ਵਿਕੀਪੀਡੀਆ:ਚੁਣਿਆ ਹੋਇਆ ਲੇਖ/20 ਅਪਰੈਲ
ਦਿੱਖ
ਅਡੋਲਫ਼ ਹਿਟਲਰ (ਜਰਮਨ: [ˈadɔlf ˈhɪtlɐ] ( ਸੁਣੋ); 20 ਅਪ੍ਰੈਲ 1889 – 30 ਅਪ੍ਰੈਲ 1945) ਆਸਟਰੀਆ ਵਿੱਚ ਜੰਮਿਆ ਇੱਕ ਜਰਮਨ ਸਿਆਸਤਦਾਨ ਅਤੇ ਨਾਜ਼ੀ ਪਾਰਟੀ ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਪਾਰਟੀ) ਦਾ ਆਗੂ ਸੀ। ਇਹ 1933 ਤੋਂ 1945 ਤੱਕ ਜਰਮਨੀ ਦਾ ਚਾਂਸਲਰ (ਕੁਲਪਤੀ) ਅਤੇ 1934 ਤੋਂ 1945 ਤੱਕ ਨਾਜ਼ੀ ਜਰਮਨੀ ਦਾ ਤਾਨਾਸ਼ਾਹ ਸੀ। ਇਹਦਾ ਨਾਜ਼ੀ ਜਰਮਨੀ, ਯੂਰਪ ਵਿਚਲੇ ਦੂਜੇ ਵਿਸ਼ਵ ਯੁੱਧ ਅਤੇ ਘੱਲੂਘਾਰੇ ਵਿੱਚ ਕੇਂਦਰੀ ਰੋਲ ਸੀ। ਹਿਟਲਰ ਦਾ ਜਨਮ 20 ਅਪਰੈਲ 1889 ਨੂੰ ਜਰਮਨ ਬਵੇਰੀਆ ਦੇ ਸਰਹੱਦੀ ਖੇਤਰ ਦੇ ਨੇੜੇ ਛੋਟੇ ਜਿਹੇ ਆਸਟਰੀਅਨ ਪਿੰਡ, ਬ੍ਰੋਨੋ ਵਿੱਚ ਹੋਇਆ ਸੀ। ਉਸ ਦਾ ਨਾਂ ਹੈਡਲਰ ਰੱਖਿਆ ਗਿਆ ਸੀ, ਜੋ ਬਾਅਦ ਵਿੱਚ ਰਿਕਾਰਡ ਵਿੱਚ ਦਰਜ ਕਰਨ ਸਮੇਂ ਕਲਰਕੀ ਗ਼ਲਤੀ ਕਾਰਨ ਹਿਟਲਰ ਬਣ ਗਿਆ।