ਬੇਟੂ ਸਿੰਘ
ਬੇਟੂ ਸਿੰਘ (25 ਨਵੰਬਰ, 1964- 3 ਅਕਤੂਬਰ, 2014) ਸਮਲਿੰਗੀ ਔਰਤਾਂ (ਲੈਸਬੀਅਨ) ਦੇ ਹੱਕਾਂ ਲਈ ਸੰਘਰਸ਼ ਕਰਣ ਵਾਲਾ ਇੱਕ ਸਰਗਰਮ ਕਾਰਜ ਕਰਤਾ ਸੀ। ਬੇਟੂ ਸਿੰਘ ਨੇ ਸੰਗਿਨੀ ਨਾਂ ਦੀ ਇੱਕ ਸੰਸਥਾ ਦੀ ਸਥਾਪਨਾ ਬਣਾਈ ਜਿਸਦਾ ਖ਼ਾਸ ਕਾਰਜ ਔਰਤਾਂ ਦੇ ਹੱਕਾਂ, ਕਾਮੁਕ ਅਤੇ ਰੀਪ੍ਰੋਡੀਟਿਵ ਹੈਲਥ ਉੱਪਰ ਨਿਰਭਰ ਹੈ।[1] ਇਸ ਸੰਸਥਾ ਨੂੰ 1997 ਵਿੱਚ ਤਿਆਰ ਕੀਤਾ ਗਿਆ ਜੋ ਅੱਜ ਵੀ ਭਾਰਤ ਵਿੱਚ ਹੋਣ ਵਾਲੇ "ਕੁਇਰ ਪ੍ਰੋਗਰਾਮਾਂ" ਵਿੱਚ ਸਰਗਰਮ ਰਹਿੰਦੀ ਹੈ।
ਜੀਵਨ
[ਸੋਧੋ]ਬੇਟੂ ਸਿੰਘ ਦਾ ਜਨਮ 25 ਨਵੰਬਰ, 1964 ਵਿੱਚ ਇੱਕ ਫੌਜੀ ਪਰਿਵਾਰ ਵਿੱਚ ਹੋਇਆ।[2] ਬੇਟੂ ਸਿੰਘ ਨੇ ਮੇਰਠ ਦੇ "ਸੋਫੀਆ ਗਰਲਜ਼ ਸਕੂਲ" ਵਿੱਚ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਉਸਨੇ "ਮੇਰਠ ਯੂਨੀਵਰਸਿਟੀ" ਵਿੱਚ ਦਾਖ਼ਿਲਾ ਲਿਆ। ਇਸ ਤੋਂ ਬਾਅਦ ਬੇਟੂ ਨੇ ਦੱਖਣੀ ਦਿੱਲੀ ਤੋਂ "ਪੋਲੀਟੈਕਨਿਕ" ਦੀ ਪੜ੍ਹਾਈ ਕੀਤੀ। ਬੇਟੂ ਸਿੰਘ ਦੀ ਮੌਤ 3 ਅਕਤੂਬਰ, 2014 ਵਿੱਚ ਹੋਈ।[3]
ਕਾਰਜ
[ਸੋਧੋ]ਬੇਟੂ ਸਿੰਘ ਨੇ 1997 ਵਿੱਚ ਸੰਗਿਨੀ ਨਾਂ ਦੀ ਸੰਸਥਾ ਬਣਾਈ ਜੋ ਅੱਜ ਵੀ ਕਾਰਜਸ਼ੀਲ ਸੰਸਥਾ ਹੈ। ਬੇਟੂ ਨੇ ਸੰਸਥਾ ਬਣਾ ਕੇ ਔਰਤਾਂ ਲਈ ਮਹੱਤਵਪੂਰਨ ਕਾਰਜ ਕੀਤਾ। ਇਸ ਸੰਸਥਾ ਦਾ ਮੁੱਖ ਕਾਰਜ ਮਰਦਾਂ ਦੁਆਰਾ ਔਰਤਾਂ ਨਾਲ ਹਿੰਸਾ ਪ੍ਰਤੀ, ਲੈਸਬੀਅਨ, ਔਰਤਾਂ ਦੇ ਹੱਕਾਂ ਅਤੇ ਰੀਪ੍ਰੋਡੀਟਿਵ ਹੈਲਥ ਵੱਲ ਔਰਤਾਂ ਦਾ ਧਿਆਨ ਦਿਵਾਉਣ ਅਤੇ ਉਹਨਾਂ ਦੀ ਮਦਦ ਕਰਨਾ ਹੈ। ਇਸ ਸੰਸਥਾ ਵਲੋਂ ਲੋੜਮੰਦ 24 ਘੰਟੇ ਆਪਾਤਕਾਲੀਨ ਸੇਵਾਵਾਂ ਮੁੱਹਇਆ ਕੀਤੀ ਜਾਂਦੀ ਹੈ।[4]
ਸਨਮਾਨ
[ਸੋਧੋ]ਬੇਟੂ ਸਿੰਘ ਦਾ "ਸੰਗਿਨੀ ਸੰਸਥਾ" ਬਣਾਉਣਾ ਇੱਕ ਬਹੁਤ ਵੱਡਾ ਕਾਰਜ ਮੰਨਿਆ ਜਾਂਦਾ ਹੈ। ਇਸ ਸੰਸਥਾ ਦੁਆਰਾ ਦਿੱਲੀ ਵਿੱਖੇ 6ਵੇਂ ਸਲਾਨਾ ਕੁਇਰ ਪ੍ਰੋਗਰਾਮ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਬੇਟੂ ਦੀ ਮੌਤ ਤੋਂ ਬਾਅਦ ਇਸਨੂੰ "6ਵੇਂ ਇੰਟਰਨੈਸ਼ਨਲ ਕੁਇਰ ਫ਼ਿਲਮ ਫੈਸਟੀਵਲ ਕਸ਼ਿਸ਼," ਵਿੱਚ "ਕਸ਼ਿਸ਼ ਰੇਨਬਾਅ ਵੈਰੀਅਰ ਅਵਾਰਡ" ਨਾਲ ਸਨਮਾਨਿਤ ਕੀਤਾ ਗਿਆ।[5]
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2017-03-15. Retrieved 2016-11-19.
{{cite web}}
: Unknown parameter|dead-url=
ignored (|url-status=
suggested) (help) - ↑ http://gaysifamily.com/2013/10/04/obituary-betu-singh-lesbian-rights-activist-1964-2013/
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-11-19. Retrieved 2016-11-19.
{{cite web}}
: Unknown parameter|dead-url=
ignored (|url-status=
suggested) (help) - ↑ https://www.eventshigh.com/delhi/sangini+(india)+trust[permanent dead link]
- ↑ "ਪੁਰਾਲੇਖ ਕੀਤੀ ਕਾਪੀ". Archived from the original on 2017-04-06. Retrieved 2016-11-19.
{{cite web}}
: Unknown parameter|dead-url=
ignored (|url-status=
suggested) (help)