ਕੀੜੀ ਅਤੇ ਘੁੱਗੀ
ਕੀੜੀ ਅਤੇ ਘੁੱਗੀ, ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 235 ਨੰਬਰ ਤੇ ਹੈ।[1]
ਕਥਾ
[ਸੋਧੋ]ਇਸ ਜਨੌਰ ਕਹਾਣੀ ਵਿੱਚ ਜਦੋਂ ਇਹ ਪਹਿਲੀ ਵਾਰ ਯੂਨਾਨੀ ਸ੍ਰੋਤਾਂ ਵਿੱਚ ਦਰਜ ਹੋਈ ਉਸ ਤੋਂ ਬਾਅਦ ਬਹੁਤ ਘੱਟ ਬਦਲਾਓ ਆਇਆ ਹੈ। ਇੱਕ ਕੀੜੀ ਇੱਕ ਨਹਿਰ ਵਿੱਚ ਡਿੱਗ ਜਾਂਦੀ ਹੈ ਅਤੇ ਘੁੱਗੀ ਉਸ ਕੋਲ ਘਾਹ ਦੀ ਇੱਕ ਪੱਤੀ ਰੱਖ ਕੇ ਉਸਦਾ ਬਚਾਅ ਕਰਦੀ ਹੈ। ਘਾਹ ਦੀ ਪੱਤੀ ਤੇ ਚੜ੍ਹਕੇ ਇਹ ਬਾਹਰ ਨਿਕਲ ਆਉਂਦੀ ਹੈ। ਫੇਰ, ਇਹ ਵੇਖ ਕੇ ਕਿ ਇੱਕ ਚਿੜੀਮਾਰ ਘੁੱਗੀ ਨੂੰ ਫੜਨ ਲੱਗਿਆ ਸੀ, ਕੀੜੀ ਉਸ ਦੇ ਪੈਰ ਤੇ ਦੰਦੀ ਵੱਢ ਦਿੱਤੀ ਅਤੇ ਉਸ ਦੇ ਅਚਾਨਕ ਹਿੱਲਣ ਨਾਲ ਪੰਛੀ ਉਡ ਗਿਆ। ਪੁਨਰ ਜਾਗਰਤੀ ਦੇ ਦੌਰ ਵਿੱਚ ਨਵ-ਲਾਤੀਨੀ ਕਵੀਆਂ ਹੇਰਨੋਮੌਸ ਓਸਿਅਸ[2] ਅਤੇ [[Pantaleon Candidus|ਅਤੇ ਪੈਂਟਾਲੀਓਨ ਕੈਂਡੀਡਸ[3] ਨੇ ਇਸਨੂੰ ਆਪਣੇ ਜਨੌਰ ਕਹਾਣੀਆਂ ਦੇ ਸੰਗ੍ਰਿਹ ਵਿੱਚ ਸ਼ਾਮਲ ਕੀਤਾ। ਇੰਗਲੈਂਡ ਵਿੱਚ ਇਹ ਵਿਲੀਅਮ ਕੈਕਸਟਨ ਦੀਆਂ ਈਸੋਪ ਦੀਆਂ ਕਹਾਣੀਆਂ ਵਿੱਚ ਸ਼ਾਮਲ ਸੀ ਅਤੇ ਬਾਅਦ ਵਿੱਚ ਇਸਨੂੰ ਫਰਾਂਸਿਸ ਬਾਰਲੋ[4] ਅਤੇ ਸੈਮੂਅਲ ਕੁਰਕਸਾਲ[5] ਨੇ ਸ਼ਾਮਲ ਕੀਤਾ। ਫਿਰ ਇਹ ਥਾਮਸ ਬਿਉਕ ਦੀਆਂ ਚੋਣਵੀਆਂ ਜਨੌਰ ਕਹਾਣੀਆਂ ਵਿੱਚ ਮਿਲਦੀ ਹੈ, ਪਰ ਇੱਥੇ ਇੱਕ ਕੀੜੀ ਦੀ ਬਜਾਏ ਇੱਕ ਮਧੂਮੱਖੀ ਸੀ।[6]