ਸਮੱਗਰੀ 'ਤੇ ਜਾਓ

ਕਿਰਨ ਜੱਸਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਰਨ ਜੱਸਲ
ਜਨਮ
ਕਿਰਨਮੀਤ ਕੌਰ ਬਲਜੀਤ ਸਿੰਘ ਜੱਸਲ[1]

(1996-03-13) 13 ਮਾਰਚ 1996 (ਉਮਰ 28)
ਸੁਬਾਂਗ ਜਯਾ, ਸੇਲੰਗੋਰ, ਮਲੇਸ਼ੀਆ
ਅਲਮਾ ਮਾਤਰInternational Medical University
ਕੱਦ5 ft 8.5 in (1.74 m)
ਸੁੰਦਰਤਾ ਮੁਕਾਬਲਾ ਸਿਰਲੇਖਧਾਰਕ
ਸਿਰਲੇਖਮਿਸ ਯੂਨੀਵਰਸ ਮਲੇਸ਼ੀਆ 2016
ਸਾਲ ਸਰਗਰਮ2016-present
ਵਾਲਾਂ ਦਾ ਰੰਗਭੂਰਾ
ਅੱਖਾਂ ਦਾ ਰੰਗਭੂਰਾ
ਪ੍ਰਮੁੱਖ
ਪ੍ਰਤੀਯੋਗਤਾ
ਮਿਸ ਯੂਨੀਵਰਸ ਮਲੇਸ਼ੀਆ 2016
(ਜੇਤੂ)
ਮਿਸ ਯੂਨੀਵਰਸ 2016
(Unplaced)

ਕਿਰਨ ਜੱਸਲ (ਜਨਮ 13 ਮਾਰਚ 1996) ਹੈ, ਇੱਕ ਮਲੇਸ਼ੀਆ ਮਾਡਲ ਅਤੇ ਸੁੰਦਰਤਾ ਮੁਕਾਬਲੇ ਦੀ ਜੇਤੂ ਹੈ, ਜਿਸ ਨੂੰ ਮਿਸ ਯੂਨੀਵਰਸ ਮਲੇਸ਼ੀਆ 2016 ਦਾ ਤਾਜ ਪਹਿਨਾਇਆ ਗਿਆ ਸੀ।  ਉਸਨੇ ਮਨੀਲਾ, ਫਿਲੀਪੀਨਜ਼ ਵਿੱਚ 30 ਜਨਵਰੀ 2017 ਨੂੰ ਮਿਸ ਯੂਨੀਵਰਸ 2016 ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ।

ਨਿੱਜੀ ਜ਼ਿੰਦਗੀ

[ਸੋਧੋ]

ਕਿਰਨ ਜੱਸਲ ਦਾ ਜਨਮ 13 ਮਾਰਚ 1996 ਨੂੰ ਸੁਬਾਂਗ ਜਯਾ, ਸੇਲੰਗੋਰ, ਮਲੇਸ਼ੀਆ ਵਿੱਚ ਹੋਇਆ ਸੀ। ਉਸਦਾ ਨਾਮ ਕਿਰਨਮੀਤ ਕੌਰ ਬਲਜੀਤ ਸਿੰਘ ਜੱਸਲ ਰੱਖਿਆ ਗਿਆ ਸੀ। ਉਸ ਦੇ ਮਾਪੇ 21 ਭਾਰਤੀ ਪੰਜਾਬ ਤੋਂ ਮਲੇਸ਼ੀਆ ਵਿੱਚ ਆਏ ਸੀ ਅਤੇ ਉਹ ਸੂਬੇ ਸੇਲਾਂਗੋਰ ਦੇ ਸ਼ਹਿਰ ਸੁਬਾਂਗ ਜਯਾ ਵਿੱਚ ਰਹਿੰਦੇ ਹਨ। ਜੱਸਲ ਚਾਰ ਦੇ ਪਰਿਵਾਰ ਵਿੱਚ ਸਭ ਤੋਂ ਛੋਟੀ ਉਮਰ ਦੀ ਹੈ।[2] ਉਸਦੀ ਮਾਂ, ਵਕੀਲ ਰਣਜੀਤ ਕੌਰ, ਸ਼੍ਰੀਮਤੀ ਮਲੇਸ਼ੀਆ ਵਿਸ਼ਵ 2015 ਜੇਤੂ ਸੀ।[3] ਉਹ ਅੰਤ ਨੂੰ ਡੈਂਟਿਸਟਰੀ ਦਾ ਅਧਿਐਨ ਕਰਨ ਦੀ ਯੋਜਨਾ ਬਣਾ ਰਹੀ ਹੈ।[4] ਜੱਸਲ ਨੂੰ ਜੁਲਾਈ 2016 ਵਿੱਚ ਤਹਿ ਕੀਤਾ ਸੀ ਕਿ ਉਹ, "ਕੁਝ ਵੀ ਹੋਵੇ" ਡੈਂਟਿਸਟਰੀ ਨਹੀਂ ਛੱਡੇਗੀ।[5] ਜੱਸਲ ਦਾ ਇੱਕ ਦਿਨ ਆਪਣੀ ਓਥੋਰਡੌਨਟਿਕ ਪ੍ਰੈਕਟਿਸ ਸਥਾਪਤ ਕਰਨ ਦਾ  ਸੁਪਨਾ  ਹੈ। ਉਹ ਪੰਜਾਬੀ ਮੂਲ ਦੀ ਅਤੇ ਇੱਕ ਸਿੱਖ ਹੈ।[6] ਕਿਰਨ ਦੀ ਭੈਣ ਰਣਮੀਤ ਵੀ ਇੱਕ ਮਾਡਲ ਹੈ ਅਤੇ ਉਹ ਵੀ ਸੁੰਦਰਤਾ ਮੁਕਾਬਲੇ ਦਾ ਖ਼ਿਤਾਬ ਜਿੱਤ ਚੁੱਕੀ ਹੈ ਅਤੇ ਉਹ ਕਿੱਤੇ ਵਜੋਂ ਡਾਕਟਰ ਹੈ।

ਜੱਸਲ ਭੈਣਾਂ ਮਿਸ ਯੂਨੀਵਰਸ (1994) ਸੁਸ਼ਮਿਤਾ ਸੇਨ ਅਤੇ ਮਿਸ ਵਰਲਡ (1994) ਐਸ਼ਵਰਿਆ ਰਾਏ ਨੂੰ ਆਪਣਾ ਆਦਰਸ਼ ਮੰਨਦੀਆਂ ਹਨ।[7]

ਕੈਰੀਅਰ

[ਸੋਧੋ]

ਸੁੰਦਰਤਾ ਮੁਕਾਬਲੇ

[ਸੋਧੋ]

ਮਿਸ ਯੂਨੀਵਰਸ ਮਲੇਸ਼ੀਆ 2016

[ਸੋਧੋ]

ਜੱਸਲ ਨੂੰ 30 ਜਨਵਰੀ 2016 ਨੂੰ ਗੋਲਡਨ ਹਾਰਸਜ਼ ਹੋਟਲ, ਸੇਰੀ ਕੇਮਬਾਂਗਨ, ਮਲੇਸ਼ੀਆ ਦੇ ਪੈਲਸ ਵਿਖੇ ਮਿਸ ਯੂਨੀਵਰਸ ਮਲੇਸ਼ੀਆ 2016 ਦਾ ਖਿਤਾਬ ਦਿੱਤਾ ਗਿਆ ਸੀ।[8] ਉਸ ਨੂੰ ਉਸ ਤੋਂ ਪਹਿਲਾਂ ਵਾਲੀ ਟਾਈਟਲਹੋਲਡਰ, ਮਿਸ ਯੂਨੀਵਰਸ ਮਲੇਸ਼ੀਆ 2015, ਵਨੇਸਾ ਤੇਵੀ ਨੇ ਤਾਜ ਪਹਿਨਾਇਆ ਸੀ। ਮੁੱਖ ਖ਼ਿਤਾਬ ਤੋਂ ਇਲਾਵਾ, ਉਸ ਨੂੰ "ਮਿਸ ਮਾਈ ਡੈਂਟਿਸਟ ਵਿਨਿੰਗ ਸਮਾਈਲ" ਸਬਸਿਡਰੀ ਟਾਈਟਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਮਿਸ ਯੂਨੀਵਰਸ 2016

[ਸੋਧੋ]

Jਜੱਸਲ ਨੇ ਮਿਸ ਯੂਨੀਵਰਸ 2016 ਵਿੱਚ ਮਲੇਸ਼ੀਆ ਦੀ ਪ੍ਰਤੀਨਿਧਤਾ ਕੀਤੀ ਅਤੇ ਮਿਸ ਵੈਨਜੂਏਲਾ ਅਤੇ ਜੇਤੂ ਮਿਸ ਮਿਆਂਮਾਰ ਦੇ ਨਾਲ ਸਿਖਰ 10 ਸਰਬੋਤਮ ਨੈਸ਼ਨਲ ਕੌਸਟਿਊਮ ਹਾਸਲ ਕੀਤੇ। ਜੱਸਲ ਨੇ ਮਿਸ ਯੂਨੀਵਰਸ 2016 ਵਿੱਚ ਮਲੇਸ਼ੀਆ ਦੀ ਪ੍ਰਤੀਨਿਧਤਾ ਕੀਤੀ ਅਤੇ ਮਿਸ ਵੈਨਜੂਏਲਾ ਅਤੇ ਜੇਤੂ ਮਿਸ ਮਿਆਂਮਾਰ ਦੇ ਨਾਲ ਸਿਖਰ 10 ਸਰਬੋਤਮ ਨੈਸ਼ਨਲ ਕੌਸਟਿਊਮ ਹਾਸਲ ਕੀਤੇ। ਉਸਨੇ ਪੀਟਰੋਨਾਸ ਟਿਨ ਟੌਵਰਜ਼ ਵਜੋਂ ਮਸ਼ਹੂਰ ਦੁਨੀਆ ਦੇ ਸਭ ਤੋਂ ਵੱਡੇ ਟਵਿਨ ਟਾਵਰਾਂ ਤੋਂ ਪ੍ਰੇਰਿਤ ਹੋ ਕੇ ਨੈਸ਼ਨਲ ਕੌਸਟਿਊਮ ਦੀ ਵਰਤੋਂ ਕਰਦੇ ਹੋਏ ਮਲੇਸ਼ੀਆ ਦੀ ਨੁਮਾਇੰਦਗੀ ਕੀਤੀ। ਨੈਸ਼ਨਲ ਕੌਸਟੂਮ ਮਲੇਸ਼ੀਆ ਦੇ ਮੋਹਰੀ ਫੈਸ਼ਨ ਡਿਜ਼ਾਈਨਰ ਰਿਜ਼ਮਾਨ ਰੁਜੈਨੀ ਨੇ ਬਣਾਇਆ ਸੀ, ਜਿਸ ਨੇ ਉਸਦਾ ਸ਼ਾਮ ਦਾ ਗਾਊਨ ਵੀ ਬਣਾਇਆ। 

ਮਾਡਲਿੰਗ

[ਸੋਧੋ]

ਜੈਸਲ ਡੇਬਰਾ ਹੈਨਰੀ ਅਤੇ ਸੁਪਰਮਾਡਲ, ਅੰਬਰ ਚਿਆ ਦੇ ਨਾਲ ਲਾਈਫ ਹੇਅਰ ਫੈਸ਼ਨ ਚੈਰੀਟੇਬਲ ਪ੍ਰੋਗਰਾਮ ਲਈ 2016 ਲੌਰੀਅਲ ਪ੍ਰੋਫੈਸ਼ਨਲ ਕਲਰ ਲਈ ਤੁਰੀ ਸੀ।  [9]

ਮਨੁੱਖਤਾਵਾਦੀ ਕੰਮ

[ਸੋਧੋ]

ਸਲ ਮਲੇਸ਼ੀਆ ਏਡਜ਼ ਫਾਊਂਡੇਸ਼ਨ ਲਈ ਸੇਲਿਬ੍ਰਿਟੀ ਰਾਜਦੂਤਾਂ ਵਿਚੋਂ ਇੱਕ ਹੈ।[10]

ਹਵਾਲੇ

[ਸੋਧੋ]
  1. "Kiran Jassal: From girl next door to Miss Universe Malaysia!". The Malaysian Times. 1 March 2016. Archived from the original on 14 ਜੂਨ 2018. Retrieved 3 ਅਪ੍ਰੈਲ 2018. {{cite web}}: Check date values in: |access-date= (help); Unknown parameter |dead-url= ignored (|url-status= suggested) (help)
  2. http://www.thestar.com.my/metro/focus/2015/11/05/big-dreams-to-set-up-her-own-practice-dentistry-student-hopes-to-better-understand-her-capabilities/ Big dreams to set up her own practice
  3. www.pamper.my/news/pamper-tv/pampermystar-kiran-jassal-ass-kicked-way-miss-universe/ Archived 2017-10-20 at the Wayback Machine. Say hello to the new Miss Universe Malaysia
  4. http://www.elle.my/celebrity/News/Kiran-Jassal-crowned-Miss-Universe-Malaysia-2016 Archived 2017-03-05 at the Wayback Machine. Meet Kiran Jassal, Miss Universe Malaysia 2016
  5. "Staying Positive ... Meet Kiran Jassal the newly crowned Miss Universe Malaysia 2016". The Sun (Malaysia). 14 July 2016.
  6. http://www.ndtv.com/world-news/sikh-girl-kiran-jassal-to-represent-malaysia-in-miss-universe-contest-1647650 Sikh Girl, Kiran Jassal, To Represent Malaysia In Miss Universe Contest
  7. ਮਲੇਸ਼ੀਆ ਨੂੰ ਚਮਕਾ ਰਹੀ ਹੈ ਭਾਰਤੀ ਕਿਰਨ[permanent dead link]
  8. http://www.thestar.com.my/news/nation/2016/01/31/kiran-named-miss-universe-malaysia-2016/ Kiran named Miss Universe Malaysia 2016
  9. "Colour For Life With L'Oreal". Astro Awani. 24 June 2016. Archived from the original on 6 ਨਵੰਬਰ 2018. Retrieved 3 ਅਪ੍ਰੈਲ 2018. {{cite web}}: Check date values in: |access-date= (help); Unknown parameter |dead-url= ignored (|url-status= suggested) (help)
  10. "HIV/AIDS: Get tested, get treated". Astro Awani. 11 May 2016.[permanent dead link]