ਰਿਆਨ ਲੋਕਤੇ
ਨਿੱਜੀ ਜਾਣਕਾਰੀ | ||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਰਿਆਨ ਸਟੇਵਨ ਲੋਕਤੇ | |||||||||||||||||||||||||||||||||||||||
ਛੋਟਾ ਨਾਮ | ਜੇਅਹ | |||||||||||||||||||||||||||||||||||||||
ਰਾਸ਼ਟਰੀ ਟੀਮ | ਫਰਮਾ:ਸੰਯੁਕਤ ਰਾਜ ਅਮਰੀਕਾ | |||||||||||||||||||||||||||||||||||||||
ਜਨਮ | ਰੌਕਸਟਰ, ਨਿਊਯਾਰਕ | ਅਗਸਤ 3, 1984|||||||||||||||||||||||||||||||||||||||
ਕੱਦ | 6 ft 2 in (1.88 m) | |||||||||||||||||||||||||||||||||||||||
ਭਾਰ | 186 lb (84 kg) | |||||||||||||||||||||||||||||||||||||||
ਖੇਡ | ||||||||||||||||||||||||||||||||||||||||
ਖੇਡ | ਤੈਰਾਕੀ | |||||||||||||||||||||||||||||||||||||||
ਸਟ੍ਰਰੋਕਸ | ਬੈਕਸਟਰੋਕ, ਫ੍ਰੀਸਟਾਇਲ | |||||||||||||||||||||||||||||||||||||||
ਕਾਲਜ ਟੀਮ | ਯੂਨੀਵਰਸਿਟੀ ਆਫ ਫਲੋਰੀਡਾ | |||||||||||||||||||||||||||||||||||||||
ਮੈਡਲ ਰਿਕਾਰਡ
|
ਰਿਆਨ ਸਟੇਵਨ ਲੋਕਤੇ (ਜਨਮ 3 ਅਗਸਤ, 1984) ਅਮਰੀਕਨ ਤੈਰਾਕ ਹੈ ਜਿਸ ਨੇ ਓਲੰਪਿਕ ਖੇਡਾਂ ਵਿੱਚ 12 ਤਗਮੇ (ਛੇ ਸੋਨੇ, ਤਿੰਨ ਚਾਂਦੀ ਅਤੇ ਤਿੰਨ ਕਾਂਸੀ) ਜਿੱਤੇ। ਮਾਈਕਲ ਫੈਲਪਸ ਤੋਂ ਬਾਅਦ ਉਸ ਦਾ ਦੂਸਰਾ ਰੈਂਕ ਹੈ। ਉਸ ਦਾ ਵਿਅਕਤੀਗਤ ਮਰਦਾਂ ਦੀ ਤੈਰਾਕੀ ਮੁਕਾਬਲੇ ਵਿੱਚ ਸੱਤਵਾਂ ਰੈਂਕ ਹੈ। ਉਸ ਨੇ ਅਮਰੀਕਾ ਦੀ ਤੈਰਾਕੀ ਟੀਮ ਦਾ ਹਿੱਸਾ ਹੁੰਦੇ ਹੋਏ 4×200 ਮੀਟਰ ਅਤੇ ਅਤੇ 4x100 ਮੀਟਰ ਵਿੱਚ ਵਰਲਡ ਰਿਕਾਰਡ ਬਣਾਇਆ ਜਦੋਂ ਕਿ 200 ਮੀਟਰ ਅਤੇ 400 ਮੀਟਰ ਵਿੱਚ ਉਸ ਦਾ ਵਿਅਕਤੀਗਤ ਵਰਲਡ ਰਿਕਾਡਰ ਹੈ। ਲੋਕਤੇ ਦੀ ਸਫਲਤਾ ਨੇ ਉਸ ਨੂੰ ਸਾਲ 2013 ਦਾ ਅਮਰੀਕਾ ਦਾ ਸਵਿਮ ਸਵੈਮਜ਼ ਸਵਾਮੀ ਸਨਮਾਨ, ਦੋ ਵਾਰੀ ਸਾਲ ਦਾ ਵਧੀਆ ਵਰਲਡ ਤੈਰਾਕ ਸਨਮਾਨ ਅਤੇ ਤਿੰਨ ਵਾਰੀ ਉਸ ਦਾ ਨਾਮ ਫੀਨਾ ਤੈਰਾਕ ਲਈ ਨਾਮਜ਼ਾਦਗ ਹੋਇਆ। ਉਸ ਨੇ ਹੁਣ ਤੱਕ 90 ਤਗਮੇ ਵੱਖ ਵੱਖ ਤੈਰਾਕੀ ਮੁਕਬਲਿਆ ਵਿੱਚ ਜਿੱਤੇ ਹਨ। ਇਹਨਾਂ ਤਗਮਿਆ ਵਿੱਚੋਂ 54 ਸੋਨੇ ਦੇ, 22 ਚਾਂਦੀ ਅਤੇ 14 ਕਾਂਸੀ ਦੇ ਤਗਮੇ ਹਨ।
ਮੁਢਲਾ ਜੀਵਨ
[ਸੋਧੋ]ਲੋਕਤੇ ਦਾ ਜਨਮ ਰੌਕਸਟਰ ਵਿੱਖੇ ਪਿਤਾ ਸਟੇਵਨ ਆਰ ਲੋਕਤੇ ਅਤੇ ਮਾਤਾ ਇਕੇ ਦੇ ਘਰ ਹੋਇਆ। ਉਸ ਦੀ ਮਾਤਾ ਕਿਉਬਾ ਦੀ ਰਹਿਣ ਵਾਲੀ ਅਤੇ ਪਿਤਾ ਡੱਚ ਸੀ। ਉਸ ਦੇ ਦੋ ਭੈਣਾਂ ਅਤੇ ਦੋ ਭਰਾ ਹਨ। ਉਸ ਦਾ ਪਰਿਵਾਰ ਬ੍ਰਿਸਟਨ ਵਿੱਖੇ ਰਹਿੰਦਾ ਸੀ ਜਿਥੇ ਉਸ ਨੇ ਆਪਣੀ ਮੁੱਢਲੀ ਸਿੱਖਿਆ ਬਲੂਮਫੀਲਡ ਕੇਂਦਰੀ ਸਕੂਲ ਤੋਂ ਗ੍ਰਹਿਣ ਕੀਤੀ। ਜਦੋਂ ਉਸ ਦੀ ਉਮਰ 12 ਸਾਲ ਦੀ ਸੀ ਤਾਂ ਉਸ ਦੇ ਮਾਤਾ ਪਿਤਾ ਨੂੰ ਫਲੋਰੀਡਾ ਆਉਂਣਾ ਪਿਤਾ ਜਿਥੇ ਉਸ ਦੇ ਪਿਤਾ ਨੇ ਉਸ ਨੂੰ ਤੈਰਾਕੀ ਦੀ ਸਿੱਖਿਆ ਦਿਤੀ। ਲੋਕਤੇ ਪੰਜ ਸਾਲ ਦੀ ਉਮਰ ਵਿੱਚ ਹੀ ਤੈਰਨ ਸਿੱਖ ਗਿਆ। ਉਹ ਆਪਣੇ ਪਿਤਾ ਦੀ ਜਮਾਤ 'ਚ ਸ਼ਰਾਰਤ ਕਰਨ ਕਾਰਨ ਕੱਢਿਆ ਜਾਂਦਾ। ਉਹ ਕਦੇ ਕਿਸੇ ਬੱਚੇ ਦੀ ਲੱਤ ਖਿਚ ਦਿੰਦਾ ਅਤੇ ਬੁਲਬਲਾ ਫੈਲਾਅ ਕੇ ਤੈਰਾਕੀ ਦੇ ਪੂਲ ਵਿੱਚ ਲਕੋ ਦਿੰਦਾ। ਜਦੋਂ ਉਸ ਦੀ ਹਾਈ ਜਮਾਤਾਂ ਦੀ ਪੜ੍ਹਾਈ ਸ਼ੁਰੂ ਹੋਈ ਤਾਂ ਉਸ ਨੇ ਤੈਰਾਕੀ ਵੱਲ ਖਾਸ਼ ਧਿਆਨ ਦੇਣਾਂ ਸ਼ੁਰੂ ਕੀਤਾ। ਪਰ ਫਿਰ ਵੀ ਉਹ ਤਲਾਅ ਦੀ ਥਾਂ ਤੇ ਫੁਆਰੇ ਦੇ ਥੱਲੇ ਜ਼ਿਆਦਾ ਸਮਾਂ ਲਾਉੰਦਾ ਸੀ ਜਿਸ ਨਾਲ ਉਹ 14 ਸਾਲ ਦੀ ਉਮਰ ਦੇ ਜੂਨੀਅਰ ਓਲੰਪਿਕ ਖੇਡਾਂ ਵਿੱਚ ਹਾਰ ਗਿਆ ਤੇ ਉਸ ਦੀ ਜ਼ਿੰਦਗੀ ਦਾ ਨਵਾਂ ਦੌਰ ਸ਼ੁਰੂ ਹੋਇਆ। ਮੈਂ ਹਾਰ ਗਿਆ ਹਾਂ ਪਰ ਹੁਣ ਮੈਂ ਕਦੇ ਵੀ ਨਹੀਂ ਹਾਰੂਗਾ।
ਕਾਲਜ ਦਾ ਸਮਾਂ
[ਸੋਧੋ]ਉਸ ਨੇ 2007 ਵਿੱਚ ਯੂਨੀਵਰਸਿਟੀ ਆਫ ਫਲੋਰੀਡਾ ਤੋਂ ਗਰੇਜੁਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਇਸ ਸਮੇਂ ਉਹ ਕਾਲਜ ਦੀ ਤੈਰਾਕੀ ਦੀ ਟੀਮ ਦਾ ਮੈਂਬਰ ਰਿਹਾ। ਇਸ ਸਮੇਂ ਲੋਕਤੇ ਨੇ ਦੋ ਵਾਰੀ ਐਨਸੀਏਏ, ਸੱਤ ਵਾਰਿ ਐਸ ਈ ਸੀ ਦਾ ਮੁਕਾਬਲਾ ਅਤੇ 24 ਵਾਰੀ ਆਲ ਅਮਰੀਕਨ ਮੁਕਾਬਲਾ ਜਿੱਤਿਆ। ਆਪਣੇ ਸੀਨੀਅਰ ਮੁਕਾਬਲਿਆ ਵਿੱਚ ਉਸ ਨੇ ਸਾਰੇ ਤਿੰਨੇ ਮੁਕਾਬਲਿਆ ਵਿੱਚ ਸੋਨ ਤਗਮੇ ਜਿੱਤੇ। ਉਸ ਨੇ 200 ਮੀਟਰ ਵਿਆਕਤੀਗਤ ਮੇਡਲੇ ਅਤੇ 200-ਮੀਟਰ ਬੈਕਸਟਰੋਕ ਮੁਕਾਲਬਿਆ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਓਪਨ ਅਤੇ ਅਮਰੀਕਨ ਰਿਕਾਰਡ ਬਣਾਏ।
ਵਧੀਆ ਸਮਾਂ
[ਸੋਧੋ]
|
|
ਹਵਾਲੇ
[ਸੋਧੋ]- ↑ "Men's 100m Freestyle Heats". Omega Timing. July 10, 2009. Retrieved October 8, 2016.