ਕੋਟਕਪੂਰਾ
ਕੋਟਕਪੂਰਾ
ਕੋਟਕਪੂਰਾ | |
---|---|
ਸ਼ਹਿਰ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਰੀਦਕੋਟ |
ਆਬਾਦੀ (2001) | |
• ਕੁੱਲ | 80,741 |
ਭਾਸ਼ਾਵਾਂ | |
• ਅਧਿਕਾਰਿਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿਨ | 151 204 |
ਟੈਲੀਫੋਨ ਕੋਡ | 01635 |
ਵੈੱਬਸਾਈਟ | citykotkapura |
ਕੋਟਕਪੂਰਾ ਬਠਿੰਡਾ ਤੋਂ ਲਗਪਗ 50 ਕਿਮੀ, ਮੋਗਾ ਤੋਂ 40 ਕਿਮੀ ਅਤੇ ਮੁਕਤਸਰ ਤੋਂ 30 ਕਿਮੀ ਦੂਰੀ ਤੇ ਵੱਸਿਆ ਪੰਜਾਬ, ਭਾਰਤ ਦਾ ਇੱਕ ਇਤਹਾਸਕ ਸ਼ਹਿਰ ਹੈ। ਇਹ ਰੇਲਵੇ ਜੰਕਸ਼ਨ ਹੈ।ਇਹ ਬਠਿੰਡਾ ਤੋਂ ਲਗਪਗ 56 ਕਿਲੋਮੀਟਰ, ਮੋਗਾ ਤੋਂ 48 ਕਿਲੋਮੀਟਰ ਹੈ, ਮੁਕਤਸਰ ਤੋਂ 30 ਕਿਲੋਮੀਟਰ ਦੂਰੀ ਤੇ ਹੈ। ਇਹ ਫਰੀਦਕੋਟ ਜ਼ਿਲ੍ਹੇ ਦੇ ਵੱਡਾ ਸ਼ਹਿਰ ਹੈ ਅਤੇ ਇੱਕ ਕਪਾਹ ਦੀ ਵੱਡੀ ਮਾਰਕੀਟ ਹੁੰਦੀ ਸੀ। ਕੋਟਕਪੂਰਾ ਰੇਲਵੇ ਫਾਟਕ[1] ਕਰਕੇ ਬਹੁਤ ਮਸ਼ਹੂਰ ਹੈ, 1902 ਵਿੱਚ ਬਣਿਆ ਇਹ ਰੇਲਵੇ ਸਟੇਸ਼ਨ ਕੋਟਕਪੂਰਾ-ਫਾਜ਼ਿਲਕਾ ਰੇਲ ਸੈਕਸ਼ਨ ‘ਤੇ ਸਥਿਤ ਹੈ। ਇਸ ਬਾਰੇ ਇੱਕ ਗੀਤ ਵੀ ਹੈ .. ਬੰਦ ਪਿਆ ਦਰਵਾਜਾ ਜਿਉ ਫਾਟਕ ਕੋਟਕਪੂਰੇ ਦਾ ਫਰੀਦਕੋਟ ਤੋਂ ਦਖਣ ਵੱਲੇ ਮੇਰਾ ਸ਼ਹਿਰ ਪਿਆਰਾ ਕੋਟਕਪੂਰਾ ਨਾਮ ਹੈ ਇਸ ਦਾ ਜੱਗ ਜਾਣਦਾ ਸਾਰਾ ਕੋਟਕਪੂਰਾ ਦਾ ਰਾਜਾ ਕਪੂਰ ਸਿੰਘ ਸੀ, ਉਸ ਰਾਜੇ ਦੇ ਵੇਲੇ ਹੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰਾ ਵਿਖੇ ਆਏ ਸਨ ਫਿਰ ਗੁਰੂ ਸਾਹਿਬ ਜੀ ਪਿੰਡ ਢਿਲਵਾਂ ਵਿਖੇ ਆਏ। ਮੌੜ, ਖਾਰਾ, ਢਿੱਲਵਾਂ, ਸੰਧਵਾਂ, ਪੰਜਗਰਾਈ ਅਤੇ ਹਰੀ ਨੌਂ ਕੋਟਕਪੂਰਾ ਦੀ ਬੁੱਕਲ ਵਿੱਚ ਵਸੇ ਹੋਏ ਕੋਟਕਪੂਰੇ ਦੀ ਤਰੱਕੀ ਵਿੱਚ ਸਭ ਤੌਂ ਵੱਧ ਯੋਗਦਾਨ ਪਾਉਣ ਵਾਲੇ ਪਿੰਡ ਹਨ। ਇਹਨਾਂ ਪਿੰਡਾਂ ਅਤੇ ਕੋਟਕਪੂਰਾ ਸ਼ਹਿਰ ਦੇ ਲੋਕ ਬਹੁਤ ਮਿਹਨਤਕਸ਼ ਅਤੇ ਅਗਾਂਹਵਧੂ ਹਨ। ਰਾਸ਼ਟਰਪਤੀ ਸਵ: ਗਿਆਨੀ ਜੈਲ ਸਿੰਘ ਜੀ, ਵਿਧਾਨ ਸਭਾ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਸ: ਮਨਤਾਰ ਸਿੰਘ ਬਰਾੜ ਅਤੇ ਸ: ਰਾਜਵਿੰਦਰ ਸਿੰਘ ਮਾਨ (ਰਾਜੂ ਮੌੜ ਕੈਨੇਡਾ ਵਾਲਾ) ਕੋਟਕਪੂਰੇ ਦੀਆਂ ਜੜਾਂ ਨਾਲ ਜੁੜੀਆਂ ਹੋਈਆਂ ਸ਼ਖ਼ਸੀਅਤਾਂ ਹਨ।
ਇਤਿਹਾਸ
[ਸੋਧੋ]ਇਹ ਬਹੁਤ ਸੋਹਣਾ ਸ਼ਹਿਰ ਹੈ। ਇਹ ਸ਼ਹਿਰ ਫਰੀਦਕੋਟ ਰਿਆਸਤ ਦਾ ਪ੍ਰਮੁੱਖ ਸ਼ਹਿਰ ਸੀ . ਅੰਗਰੇਜ਼ੀ ਤਵਾਰੀਖ਼ ਵਿੱਚ ਇਹ ਸ਼ਹਿਰ ਰੇਲ ਲਾਇਨ ਨਾਲ ਜੁੜ ਗਿਆ ....