ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤੀ ਰਾਸ਼ਟਰੀ ਕਾਂਗਰਸ (ਜਾਂ ਇੰਡੀਅਨ ਨੈਸ਼ਨਲ ਕਾਂਗਰਸ) ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਤੌਰ 'ਤੇ ਇਕੱਲਾ 'ਕਾਂਗਰਸ' ਵੀ ਕਿਹਾ ਜਾਂਦਾ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ। ਇਸ ਦਲ ਦੀ ਸਥਾਪਨਾ 1885 ਵਿੱਚ ਹੋਈ ਸੀ। ਮਿ. ਏ ਓ ਹਿਊਮ ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਹ ਦਲ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਂਅ ਭਾਰਤੀ ਯੁਵਾ ਕਾਂਗਰਸ ਹੈ। ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ, 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਂਵਿਦਿਆਲਾ ਵਿੱਚ ਹੋਈ ਸੀ। ਇਸ ਦੇ ਪਹਿਲੇ ਜਨਰਲ ਸਕੱਤਰ ਏ ਓ ਹਿਊਮ ਸਨ ਅਤੇ ਕੋਲਕਾਤਾ ਦੇ ਵੋਮੇਸ਼ ਚੰਦਰ ਬੈਨਰਜੀ ਪਹਿਲੇ ਪਾਰਟੀ ਪ੍ਰਧਾਨ ਸਨ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿਜਾਤ ਵਰਗੀ ਸੰਸਥਾ ਦਾ ਸੀ। ਇਸ ਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ 'ਤੇ ਮੁੰਬਈ ਅਤੇ ਮਦਰਾਸ ਪ੍ਰੈਜੀਡੈਂਸੀ ਤੋਂ ਸਨ। ਸਵਰਾਜ ਦਾ ਟੀਚਾ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਅਪਨਾਇਆ ਸੀ।