ਸਰਦਾਰ ਮੁਹੰਮਦ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Sardar Mohammad Khan.jpg
Sardar Muhammad Khan

ਸਰਦਾਰ ਮੁਹੰਮਦ ਖ਼ਾਨ (1915-1998), ਭਾਸ਼ਾ ਵਿਗਿਆਨ ਦਾ ਇੱਕ ਮਸ਼ਹੂਰ ਪਾਕਿਸਤਾਨੀ ਖੋਜਕਾਰ ਸੀ।[1][2]

ਮੁੱਢਲਾ ਜੀਵਨ[ਸੋਧੋ]

ਉਸ ਦਾ ਜਨਮ ਬਸਤੀ ਦਾਨਿਸ਼ਮੰਦਾਂ (ਜਲੰਧਰ) ਦੇ ਇੱਕ ਪਠਾਣ ਪਰਿਵਾਰ ਵਿੱਚ ਹੋਇਆ ਸੀ। ਉਸ ਨੇ ਸੈਕੰਡਰੀ ਅਤੇ ਹਾਈ ਸੈਕੰਡਰੀ ਸਿੱਖਿਆ ਪੂਰੀ ਕਰਨ ਦੇ ਬਾਅਦ, 1934 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਬੀ.ਏ. ਕੀਤੀ। ਉਹ ਇੱਕ ਨਾਗਰਿਕ ਕਰਮਚਾਰੀ ਦੇ ਤੌਰ 'ਤੇ ਸੰਯੁਕਤ ਭਾਰਤੀ ਫੌਜ ਵਿੱਚ ਸ਼ਾਮਲ ਹੋਇਆ ਅਤੇ 1969 ਨੂੰ ਰਾਵਲਪਿੰਡੀ ਦੇ ਇੱਕ ਨਾਗਰਿਕ ਗਜ਼ਟਿਡ ਅਧਿਕਾਰੀ ਵਜੋਂ ਸੇਵਾ ਮੁਕਤ ਹੋਇਆ। ਸਰਕਾਰੀ ਨੌਕਰ ਹੋਣ ਕਰਕੇ, ਆਪਣੀ ਰਿਟਾਇਰਮਟ ਤੱਕ ਉਸ ਨੇ ਕੋਈ ਵੀ ਕਿਤਾਬ ਪਬਲਿਸ਼ ਨਹੀਂ ਸੀ ਕਰ ਸਕਿਆ ਹੈ।[1][3]

ਕੰਮ[ਸੋਧੋ]

ਸਰਦਾਰ ਮੁਹੰਮਦ ਖਾਨ ਨੇ ਆਪਣੇ ਜੀਵਨ ਦੇ ਪੰਜਾਹ ਸਾਲ ਪੰਜਾਬੀ ਭਾਸ਼ਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਪੰਜਾਬੀ-ਉਰਦੂ ਕੋਸ਼ ਨੂੰ ਲਿਖਣ ਲਈ ਦਿੱਤੇ। ਪਾਕਿਸਤਾਨ ਅਕੈਡਮੀ ਆਫ਼ ਲੈਟਰਜ਼ ਦੁਆਰਾ ਪੰਜਾਬੀ ਅਦਬੀ ਬੋਰਡ ਦੇ ਨਾਲ 2009 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਇਹ ਕੋਸ਼ 3500 ਤੋਂ ਵੱਧ ਪੰਨਿਆਂ ਦੀਆਂ ਦੋ ਜਿਲਦਾਂ ਦਾ ਹੈ।[1][2][3]

ਇਹ ਵਿਦਵਤਾ ਭਰਪੂਰ ਪਹੁੰਚ ਨਾਲ ਲਿਖਿਆ ਗਿਆ ਹੈ, ਅਤੇ ਉਰਦੂ ਵਿੱਚ ਪੰਜਾਬੀ ਸ਼ਬਦਾਂ ਦੇ ਅਰਥ ਅਤੇ ਵਿਆਖਿਆ ਦੇਣ ਤੋਂ ਇਲਾਵਾ, ਇਹ ਮੁਹਾਵਰੇ, ਬੁਝਾਰਤਾਂ, ਬੱਚਿਆਂ ਦੀਆਂ ਖੇਡਾਂ, ਪਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਧਾਰਮਿਕ ਸ਼ਬਦਾਂ ਦੀ ਵਿਆਖਿਆ ਵੀ ਕਰਦਾ ਹੈ। ਕੋਸ਼ ਲਈ ਉਸਦਾ ਪਿਆਰ ਇਸ ਤੱਥ ਤੋਂ ਜ਼ਾਹਰ ਸੀ ਕਿ ਉਸਨੂੰ ਆਕਸਫੋਰਡ ਡਿਕਸ਼ਨਰੀ ਦੀਆਂ ਸਾਰੀਆਂ ਸਮੱਗਰੀਆਂ ਯਾਦ ਸਨ। ਉਸਨੇ ਕਿਹਾ, "ਇਹ ਸ਼ਬਦ-ਜੋੜ ਹੈ ਜੋ ਇੱਕ ਸ਼ਬਦਕੋਸ਼ ਬਣਾਉਂਦਾ ਹੈ: ਉਚਾਰਣ ਪੇਸ਼ਾਵਰ ਤੋਂ ਸਿੰਧ ਤੱਕ ਵੱਖਰਾ ਹੋ ਸਕਦਾ ਹੈ, ਪਰ ਇੱਕ ਵਾਰ ਜਦੋਂ ਤੁਸੀਂ ਇੱਕ ਸਪੈਲਿੰਗ 'ਤੇ ਸਹਿਮਤ ਹੋ ਜਾਂਦੇ ਹੋ, ਤਾਂ ਇੱਕ ਸ਼ਬਦ ਸਾਰਿਆਂ ਲਈ ਕਾਫੀ ਹੋਵੇਗਾ"। ਇਹ ਪੰਜਾਬੀ-ਉਰਦੂ ਕੋਸ਼ 2015 ਤੱਕ ਇਸ ਵਿਸ਼ੇ 'ਤੇ ਸਭ ਤੋਂ ਵਿਸਤ੍ਰਿਤ ਅਤੇ ਪ੍ਰਮਾਣਿਕ ਸਿੱਧ ਹੋਇਆ ਹੈ।[1]

ਸਰਦਾਰ ਮੁਹੰਮਦ ਖ਼ਾਨ ਕੋਲ ਅਰਬੀ, ਅੰਗਰੇਜ਼ੀ, ਉਰਦੂ ਅਤੇ ਫ਼ਾਰਸੀ ਦੀ ਕਮਾਂਡ ਸੀ ਅਤੇ ਉਹ ਇਹਨਾਂ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਲਿਖ ਅਤੇ ਬੋਲ ਸਕਦਾ ਸੀ। ਉਸਨੇ ਕੁਰਾਨ ਅਤੇ ਇਸਲਾਮ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਸੀ ਅਤੇ ਉਹ ਇਸ ਮਹਾਨ ਧਰਮ ਦੇ ਕਿਸੇ ਵੀ ਪਹਿਲੂ 'ਤੇ ਵਿਸ਼ਵਾਸ ਨਾਲ ਵਿਦਵਤਾਪੂਰਣ ਢੰਗ ਨਾਲ ਬੋਲ ਸਕਦਾ ਸੀ। ਉਸਨੇ ਉਰਦੂ ਵਿੱਚ ਧੁਨੀ ਵਿਗਿਆਨ 'ਤੇ ਇੱਕ ਕਿਤਾਬ, ਅਸਵਾਤੀਅਤ ਵੀ ਲਿਖੀ। ਇਹ ਇੱਕ ਬਹੁਤ ਹੀ ਵਿਸ਼ੇਸ਼ ਪੁਸਤਕ ਹੈ। ਉਸ ਨੇ ਛੋਟੀ ਜਿਹੀ ਪ੍ਰੈਸ ਵਿੱਚ ਛਪਵਾਇਆ, ਜਿਸ ਨੂੰ ਉਹ ਆਪ ਚਲਾਉਂਦਾ ਸੀ।

ਉਸ ਨੇ ਕਦੇ ਵੀ ਅੱਧ-ਪਚੱਧੇ ਕੰਮ ਨਹੀਂ ਕੀਤੇ। ਗੀਤਾਂ ਲਈ ਉਸਦਾ ਪਿਆਰ ਜੋ ਉਸਨੂੰ ਆਵਾਜ਼ਾਂ/ਧੁਨੀ ਵਿਗਿਆਨ ਅਤੇ ਉਪਭਾਸ਼ਾਵਾਂ ਦੇ ਵਿਸ਼ਿਆਂ ਵਿੱਚ ਲਿਆਇਆ, ਸਾਹਿਤ ਵਿੱਚ ਉਸਦੀ ਦਾਰਸ਼ਨਿਕ ਖੋਜ ਦਾ ਅਧਾਰ ਬਣਦਾ ਹੈ। ਇਸ ਪਿਆਰ ਨੇ ਉਸਨੂੰ ਸੰਗੀਤ ਦਾ ਵਿਦਵਾਨ ਬਣਾ ਦਿੱਤਾ ਅਤੇ ਉਸਨੇ 'ਰਾਗ' (ਇੱਕ ਕਿਸਮ ਦਾ ਸੰਗੀਤ) ਗਾਉਣਾ ਅਤੇ ਸਿਤਾਰ ਵਜਾਉਣਾ ਸਿੱਖਿਆ।

ਉਸ ਨੂੰ ਆਪਣੇ ਪਰਿਵਾਰਕ ਇਤਿਹਾਸ 'ਤੇ ਕੰਮ ਕਰਨ ਦਾ ਬਹੁਤ ਜਨੂੰਨ ਸੀ। ਉਸਨੇ ਪਿਛਲੇ ਤਿੰਨ ਸੌ ਸਾਲਾਂ ਦੇ ਪਰਿਵਾਰ ਦੀ ਵੰਸ਼ਾਵਲੀ ਦੇ ਨਾਲ ਆਪਣੇ ਪੂਰਵਜਾਂ ਦੇ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਰਵਾਸ ਦਾ ਵੇਰਵਾ ਦੇਣ ਲਈ ਸਖ਼ਤ ਮਿਹਨਤ ਕੀਤੀ।

ਕਿਤਾਬਾਂ[ਸੋਧੋ]

  • ਕੁਲਿਆਤੀ ਅਸਵਾਤੀਆਤ (1972)[3]
  • ਜ਼ਬਾਨੇ ਔਰ ਰਸਮੁਲ ਖਤ (1972)[3]
  • ਪੰਜਾਬੀ ਜ਼ਬਾਨ ਔਰ ਇਸ ਕੀ ਬੋਲੀਆਂ[3]
  • ਕਸ਼ਮੀਰੀ ਜ਼ਬਾਨ ਕਾ ਕ਼ਾਇਦਾ
  • ਗੁਰਮੁਖੀ ਲਿਪੀ
  • ਪੰਜਾਬੀ ਉਚਾਰਨ ਡਿਕਸ਼ਨਰੀ
  • ਤਜ਼ਕਰਾਤੁਲ ਅਨਸਾਰ (ਉਰਦੂ ਅਨੁਵਾਦ)[3]


ਹਵਾਲੇ[ਸੋਧੋ]

  1. 1.0 1.1 1.2 1.3 "The Pathan who wrote the largest Punjabi dictionary". The Express Tribune (newspaper). 24 January 2015. Retrieved 10 May 2018.
  2. 2.0 2.1 Punjabi-Urdu dictionary launched Dawn (newspaper), Published 11 August 2009, Retrieved 10 May 2018
  3. 3.0 3.1 3.2 3.3 3.4 3.5 Punjabi to Urdu Dictionary (Profile of Sardar Mohammad Khan in Punjabi language) on punjabiandpunjab.com website

ਬਾਹਰੀ ਲਿੰਕ[ਸੋਧੋ]