ਵਲਾਦੀਸਲਾਵ ਰੇਮੌਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵਲਾਦੀਸਲਾਵ ਰੇਮੌਂਤ
ਜਨਮਵਲਾਦੀਸਲਾਵ ਰੇਹਮੈਂਤ
(1867-05-07)7 ਮਈ 1867
ਕੋਬੀਅਲ ਵਾਈਲਕੀ, Petrokov Governorate, ਕਾਂਗਰਸ ਪੋਲੈਂਡ
ਮੌਤ5 ਦਸੰਬਰ 1925(1925-12-05) (ਉਮਰ 58)
ਵਾਰਸਾ, ਪੋਲੈਂਡ
ਰਾਸ਼ਟਰੀਅਤਾਪੋਲਿਸ਼
ਕਾਲ1896–1924
ਸ਼ੈਲੀਯਥਾਰਥਵਾਦ
ਸਾਹਿਤਕ ਲਹਿਰਯੁਵਕ ਪੋਲੈਂਡ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1924
ਦਸਤਖ਼ਤ

ਵਲਾਦੀਸਲਾਵ ਸਤਾਨੀਸੌਆਵ ਰੇਮੌਂਤ (ਪੋਲੈਂਡੀ: [vwaˈdɨswaf staˈɲiswaf ˈɾɛjmɔnt], ਜਨਮ Rejment; 7 ਮਈ 1867 – 5 ਦਸੰਬਰ 1925) ਇੱਕ ਪੋਲਿਸ਼ ਨਾਵਲਕਾਰ ਅਤੇ 1924 ਦਾ ਸਾਹਿਤ ਵਿੱਚ ਨੋਬਲ ਪੁਰਸਕਾਰ ਜੇਤੂ ਸੀ।[1] ਉਸ ਦੀ ਸਭ ਤੋਂ ਮਸ਼ਹੂਰ ਰਚਨਾ ਹੈ ਅਵਾਰਡ ਜੇਤੂ ਚਾਰ ਜਿਲਦੀ ਨਾਵਲ 'ਚਲੋਪੀ (ਕਿਸਾਨ)। 

ਉਪਨਾਮ [ਸੋਧੋ]

ਰੇਮੌਂਤ ਦੇ ਬਪਤਿਸਮੇ ਦਾ ਸਰਟੀਫਿਕੇਟ ਉਸ ਦੇ ਜਨਮ ਦਾ ਨਾਂ Stanisław Władysław Rejment ਲਿਖਿਆ ਹੈ। "Rejment" ਤੋਂ "Reymont" ਵਿੱਚ ਉਪਨਾਮ ਦਾ ਬਦਲਣਾ ਲੇਖਕ ਦੁਆਰਾ ਆਪਣੀ ਪ੍ਰਕਾਸ਼ਨਾ ਦੀ ਸ਼ੁਰੂਆਤ ਵਿੱਚ ਕੀਤਾ ਗਿਆ ਸੀ, ਕਿਉਂਕਿ ਇਸਨੇ ਪੋਲੈਂਡ ਦੇ ਰੂਸੀ ਹਿੱਸੇ ਵਿੱਚ ਉਸਦੀ ਰੱਖਿਆ ਕਰਨੀ ਸੀ, ਗੈਲੀਸੀਆ ਨਾਮ ਦੀ ਇੱਕ ਰਚਨਾ ਪਹਿਲਾਂ ਹੀ ਪ੍ਰਕਾਸ਼ਿਤ ਕਰ ਦਿੱਤੀ ਸੀ ਜਦ ਕਿ ਜ਼ਾਰ ਦੀ ਸੈਂਸਰਸ਼ਿਪ ਦੇ ਅਧੀਨ ਆਗਿਆ ਨਹੀਂ ਮਿਲੀ ਸੀ। ਇਸ ਲਈ ਕਿਸੇ ਵੀ ਸੰਭਾਵੀ ਸਮੱਸਿਆ ਤੋਂ ਬਚਾਓ ਲਈ ਰੇਮੌਂਤ ਨੇ ਖ਼ੁਦ ਇਹ ਬਦਲ ਲਿਆ ਸੀ।

ਜ਼ਿੰਦਗੀ[ਸੋਧੋ]

ਰੇਮੌਂਤ ਦਾ ਜਨਮ ਪੋਲੈਂਡ ਦੇ ਉਸ ਹਿੱਸੇ ਵਿੱਚ ਜੋ ਰੂਸੀ ਸਾਮਰਾਜ ਦੇ ਅਧੀਨ ਸੀ ਦੇ ਕੋਬੀਅਲ ਵਾਈਲਕੀ ਨਾਮ ਦੇ ਪਿੰਡ ਵਿੱਚ ਹੋਇਆ ਸੀ। ਉਹ ਜੋਜਫ ਰੇਹਮੈਂਟ, ਜੋ ਇੱਕ ਆਰਗੈਨਿਸਟ ਸੀ, ਦੇ 9 ਬੱਚਿਆਂ ਵਿਚੋਂ ਇੱਕ ਸੀ। ਉਸ ਦੀ ਮਾਂ, ਐਂਟੋਨੀਨਾ ਕੁਪਜ਼ੰਸਕਾ, ਕਹਾਣੀ-ਕਹਿਣ ਦੀ ਕਲਾ ਦੀ ਧਨੀ ਸੀ। ਉਹ ਕ੍ਰਾਕੋ ਖੇਤਰ ਤੋਂ ਇੱਕ ਗਰੀਬ ਹੋਏ ਅਮੀਰਸ਼ਾਹ ਪੋਲਿਸ਼ ਖ਼ਾਨਦਾਨ ਵਿੱਚ ਜਨਮੀ ਸੀ। ਰੇਮੌਂਤ ਨੇ ਆਪਣੇ ਬਚਪਨ ਲੌਡਜ਼ ਦੇ ਨੇੜੇ ਤੁਜ਼ੀਨ ਵਿੱਚ ਬਿਤਾਇਆ, ਜਿਥੇ ਉਸਦਾ ਪਿਤਾ ਇੱਕ ਵਧੇਰੇ ਅਮੀਰ ਚਰਚ ਵਿੱਚ ਕੰਮ ਕਰਨ ਲਈ ਚਲਿਆ ਗਿਆ ਸੀ। ਰੇਮੌਂਤ ਬਹੁਤ ਜ਼ਿੱਦੀ ਕਿਸਮ ਦਾ ਬਾਲਕ ਸੀ; ਸਥਾਨਕ ਸਕੂਲ ਵਿੱਚ ਕੁੱਝ ਸਾਲ ਦੀ ਪੜ੍ਹਾਈ ਤੋਂ ਬਾਅਦ, ਉਸ ਦੇ ਪਿਤਾ ਨੇ ਉਸਨੂੰ ਆਪਣੀ ਵੱਡੀ ਭੈਣ ਅਤੇ ਉਸਦੇ ਪਤੀ ਕੋਲ ਵਾਰਸਾ ਭੇਜ ਦਿੱਤਾ ਤਾਂ ਜੋ ਉਹ ਕੋਈ ਕੰਮ ਸਿੱਖ ਲਵੇ। 1885 ਵਿਚ, ਸੁਹਣਾ ਕੋਟ ਬਣਾ ਕੇ ਦਿਖਾਉਣ ਦੇ ਬਾਅਦ ਉਸਨੇ ਪ੍ਰੀਖਿਆ ਪਾਸ ਕਰ ਲਈ ਅਤੇ ਉਸਨੂੰ ਤਜਰਬੇਕਾਰ ਟੇਲਰ ਦਾ ਸਰਟੀਫਿਕੇਟ ਦਿੱਤਾ ਗਿਆ ਸੀ, ਜੋ ਉਸ ਦਾ ਸਿੱਖਿਆ ਦਾ ਇਕੋ ਇੱਕ ਰਸਮੀ ਸਰਟੀਫਿਕੇਟ ਸੀ।[2]

ਰੇਮੌਂਤ ਨੇ ਇੱਕ ਦਿਨ ਵੀ ਟੇਲਰ ਦੇ ਰੂਪ ਵਿੱਚ ਕੰਮ ਨਹੀਂ ਕੀਤਾ। ਇਸ ਦੀ ਬਜਾਏ ਉਹ ਪਹਿਲਾਂ ਚਲਦੇ ਫਿਰਦੇ ਥੀਏਟਰ ਵਿੱਚ ਕੰਮ ਕਰਨ ਲਈ ਭੱਜ ਗਿਆ ਅਤੇ ਫਿਰ ਬਾਗ ਥੀਏਟਰਾਂ ਵਿੱਚ ਕੰਮ ਕਰਨ ਲਈ ਗਰਮੀਆਂ ਵਿੱਚ ਵਾਪਸ ਵਾਰਸਾ ਆ ਗਿਆ। ਉਸਦੇ ਕੋਲ ਇੱਕ ਪੈਨੀ ਵੀ ਨਹੀਂ ਸੀ, ਜਦੋਂ ਉਹ ਇੱਕ ਸਾਲ ਦੇ ਬਾਅਦ ਤੁਜ਼ੀਨ ਵਾਪਸ ਆਇਆ ਅਤੇ ਆਪਣੇ ਪਿਤਾ ਦੇ ਸੰਬੰਧਾਂ ਸਦਕਾ ਕੋਲੂਜ਼ਜ਼ਕੀ ਦੇ ਨੇੜੇ ਇੱਕ ਰੇਲਵੇ ਫਾਟਕ ਤੇ ਮਹੀਨੇ ਵਿੱਚ 16 ਰੂਬਲ ਤੇ ਨੌਕਰੀ ਕਰਨ ਲੱਗ ਪਿਆ। ਉਹ ਦੋ ਵਾਰ ਫਿਰ ਘਰੋਂ ਭੱਜਿਆ: 1888 ਵਿੱਚ ਪੈਰਿਸ ਅਤੇ ਲੰਡਨ ਇੱਕ ਜਰਮਨ ਅਧਿਆਤਮਵਾਦੀ ਦੇ ਚੱਕਰ ਵਿੱਚ ਅਤੇ ਬਾਅਦ ਵਿੱਚ ਇੱਕ ਥੀਏਟਰ ਟਰੂਪ ਵਿੱਚ ਸ਼ਾਮਲ ਹੋਣ ਲਈ। ਕਾਮਯਾਬੀ ਨਾ ਮਿਲਣ ਦੇ ਬਾਅਦ (ਉਹ ਪ੍ਰਤਿਭਾਸ਼ਾਲੀ ਅਦਾਕਾਰ ਨਹੀਂ ਸੀ), ਉਹ ਫਿਰ ਘਰ ਵਾਪਸ ਆ ਗਿਆ। ਰੈਮੋਂਟ ਵੀ ਲਿਪਸੇ ਦੇ ਕੋਲ ਕੋਰੋਨੋਵ ਵਿੱਚ ਵੀ ਕੁਝ ਸਮੇਂ ਲਈ ਠਹਿਰਿਆ ਸੀ ਅਤੇ ਕੁਝ ਸਮੇਂ ਲਈ ਉਸਨੇ ਚੈਸਤੋਚੋਵਾ ਵਿੱਚ ਸੇਂਟ ਪੌਲ ਸੰਪਰਦਾ ਵਿੱਚ ਸ਼ਾਮਲ ਹੋਣ ਬਾਰੇ ਵੀ ਸੋਚਿਆ ਸੀ। ਉਹ ਕੋਲਕਾਜ਼ੋਵੋ ਵਿੱਚ ਰਹਿੰਦਾ ਰਿਹਾ, ਜਿੱਥੇ ਉਸ ਨੇ ਇੱਕ ਹਵੇਲੀ ਖਰੀਦ ਲਈ।

ਕੰਮ[ਸੋਧੋ]

Reymont

ਨੋਬਲ ਪੁਰਸਕਾਰ[ਸੋਧੋ]

Reymont, by Wyczółkowski

ਸਵੀਡਿਸ਼ ਅਕੈਡਮੀ ਦੇ ਇੱਕ ਮੈਂਬਰ ਆਂਡਰੇਸ ਓਸਟਲਿੰਗ ਦੁਆਰਾ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਨਵੰਬਰ 1924 ਵਿੱਚ ਉਸ ਨੂੰ ਥਾਮਸ ਮਾਨ, ਜਾਰਜ ਬਰਨਾਰਡ ਸ਼ਾਅ ਅਤੇ ਥਾਮਸ ਹਾਰਡੀ ਦੇ ਨਾਲ ਮੁਕਾਬਲੇ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। [3] ਪੋਲੈਂਡ ਵਿੱਚ ਜਨਤਾ ਦੀ ਰਾਇ ਸਟੀਫਨ ਜ਼ੇਰੋਮਸਕੀ ਦੇ ਹੱਕ ਵਿੱਚ ਸੀ, ਪਰ ਇਨਾਮ ਚੋਲੋਪੀ ਦੇ ਲੇਖਕ ਕੋਲ ਗਿਆ। ਜ਼ੇਰੋਮਸਕੀ ਨੂੰ, ਕਥਿਤ ਤੌਰ ਤੇ ਜਰਮਨ ਵਿਰੋਧੀ ਭਾਵਨਾਵਾਂ ਦਾ ਧਾਰਨੀ ਹੋਣ ਕਰਕੇ ਇਹ ਸਨਮਾਨ ਨਹੀਂ ਦਿੱਤਾ ਗਿਆ ਸੀ। ਪਰ, ਰੇਮੌਂਤ ਦਿਲ ਦੀ ਬਿਮਾਰੀ ਦੇ ਕਾਰਨ ਸਵੀਡਨ ਵਿਖੇ ਪੁਰਸਕਾਰ ਸਮਾਗਮ ਵਿੱਚ ਹਿੱਸਾ ਨਹੀਂ ਲੈ ਸਕਿਆ। ਅਵਾਰਡ ਅਤੇ 116,718 ਸਵੀਡਿਸ਼ ਕਰੋਨੋਰ ਦਾ ਚੈੱਕ ਫ਼ਰਾਂਸ ਵਿੱਚ ਰੇਮੌਂਤ ਨੂੰ ਭੇਜਿਆ ਗਿਆ, ਜਿੱਥੇ ਉਸ ਦਾ ਇਲਾਜ ਚੱਲ  ਰਿਹਾ ਸੀ। 

ਮੁੱਖ ਕਿਤਾਬਾਂ[ਸੋਧੋ]

ਬਗਾਵਤ[ਸੋਧੋ]

Orwell

ਕੰਮ [ਸੋਧੋ]

  • Komediantka (ਧੋਖੇਬਾਜ਼, 1896)
  • Fermenty (ਖਮੀਰ, 1897)
  • Ziemia obiecana (ਇਕਰਾਰਾਂ ਵਾਲੀ ਧਰਤੀ, 1898)
  • Chłopi (ਕਿਸਾਨ, 1904-1909), ਸਾਹਿਤ ਦੇ ਲਈ ਨੋਬਲ ਪੁਰਸਕਾਰ, 1924
  • Marzyciel (, Dreamer, 1910),
  • Rok 1794 (1794, 1914-1919)
    • ਭਾਗ I: Ostatni Sejm Rzeczypospolitej (ਗਣਰਾਜ ਦਾ ਆਖਰੀ  ਸੇਜਮ)
    • ਭਾਗ II: Nil desperandum
    • ਭਾਗ III: Insurekcja (ਵਿਦਰੋਹ), Kościuszko ਬਗ਼ਾਵਤ ਦੇ ਬਾਰੇ
  • Wampir – powieść grozy (ਪਿਸ਼ਾਚ, 1911)
  • Bunt (ਬਗਾਵਤ, 1924)

ਇਹ ਵੀ ਵੇਖੋ[ਸੋਧੋ]

  • ਦੰਤ ਕਥਾ 
  • ਨੌਜਵਾਨ ਹੰਗਰੀ
  • ਪੋਲਿਸ਼ ਲੇਖਕਾਂ ਦੀ ਸੂਚੀ 

ਹਵਾਲੇ[ਸੋਧੋ]

  1. "The Nobel Prize in Literature 1924. Wladyslaw Reymont". The Official Web Site of the Nobel Prize. Retrieved March 20, 2012. {{cite web}}: Italic or bold markup not allowed in: |publisher= (help)
  2. Wladyslaw Reymont. "Autobiography". The Official Web Site of the Nobel Prize. Retrieved March 20, 2012. This autobiography/biography was written at the time of the award and first published in the book series Les Prix Nobel. It was later edited and republished in Nobel Lectures. {{cite web}}: Italic or bold markup not allowed in: |publisher= (help)
  3. "Nomination%20archive". NobelPrize.org (in ਅੰਗਰੇਜ਼ੀ (ਅਮਰੀਕੀ)). 2020-04-01. Retrieved 2023-02-01.

ਬਾਹਰੀ ਲਿੰਕ[ਸੋਧੋ]