ਕੀੜੀ ਅਤੇ ਘੁੱਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲਾ ਫੋਂਤੇਨ ਦੀ ਜਨੌਰ ਕਹਾਣੀਆਂ ਵਿੱਚ ਸਮਰੂਪ ਥੀਮਾਂ ਵਾਲੀਆਂ ਦੋ ਕਹਾਣੀਆਂ ਦੀ ਜੇ ਜੇ ਗਰੈਂਡਵਿਲੇ ਦੀ ਪਲੇਟ, 1838

ਕੀੜੀ ਅਤੇ ਘੁੱਗੀ, ਈਸਪ ਦੀ ਇੱਕ ਕਹਾਣੀ ਹੈ। ਪੈਰੀ ਇੰਡੈਕਸ ਵਿੱਚ ਇਹ 235 ਨੰਬਰ ਤੇ ਹੈ।[1]

ਕਥਾ[ਸੋਧੋ]

ਇਸ ਜਨੌਰ ਕਹਾਣੀ ਵਿਚ ਜਦੋਂ ਇਹ ਪਹਿਲੀ ਵਾਰ ਯੂਨਾਨੀ ਸ੍ਰੋਤਾਂ ਵਿਚ ਦਰਜ ਹੋਈ ਉਸਤੋਂ ਬਾਅਦ ਬਹੁਤ ਘੱਟ ਬਦਲਾਓ ਆਇਆ ਹੈ। ਇੱਕ ਕੀੜੀ ਇੱਕ ਨਹਿਰ ਵਿੱਚ ਡਿੱਗ ਜਾਂਦੀ ਹੈ ਅਤੇ ਘੁੱਗੀ ਉਸ ਕੋਲ ਘਾਹ ਦੀ ਇੱਕ ਪੱਤੀ ਰੱਖ ਕੇ ਉਸਦਾ ਬਚਾਅ ਕਰਦੀ ਹੈ। ਘਾਹ ਦੀ ਪੱਤੀ ਤੇ ਚੜ੍ਹਕੇ ਇਹ ਬਾਹਰ ਨਿਕਲ ਆਉਂਦੀ ਹੈ। ਫੇਰ, ਇਹ ਵੇਖ ਕੇ ਕਿ ਇੱਕ ਚਿੜੀਮਾਰ ਘੁੱਗੀ ਨੂੰ ਫੜਨ ਲੱਗਿਆ ਸੀ, ਕੀੜੀ ਉਸ ਦੇ ਪੈਰ ਤੇ ਦੰਦੀ ਵੱਢ ਦਿੱਤੀ ਅਤੇ ਉਸ ਦੇ ਅਚਾਨਕ ਹਿੱਲਣ ਨਾਲ ਪੰਛੀ ਉਡ ਗਿਆ। ਪੁਨਰ ਜਾਗਰਤੀ ਦੇ ਦੌਰ ਵਿੱਚ ਨਵ-ਲਾਤੀਨੀ ਕਵੀਆਂ ਹੇਰਨੋਮੌਸ ਓਸਿਅਸ[2] ਅਤੇ [[Pantaleon Candidus|ਅਤੇ ਪੈਂਟਾਲੀਓਨ ਕੈਂਡੀਡਸ[3] ਨੇ ਇਸਨੂੰ ਆਪਣੇ ਜਨੌਰ ਕਹਾਣੀਆਂ ਦੇ ਸੰਗ੍ਰਿਹ ਵਿੱਚ ਸ਼ਾਮਲ ਕੀਤਾ। ਇੰਗਲੈਂਡ ਵਿਚ ਇਹ ਵਿਲੀਅਮ ਕੈਕਸਟਨ ਦੀਆਂ ਈਸੋਪ ਦੀਆਂ ਕਹਾਣੀਆਂ ਵਿਚ ਸ਼ਾਮਲ ਸੀ ਅਤੇ ਬਾਅਦ ਵਿਚ ਇਸਨੂੰ ਫਰਾਂਸਿਸ ਬਾਰਲੋ[4] ਅਤੇ ਸੈਮੂਅਲ ਕੁਰਕਸਾਲ[5] ਨੇ ਸ਼ਾਮਲ ਕੀਤਾ। ਫਿਰ ਇਹ ਥਾਮਸ ਬਿਉਕ ਦੀਆਂ ਚੋਣਵੀਆਂ ਜਨੌਰ ਕਹਾਣੀਆਂ ਵਿੱਚ ਮਿਲਦੀ ਹੈ, ਪਰ ਇੱਥੇ ਇੱਕ ਕੀੜੀ ਦੀ ਬਜਾਏ ਇੱਕ ਮਧੂਮੱਖੀ ਸੀ।[6]

ਹਵਾਲੇ[ਸੋਧੋ]