ਉਰਦੂ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਉਰਦੂ
اردو
ਮੂਲ-ਖੇਤਰ ਪਾਕਿਸਤਾਨ, ਭਾਰਤ
ਮੂਲ-ਬੁਲਾਰੇ 6 ਕਰੋੜ
ਭਾਸ਼ਾ ਪਰਵਾਰ
ਹਿੰਦ-ਇਰਾਨੀ
 • ਹਿੰਦ-ਆਰੀਆ
  • ਖੜੀ ਬੋਲੀ
   • ਹਿੰਦੀ-ਉਰਦੂ
    • ਉਰਦੂ
ਅਧਿਕਾਰਤ ਰੁਤਬਾ
ਸਰਕਾਰੀ ਭਾਸ਼ਾ  ਪਾਕਿਸਤਾਨ
 ਭਾਰਤ
Regulated by ਮੁਕਤਦਰਾ ਕੌਮੀ ਜੁਬਾਨ ਪਾਕਿਸਤਾਨ ;
ਕੌਮੀ ਕੌਂਸਲ ਬਰਾ-ਏ-ਫਰੋਗਤ-ਏ-ਉਰਦੂ ਜੁਬਾਨ ਭਾਰਤ
ਭਾਸ਼ਾ ਕੋਡ
ISO 639-1 ur
ISO 639-2 urd
ISO 639-3 urd

ਉਰਦੂ (اردو) ਹਿੰਦ ਉਪ ਮਹਾਂਦੀਪ ਦੀ ਆਮ ਬੋਲ ਚਾਲ ਦੀ ਜ਼ਬਾਨ ਹੈ। ਇਸ ਦਾ ਉਭਾਰ 11ਵੀਂ ਸਦੀ ਈਸਵੀ ਦੇ ਲੱਗ ਭਗ ਸ਼ੁਰੂ ਹੋ ਚੁੱਕਿਆ ਸੀ। ਇਹ ਹਿੰਦ-ਆਰੀਆਈ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਹੈ ਅਤੇ ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਹਿੰਦ-ਇਰਾਨੀ ਸ਼ਾਖਾ ਦੀ ਇੱਕ ਹਿੰਦ-ਆਰੀਆਈ ਬੋਲੀ ਹੈ। ਕਈ ਲੋਕ ਇਸਨੂੰ ਹਿੰਦੀ ਦਾ ਇੱਕ ਰੂਪ ਮੰਨਦੇ ਹਨ। ਉਰਦੂ ਅਤੇ ਹਿੰਦੀ ਵਿੱਚ ਬੁਨਿਆਦੀ ਫ਼ਰਕ ਇਹ ਹੈ ਕਿ ਉਰਦੂ ਨਸਤਾਲੀਕ ਲਿੱਪੀ ਵਿੱਚ ਲਿਖੀ ਜਾਂਦੀ ਹੈ ਅਤੇ ਅਰਬੀ-ਫਾਰਸੀ ਸ਼ਬਦ ਵਧੇਰੇ ਇਸਤੇਮਾਲ ਕਰਦੀ ਹੈ। ਜਦੋਂ ਕਿ ਹਿੰਦੀ ਦੇਵਨਾਗਰੀ ਲਿੱਪੀ ਵਿੱਚ ਲਿਖੀ ਜਾਂਦੀ ਹੈ ਅਤੇ ਸੰਸਕ੍ਰਿਤ ਸ਼ਬਦ ਜ਼ਿਆਦਾ ਇਸਤੇਮਾਲ ਕਰਦੀ ਹੈ। ਕੁੱਝ ਭਾਸ਼ਾ ਵਿਗਿਆਨੀ ਉਰਦੂ ਅਤੇ ਹਿੰਦੀ ਨੂੰ ਇੱਕ ਹੀ ਜ਼ਬਾਨ ਦੀਆਂ ਦੋ ਮਿਆਰੀ ਸੂਰਤਾਂ ਗਰਦਾਨਦੇ ਹਨ। ਇਹ ਦਖਣ ਏਸ਼ੀਆਈ ਮੁਸਲਮਾਨ ਲੋਕਾਂ ਵਿੱਚ ਵਧੇਰੇ ਵਰਤੀ ਜਾਂਦੀ ਹੈ। ਇੰਨਾ ਫ਼ਰਕ ਹੋਣ ਦੇ ਬਾਵਜੂਦ ਵੀ ਹਿੰਦੀ ਅਤੇ ਉਰਦੂ ਚ ਵਧੇਰੇ ਅੰਤਰ ਨਹੀਂ ਲਗਦਾ, ਬਲਕਿ ਇਕੋ ਸਿੱਕੇ ਦੇ ਦੋ ਪਹਿਲੇ ਲਗਦੇ ਹਨ। ਉਰਦੂ ਦੀ ਹਿੰਦੀ ਦੇ ਨਾਲ ਇੱਕਰੂਪਤਾ ਹੋਣ ਕਰਕੇ, ਦੋਨਾਂ ਜ਼ਬਾਨਾਂ ਦੇ ਬੋਲਣ ਵਾਲੇ ਇੱਕ ਦੂਜੇ ਨੂੰ ਆਮ ਤੌਰ ਤੇ ਸਮਝ ਸਕਦੇ ਹਨ। ਇਸ ਤੋਂ ਵਧੇਰੇ ਉਰਦੂ ਨੇ ਪੰਜਾਬੀ ਅਤੇ ਸਿੰਧੀ ਦੀ ਸ਼ਬਦਾਵਲੀ ਅਤੇ ਲਹਿਜੇ ਨੂੰ ਵਧੇਰੇ ਵਰਤਿਆ ਹੈ। ਉਰਦੂ ਅਤੇ ਹਿੰਦੀ ਦੇ ਹਿੰਦੁਸਤਾਨੀ ਲਹਿਜੇ ਵਿੱਚ ਵਧੇਰੇ ਪੰਜਾਬੀ ਅਤੇ ਸਿੰਧੀ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸੰਸਕ੍ਰਿਤ ਅਤੇ ਫ਼ਾਰਸੀ ਦੇ ਔਖੇ ਅਤੇ ਬੋਲਣ ਵਿੱਚ ਮੁਸ਼ਕਲ ਸ਼ਬਦਾਂ ਦੀ ਵਰਤੋਂ ਤੋਂ ਨਿਜਾਤ ਮਿਲੀ ਹੈ, ਅਤੇ ਦੋਵੇਂ ਬੋਲੀਆਂ ਵਧੇਰੇ ਸਰਲ ਹੋ ਗਈਆਂ ਹਨ। ਪੰਜਾਬੀ ਅਤੇ ਸਿੰਧੀ ਨੂੰ ਹਿੰਦੀ ਅਤੇ ਉਰਦੂ ਦੇ ਲਹਿਜੇ ਨੂੰ ਜਨਮ ਦੇਣ ਵਾਲੀਆਂ ਬੋਲੀਆਂ ਕਹਾ ਜਾਂਦਾ ਹੈ। ਸਿਧੇ ਤੌਰ ਤੇ ਪੰਜਾਬੀ ਅਤੇ ਸਿੰਧੀ ਨੇ ਹਿੰਦੀ ਅਤੇ ਉਰਦੂ ਦੇ ਲਈ ਮਾਂ ਦਾ ਕਿਰਦਾਰ ਕੀਤਾ ਹੈ, ਇਸੇ ਲਈ ਦੋਵੇਂ ਭਾਸ਼ਾਵਾਂ ਹਿੰਦੀ-ਉਰਦੂ ਦੇ ਬਹੁਤ ਨੇੜੇ ਦੀਆਂ ਬੋਲੀਆਂ ਹਨ।

ਉਰਦੂ ਅਤੇ ਪੰਜਾਬੀ[ਸੋਧੋ]

ਡਾ. ਸਯਦ ਮੁਹੱਯੁਦੀਨ ਕਾਦਰੀ ਜ਼ੋਰ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ: ਅਸਲ ਵਿੱਚ ਉਰਦੂ ਦੇ ਸਭ ਤੋਂ ਨੇੜੇ ਦੀ ਜ਼ਬਾਨ ਪੰਜਾਬੀ ਹੈ।" ਜਿਸ ਜ਼ਮਾਨੇ ਵਿੱਚ ਉਰਦੂ ਪੰਜਾਬ ਵਿੱਚ ਬਣੀ ਉਸ ਵੇਲੇ ਪੰਜਾਬੀ ਅਤੇ ਦੁਆਬਾ ਗੰਗਾ ਜਮਨਾ ਦੀਆਂ ਜ਼ਬਾਨਾਂ ਵਿੱਚ ਬਹੁਤ ਘੱਟ ਫਰਕ ਪਾਇਆ ਜਾਂਦਾ ਸੀ। ਬ੍ਰ੍ਜ ਭਾਸ਼ਾ, ਖੜੀ ਬੋਲੀ ਅਤੇ ਨਵੀਨ ਪੰਜਾਬੀ ਜ਼ਬਾਨਾਂ ਮਗਰੋਂ ਹੋਂਦ ਵਿੱਚ ਆਈਆਂ।"[੧] ਉਰਦੂ ਦੀ ਜਨਮ ਭੂਮੀ ਉਸ ਜ਼ਮਾਨੇ ਦਾ ਪੰਜਾਬ ਹੀ ਹੈ, ਇਸ ਬਾਰੇ ਸ਼ਾਇਦ ਹੀ ਕਿਸੇ ਨੂੰ ਭੁਲੇਖਾ ਹੋਵੇ।

ਉਰਦੂ ਬੋਲਣ ਵਾਲਿਆਂ ਦੀ ਗਿਣਤੀ[ਸੋਧੋ]

ਉਰਦੂ (ਬੋਲਣ ਵਾਲਿਆਂ ਦੀ ਤਾਦਾਦ ਦੇ ਲਿਹਾਜ਼) ਦੁਨੀਆਂ ਦੀ ਤਮਾਮ ਜ਼ਬਾਨਾਂ ਵਿੱਚ ਵੀਹਵੇਂ ਨੰਬਰ ਉੱਤੇ ਹੈ। ਇਹ ਪਾਕਿਸਤਾਨ ਦੀ ਕੌਮੀ ਜ਼ਬਾਨ ਹੈ ਜਦੋਂ ਕਿ ਭਾਰਤ ਦੀ 23 ਸਰਕਾਰੀ ਜ਼ਬਾਨਾਂ ਵਿੱਚੋਂ ਇੱਕ ਹੈ। ਭਾਰਤ ਵਿੱਚ, ਉਰਦੂ ਉਨ੍ਹਾਂ ਜਗ੍ਹਾਵਾਂ ਵਿੱਚ ਬੋਲੀ ਅਤੇ ਇਸਤੇਮਾਲ ਕੀਤੀ ਜਾਂਦੀ ਹੈ ਜਿੱਥੇ ਮੁਸਲਮਾਨ ਘੱਟਗਿਣਤੀ ਲੋਕ ਆਬਾਦ ਹਨ ਜਾਂ ਉਹ ਸ਼ਹਿਰ ਜੋ ਬੀਤੇ ਵਿੱਚ ਮੁਸਲਮਾਨ ਹਾਕਿਮਾਂ ਦੇ ਕੇਂਦਰ ਰਹੇ ਹਨ। ਇਸ ਵਿੱਚ ਉੱਤਰ ਪ੍ਰਦੇਸ਼ ਦੇ ਹਿੱਸੇ (ਖਾਸ ਕਰ ਲਖਨਊ), ਦਿੱਲੀ, ਭੋਪਾਲ, ਹੈਦਰਾਬਾਦ, ਬੈਂਗਲੌਰ, ਕੋਲਕਤਾ, ਮੈਸੂਰ, ਪਟਨਾ, ਅਜਮੇਰ ਅਤੇ ਅਹਿਮਦਾਬਾਦ ਸ਼ਾਮਿਲ ਹਨ। ਕੁਛ ਭਾਰਤੀ ਮਦਰਸੇ ਉਰਦੂ ਨੂੰ ਪਹਿਲੀ ਜ਼ਬਾਨ ਦੇ ਤੌਰ ਉੱਤੇ ਪੜ੍ਹਾਂਦੇ ਹਨ। ਭਾਰਤੀ ਦੀਨੀ ਮਦਰਸੇ ਅਰਬੀ ਅਤੇ ਉਰਦੂ ਵਿੱਚ ਗਿਆਨ ਦਿੰਦੇ ਹਨ। ਭਾਰਤ ਵਿੱਚ ਉਰਦੂ ਅਖ਼ਬਾਰਾਂ ਦੀ ਤਾਦਾਦ 29 ਤੋਂ ਜ਼ਿਆਦਾ ਹੈ। ਦੱਖਣੀ ਏਸ਼ੀਆ ਤੋਂ ਬਾਹਰ ਉਰਦੂ ਜ਼ਬਾਨ ਫਾਰਸ ਦੀ ਖਾੜੀ ਅਤੇ ਸਊਦੀ ਅਰਬ ਵਿੱਚ ਦੱਖਣੀ ਏਸ਼ੀਆਈ ਮਜ਼ਦੂਰ ਮੁਹਾਜਿਰ ਬੋਲਦੇ ਹਨ। ਇਹ ਜ਼ਬਾਨ ਬਰਤਾਨੀਆ , ਅਮਰੀਕਾ, ਕੈਨੇਡਾ, ਜਰਮਨੀ, ਨਾਰਵੇ ਅਤੇ ਆਸਟਰੇਲੀਆ ਵਿੱਚ ਬਸੇ ਦੱਖਣੀ ਏਸ਼ੀਆਈ ਮੁਹਾਜਿਰੀਨ ਬੋਲਦੇ ਹਨ।

ਲਿੱਪੀ[ਸੋਧੋ]

ਦੇਵਨਾਗਰੀ ਅਤੇ ਲਾਤੀਨੀ ਅਲਫਾਬੈੱਟਸ ਵਿੱਚ ਨਾਵਾਂ ਸਹਿਤ ਉਰਦੂ ਨਸਤਲੀਕ ਅਲਫਾਬੈੱਟ

ਉਰਦੂ ਨਸਤਲੀਕ ਲਿੱਪੀ 'ਚ ਲਿਖੀ ਜਾਂਦੀ ਹੈ।

ਹਵਾਲੇ[ਸੋਧੋ]

 1. ਉਰਦੂ ਅਤੇ ਪੰਜਾਬੀ: ਡਾ. ਸਯਦ ਮੁਹੱਯੁਦੀਨ ਕਾਦਰੀ ਜ਼ੋਰ - ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ ੧੦੨੪