ਕਿਰਨ ਜੱਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਿਰਨ ਜੱਸਲ
ਸੁੰਦਰਤਾ ਮੁਕਾਬਲਾੂ ਜੇਤੂ
ਜਨਮ ਕਿਰਨਮੀਤ ਕੌਰ ਬਲਜੀਤ ਸਿੰਘ ਜੱਸਲ[1]
(1996-03-13) 13 ਮਾਰਚ 1996 (ਉਮਰ 23)
ਸੁਬਾਂਗ ਜਯਾ, ਸੇਲੰਗੋਰ, ਮਲੇਸ਼ੀਆ
ਨਿਵਾਸ Kuala Lumpur, Malaysia
ਅਲਮਾ ਮਾਤਰ International Medical University
ਸਰਗਰਮੀ ਦੇ ਸਾਲ 2016-present
ਕੱਦ 5 ਫ਼ੁੱਟ 8.5 ਇੰਚ (1.74 ਮੀ)
ਵਾਲਾ ਦਾ ਰੰਗr ਭੂਰਾ
ਅੱਖਾਂ ਦਾ ਰੰਗr ਭੂਰਾ
ਟਾਈਟਲ ਮਿਸ ਯੂਨੀਵਰਸ ਮਲੇਸ਼ੀਆ 2016
ਮੁੱਖ
ਮੁਕਾਬਲਾ
ਮਿਸ ਯੂਨੀਵਰਸ ਮਲੇਸ਼ੀਆ 2016
(ਜੇਤੂ)
ਮਿਸ ਯੂਨੀਵਰਸ 2016
(Unplaced)

ਕਿਰਨ ਜੱਸਲ (ਜਨਮ 13 ਮਾਰਚ 1996) ਹੈ, ਇੱਕ ਮਲੇਸ਼ੀਆ ਮਾਡਲ ਅਤੇ ਸੁੰਦਰਤਾ ਮੁਕਾਬਲੇ ਦੀ ਜੇਤੂ ਹੈ, ਜਿਸ ਨੂੰ ਮਿਸ ਯੂਨੀਵਰਸ ਮਲੇਸ਼ੀਆ 2016 ਦਾ ਤਾਜ ਪਹਿਨਾਇਆ ਗਿਆ ਸੀ।  ਉਸਨੇ ਮਨੀਲਾ, ਫਿਲੀਪੀਨਜ਼ ਵਿਚ 30 ਜਨਵਰੀ 2017 ਨੂੰ ਮਿਸ ਯੂਨੀਵਰਸ 2016 ਵਿਚ ਆਪਣੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ।

ਨਿੱਜੀ ਜ਼ਿੰਦਗੀ[ਸੋਧੋ]

ਕਿਰਨ ਜੱਸਲ ਦਾ ਜਨਮ 13 ਮਾਰਚ 1996 ਨੂੰ ਸੁਬਾਂਗ ਜਯਾ, ਸੇਲੰਗੋਰ, ਮਲੇਸ਼ੀਆ ਵਿੱਚ ਹੋਇਆ ਸੀ। ਉਸਦਾ ਨਾਮ ਕਿਰਨਮੀਤ ਕੌਰ ਬਲਜੀਤ ਸਿੰਘ ਜੱਸਲ ਰੱਖਿਆ ਗਿਆ ਸੀ। ਉਸ ਦੇ ਮਾਪੇ 21 ਭਾਰਤੀ ਪੰਜਾਬ ਤੋਂ ਮਲੇਸ਼ੀਆ ਵਿੱਚ ਆਏ ਸੀ ਅਤੇ ਉਹ ਸੂਬੇ ਸੇਲਾਂਗੋਰ ਦੇ ਸ਼ਹਿਰ ਸੁਬਾਂਗ ਜਯਾ ਵਿੱਚ ਰਹਿੰਦੇ ਹਨ। ਜੱਸਲ ਚਾਰ ਦੇ ਪਰਿਵਾਰ ਵਿਚ ਸਭ ਤੋਂ ਛੋਟੀ ਉਮਰ ਦੀ ਹੈ।[2] ਉਸਦੀ ਮਾਂ, ਵਕੀਲ ਰਣਜੀਤ ਕੌਰ, ਸ਼੍ਰੀਮਤੀ ਮਲੇਸ਼ੀਆ ਵਿਸ਼ਵ 2015 ਜੇਤੂ ਸੀ।[3] ਉਹ ਅੰਤ ਨੂੰ ਡੈਂਟਿਸਟਰੀ ਦਾ ਅਧਿਐਨ ਕਰਨ ਦੀ ਯੋਜਨਾ ਬਣਾ ਰਹੀ ਹੈ।[4] ਜੱਸਲ ਨੂੰ ਜੁਲਾਈ 2016 ਵਿਚ ਤਹਿ ਕੀਤਾ ਸੀ ਕਿ ਉਹ, "ਕੁਝ ਵੀ ਹੋਵੇ" ਡੈਂਟਿਸਟਰੀ ਨਹੀਂ ਛੱਡੇਗੀ।[5] ਜੱਸਲ ਦਾ ਇੱਕ ਦਿਨ ਆਪਣੀ ਓਥੋਰਡੌਨਟਿਕ ਪ੍ਰੈਕਟਿਸ ਸਥਾਪਤ ਕਰਨ ਦਾ  ਸੁਪਨਾ  ਹੈ। ਉਹ ਪੰਜਾਬੀ ਮੂਲ ਦੀ ਅਤੇ ਇੱਕ ਸਿੱਖ ਹੈ।[6] ਕਿਰਨ ਦੀ ਭੈਣ ਰਣਮੀਤ ਵੀ ਇੱਕ ਮਾਡਲ ਹੈ ਅਤੇ ਉਹ ਵੀ ਸੁੰਦਰਤਾ ਮੁਕਾਬਲੇ ਦਾ ਖ਼ਿਤਾਬ ਜਿੱਤ ਚੁੱਕੀ ਹੈ ਅਤੇ ਉਹ ਕਿੱਤੇ ਵਜੋਂ ਡਾਕਟਰ ਹੈ।

ਜੱਸਲ ਭੈਣਾਂ ਮਿਸ ਯੂਨੀਵਰਸ (1994) ਸੁਸ਼ਮਿਤਾ ਸੇਨ ਅਤੇ ਮਿਸ ਵਰਲਡ (1994) ਐਸ਼ਵਰਿਆ ਰਾਏ ਨੂੰ ਆਪਣਾ ਆਦਰਸ਼ ਮੰਨਦੀਆਂ ਹਨ।[7]

ਕੈਰੀਅਰ[ਸੋਧੋ]

ਸੁੰਦਰਤਾ ਮੁਕਾਬਲੇ[ਸੋਧੋ]

ਮਿਸ ਯੂਨੀਵਰਸ ਮਲੇਸ਼ੀਆ 2016[ਸੋਧੋ]

ਜੱਸਲ ਨੂੰ 30 ਜਨਵਰੀ 2016 ਨੂੰ ਗੋਲਡਨ ਹਾਰਸਜ਼ ਹੋਟਲ, ਸੇਰੀ ਕੇਮਬਾਂਗਨ, ਮਲੇਸ਼ੀਆ ਦੇ ਪੈਲਸ ਵਿਖੇ ਮਿਸ ਯੂਨੀਵਰਸ ਮਲੇਸ਼ੀਆ 2016 ਦਾ ਖਿਤਾਬ ਦਿੱਤਾ ਗਿਆ ਸੀ।[8] ਉਸ ਨੂੰ ਉਸ ਤੋਂ ਪਹਿਲਾਂ ਵਾਲੀ ਟਾਈਟਲਹੋਲਡਰ, ਮਿਸ ਯੂਨੀਵਰਸ ਮਲੇਸ਼ੀਆ 2015, ਵਨੇਸਾ ਤੇਵੀ ਨੇ ਤਾਜ ਪਹਿਨਾਇਆ ਸੀ। ਮੁੱਖ ਖ਼ਿਤਾਬ ਤੋਂ ਇਲਾਵਾ, ਉਸ ਨੂੰ "ਮਿਸ ਮਾਈ ਡੈਂਟਿਸਟ ਵਿਨਿੰਗ ਸਮਾਈਲ" ਸਬਸਿਡਰੀ ਟਾਈਟਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

ਮਿਸ ਯੂਨੀਵਰਸ 2016[ਸੋਧੋ]

Jਜੱਸਲ ਨੇ ਮਿਸ ਯੂਨੀਵਰਸ 2016 ਵਿੱਚ ਮਲੇਸ਼ੀਆ ਦੀ ਪ੍ਰਤੀਨਿਧਤਾ ਕੀਤੀ ਅਤੇ ਮਿਸ ਵੈਨਜੂਏਲਾ ਅਤੇ ਜੇਤੂ ਮਿਸ ਮਿਆਂਮਾਰ ਦੇ ਨਾਲ ਸਿਖਰ 10 ਸਰਬੋਤਮ ਨੈਸ਼ਨਲ ਕੌਸਟਿਊਮ ਹਾਸਲ ਕੀਤੇ। ਜੱਸਲ ਨੇ ਮਿਸ ਯੂਨੀਵਰਸ 2016 ਵਿੱਚ ਮਲੇਸ਼ੀਆ ਦੀ ਪ੍ਰਤੀਨਿਧਤਾ ਕੀਤੀ ਅਤੇ ਮਿਸ ਵੈਨਜੂਏਲਾ ਅਤੇ ਜੇਤੂ ਮਿਸ ਮਿਆਂਮਾਰ ਦੇ ਨਾਲ ਸਿਖਰ 10 ਸਰਬੋਤਮ ਨੈਸ਼ਨਲ ਕੌਸਟਿਊਮ ਹਾਸਲ ਕੀਤੇ। ਉਸਨੇ ਪੀਟਰੋਨਾਸ ਟਿਨ ਟੌਵਰਜ਼ ਵਜੋਂ ਮਸ਼ਹੂਰ ਦੁਨੀਆ ਦੇ ਸਭ ਤੋਂ ਵੱਡੇ ਟਵਿਨ ਟਾਵਰਾਂ ਤੋਂ ਪ੍ਰੇਰਿਤ ਹੋ ਕੇ ਨੈਸ਼ਨਲ ਕੌਸਟਿਊਮ ਦੀ ਵਰਤੋਂ ਕਰਦੇ ਹੋਏ ਮਲੇਸ਼ੀਆ ਦੀ ਨੁਮਾਇੰਦਗੀ ਕੀਤੀ। ਨੈਸ਼ਨਲ ਕੌਸਟੂਮ ਮਲੇਸ਼ੀਆ ਦੇ ਮੋਹਰੀ ਫੈਸ਼ਨ ਡਿਜ਼ਾਈਨਰ ਰਿਜ਼ਮਾਨ ਰੁਜੈਨੀ ਨੇ ਬਣਾਇਆ ਸੀ, ਜਿਸ ਨੇ ਉਸਦਾ ਸ਼ਾਮ ਦਾ ਗਾਊਨ ਵੀ ਬਣਾਇਆ। 

ਮਾਡਲਿੰਗ[ਸੋਧੋ]

ਜੈਸਲ ਡੇਬਰਾ ਹੈਨਰੀ ਅਤੇ ਸੁਪਰਮਾਡਲ, ਅੰਬਰ ਚਿਆ ਦੇ ਨਾਲ ਲਾਈਫ ਹੇਅਰ ਫੈਸ਼ਨ ਚੈਰੀਟੇਬਲ ਪ੍ਰੋਗਰਾਮ ਲਈ 2016 ਲੌਰੀਅਲ ਪ੍ਰੋਫੈਸ਼ਨਲ ਕਲਰ ਲਈ ਤੁਰੀ ਸੀ।  [9]

ਮਨੁੱਖਤਾਵਾਦੀ ਕੰਮ[ਸੋਧੋ]

ਸਲ ਮਲੇਸ਼ੀਆ ਏਡਜ਼ ਫਾਊਂਡੇਸ਼ਨ ਲਈ ਸੇਲਿਬ੍ਰਿਟੀ ਰਾਜਦੂਤਾਂ ਵਿਚੋਂ ਇੱਕ ਹੈ।[10]

ਹਵਾਲੇ[ਸੋਧੋ]