤਾ। ਜਿਸਦੇ ਫਲਸਰੂਪ ਭਗਤ ਸਿੰਘ ਨੂੰ ੨੩ ਮਾਰਚ ੧੯੩੧ ਨੂੰ ਉਨ੍ਹਾਂ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ। ਸਾਰੇ ਦੇਸ਼ ਨੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਦੇ ਜੀਵਨ ਨੇ ਕਈ ਹਿੰਦੀ ਫਿਲਮਾਂ ਦੇ ਚਰਿੱਤਰਾਂ ਨੂੰ ਪ੍ਰੇਰਿਤ ਕੀਤਾ। ਕਈ ਫਿਲਮਾਂ ਤਾਂ ਉਨ੍ਹਾਂ ਦੇ ਨਾਮ ਤੇ ਹੀ ਬਣਾਈਆਂ ਗਈਆਂ ਹਨ ਜਿਵੇਂ - "ਸ਼ਹੀਦ", "ਦ ਲੇਜੇਂਡ ਆਫ਼ ਭਗਤ ਸਿੰਘ", "ਭਗਤ ਸਿੰਘ" ਆਦਿ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸਥਾਪਕ ਮੈਬਰਾਂ ਵਿੱਚੋਂ ਇੱਕ ਸਨ।

ਸਮਗੱਰੀ

[ਸੋਧ] ਜਨਮ ਅਤੇ ਪਰਿਵੇਸ਼

ਭਗਤ ਸਿੰਘ ਦਾ ਜਨਮ 27 ਸਿਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਟੇੜਾ ਮੂਰਖ ਵਿੱਚ ਚੱਕ ਨੰਬਰ ੧੦੫ (ਹੁਣ ਪਾਕਿਸਤਾਨ ਵਿੱਚ) ਨਾਮਕ ਜਗ੍ਹਾ ਤੇ ਹੋਇਆ ਸੀ । ਹਾਲਾਂ ਕਿ ਉਨ੍ਹਾਂ ਦਾ ਜੱਦੀ ਨਿਵਾਸ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ । ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ । ਇਹ ਇੱਕ ਸਿੱਖ ਪਰਵਾਰ ਸੀ ਜਿਸਨੇ ਆਰਿਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ । ਅਮ੍ਰਿਤਸਰ ਵਿੱਚ ੧੩ ਅਪ੍ਰੈਲ ੧੯੧੯ ਨੂੰ ਹੋਏ ਜਲਿਆਂਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ । ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ (ਹੁਣ ਪਾਕਿਸਤਾਨ ਵਿਚ) ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿਚ ਹੋਈ। ਬਾਅਦ ਵਿਚ ਉਹ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ। ਅੰਗ੍ਰੇਜ਼ ਇਸ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਕਹਿੰਦੇ ਸਨ। ਭਗਤ ਸਿੰਘ ਭਾਵੇਂ ਪੜ੍ਹਾਕੂ ਤਾਂ ਨਹੀਂ ਸਨ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਉਰਦੂ ’ਚ ਉਨ੍ਹਾਂ ਨੂੰ ਮਹਾਰਤ ਸੀ ਤੇ ਉਹ ਇਸੇ ਭਾਸ਼ਾ ’ਚ ਆਪਣੇ ਪਿਤਾ ਸ. ਅਰਜਨ ਸਿੰਘ ਨੂੰ ਖ਼ਤ ਲਿਖਦੇ ਹੁੰਦੇ ਸਨ। ੨੦ ਫਰਵਰੀ ੧੯੨੧ ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਉਨ੍ਹਾਂ ’ਤੇ ਗਹਿਰਾ ਅਸਰ ਛੱਡਿਆ। ਉਹ ਆਪਣੇ ਪਿੰਡ ’ਚੋਂ ਲੰਘ ਕੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। ਨਾਭਾ ਰਿਆਸਤ ਦੇ ਰਾਜਾ ਰਿਪੁਦਮਨ ਸਿੰਘ ਦੇ ਹੱਕਾਂ ਦੀ ਬਹਾਲੀ ਲਈ ਲੜੇ ਗਏ ਜੈਤੋ ਦੇ ਮੋਰਚੇ (੧੯੨੩) ਵੇਲੇ ਉਹ ੧੬ ਸਾਲ ਦੇ ਸਨ। ਬਦਅਮਨੀ ਦੇ ਇਸ ਆਲਮ ਅਤੇ ਹੱਕੀ ਅੰਦੋਲਨਾਂ ਨੂੰ ਕੁਚਲਣ ਲਈ ਅੰਗਰੇਜ਼ ਹਕੂਮਤ ਦੀਆਂ ਸਖ਼ਤੀਆਂ ਨੇ ਭਗਤ ਸਿੰਘ ਦੀ ਮਨੋਦਸ਼ਾ ਘੜੀ। ਭਗਤ ਸਿੰਘ ਨੇ ੧੯੨੩ ਵਿਚ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਦਾਖਲਾ ਲਿਆ। ਕਾਲਜ ਦੇ ਮਾਹੌਲ ਵਿਚ ਉਹ ਘੁਲਮਿਲ ਗਿਆ। ਉਹ ਕਾਲਜ ਦੀ ਡਰਾਮਾ ਕਮੇਟੀ ਦਾ ਸਰਗਰਮ ਮੈਂਬਰ ਬਣ ਗਿਆ। ਉਸ ਵੇਲੇ ਤਕ ਇਹ ਨੌਜਵਾਨ ਉਰਦੂ, ਹਿੰਦੀ, ਗੁਰਮੁਖੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ’ਤੇ ਖਾਸੀ ਪਕੜ ਬਣਾ ਚੁੱਕਿਆ ਸੀ। ਭਗਤ ਸਿੰਘ ਦੀ ਇਕ ਫੋਟੋ ਜਿਸ ਵਿਚ ਉਸ ਨੇ ਪੱਗ ਬੰਨੀ ਹੋਈ ਹੈ ਤੇ ਉਹ ਮੁੱਛ-ਫੁੱਟ ਗੱਭਰੂ ਦਿਖ ਰਿਹਾ ਹੈ, ਉਹ ਉਸੇ ਡਰਾਮਾ ਕਲੱਬ ਦੀ ਯਾਦਗਾਰ ਹੈ। ਆਪਣੇ ਲੇਖ ‘ਮੈਂ ਨਾਸਤਿਕ ਕਿਉਂ ਹਾਂ’ ਵਿੱਚ ਉਹ ਕਾਲਜ ਦੇ ਦਿਨਾਂ ਬਾਰੇ ਲਿਖਦਾ ਹੈ, ‘‘ਮੈਂ ਕਾਲਜ ਵਿਚ ਆਪਣੇ ਕੁਝ ਅਧਿਆਪਕਾਂ ਦਾ ਚਹੇਤਾ ਸੀ ਤੇ ਕੁਝ ਮੈਨੂੰ ਨਾਪਸੰਦ ਕਰਦੇ ਸਨ। ਮੈਂ ਬਹੁਤਾ ਪੜ੍ਹਾਕੂ ਨਹੀਂ ਸੀ। ਮੈਂ ਇਕ ਸ਼ਰਮਾਕਲ ਲੜਕਾ ਸੀ ਤੇ ਆਪਣੇ ਭਵਿੱਖ ਬਾਰੇ ਬਹੁਤਾ ਆਸ਼ਾਵਾਦੀ ਨਹੀਂ ਸੀ।’’ ੧੯੨੩ ਵਿਚ ਪੰਜਾਬ ਹਿੰਦੀ ਸਾਹਿਤ ਸੰਮੇਲਨ ਵੱਲੋਂ ਕਰਵਾਏ ਲੇਖ ਮੁਕਾਬਲੇ ਵਿਚੋਂ ਭਗਤ ਸਿੰਘ ਨੂੰ ਪਹਿਲਾ ਇਨਾਮ ਮਿਲਿਆ। ਲੇਖ ਪੰਜਾਬ ਦੀ ਭਾਸ਼ਾ ਤੇ ਲਿਪੀ ਵਿਚ ਉਸ ਨੇ ਪੰਜਾਬ ਦੀ ਸਮੱਸਿਆ ਦਾ ਬਾਖੂਬੀ ਵਰਨਣ ਕੀਤਾ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਬਣ ਗਿਆ ਤੇ ਇਕ ਸਾਲ ਬਾਅਦ ਪਰਿਵਾਰ ਵੱਲੋਂ ਵਿਆਹ ਲਈ ਜ਼ੋਰ ਪਾਉਣ ਕਾਰਨ ਉਸ ਨੇ ਲਾਹੌਰ ਵਿਚਲਾ ਘਰ ਛੱਡ ਦਿੱਤਾ ਤੇ ਕਾਨਪੁਰ ਡੇਰੇ ਲਗਾ ਲਏ। ਲਾਹੌਰ ਦੇ ਨੈਸ਼ਨਲ ਕਾਲਜ ਦੀ ਪੜ੍ਹਾਈ ਛੱਡਕੇ ਭਗਤ ਸਿੰਘ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨਾਮ ਦੇ ਇੱਕ ਕ੍ਰਾਂਤੀਕਾਰੀ ਸੰਗਠਨ ਨਾਲ ਜੁੜ ਗਏ ਸਨ। ੧੯੨੭ ਵਿਚ ਕਾਕੋਰੀ ਰੇਲ ਗੱਡੀ ਡਾਕੇ ਦੇ ਮਾਮਲੇ ਵਿਚ ਉਸ ਨੂੰ ਗਿਰਫ਼ਤਾਰ ਕਰ ਲਿਆ ਗਿਆ। ਉਸ ਉੱਤੇ ਲਾਹੌਰ ਦੇ ਦੁਸਹਿਰਾ ਮੇਲੇ ਦੌਰਾਨ ਬੰਬ ਧਮਾਕਾ ਕਰਨ ਦਾ ਵੀ ਦੋਸ਼ ਮੜ੍ਹਿਆ ਗਿਆ। ਚੰਗੇ ਵਿਵਹਾਰ ਤੇ ਜ਼ਮਾਨਤ ਦੀ ਭਾਰੀ ਰਕਮ ੬੦ ਹਜ਼ਾਰ ਰੁਪਏ ਉੱਤੇ ਉਸ ਨੂੰ ਰਿਹਾ ਕਰ ਦਿੱਤਾ ਗਿਆ। ਸਿਤੰਬਰ ੧੯੨੮ ਵਿੱਚ ਇਸ ਯੋਧੇ ਨੇ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਿਆ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਇਸ ਦਾ ਉੱਦੇਸ਼ ਸੇਵਾ, ਤਿਆਗ ਅਤੇ ਪੀੜ ਸਹਿ ਸਕਣ ਵਾਲੇ ਨੌਜਵਾਨ ਤਿਆਰ ਕਰਨਾ ਸੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਖਾਧੀ, ਰਾਜਗੁਰੂ ਦੇ ਨਾਲ ਮਿਲਕੇ ਲਾਹੌਰ ਵਿੱਚ ਸਹਾਇਕ ਪੁਲਿਸ ਮੁਖੀ ਰਹੇ ਅੰਗਰੇਜ਼ ਅਧਿਕਾਰੀ ਜੇ ਪੀ ਸਾਂਡਰਸ ਨੂੰ ਮਾਰਿਆ। ਇਸ ਕਾਰਵਾਈ ਵਿੱਚ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈੰਟਰਲ ਅਸੈੰਬਲੀ ਦੇ ਸਭਾ ਹਾਲ ਵਿੱਚ ੮ ਅਪ੍ਰੈਲ, ੧੯੨੯ ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਅਤੇ ਪਰਚੇ ਸੁੱਟੋ ਸਨ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗਿਰਫ਼ਤਾਰੀ ਦੇ ਦਿੱਤੀ।

[ਸੋਧ] ਇਨਕਲਾਬ ਨਾਲ ਤਾਲੁੱਕ

ਉਸ ਸਮੇਂ ਭਗਤ ਸਿੰਘ ਕਰੀਬ ੧੨ ਸਾਲ ਦੇ ਸਨ ਜਦੋਂ ਜੱਲਿਆਂਵਾਲਾ ਬਾਗ ਹੱਤਿਆਕਾਂਡ ਹੋਇਆ ਸੀ। ਇਸਦੀ ਸੂਚਨਾ ਮਿਲਦੇ ਹੀ ਭਗਤ ਸਿੰਘ ਆਪਣੇ ਸਕੂਲ ਤੋਂ ੧੨ ਮੀਲ ਪੈਦਲ ਚੱਲਕੇ ਜੱਲਿਆਂਵਾਲਾ ਬਾਗ ਪਹੁੰਚ ਗਏ। ਇਸ ਉਮਰ ਵਿੱਚ ਭਗਤ ਸਿੰਘ ਆਪਣੇ ਚਾਚਿਆਂ ਦੀਆਂ ਕ੍ਰਾਂਤੀਕਾਰੀ ਕਿਤਾਬਾੰ ਪੜ੍ਹਦੇ ਸੋਚਦੇ ਸਨ ਕਿ ਉਨ੍ਹਾਂ ਦਾ ਰਸਤਾ ਠੀਕ ਹੈ ਕਿ ਨਹੀਂ ? ਗਾਂਧੀਜੀ ਦੇ ਅਸਿਹਯੋਗ ਅੰਦੋਲਨ ਛਿੜਨ ਦੇ ਬਾਅਦ ਉਹ ਗਾਂਧੀਜੀ ਦੇ ਅਹਿੰਸਕ ਤਰੀਕਿਆਂ ਅਤੇ ਹਿੰਸਕ ਅੰਦੋਲਨ ਵਿੱਚੋਂ ਆਪਣੇ ਲਈ ਰਸਤਾ ਚੁਣਨ ਲੱਗੇ। ਗਾਂਧੀਜੀ ਦੇ ਅਸਿਹਯੋਗ ਅੰਦੋਲਨ ਨੂੰ ਮਨਸੂਖ ਕਰ ਦੇਣ ਕਾਰਨ ਉਨ੍ਹਾਂ ਅੰਦਰ ਇੱਕ ਰੋਸ਼ ਨੇ ਜਨਮ ਲਿਆ ਅਤੇ ਓੜਕ ਉਨ੍ਹਾਂ ਨੇ ਇਨਕਲਾਬ ਅਤੇ ਦੇਸ਼ ਦੀ ਆਜਾਦੀ ਲਈ ਹਿੰਸਾ ਨੂੰ ਅਪਨਾਉਣਾ ਅਣਉਚਿਤ ਨਹੀਂ ਸਮਝਿਆ। ਉਨ੍ਹਾਂ ਨੇ ਕ੍ਰਾਂਤੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪਣੇ ਦਲ ਦੇ ਪ੍ਰਮੁੱਖ ਕ੍ਰਾੰਤੀਕਾਰੀਆਂ ਵਿਚੋਂ ਸਿਰਕਢ ਬਣ ਗਏ। ਉਨ੍ਹਾਂ ਦੇ ਦਲ ਦੇ ਪ੍ਰਮੁੱਖ ਕ੍ਰਾਂਤੀਕਾਰੀਆਂ ਵਿੱਚ ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਅਤੇ ਭਗਵਤੀ ਚਰਨ ਵੋਹਰਾ ਆਦਿ ਸਨ।

[ਸੋਧ] ਲਾਲਾ ਲਾਜਪਤ ਰਾਏ

੧੯੨੫ ਵਿੱਚ ਸਾਈਮਨ ਕਮਿਸ਼ਨ ਦੇ ਬਾਈਕਾਟ ਲਈ ਜ਼ੋਰਦਾਰ ਮੁਜਾਹਰੇ ਹੋਏ। ਇਨ੍ਹਾੰ ਪਰਦਰਸ਼ਨਾਂ ਵਿੱਚ ਭਾਗ ਲੈਣ ਵਾਲਿਆਂ ਤੇ ਅੰਗਰੇਜ਼ੀ ਸ਼ਾਸਨ ਨੇ ਲਾਠੀਚਾਰਜ ਵੀ ਕਿੱਤਾ। ਇਸ ਲਾਠੀਚਾਰਜ ਨਾਲ ਜ਼ਖਮੀ ਹੋਣ ਕਰਕੇ ਲਾਲਾ ਲਾਜਪਤ ਰਾਏ ਦੀ ਮੌਤ ਹੋ ਗਈ। ਹੁਣ ਉਨ੍ਹਾੰ ਤੋਂ ਰਿਹਾ ਨਹੀਂ ਗਿਆ। ਇੱਕ ਗੁਪਤ ਯੋਜਨਾ ਦੇ ਤਹਿਤ ਉਨ੍ਹਾਂ ਨੇ ਪੁਲਿਸ ਸੁਪਰਿਟੇਂਡੇਂਟ ਸਕਾਟ ਨੂੰ ਮਾਰਨ ਦੀ ਸੋਚੀ। ਸੋਚੀ ਗਈ ਯੋਜਨਾ ਦੇ ਅਨੁਸਾਰ ਭਗਤ ਸਿੰਘ ਅਤੇ ਰਾਜਗੁਰੂ ਪੁਲਿਸ ਥਾਣੇ ਦੇ ਸਾਹਮਣੇ ਘਾਤ ਲਾ ਕੇ ਖੜੋ ਗਏ। ਉੱਧਰ ਬਟੁਕੇਸ਼ਵਰ ਦੱਤ ਆਪਣੀ ਸਾਈਕਲ ਨੂੰ ਲੈ ਕੇ ਇਸ ਤਰ੍ਹਾਂ ਬੈਠ ਗਏ ਜਿਵੇਂ ਕਿ ਉਹ ਖ਼ਰਾਬ ਹੋ ਗਈ ਹੋਵੇ। ਦੱਤ ਦੇ ਇਸ਼ਾਰੇ ਤੇ ਦੋਨ੍ਹੋਂ ਸੁਚੇਤ ਹੋ ਗਏ। ਉੱਧਰ ਚੰਦਰਸ਼ੇਖਰ ਆਜਾਦ ਨਾਲ ਦੇ ਡੀ. ਏ. ਵੀ. ਸਕੂਲ ਦੀ ਚਾਰ ਦੀਵਾਰੀ ਦੇ ਕੋਲ ਲੁਕੇ ਉਨ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਵਿੱਚ ਰੱਖਿਅਕ ਦਾ ਕੰਮ ਕਰ ਰਹੇ ਸਨ। ਅੰਦਰੋਂ ਸਕਾਟ ਦੀ ਥਾਂ ਸਾਂਡਰਸ ਬਾਹਰ ਆਇਆ ਤਾਂ ਰਾਜਗੁਰੂ ਨੇ ਇੱਕ ਗੋਲੀ ਸਿੱਧੀ ਉਸਦੇ ਸਿਰ ਵਿੱਚ ਮਾਰੀ ਜਿਸਦੇ ਤੁਰੰਤ ਬਾਦ ਉਹ ਹੋਸ਼ ਖੋ ਬੈਠਾ। ਇਸਤੋੰ ਬਾਦ ਭਗਤ ਸਿੰਘ ਨੇ ੩ - ੪ ਗੋਲੀਆਂ ਦਾਗ ਕੇ ਉਸਦੇ ਮਰਨ ਦਾ ਪੂਰਾ ਇੰਤਜ਼ਾਮ ਕਰ ਦਿੱਤਾ। ਇਹ ਦੋਨ੍ਹੋਂ ਭੱਜਣ ਲੱਗੇ ਤਾਂ ਇੱਕ ਸਿਪਾਹੀ ਨੇ, ਜੋ ਇੱਕ ਹਿੰਦੁਸਤਾਨੀ ਹੀ ਸੀ, ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਚੰਦਰਸ਼ੇਖਰ ਆਜਾਦ ਨੇ ਉਸਨੂੰ ਲਲਕਾਰਿਆ - ਅੱਗੇ ਵਧੇ ਤਾਂ ਗੋਲੀ ਮਾਰ ਦੇਵਾਂਗਾ। ਪਰ ਜਦੋਂ ਉਹ ਨਾ ਟਲਿਆ ਤਾਂ ਆਜ਼ਾਦ ਨੇ ਉਸਨੂੰ ਗੋਲੀ ਮਾਰ ਦਿੱਤੀ। ਇਸ ਤਰ੍ਹਾਂ ਇਨ੍ਹਾੰ ਲੋਕਾਂ ਨੇ ਲਾਲਾ ਲਾਜਪਤ ਰਾਏ ਦੇ ਮਰਨ ਦਾ ਬਦਲਾ ਲੈ ਲਿਆ।

[ਸੋਧ] ਅਸੈੰਬਲੀ ਵਿੱਚ ਬੰਬ ਸੁੱਟਣਾ

ਭਗਤ ਸਿੰਘ ਮੂਲ ਤੌਰ ਤੇ ਖੂਨਖਰਾਬੇ ਦੇ ਹਾਮੀ ਨਹੀਂ ਸਨ। ਉਹ ਮਾਰਕਸ ਦੇ ਸਿੱਧਾਂਤਾਂ ਤੋਂ ਪ੍ਰਭਾਵਿਤ ਸਨ ਅਤੇ ਸਮਾਜਵਾਦ ਦੇ ਸਮਰਥਕ ਸਨ। ਉਸ ਸਮੇਂ ਅੰਗ੍ਰੇਜ ਸਰਵੇਸਰਵਾ ਸਨ ਅਤੇ ਬਹੁਤ ਘੱਟ ਭਾਰਤੀ ਉਦਯੋਗਪਤੀ ਹੀ ਉੱਭਰ ਕੇ ਆਏ ਸਨ। ਉਸ ਸਮੇਂ ਹਿੰਦੁਸਤਾਨ ਵਿੱਚ ਪੂੰਜੀਵਾਦ ਦਾ ਸਾਮਰਾਜੀ ਰੂਪ ਬਰਤਾਨਵੀ ਹਕੂਮਤ ਦੇ ਰੂਪ ਵਿੱਚ ਦੇਸ਼ ਦੀ ਬਹੁਪੱਖੀ ਲੁੱਟ ਵਿੱਚ ਅੰਧਾਧੁੰਦ ਲੱਗਿਆ ਹੋਇਆ ਸੀ। ਅਤਿ ਸੰਵੇਦਨਸ਼ੀਲ ਨੌਜਵਾਨ ਇਨਕਲਾਬੀਆਂ ਨੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਅਗਵਾਈ ਵਿੱਚ ਬਰਤਾਨਵੀ ਹਕੂਮਤ ਨੂੰ ਅਤੇ ਨਾਲੋ ਨਾਲ ਹਿੰਦ ਵਾਸੀਆਂ ਨੂੰ ਝੰਜੋੜਨ ਲਈ ਦਿੱਲੀ ਅਸੈੰਬਲੀ ਵਿੱਚ ਬੰਬ ਧਮਾਕੇ ਦੀ ਯੋਜਨਾ ਬਣਾ ਲਈ। ਭਗਤ ਸਿੰਘ ਚਾਹੁੰਦੇ ਸਨ ਕਿ ਇਸ ਵਿੱਚ ਕੋਈ ਖੂਨ ਖਰਾਬਾ ਨਾ ਹੋਵੇ। ਬੰਬ ਸੁੱਟਣ ਲਈ ਚੁਣੇ ਨਾਵਾਂ ਵਿੱਚ ਪਹਿਲਾਂ ਭਗਤ ਸਿੰਘ ਨੂੰ ਸ਼ਾਮਲ ਨਹੀਂ ਸੀ ਕਿੱਤਾ ਗਿਆ। ਦਲ ਦੇ ਆਗੂਆਂ ਦੀ ਬਹੁ ਗਿਣਤੀ ਉਨ੍ਹਾੰ ਨੂੰ ਭਵਿੱਖ ਦੇ ਜਹੀਨ ਆਗੂ ਦੇ ਤੌਰ ਤੇ ਬਚਾ ਕੇ ਰਖਣ ਦੇ ਹੱਕ ਵਿੱਚ ਸੀ। ਪਰ ਭਗਤ ਸਿੰਘ ਦੇ ਪਰਮ ਪਿਆਰੇ ਸਾਥੀ ਸੁਖਦੇਵ ਦੇ ਮਿਹਣਿਆਂ ਕਾਰਨ ਖ਼ੁਦ ਭਗਤ ਸਿੰਘ ਨੇ ਆਪਣਾ ਨਾਂ ਸ਼ਾਮਲ ਕਰ ਲਿਆ। ਭਖਵੇਂ ਵਾਦ ਵਿਵਾਦ ਤੋਂ ਬਾਦ ਅੰਤ ਵਿੱਚ ਸਰਵਸੰਮਤੀ ਨਾਲ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦਾ ਨਾਮ ਚੁਣਿਆ ਗਿਆ। ਚੁਣਵੀੰ ਯੋਜਨਾ ਦੇ ਅਨੁਸਾਰ ੮ ਅਪ੍ਰੈਲ, ੧੯੨੯ ਨੂੰ ਕੇਂਦਰੀ ਅਸੈੰਬਲੀ ਵਿੱਚ ਇਨ੍ਹਾੰ ਦੋਨਾਂ ਨੇ ਇੱਕ ਖਾਲੀ ਥਾੰ ਤੇ ਬੰਬ ਸੁੱਟ ਦਿੱਤਾ। ਪੂਰਾ ਹਾਲ ਧੂੰਏੰ ਨਾਲ ਭਰ ਗਿਆ। ਉਹ ਚਾਹੁੰਦੇ ਤਾਂ ਉੱਥੋੰ ਭੱਜ ਸਕਦੇ ਸਨ ਪਰ ਉਨ੍ਹਾਂ ਨੇ ਪਹਿਲਾਂ ਹੀ ਸੋਚ ਰੱਖਿਆ ਸੀ ਕਿ ਉਨ੍ਹਾਂ ਨੂੰ ਫਾਹੀ ਕਬੂਲ ਹੈ। ਉਨ੍ਹਾਂ ਨੇ ਨਾ ਭੱਜਣ ਦਾ ਫੈਸਲਾ ਕੀਤਾ ਹੋਇਆ ਸੀ। ਬੰਬ ਫਟਣ ਦੇ ਬਾਦ ਉਨ੍ਹਾਂ ਨੇ ਇਨਕਲਾਬ - ਜਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸਦੇ ਕੁੱਝ ਹੀ ਦੇਰ ਬਾਦ ਪੁਲਿਸ ਆ ਗਈ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰ ਲਿਆ ਗਿਆ।

[ਸੋਧ] ਜੇਲ੍ਹ ਦੇ ਦਿਨ

ਜੇਲ੍ਹ ਵਿੱਚ ਭਗਤ ਸਿੰਘ ਨੇ ਕਰੀਬ ੨ ਸਾਲ ਗੁਜ਼ਾਰੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਭੋਰਾ ਵੀ ਜ਼ੋਰ ਨਹੀਂ ਲਗਾਇਆ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜਨ ਦਾ ਐਲਾਨ ਕਿੱਤਾ। ਇਸ ਦੌਰਾਨ ਉਹ ਕਈ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁਡ਼ੇ ਰਹੇ। ਉਨ੍ਹਾਂ ਦੀ ਪੜ੍ਹਾਈ ਵੀ ਜਾਰੀ ਰਹੀ। ਉਨ੍ਹਾਂ ਦੇ ਇਸ ਦੌਰਾਨ ਲਿਖੇ ਖ਼ੱਤ ਅੱਜ ਵੀ ਉਨ੍ਹਾਂ ਦੇ ਵਿਚਾਰਾਂ ਦਾ ਦਰਪਣ ਹਨ। ਇਸ ਦੌਰਾਨ ਉਨ੍ਹਾਂ ਨੇ ਕਈ ਤਰ੍ਹਾਂ ਨਾਲ ਪੂੰਜੀਪਤੀਆਂ ਨੂੰ ਆਪਣਾ ਵੈਰੀ ਦੱਸਿਆ ਹੈ। ਉਨ੍ਹਾਂ ਨੇ ਲਿੱਖਿਆ ਕਿ ਮਜਦੂਰਾਂ ਦਾ ਸ਼ੋਸ਼ਣ ਕਰਨ ਵਾਲਾ ਇੱਕ ਭਾਰਤੀ ਹੀ ਕਿਉੰ ਨਾ ਹੋਵੇ ਉਹ ਉਨ੍ਹਾੰ ਦਾ ਵੈਰੀ ਹੈ। ਉਨ੍ਹਾਂ ਨੇ ਜੇਲ੍ਹ ਵਿੱਚ ਅੰਗਰੇਜ਼ੀ ਵਿੱਚ ਇੱਕ ਲੇਖ਼ ਵੀ ਲਿੱਖਿਆ ਜਿਸਦਾ ਸਿਰਲੇਖ਼ ਸੀ 'ਮੈੰ ਨਾਸਤਿਕ ਕਿਉੰ ਹਾਂ।' ਜੇਲ੍ਹ ਵਿੱਚ ਭਗਤ ਸਿੰਘ ਅਤੇ ਬਾਕੀ ਸਾਥੀਆਂ ਨੇ ੬੪ ਦਿਨਾਂ ਤੱਕ ਭੁੱਖ ਹੜਤਾਲ ਕਿੱਤੀ। ਗਾਂਧੀਵਾਦੀ ਤਰੀਕਿਆਂ ਦੀ ਏਨੀ ਸਿੱਦਤ ਨਾਲ ਵਰਤੋਂ ਕਰਨ ਦੀ ਇਹ ਅਦੁੱਤੀ ਮਿਸਾਲ ਹੈ। ੫ ਜੁਲਾਈ ੧੯੨੯ ਨੂੰ ਪੰਿਡਤ ਜਵਾਹਰਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸਿਅਤ ਤੋਂ ਪ੍ਰੈਸ ਨੂੰ ਇੱਕ ਬਿਆਨ ਦਿੱਤਾ - ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਅਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ ਹੈ। ਪਿਛਲੇ ੨੦ ਜਾਂ ਜਿਆਦਾ ਦਿਨਾਂ ਤੋਂ ਉਨ੍ਹਾਂ ਨੇ ਕੁਝ ਵੀ ਖਾਣ ਤੋੰ ਆਪਣੇ ਆਪ ਨੂੰ ਦੂਰ ਰੱਖਿਆ ਹੈ। ਮੈਨੂੰ ਪਤਾ ਚੱਲਿਆ ਹੈ ਕਿ ਜ਼ਬਰਦਸਤੀ ਵੀ ਖਾਣਾ ਖਿਲਾਇਆ ਜਾ ਰਿਹਾ ਹੈ। ਅਜਿਹੇ, ਆਪਣੀ ਇੱਛਾ ਨਾਲ ਅਪਣਾਏ ਕਸ਼ਟ ਦੇ ਸਮੇੰ ਸਾਡੇ ਸਭ ਦੇ ਦਿਲ ਉਨ੍ਹਾਂ ਦੇ ਵੱਲ ਉੱਮੜਦੇ ਹਨ। ਉਹ ਆਪਣੇ ਕਿਸੇ ਸਵਾਰਥ ਲਈ ਭੁੱਖ ਹੜਤਾਲ ਤੇ ਨਹੀਂ ਹਨ, ਸਗੋਂ ਰਾਜਨੀਤਕ ਕੈਦੀਆਂ ਦੀ ਹਾਲਤ ਸੁਧਾਰਨ ਲਈ ਅਜਿਹਾ ਕਰ ਰਹੇ ਹਨ। ਜਿਵੇਂ - ਜਿਵੇਂ ਦਿਨ ਗੁਜ਼ਰ ਰਹੇ ਹਨ ਅਸੀ ਇਸ ਔਖੀ ਪਰਿੱਖਿਆ ਨੂੰ ਬੜੀ ਉੱਤੇਜਨਾ ਨਾਲ ਵੇਖਦੇ ਰਹਾਂਗੇ ਅਤੇ ਮਨ ਵਿੱਚ ਉਤਕਟ ਇੱਛਾ ਰੱਖਾਂਗੇ ਕਿ ਸਾਡੇ ਇਹ ਦੋਨੋਂ ਬਹਾਦੁਰ ਭਰਾ ਇਸ ਅਗਨੀ-ਪਰਿੱਖਿਆ ਵਿੱਚ ਸਫ਼ਲ ਹੋਣ (The Trial of Bhagat Singh by AG Noorani pp 51 - 52)।।

[ਸੋਧ] ਫ਼ਾਂਸੀ

ਭਗਤ ਸਿੰਘ ਦਾ ਦੇਸ਼ ਦੇ ਨੌਜਵਾਨਾਂ ਦੇ ਨਾਮ ਸੁਨੇਹਾ

੨੩ ਮਾਰਚ ੧੯੩੧ ਨੂੰ ਸ਼ਾਮੀੰ ਕਰੀਬ ੭ ਵੱਜਕੇ ੩੩ ਮਿੰਟ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਦੋ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਨੂੰ ਫ਼ਾਂਸੀ ਦੇ ਦਿੱਤੀ ਗਈ। ਫ਼ਾਂਸੀ ਤੇ ਜਾਣ ਤੋਂ ਪਹਿਲਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਜੇਲ੍ਹ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਫ਼ਾਂਸੀ ਦਾ ਸਮਾੰ ਆ ਗਿਆ ਹੈ ਤਾਂ ਉਨ੍ਹਾਂ ਨੇ ਕਿਹਾ - ਰੁਕੋ, ਇੱਕ ਕ੍ਰਾਂਤੀਕਾਰੀ ਦੂੱਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ। ਫਿਰ ਇੱਕ ਮਿੰਟ ਦੇ ਬਾਦ ਕਿਤਾਬ ਛੱਤ ਦੇ ਵੱਲ ਉਛਾਲ ਕੇ ਉਨ੍ਹਾਂ ਨੇ ਕਿਹਾ - ਚਲੋ [ ੧ ] < ।

ਫ਼ਾਂਸੀ ਤੇ ਜਾਂਦੇ ਸਮਾਂ ਉਹ ਤਿੰਨੋਂ ਗਾ ਰਹੇ ਸਨ -

ਦਿਲੋਂ ਨਿੱਕਲੇਗੀ ਨਹੀਂ ਮਰਕੇ ਵੀ ਵਤਨ ਦੀ ਉਲਫ਼ਤ ਮੇਰੀ ਮਿੱਟੀ ਤੋਂ ਵੀ ਖੁਸ਼ਬੂ ਏ ਵਤਨ ਆਵੇਗੀ।

ਫ਼ਾਂਸੀ ਦੇ ਬਾਦ ਕੋਈ ਅੰਦੋਲਨ ਨਾ ਭੜਕ ਜਾਵੇ ਇਸਦੇ ਡਰ ਤੋਂ ਅੰਗਰੇਜਾਂ ਨੇ ਪਹਿਲਾਂ ਉਨ੍ਹਾਂ ਲਾਸ਼ਾੰ ਦੇ ਟੁਕੜੇ ਕਿੱਤੇ ਅਤੇ ਫਿਰ ਬੋਰੀਆਂ ਵਿੱਚ ਭਰ ਕੇ ਫਿਰੋਜ਼ਪੁਰ ਦੇ ਵੱਲ ਲੈ ਗਏ ਜਿੱਥੇ ਮਿੱਟੀ ਦਾ ਤੇਲ ਪਾ ਕੇ ਇਨ੍ਹਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਆਏ। ਇਸ ਤੋਂ ਡਰਕੇ ਅੰਗਰੇਜ਼ ਉਨ੍ਹਾੰ ਦੀਆਂ ਲਾਸ਼ਾੰ ਦੇ ਅੱਧਜਲੇ ਟੁਕੜੇ ਸਤਲੁਜ ਨਦੀ ਵਿੱਚ ਸੁੱਟਕੇ ਭੱਜਣ ਲੱਗੇ। ਜਦੋਂ ਪਿੰਡ ਵਾਲੇ ਕੋਲ ਆਏ ਤਾੰ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾੰ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਵਿਧੀਵਤ ਦਾਹ ਸੰਸਕਾਰ ਕਿੱਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ। ਇਸਦੇ ਬਾਅੰਦ ਲੋਕ ਅੰਗਰੇਜਾਂ ਦੇ ਨਾਲ ਨਾਲ ਗਾਂਧੀਜੀ ਨੂੰ ਵੀ ਉਨ੍ਹਾੰ ਦੀ ਮੌਤ ਦਾ ਜ਼ਿੰਮੇਵਾਰ ਸਮਝਣ ਲੱਗੇ। ਇਸ ਕਾਰਣ ਜਦੋਂ ਗਾਂਧੀਜੀ ਕਾਂਗਰਸ ਦੇ ਕਰਾਚੀ ਸੈਸ਼ਨ ਵਿੱਚ ਹਿੱਸਾ ਲੈਣ ਜਾ ਰਹੇ ਸਨ ਤਾਂ ਲੋਕਾਂ ਨੇ ਕਾਲੇ ਝੰਡਿਆਂ ਦੇ ਨਾਲ ਗਾਂਧੀਜੀ ਦਾ ਸਵਾਗਤ ਕਿੱਤਾ।

ਭਗਤ ਸਿੰਘ ਨੂੰ ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਦੇ ਇਲਾਵਾ ਬੰਗਲਾ ਵੀ ਆਉਂਦੀ ਸੀ ਜੋ ਕਿ ਉਨ੍ਹਾਂ ਨੇ ਬਟੁਕੇਸ਼ਵਰ ਦੱਤ ਤੋਂ ਸਿੱਖੀ ਸੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਦੀ ਸ਼ਹਾਦਤ ਨਾਲ ਭਾਰਤੀ ਜਨਤਾ ਹੋਰ ਬੇਚੈਨ ਹੋ ਜਾਵੇਗੀ ਅਤੇ ਅਜਿਹਾ ਉਨ੍ਹਾਂ ਦੇ ਜਿੰਦਾ ਰਹਿਣ ਨਾਲ ਸ਼ਾਇਦ ਹੀ ਹੋ ਸਕੇ। ਇਸ ਕਾਰਨ ਉਨ੍ਹਾਂ ਨੇ ਸਜਾ ਸੁਨਾਉਣ ਦੇ ਬਾਦ ਵੀ ਮਾਫ਼ੀਨਾਮਾ ਲਿਖਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਨੂੰ ਇੱਕ ਪੱਤਰ ਲਿੱਖਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਅੰਗਰੇਜ਼ੀ ਸਰਕਾਰ ਦੇ ਖਿ਼ਲਾਫ ਭਾਰਤੀਆਂ ਦੀ ਲੜਾਈ ਦੇ ਜੰਗੀ ਕੈਦੀ ਸਮਝਿਆ ਜਾਵੇ ਅਤੇ ਫਾਂਸੀ ਦੇਣ ਦੀ ਥਾਂ ਗੋਲੀ ਨਾਲ ਉਡਾ ਦਿੱਤਾ ਜਾਵੇ।

ਫਾਸੀ ਤੋੰ ਪਹਿਲਾੰ ੩ ਮਾਰਚ ਨੂੰ ਆਪਣੇ ਭਰਾ ਕੁਲਤਾਰ ਨੂੰ ਲਿੱਖੇ ਪੱਤਰ ਵਿੱਚ ਉਨ੍ਹਾਂ ਨੇ ਲਿੱਖਿਆ ਸੀ -

ਉਸੇ ਯਹ ਫਿਕਰ ਹੈ ਹਰਦਮ ਤਰਜ - ਏ - ਜਫਾ ਿਕਆ ਹੈ ਹਮੇੰ ਯਹ ਸ਼ੌਕ ਹੈ ਦੇਖੇਂ ਸਿਤਮ ਕੀ ਇੰਤਹਾ ਕਿਆ ਹੈ ਦਹਰ (ਦੁਨੀਆ) ਸੇ ਕਿਉਂ ਖਫਾ ਰਹੇਂ, ਚਰਖ (ਅਸਮਾਨ) ਸੇ ਕਿਉਂ ਗਿਲਾ ਕਰੇਂ ਸਾਰਾ ਜਹਾਂ ਅਦੂ (ਦੁਸ਼ਮਨ) ਸਹੀ, ਆਓ ਮੁਕਾਬਲਾ ਕਰੇਂ।

ਇਸਤੋਂ ਉਨ੍ਹਾਂ ਦੀ ਸੂਰਮਗਤੀ ਦਾ ਅਨੁਮਾਨ ਲਾਇਆ ਜਾ ਸਕਦਾ ਹੈ।

[ਸੋਧ] ਖਿਆਤੀ ਅਤੇ ਸਨਮਾਨ

ਸੁਖਦੇਵ, ਰਾਜਗੁਰੂ ਅਤੇ ਭਗਤ ਸਿੰਘ ਦੇ ਫਾਹੇ ਲਟਕਾਏ ਜਾਣ ਦੀ ਖ਼ਬਰ - ਲਾਹੌਰ ਦੇ ਟ੍ਰੀਬਿਊਨ ਦੇ ਮੁੱਖ ਵਰਕੇ ਤੇ

ਉਨ੍ਹਾਂ ਦੀ ਮੌਤ ਦੀ ਖ਼ਬਰ ਨੂੰ ਲਾਹੌਰ ਦੇ ਦੈਨਿਕ ਟਰਿਬਿਊਨ ਅਤੇ ਨਿਊਯਾਰਕ ਦੇ ਇੱਕ ਪੱਤਰ ਡੇਲੀ ਵਰਕਰ ਨੇ ਛਾਪਿਆ। ਇਸਦੇ ਬਾਦ ਵਿੱਚ ਵੀ ਮਾਰਕਸਵਾਦੀ ਪੱਤਰਾਂ ਵਿੱਚ ਉਨ੍ਹਾਂ ਬਾਰੇ ਲੇਖ ਛਪੇ, ਪਰ ਭਾਰਤ ਵਿੱਚ ਉਨ੍ਹਾਂ ਦਿਨਾਂ ਮਾਰਕਸਵਾਦੀ ਪੱਤਰਾਂ ਦੇ ਆਉਣ ਤੇ ਰੋਕ ਲੱਗੀ ਹੋਈ ਸੀ ਇਸ ਲਈ ਭਾਰਤੀ ਬੁੱਧੀਜੀਵੀਆਂ ਨੂੰ ਇਸਦੀ ਖ਼ਬਰ ਨਹੀਂ ਸੀ। ਦੇਸ਼ ਭਰ ਵਿੱਚ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਿੱਤਾ ਗਿਆ। ਦੱਖਣ ਭਾਰਤ ਵਿੱਚ ਪੇਰਿਆਰ ਨੇ ਉਨ੍ਹਾਂ ਦੇ ਲੇਖ 'ਮੈਂ ਨਾਸਤਿਕ ਕਿਉੰ ਹਾਂ' ਤੇ ਆਪਣੇ ਸਾਪਤਾਹਿਕ ਪੱਤਰ ਦੇ ੨੨ - ੨੯ ਮਾਰਚ, ੧੯੩੧ ਦੇ ਅੰਕ ਵਿੱਚ ਤਮਿਲ ਵਿੱਚ ਸੰਪਾਦਕੀ ਲਿਖਿਆ। ਇਸ ਵਿੱਚ ਭਗਤ ਸਿੰਘ ਦੀ ਪ੍ਰਸ਼ੰਸਾ ਕਿੱਤੀ ਗਈ ਸੀ ਅਤੇ ਉਨ੍ਹਾਂ ਦੀ ਸ਼ਹਾਦਤ ਨੂੰ ਗਾਂਧੀਵਾਦ ਦੇ ਉੱਪਰ ਫਤਹਿ ਦੇ ਰੂਪ ਵਿੱਚ ਵੇਖਿਆ ਗਿਆ ਸੀ। ਕੁਝ ਲੋਕਾਂ ਦਾ ਖਿਆਲ ਹੈ ਕਿ ਭਗਤ ਸਿੰਘ ਨੂੰ ਫਾਹੇ ਲਾਉਣਾ ਅੰਗਰੇਜ਼ ਨੀਤੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਚਾਲਾਂ ਵਿਚੋਂ ਇੱਕ ਸੀ। ਉਨ੍ਹਾੰ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਦਿੱਤੇ। ਭਗਤ ਸਿੰਘ ਵਰਗੇ ਜਹੀਨ ਆਗੂ ਨੂੰ ਖਤਮ ਕਰ ਦਿੱਤਾ ਅਤੇ ਨਾਲ ਹੀ ਗਾਂਧੀ ਜੀ ਨੂੰ ਸ਼ੱਕੀ ਬਣਾ ਦਿੱਤਾ। ਆਮ ਲੋਕਾਂ ਦਾ ਗੁਮਰਾਹ ਹੋਣਾ ਤਾਂ ਸੌਖਾ ਹੀ ਸੀ। ਆਗੂਆਂ ਦਾ ਵੱਡਾ ਹਿੱਸਾ ਵੀ ਅੱਜ ਤੱਕ ਗੁਮਰਾਹ ਹੁੰਦਾ ਆ ਰਿਹਾ ਹੈ। ਕਮਿਊਨਿਸਟ ਤੰਗਨਜਰੀ ਦੇ ਦੌਰ ਵਿੱਚ ਰਾਸਟਰੀ ਸ਼ਕਤੀਆਂ ਨੂੰ ਪਾੜਨ ਵਿੱਚ ਇਹ ਹਥਿਆਰ ਹੋਰ ਵੀ ਕਾਰਗਰ ਰਿਹਾ। ਜਦੋਂ ਕੋਈ ਨੁਕਤਾ ਸੱਚਾ ਜਾਂ ਝੂਠਾ ਲੋਕ ਮਨ ਵਿੱਚ ਘਰ ਕਰ ਜਾਵੇ ਤਾਂ ਇਤਿਹਾਸ ਦੇ ਤੱਥਾਂ ਦਾ ਕੋਈ ਵਾਹ ਨਹੀਂ ਚਲਦਾ ਹੁੰਦਾ । ਅੱਜ ਵੀ ਭਾਰਤ ਅਤੇ ਪਾਕਿਸਤਾਨ ਦੀ ਜਨਤਾ ਉਨ੍ਹਾਂ ਨੂੰ ਆਜ਼ਾਦੀ ਦੇ ਦੀਵਾਨੇ ਦੇ ਰੂਪ ਵਿੱਚ ਵੇਖਦੀ ਹੈ ਜਿਸਨੇ ਆਪਣੀ ਜਵਾਨੀ ਸਹਿਤ ਸਾਰੀ ਜਿੰਦਗਾਨੀ ਦੇਸ਼ ਲਈ ਸਮਰਪਤ ਕਰ ਦਿੱਤੀ। ਸਗੋਂ ਹਿੰਦੋਸਤਾਨ ਦੇ ਰਾਸ਼ਟਰੀ ਪ੍ਰੋਜੇਕਟ ਦੇ ਲਾਗੂ ਹੋਣ ਵਿੱਚ ਵੱਡੇ ਖੱਪਿਆਂ ਨੇ ਭਗਤ ਸਿੰਘ ਦੇ ਬਿੰਬ ਨੂੰ ਉਦਰੇਵੇਂ ਦੀ ਪੁਠ ਨਾਲ ਮੁੜ ਸਾਜਣ ਦਾ ਅਮਲ ਸੁਰੂ ਕਰ ਦਿੱਤਾ ਹੈ। ੨੦੦੭-੦੮ ਵਿੱਚ ਭਗਤ ਸਿੰਘ ਦੇ ਸ਼ਤਾਬਦੀ ਸਮਾਰੋਹਾਂ ਨੂੰ ਖਾਸ ਕਰ ਪੰਜਾਬ ਵਿੱਚ ਜਿੰਨੇ ਲਾਮਿਸਾਲ ਉਤਸਾਹ ਨਾਲ ਮਨਾਇਆ ਗਿਆ ਉਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਅਜ਼ਾਦੀ ਲਈ ਕੁਰਬਾਨੀਆਂ ਦਾ ਪ੍ਰਤੀਕ ਭਗਤ ਸਿੰਘ ਦਾ ਬਿੰਬ ਅਤੇ ਉਸਦੇ ਵਿਚਾਰ ਰਾਜਨੀਤਕ ਪ੍ਰਵਚਨਾਂ ਵਿੱਚ ਨਿਖੇੜੇ ਦਾ ਨੁਕਤਾ ਸਾਬਤ ਹੋਣਗੇ।

[ਸੋਧ] ਇਹ ਵੀ ਵੇਖੋ

ਭਗਤ ਸਿੰਘ ਦੀ ਜੇਲ ਨੋਟ ਬੁਕ ਭਗਤ ਸਿੰਘ ਪ੍ਰਬੁੱਧ ਸ਼ਖਸੀਅਤ ਤੇ ਸਭ ਤੋਂ ਵੱਧ ਰੋਸ਼ਨੀ ਉਨ੍ਹਾੰ ਦੀ ਜੇਲ ਨੋਟ ਬੁੱਕ ਪਾਉੰਦੀ ਹੈ। ਉਨ੍ਹਾੰ ਦੇ ਮਨਪਸੰਦ ਲੇਖਕਾਂ ਦੀ ਸੂਚੀ ਬਹੁਤ ਲੰਮੀ ਸੀ। ਜੈਕ ਲੰਦਨ ਤੋਂ ਲੈ ਕੇ ਉਮਰ ਖ਼ਿਆਮ ਤੱਕ ਉਸਦੇ ਅਧਿਅਨ ਦੇ ਦਾਇਰੇ ਵਿੱਚ ਆਉੰਦੇ ਸਨ। ਉਮਰ ਖ਼ਿਆਮ ਦੇ ਅੰਗ੍ਰੇਜ਼ੀ ਅਨੁਵਾਦ ਵਿਚੋੰ ਨੋਟ ਦੇ ਦੋ ਟੋਟਿਆਂ ਦਾ ਪੰਜਾਬੀ ਰੂਪ ਦੇਖੋ :

Ah my Beloved, fill the Cup that clears

TO-DAY of past Regrets and future Fears


ਓ ਮੇਰੀ ਮਹਿਬੂਬ ਭਰ ਪਿਆਲਾ ਇੱਕ ਜਾਮ ਪਿਲਾ ਦੇ

ਜੋ ਬੀਤੇ ਦਾ ਅਫ਼ਸੋਸ ਤੇ ਭਲਕ ਦਾ ਡਰ ਮਿਟਾ ਦੇ


Here with a loaf of Bread beneath the Bough

A flask of wine, a Book of verse — and thou

Beside me singing in the wilderness

And wilderness is Paradise now!


ਹਰੇ ਭਰੇ ਇੱਕ ਰੁੱਖ਼ ਦੀ ਛਾਵੇਂ ਰੋਟੀ ਦਾ ਟੁੱਕਰ ਮੇਰੇ ਕੋਲ

ਸ਼ਰਾਬ ਦੀ ਬੋਤਲ ਅਤੇ ਸ਼ਾਇਰੀ ਦੀ ਇੱਕ ਕਿਤਾਬ

ਅਤੇ ਇਸ ਵੀਰਾਨੇ ਵਿੱਚ ਤੂੰ ਵੀ ਬੈਠੀ ਮੇਰੇ ਕੋਲ

ਗਾਉਂਦੀ ਹੋਈ ਵੀਰਾਨੇ ਨੂੰ ਜੰਨਤ ਬਣਾਉਂਦੀ ਹੋਈ

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ