ਪੰਜਾਬੀ ਵਿਕੀਪੀਡੀਆ
ਸਾਈਟ ਦੀ ਕਿਸਮ | ਇੰਟਰਨੈੱਟ ਇਨਸਾਈਕਲੋਪੀਡੀਆ ਪ੍ਰੋਜੈਕਟ |
---|---|
ਉਪਲੱਬਧਤਾ | ਪੰਜਾਬੀ |
ਮਾਲਕ | ਵਿਕੀਮੀਡੀਆ ਫ਼ਾਊਂਡੇਸ਼ਨ |
ਵੈੱਬਸਾਈਟ | ਪੱਛਮੀ ਪੰਜਾਬੀ ਵਿਕੀਪੀਡੀਆ ਪੂਰਬੀ ਪੰਜਾਬੀ ਵਿਕੀਪੀਡੀਆ |
ਵਪਾਰਕ | ਨਹੀਂ |
ਰਜਿਸਟ੍ਰੇਸ਼ਨ | ਚੋਣਵੇਂ ਕਾਰਜਾਂ ਲਈ ਜ਼ਰੂਰੀ |
ਵਰਤੋਂਕਾਰ | ਪੱਛਮੀ: 39714[1] ਪੂਰਬੀ: 52072[2] |
ਜਾਰੀ ਕਰਨ ਦੀ ਮਿਤੀ | ਅਕਤੂਬਰ 24, 2008 ਜੂਨ 3, 2002 (ਪੂਰਬੀ ਪੰਜਾਬੀ) | (ਪੱਛਮੀ ਪੰਜਾਬੀ)
ਮੌਜੂਦਾ ਹਾਲਤ | ਸਰਗਰਮ |
Content license | Creative Commons Attribution-ShareAlike 3.0 ਅਤੇ GFDL, Media licensing varies |
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।[3][4] ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।
ਪੰਜਾਬੀ ਵਿਕੀਪੀਡੀਆ (ਗੁਰਮੁਖੀ ਲਿਪੀ)
[ਸੋਧੋ]ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ।[4][5] ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ।[6] ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।[4]
ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ[7] ਅਤੇ ਦਸੰਬਰ 2024 ਮੁਤਾਬਿਕ ਇਸ ਵਿਕੀ ’ਤੇ 55,414 ਲੇਖ ਹਨ ਅਤੇ ਇਸ ਦੇ ਕੁੱਲ 52,072 ਦਰਜ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 7,76,588 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.44.0-wmf.8 (f08e6b3) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਪੰਜਾਬੀ ਵਿਕੀਪੀਡੀਆ | |||
---|---|---|---|
ਲੇਖ | 55,414 | ||
ਸਫ਼ੇ | 1,80,829 | ||
ਫ਼ਾਇਲਾਂ (ਤਸਵੀਰਾਂ) | 1,840 | ||
ਸੋਧਾਂ | 7,76,588 | ||
ਵਰਤੋਂਕਾਰ | 52,072 | ||
ਪ੍ਰਬੰਧਕ (ਐਡਮਿਨ) | 9 | ||
ਸਰਗਰਮ ਵਰਤੋਂਕਾਰ | 95 | ||
ਹੋਰ ਵੇਖੋ |
ਵਰਕਸ਼ਾਪਾਂ/ਕਾਨਫਰੰਸਾਂ
[ਸੋਧੋ]ਪੰਜਾਬੀ ਵਿਕੀਪੀਡੀਆ ਦੀ ਪਹਿਲੀ ਵਰਕਸ਼ਾਪ 28 ਜੁਲਾਈ 2012 ਨੂੰ ਲੁਧਿਆਣਾ ਵਿਖੇ ਲਾਈ ਗਈ। ਉਸ ਤੋਂ ਬਾਅਦ 16 ਅਗਸਤ 2012 ਨੂੰ ਪਟਿਆਲਾ ਵਿੱਚ ਪੰਜਾਬੀ ਯੂਨੀਵਰਸਿਟੀ ਵਿਖੇ[8] ਅਤੇ ਫਿਰ ਅਕਤੂਬਰ 2015 ਵਿੱਚ ਅੰਮ੍ਰਿਤਸਰ ਵਿੱਚ ਇੱਕ ਸਮਾਗਮ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ 17 ਸਕੂਲਾਂ ਦੇ 148 ਵਿਦਿਆਰਥੀਆਂ ਨੇ ਭਾਗ ਲਿਆ। ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਵਿੱਚ ਵਿਕੀਪੀਡੀਆ ਬਾਰੇ ਜਾਗਰੂਕਤਾ ਵਧਾਉਣਾ ਹੈ।[9] ਇਸ ਤੋਂ ਬਾਅਦ 16 ਅਤੇ 17 ਨਵੰਬਰ 2015 ਵਿੱਚ ਇੱਕ ਦੋ ਰੋਜ਼ਾ ਵਰਕਸ਼ਾਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਵੀ ਲਗਾਈ ਗਈ।
ਅਖ਼ਬਾਰਾਂ ਵਿੱਚ ਵਿਕੀਪੀਡੀਆ ਬਾਰੇ ਲੇਖ
[ਸੋਧੋ]ਵਿਕੀਪੀਡੀਆ ਅਤੇ ਪੰਜਾਬੀ ਵਿਕੀਪੀਡੀਆ ਦੇ ਵਿਕਾਸ, ਸਮਸਿਆਵਾਂ ਅਤੇ ਸੰਭਾਵਨਾਵਾਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਬਾਰੇ ਖੇਤਰੀ ਭਾਸ਼ਾ ਪੰਜਾਬੀ ਦੇ ਅਖਬਾਰਾਂ ਵਿੱਚ ਵੱਖ-ਵੱਖ ਲੇਖ ਵੀ ਪ੍ਰਕਾਸ਼ਿਤ ਹੋਏ। ਇਹ ਲੇਖ ਪੰਜਾਬੀ ਅਖ਼ਬਾਰ ਨਵਾਂ ਜ਼ਮਾਨਾ ਅਤੇ ਅਜੀਤ ਅਤੇ ਪੰਜਾਬੀ ਜਾਗਰਣ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਏ[10][11][12] [13]
ਇਸ ਤੋਂ ਇਲਾਵਾ ਕੁਝ ਅਖ਼ਬਾਰੀ ਅਤੇ ਸਾਹਿਤਕ ਵੈੱਬਸਾਈਟਾਂ ਤੇ ਵਿਕੀਪੀਡੀਆ ਅਤੇ ਇਸ ਦੀ ਸੰਪਾਦਨਾ ਬਾਰੇ ਜਾਣ ਪਛਾਣ ਕਰਵਾਉਣ ਲਈ ਲੇਖ ਵੀ ਛਪੇ।[14][15][16]
ਪੰਜਾਬੀ ਵਿਕੀਪੀਡੀਆ (ਸ਼ਾਹਮੁਖੀ ਲਿਪੀ)
[ਸੋਧੋ]ਪੱਛਮੀ ਐਡੀਸ਼ਨ 24 ਅਕਤੂਬਰ 2008 ਨੂੰ ਵਿਕੀਮੀਡੀਆ ਇਨਕਿਊਬੇਟਰ ਰਾਹੀਂ ਸ਼ੁਰੂ ਕੀਤਾ ਗਿਆ ਸੀ, ਅਤੇ ਇਸਦਾ ਡੋਮੇਨ 13 ਅਗਸਤ 2009 ਨੂੰ ਹੋਂਦ ਵਿੱਚ ਆਇਆ ਸੀ। ਇਸ ਪ੍ਰੋਜੈਕਟ ਦੀ ਸ਼ੁਰੂਆਤ ਇਸਲਾਮਾਬਾਦ ਦੇ ਇੱਕ ਕਾਲਜ ਦੇ ਪ੍ਰੋਫੈਸਰ ਖਾਲਿਦ ਮਹਿਮੂਦ ਦੁਆਰਾ ਕੀਤੀ ਗਈ ਸੀ।[17]
ਇਸ ਸਮੇਂ ਸ਼ਾਹਮੁਖੀ ਪੰਜਾਬੀ ਵਿਕੀਪੀਡੀਆ 'ਤੇ 73,635 ਲੇਖ ਹਨ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Western Punjabi Wikipedia statistics
- ↑ Punjabi Wikipedia statistics
- ↑ "Punjabi Wikipedia workshop in Delhi on 27th, Ludhiana on 28th of July". ਜੁਲਾਈ 27, 2012. YesPunjab.com. Archived from the original on 2012-08-28. Retrieved ਅਕਤੂਬਰ 15, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ 4.0 4.1 4.2 "Contribute to Wikipedia Punjabi, says representative". ਦ ਟ੍ਰਿਬਿਊਨ. ਲੁਧਿਆਣਾ. ਜੁਲਾਈ 29, 2012. Retrieved ਅਕਤੂਬਰ 10, 2012.
- ↑ ਪਹਿਲਾ ਫੇਰ-ਬਦਲ
- ↑ Multilingual statistics (2004)
- ↑ "Articles can be compiled in the Punjabi Version of Wikipedia". News. PunjabNewsExpress. ਅਗਸਤ 18, 2012. Archived from the original on 2012-10-16. Retrieved ਅਕਤੂਬਰ 15, 2012.
{{cite web}}
: External link in
(help); Unknown parameter|publisher=
|dead-url=
ignored (|url-status=
suggested) (help) - ↑ "Punjabi Wikipedia Workshop at Punjabi University, Patiala". ਖ਼ਬਰ. CIS-India.org. ਸਤੰਬਰ 28, 2012. Retrieved ਅਕਤੂਬਰ 15, 2012.
{{cite web}}
: External link in
(help)|publisher=
- ↑ "148 students attend Maa Boli Mela". Archived from the original on 3 ਸਤੰਬਰ 2019. Retrieved 24 July 2016.
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-06-30. Retrieved 2016-01-05.
{{cite web}}
: Unknown parameter|dead-url=
ignored (|url-status=
suggested) (help) - ↑ http://epaper.ajitjalandhar.com/edition/20150913/8/1/4.cms
- ↑ http://epaper.ajitjalandhar.com/share/20160313/8/1/4/4/2.cms#sthash.PteEFtSd.FDFzntiY.dpbs
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-01-27. Retrieved 2017-01-26.
{{cite web}}
: Unknown parameter|dead-url=
ignored (|url-status=
suggested) (help) - ↑ "ਗਿਆਨ ਦਾ ਭੰਡਾਰ - ਵਿਕੀਪੀਡੀਆ --- ਮੁਲਖ ਸਿੰਘ - sarokar.ca". sarokar.ca. Retrieved 2023-02-23.
- ↑ Service, Tribune News. "ਗਿਆਨ ਦਾ ਭੰਡਾਰ 'ਵਿਕੀਪੀਡੀਆ'". Tribuneindia News Service. Archived from the original on 2023-02-23. Retrieved 2023-02-23.
- ↑ "ਕਿਵੇਂ ਪਾਈਏ ਵਿਕੀਪੀਡੀਆ 'ਤੇ ਯੋਗਦਾਨ --- ਮੁਲਖ ਸਿੰਘ - sarokar.ca". sarokar.ca. Retrieved 2023-02-23.
- ↑ Erhart, Ed (31 October 2016). "Remembering Khalid Mahmood". Wikimedia Blog. Retrieved 8 January 2016.
ਬਾਹਰੀ ਕੜੀਆ
[ਸੋਧੋ]ਪੰਜਾਬੀ ਵਿਕੀਪੀਡੀਆ ਦੇ ਸ਼ਾਹਮੁਖੀ ਅਤੇ ਗੁਰਮੁਖੀ ਲਿਪੀਆਂ ਦੇ ਵੈੱਬਸਾਈਟ ਲਿੰਕ:
- ਸ਼ਾਹਮੁਖੀ ਵਿਕੀਪੀਡੀਆ
- ਸ਼ਾਹਮੁਖੀ ਮੋਬਾਈਲ ਸੰਸਕਰਣ
- ਗੁਰਮੁਖੀ ਵਿਕੀਪੀਡੀਆ
- ਗੁਰਮੁਖੀ ਮੋਬਾਈਲ ਸੰਸਕਰਣ
- ਖ਼ਬਰਾਂ ਪੰਜਾਬੀ
- ਵਿਕੀਪੀਡੀਆ 21ਵੀਂ ਸਦੀ ਦਾ ਗਿਆਨ-ਗ੍ਰੰਥ
- ਦੋਹਾਂ ਪੰਜਾਬਾਂ ਨੂੰ ਸੂਚਨਾ ਤਕਨੀਕ ਜੋੜਨ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ
- ਪੰਜਾਬੀ ਵਿਕੀਪੀਡੀਆ ਦੀ ਸਥਿਤੀ ਅਤੇ ਸੰਭਾਵਨਾਵਾਂ Archived 2017-06-30 at the Wayback Machine.
- ਪੰਜਾਬੀ ਵਿਕੀਪੀਡੀਆ ਦੂਜੀਆਂ ਭਾਸ਼ਾਵਾਂ ਤੋਂ ਪਿੱਛੇ ਕਿਓਂ ? Archived 2017-01-27 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |