ਸਰਹਿੰਦ ਨਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
canel

ਸਰਹਿੰਦ ਨਹਿਰ l ਇੱਕ ਵੱਡੀ ਸਿੰਚਾਈ ਨਹਿਰ ਹੈ ਸਤਲੁਜ ਦਰਿਆ ਦੇ ਪਾਣੀ ਨੂੰ ਭਾਰਤ ਦੇ ਪੰਜਾਬ ਰਾਜ ਵਿੱਚ ਲਿਜਾਂਦੀ ਹੈ। ਇਹ ਸਿੰਧ ਨਦੀ ਸਿਸਟਮ ਵਿੱਚ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਸਿੰਚਾਈ ਪ੍ਰਬੰਧ ਹੈ। ਇਸ ਦੀ ਖੁਦਾਈ ਲਈ ਮੁਢਲਾ ਸਰਵੇਖਣ 1867 ਈ. ਵਿਚ ਅੰਗਰੇਜ਼ੀ ਹਕੂਮਤ ਨੇ ਕਰਵਾਇਆ ਸੀ[1] ਅਤੇ 1882 ਈਸਵੀ ਵਿਚ ਇਸਦਾ ਉਦਘਾਟਨ ਕੀਤਾ ਗਿਆ ਸੀ।

[2]ਇਹ ਨਹਿਰ ਰੂਪਨਗਰ ਜਿਲ੍ਹੇ ਦੇ ਰੋਪੜ ਹੈਡ ਵਰਕਸ ਤੋਂ ਨਿਕਲਦੀ ਹੈ।[2] ਪਹਿਲਾਂ ਫੀਰੋਜ਼ਸ਼ਾਹ ਤੁਗ਼ਲਕ ਨੇ ਵੀ ਇਕ ਨਹਿਰ ਦਰਿਆ ਸਤਲੁਜ ਵਿਚੋਂ ਕੱਢਕੇ ਸਰਹਿੰਦ ਸ਼ਹਿਰ ਲਿਆਂਦੀ ਸੀ ਜੋ ਅੱਗੇ ਹਿਸਾਰ ਜਾਂਦੀ ਸੀ। ਇਸ ਨਹਿਰ ਦਾ ਨਾਂ ਵੀ ਉਸਨੇ ‘ਸਰਹਿੰਦ ਨਹਿਰ’ ਹੀ ਰੱਖਿਆ ਸੀ। ਅੰਗਰੇਜ਼ਾਂ ਦੇ ਸਮੇਂ ਤੀਕ ਮੁਲਕੀ ਝਗੜਿਆਂ ਕਾਰਨ ਇਹ ਨਹਿਰ ਗੈਰ ਆਬਾਦ ਹੋ ਗਈ ਸੀ ਪਰ ਅੰਗਰੇਜ਼ਾਂ ਨੇ ਨਾਭਾ, ਪਟਿਆਲਾ, ਜੀਂਦ, ਫਰੀਦਕੋਟ ਅਤੇ ਕਲਸੀਆਂ ਦੀਆਂ ਰਿਆਸਤਾਂ ਨਾਲ ਸਮਝੌਤਾ ਕਰਕੇ ਇਸ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ।[3]

ਨਹਿਰ ਦਾ ਭੂਗੋਲ[ਸੋਧੋ]

ਸਰਹਿੰਦ ਨਹਿਰ ਰੋਪੜ ਤੋਂ ਸ਼ੁਰੂ ਹੁੰਦੀ ਹੈ ਅਤੇ ਦੱਖਣ-ਪੱਛਮ ਵੱਲ ਲੁਧਿਆਣਾ ਜ਼ਿਲ੍ਹਾ ਦੇ ਸ਼ਹਿਰ ਦੋਰਾਹਾ ਨੂੰ ਜਾਂਦੀ ਹੈ। ਦੋਰਾਹਾ ਤੋਂ ਥੋੜ੍ਹਾ ਅੱਗੇ ਗੁਰਥੜੀ ਦੇ ਪੁਲਾਂ ਤੋਂ ਨਹਿਰ ਤਿੰਨ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ: ਅਬੋਹਰ ਬ੍ਰਾਂਚ, ਬਠਿੰਡਾ ਬ੍ਰਾਂਚ ਅਤੇ ਪਟਿਆਲਾ ਬ੍ਰਾਂਚ। ਇਹਨਾਂ ਵਿੱਚੋਂ ਹਰ ਇੱਕ ਅੱਗੇ ਪੰਜਾਬ ਦੇ ਮਾਲਵਾ ਖੇਤਰ ਦੇ ਇੱਕ ਵੱਡੇ ਹਿੱਸੇ ਨੂੰ ਸਿੰਜਣ ਲਈ ਅੱਡ ਅੱਡ ਬਰਾਂਚਾਂ ਵਿੱਚ ਵੰਡੀ ਜਾਂਦੀ ਹੈ। ਕਿਸੇ ਸਮੇਂ ਇਹ ਇਲਾਕਾ ਮੁੱਖ ਤੌਰ 'ਤੇ ਸੁੱਕਾ ਖੇਤਰ ਸੀ, ਪਰ ਹੁਣ ਨਹਿਰੀ ਨੈਟਵਰਕ ਦੁਆਰਾ ਵੰਡੇ ਗਏ ਪਾਣੀ ਦੇ ਕਾਰਨ ਬਹੁਤ ਉਪਜਾਊ ਹੈ।[4]

ਸਰਹਿੰਦ ਨਹਿਰ

ਹਵਾਲੇ[ਸੋਧੋ]

  1. "ਸਰਹਿੰਦ ਨਹਿਰ - ਪੰਜਾਬੀ ਪੀਡੀਆ". punjabipedia.org. Retrieved 2024-03-02.
  2. 2.0 2.1 R. Rangachari (2006), Bhakra-Nangal Project: socio-economic and environmental impacts, Oxford University Press, 2006, ISBN 978-0-19-567534-4, ... Sirhind Canal The Ropar headworks feeding the Sirhind canal system are among the oldest developments in the Indus basin, particularly based on the flows of the Sutlej. The project was undertaken in 1873 ... irrigation commenced in 1882 ...
  3. "ਸਰਹਿੰਦ ਨਹਿਰ - ਪੰਜਾਬੀ ਪੀਡੀਆ". punjabipedia.org. Retrieved 2024-03-02.
  4. The Britannica Quizmaster, Popular Prakashan, ISBN 978-81-7154-881-1, ... From Ropar the canal runs west- southwest to Doraha where it splits into three branches: Abohar, Bathinda, and Patiala ... irrigating a large part of western Malwa ...