ਜੇਮਜ਼ ਰਸਲ ਲੋਅਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਮਜ਼ ਰਸਲ ਲੋਅਲ
ਜੇਮਜ਼ ਰਸਲ ਲੋਅਲ, c. 1855
ਜੇਮਜ਼ ਰਸਲ ਲੋਅਲ, c. 1855
ਜਨਮ(1819-02-22)22 ਫਰਵਰੀ 1819
ਐਲਮਵੁੱਡ, ਕੈਮਬ੍ਰਿਜ, ਮੈਸੇਚਿਉਸੇਟਸ , ਯੂਨਾਈਟਿਡ ਸਟੇਟਸ
ਮੌਤ12 ਅਗਸਤ 1891(1891-08-12) (ਉਮਰ 72)
 ਕੈਮਬ੍ਰਿਜ, ਮੈਸੇਚਿਉਸੇਟਸ , ਯੂਨਾਈਟਿਡ ਸਟੇਟਸ
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ
ਸਾਹਿਤਕ ਲਹਿਰਰੋਮਾਂਸਵਾਦ
ਜੀਵਨ ਸਾਥੀMaria White (m.1844–53; her death)
Frances Dunlap (m.1857–85; her death)
ਬੱਚੇ4
ਦਸਤਖ਼ਤ

ਜੇਮਜ਼ ਰਸਲ ਲੋਅਲ (/ˈləl//ˈləl/; 22 ਫਰਵਰੀ 1819 – 12 ਅਗਸਤ 1891) ਇੱਕ ਅਮਰੀਕੀ ਰੋਮਾਂਟਿਕ ਕਵੀ, ਆਲੋਚਕ, ਸੰਪਾਦਕ, ਅਤੇ ਡਿਪਲੋਮੈਟ ਹੈ।  ਉਹ ਨਿਊ ਇੰਗਲੈਂਡ ਦੇ ਲੇਖਕਾਂ ਦੇ ਇੱਕ ਗਰੁੱਪ, ਫਾਇਰਸਾਈਡ ਪੋਇਟਸ ਵਿੱਚ ਸ਼ਾਮਲ ਸੀ। ਇਸ ਵਿੱਚ ਪਹਿਲੇ ਅਮਰੀਕੀ ਕਵੀ ਸਨ ਜਿਨ੍ਹਾਂ ਨੇ ਬ੍ਰਿਟਿਸ਼ ਕਵੀਆਂ ਦੀ ਪ੍ਰਸਿੱਧੀ ਨੂੰ ਮਾਤ ਪਾਉਣ ਦਾ ਯਤਨ ਕੀਤਾ। ਇਹ ਲੇਖਕ ਆਮ ਤੌਰ ਤੇ ਆਪਣੀ ਕਵਿਤਾ ਵਿੱਚ ਰਵਾਇਤੀ ਰੂਪਾਂ ਅਤੇ ਮੀਟਰਾਂ ਨੂੰ ਵਰਤਦੇ ਹਨ, ਉਹਨਾਂ ਨੂੰ ਧੂਣੀ ਦੁਆਲੇ ਅੱਗ ਸੇਕਣ ਦਾ ਅਨੰਦ ਮਾਣਦੇ ਪਰਿਵਾਰਾਂ ਦੇ ਅਨੁਕੂਲ ਢਾਲ ਲੈਂਦੇ ਹਨ। 

ਲੋਅਲ ਨੇ ਸੰਨ 1838 ਵਿੱਚ ਹਾਰਵਰਡ ਕਾਲਜ ਤੋਂ, ਇਲਤੀ ਦੇ ਤੌਰ ਤੇ ਆਪਣੀ ਪ੍ਰਸਿੱਧੀ ਦੇ ਬਾਵਜੂਦ ਗਰੈਜੁਏਸ਼ਨ ਕੀਤੀ, ਅਤੇ ਫਿਰ ਹਾਰਵਰਡ ਲਾ ਸਕੂਲ ਤੋਂ ਕਾਨੂੰਨ ਦੀ ਡਿਗਰੀ ਲਈ। ਉਸਨੇ 1841 ਵਿੱਚ ਆਪਣੀ ਕਵਿਤਾ ਦਾ ਪਹਿਲਾ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਅਤੇ 1844 ਵਿੱਚ ਮਾਰੀਆ ਵਾਈਟ ਨਾਲ ਵਿਆਹ ਕਰਵਾ ਲਿਆ। ਇਸ ਜੋੜੇ ਦੇ ਕਈ ਬੱਚੇ ਸਨ, ਹਾਲਾਂਕਿ ਸਿਰਫ ਇੱਕ ਬਚਪਨ ਪਾਰ ਕਰਨ ਤੱਕ ਬਚ ਸਕਿਆ ਸੀ। ਉਹ ਛੇਤੀ ਹੀ ਗ਼ੁਲਾਮੀ ਨੂੰ ਖਤਮ ਕਰਨ ਲਈ ਅੰਦੋਲਨ ਵਿੱਚ ਸ਼ਾਮਲ ਹੋ ਗਿਆ, ਲੋਅਲ ਨੇ ਕਵਿਤਾ ਨੂੰ ਅਤੇ ਫਿਲਾਡੇਲਫੀਆ, ਪੈਨਸਿਲਵੇਨੀਆ ਵਿੱਚ ਇੱਕ ਗ਼ੁਲਾਮਦਾਰੀ-ਵਿਰੋਧੀ ਅਖ਼ਬਾਰ ਦੇ ਸੰਪਾਦਕ ਹੋਣ ਨੂੰ ਆਪਣੇ ਗ਼ੁਲਾਮਦਾਰੀ-ਵਿਰੋਧੀ ਵਿਚਾਰ ਪ੍ਰਗਟ ਕਰਨ ਲਈ ਵਰਤਿਆ। ਕੈਮਬ੍ਰਿਜ ਵਿੱਚ ਵਾਪਸ ਪਰਤਣ ਦੇ ਬਾਅਦ, ਲੋਅਲ 'ਦ ਪਾਇਨੀਅਰ' ਨਾਮਕ ਇੱਕ ਰਸਾਲੇ ਦੇ ਬਾਨੀਆਂ ਵਿੱਚ ਇੱਕ ਸੀ, ਪਰ ਇਸਦੇ ਸਿਰਫ ਤਿੰਨ ਅੰਕ ਹੀ ਨਿੱਕਲ ਸਕੇ ਸੀ। 1848 ਵਿੱਚ ਉਸ ਨੇ ਇੱਕ ਕਿਤਾਬ ਦੀ ਲੰਬਾਈ ਵਾਲੀ ਕਵਿਤਾ 'ਏ ਫੈਬਲ ਫਾਰ ਕ੍ਰਿਟਿਕਸ' ਦੀ ਪ੍ਰਕਾਸ਼ਨਾ ਨਾਲ ਉਸਦੀ ਖ਼ੂਬ ਚਰਚਾ ਹੋਈ, ਕਿਉਂਕਿ ਇਸ ਵਿੱਚ ਸਮਕਾਲੀ ਆਲੋਚਕਾਂ ਅਤੇ ਕਵੀਆਂ ਦੀ ਚੰਗੀ ਵਿਅੰਗਆਤਮਿਕ ਖਾਤਿਰ ਕੀਤੀ ਗਈ ਸੀ। ਉਸੇ ਸਾਲ, ਉਸਨੇ 'ਦ ਬਿਗਲੋ ਪੇਪਰਜ਼' ਨੂੰ ਪ੍ਰਕਾਸ਼ਿਤ ਕੀਤਾ ਜਿਸ ਨੇ ਉਸਦੀ ਮਸ਼ਹੂਰੀ ਵਧਾ ਦਿੱਤੀ। ਉਸਨੇ ਆਪਣੇ ਸਾਹਿਤਕ ਕੈਰੀਅਰ ਦੌਰਾਨ ਕਈ ਹੋਰ ਕਾਵਿ ਸੰਗ੍ਰਹਿ ਅਤੇ ਲੇਖ ਸੰਗ੍ਰਿਹ ਪ੍ਰਕਾਸ਼ਿਤ ਕੀਤੇ। 

1853 ਵਿੱਚ ਮਾਰੀਆ ਦੀ ਮੌਤ ਹੋ ਗਈ ਅਤੇ ਲੋਅਲ ਨੇ 1854 ਵਿੱਚ ਹਾਵਰਡ ਵਿੱਚ ਭਾਸ਼ਾਵਾਂ ਦੀ ਪ੍ਰੋਫੈਸਰਸ਼ਿਪ ਪਰਵਾਨ ਕਰ ਲਈ; ਉਸ ਨੇ ਉੱਥੇ ਵੀਹ ਸਾਲ ਪੜ੍ਹਾਉਣਾ ਜਾਰੀ ਰੱਖਿਆ। ਉਹ 1856 ਵਿੱਚ ਅਧਿਕਾਰਿਕ ਰੂਪ ਨਾਲ ਆਪਣੀਆਂ ਸਿੱਖਿਆ ਦੀਆਂ ਡਿਊਟੀਆਂ ਸੰਭਾਲਣ ਤੋਂ ਪਹਿਲਾਂ ਯੂਰਪ ਦੇ ਦੌਰੇ ਤੇ ਗਿਆ ਅਤੇ ਥੋੜੀ ਦੇਰ ਬਾਅਦ 1857 ਵਿੱਚ ਫਰਾਂਸਿਸ ਡੂਨਲਪ ਨਾਲ ਵਿਆਹ ਕਰਵਾ ਲਿਆ। ਉਸ ਸਾਲ, ਲੋਅਲ ਅਟਲਾਂਟਿਕ ਮੰਥਲੀ ਦਾ ਸੰਪਾਦਕ ਵੀ ਬਣ ਗਿਆ। ਇਵੇਂ 20 ਸਾਲ ਬੀਤ ਗਏ ਅਤੇ ਤਦ ਜਾ ਕੇ ਉਸਨੇ ਆਪਣੀ ਪਹਿਲੀ ਰਾਜਨੀਤਕ ਨਿਯੁਕਤੀ ਲਈ, ਜਦੋਂ ਉਸ ਨੂੰ ਸਪੇਨ ਦੀ ਬਾਦਸ਼ਾਹੀ ਦਾ ਰਾਜਦੂਤ ਨਿਯੁਕਤ ਕੀਤਾ ਗਿਆ। ਬਾਅਦ ਵਿੱਚ ਉਸਨੂੰ ਸੇਂਟ ਜੇਮਜ਼ ਦੇ ਦਰਬਾਰ ਵਿੱਚ ਰਾਜਦੂਤ ਨਿਯੁਕਤ ਕੀਤਾ ਗਿਆ। ਉਸ ਨੇ ਆਪਣੇ ਆਖ਼ਰੀ ਸਾਲ ਕੈਮਬ੍ਰਿਜ ਵਿੱਚ ਉਸੇ ਐਸਟੇਟ ਵਿੱਚ ਬਿਤਾਏ ਜਿੱਥੇ ਉਹ ਜਨਮਿਆ ਸੀ, ਅਤੇ 1891 ਵਿੱਚ ਉਸ ਦੀ ਮੌਤ ਹੋ ਗਈ ਸੀ। 

ਜੀਵਨੀ[ਸੋਧੋ]

ਸ਼ੁਰੂ ਦਾ ਜੀਵਨ[ਸੋਧੋ]

ਐਲਮਵੁੱਡ, ਕੈਮਬ੍ਰਿਜ, ਮੈਸੇਚਿਉਸੇਟਸ ਵਿੱਚ ਜੇਮਜ਼ ਰਸੇਲ ਲੋਅਲ ਦਾ ਜਨਮ ਅਸਥਾਨ ਅਤੇ ਲੰਮੇ ਸਮੇਂ ਲਈ ਘਰ - 

ਜੇਮਜ਼ ਰਸਲ ਲੋਅਲ ਦਾ ਜਨਮ 22 ਫਰਵਰੀ 1819 ਨੂੰ ਹੋਇਆ ਸੀ।[1] ਉਹ ਲੋਅਲ ਪਰਿਵਾਰ ਦੀ ਅੱਠਵੀਂ ਪੀੜ੍ਹੀ ਦਾ ਮੈਂਬਰ ਸੀ,[2]  ਪਰਸਵਿਲ ਲੋਅਲ ਦਾ ਉੱਤਰਾਧਿਕਾਰੀ ਜੋ 1639 ਵਿੱਚ ਨਿਊਬਰੀ, ਮੈਸੇਚਿਉਸੇਟਸ ਵਿੱਚ ਵਸ ਗਏ ਸਨ। [3] ਉਸ ਦਾ ਪਿਤਾ ਰੇਵੇਰੇਂਟ ਚਾਰਲਸ ਰਸਲ ਲੋਅਲ ਸੀਨੀਅਰ (1782-1861), ਬੋਸਟਨ ਵਿੱਚ ਇੱਕ ਯੂਨੀਟਰੀ ਚਰਚ ਵਿੱਚ ਮਿਨਿਸਟਰ ਸੀ, ਜਿਸ ਨੇ ਪਹਿਲਾਂ ਐਡਿਨਬਰਗ ਵਿੱਚ ਧਰਮ ਸ਼ਾਸਤਰ ਦਾ ਅਧਿਐਨ ਕੀਤਾ ਸੀ ਅਤੇ ਉਸਦੀ ਮਾਂ ਹੈਰੀਏਟ ਬਰੈਕਟ ਸਪੈਂਸ ਲੋਅਲ ਸੀ। [4]  ਜਦ ਜੇਮਸ ਰਸਲ ਲੋਅਲ ਦਾ ਜਨਮ ਹੋਇਆ ਸੀ, ਉਸ ਸਮੇਂ ਤੱਕ, ਪਰਿਵਾਰ ਕੋਲ ਕੈਮਬ੍ਰਿਜ ਵਿੱਚ ਵੱਡੀ ਐਸਟੇਟ ਸੀ ਜਿਸ ਨੂੰ ਏਲਮਵੁੱਡ ਕਿਹਾ ਜਾਂਦਾ ਸੀ।[5] ਉਹ ਛੇ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਸੀ; ਉਸ ਦੇ ਭੈਣ ਭਰਾ ਚਾਰਲਸ, ਰੇਬੇੱਕਾ, ਮੈਰੀ, ਵਿਲੀਅਮ ਅਤੇ ਰੌਬਰਟ ਸਨ।[6] ਲੋਅਲ ਦੀ ਮਾਂ ਨੇ ਛੋਟੀ ਉਮਰ ਵਿੱਚ ਹੀ ਉਸ ਦੀ ਸਾਹਿਤ, ਖਾਸ ਤੌਰ ਤੇ ਮੂਲ ਓਰਕੇਨੀ ਦੀਆਂ ਕਵਿਤਾਵਾਂ, ਬੈਲਡ, ਅਤੇ ਕਥਾ ਕਹਾਣੀਆਂ ਦੀ, ਚੇਟਕ ਲਾ ਦਿੱਤੀ ਸੀ। ਉਸ ਨੇ ਸੋਫੀਆ ਦਾਨਾ ਦੇ ਤਹਿਤ ਸਕੂਲ ਵਿੱਚ ਪੜ੍ਹਾਈ ਕੀਤੀ, ਜਿਸ ਨੇ ਬਾਅਦ ਵਿੱਚ ਜੌਰਜ ਰਿੱਪਲੀ ਨਾਲ ਵਿਆਹ ਕੀਤਾ ਸੀ; ਬਾਅਦ ਵਿੱਚ ਉਸ ਨੇ ਇੱਕ ਵਿਸ਼ੇਸ਼ ਤੌਰ ਤੇ ਕਠੋਰ ਅਨੁਸ਼ਾਸਨ ਵਾਲੇ ਸਕੂਲ ਵਿੱਚ ਪੜ੍ਹਾਈ ਕੀਤੀ, ਜਿੱਥੇ ਉਸ ਦੇ ਹਮਜਮਾਤੀਆਂ ਵਿੱਚ ਇੱਕ ਰਿਚਰਡ ਹੈਨਰੀ ਡਾਨਾ ਜੂਨੀਅਰ ਸੀ। [7]

ਹਵਾਲੇ[ਸੋਧੋ]

  1. Nelson, 39
  2. Lowell, Delmar R. The Historic Genealogy of the Lowells of America from 1639 to 1899. Rutland, VT: The Tuttle Company, 1899: 121—122.
  3. Sullivan, 204
  4. Sullivan, 205
  5. Heymann, 55
  6. Wagenknecht, 11
  7. Duberman, 14–15