ਸੁਚਿਤਰਾ ਪਿਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਚਿਤਰਾ ਪਿਲਾਈ
ਪਿਲਾਈ 2017
ਜਨਮ (1970-08-27) 27 ਅਗਸਤ 1970 (ਉਮਰ 53)
ਪੇਸ਼ਾਅਦਾਕਾਰਾ, ਅਵਾਜ਼ ਅਦਾਕਾਰਾ, ਮਾਡਲ, ਐਂਕਰ, ਵੀ.ਜੇ
ਸਰਗਰਮੀ ਦੇ ਸਾਲ1993–ਹੁਣ
ਜੀਵਨ ਸਾਥੀਲਾਰਸ ਜੇਲਡਸਨ

ਸੁਚਿਤਰਾ ਪਿਲਾਈ (ਜਨਮ 27 ਅਗਸਤ 1970)[1] ਇੱਕ ਭਾਰਤੀ ਅਭਿਨੇਤਰੀ, ਮਾਡਲ, ਐਂਕਰ ਅਤੇ ਵੀ.ਜੇ ਹੈ। ਉਸਨੇ ਇਲੈਕਟ੍ਰਾਨਿਕ ਇੰਜੀਨੀਅਰਿੰਗ ਵਿੱਚ ਗਰੈਜੂਏਟ ਕਰਕੇ, ਆਪਣਾ ਕੈਰੀਅਰ ਆਰਟਸ ਵਿੱਚ ਚੁਣਿਆ।[2] ਇਸ ਤੋਂ ਇਲਾਵਾ ਉਸਨੇ  ਦਿਲ ਚਾਹਤਾ ਹੈ (2001), ਪੇਜ 3 (2005), ਲਗਾ ਚੁੰਨਰੀ ਮੇਂ ਦਾਗ (2007), ਅਤੇ ਫੈਸ਼ਨ (2008) ਆਦਿ ਫ਼ਿਲਮਾਂ ਵਿੱਚ ਆਪਣੀ ਭੂਮਿਕਾ ਨਿਭਾਈ। ਸੁਚਿਤਰਾ ਇੱਕ ਇੰਡੀ ਪੌਪ ਅਤੇ ਰੌਕ ਯਾਨਰ ਗਾਇਕ ਵੀ ਹੈ, ਉਸਦੀ ਐਲਬਮ ਸਚ ਇਜ਼ ਲਾਇਫ਼ 2011 ਵਿੱਚ ਰਿਲੀਜ਼ ਹੋਈ। ਉਹ ਇੱਕ ਵਧੀਆ ਥੀਏਟਰ ਕਲਾਕਾਰ ਵੀ ਹੈ।

ਫ਼ਿਲਮ ਕੈਰੀਅਰ[ਸੋਧੋ]

ਮੁੰਬਈ ਵਿੱਚ ਸਕੂਲ ਪੜ੍ਹਦਿਆਂ ਪਿਲਾਈ ਜ਼ਿਆਦਾ ਰੁਚੀ ਥੀਏਟਰ ਵਿੱਚ ਲੈਂਦੀ ਸੀ, ਪਰ ਉਸਨੇ ਗ੍ਰੇਜੂਏਟ ਇਲੈਕਟ੍ਰੋਨਿਕ ਇੰਜਨੀਅਰਿੰਗ ਵਿੱਚ ਕੀਤੀ। ਉਹ ਛੇਤੀ ਹੀ ਲੰਡਨ ਲਈ ਚਲੀ ਗਈ, ਜਿੱਥੇ ਉਹ ਬੱਚਿਆਂ ਦੇ ਥੀਏਟਰ ਵਿੱਚ ਸ਼ਾਮਲ ਹੋ ਗਈ। ਉਸਨੇ 1993 ਵਿੱਚ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਉਸ ਨੂੰ ਇੱਕ ਫਰੈਂਚ ਫ਼ਿਲਮ 'ਲੀ ਪ੍ਰੀਕਸ ਦਉਨ ਫੇਮ' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਨਾਲ ਹੀ ਅੰਗਰੇਜ਼ੀ ਫ਼ਿਲਮ 'ਗੁਰੂ ਇਨ ਸੇਵਨ' ਵਿੱਚ ਵੀ ਭੂਮਿਕਾ ਨਿਭਾਈ।

ਪਿਲਾਈ ਫਿਰ ਮੁੰਬਈ ਤੋਂ ਵਾਪਸ ਆ ਗਈ ਅਤੇ ਉਸ ਨੂੰ ਵੀਜੇ ਦੇ ਰੂਪ ਵਿੱਚ ਨੌਕਰੀ ਦੀ ਪੇਸ਼ਕਸ਼ ਮਿਲੀ। ਉਸ ਨੂੰ ਪਹਿਲੀ ਵਾਰ ਅਪਾਚੇ ਇੰਡੀਅਨ ਦੁਆਰਾ ਇੱਕ ਸੰਗੀਤ ਵੀਡੀਓ ਵਿੱਚ ਅਤੇ ਫਿਰ ਬਾਲੀ ਸਗੂ ਦੇ "ਦਿਲ ਚੀਜ ਕਯਾ ਹੈ" ਵੀਡੀਓ ਵਿੱਚ ਵੇਖਿਆ ਗਿਆ। ਉਹ ਨਾਲ ਹੀ ਸਿੰਪਲੀ ਸਾਉਥ, ਰੈੱਡ ਅਲਰਟ, ਹਿਪ ਹੌਪ ਹੂਰੇ, ਬੇਨੀਥਾ, ਰਿਸ਼ਤਾ ਡੌਟ ਕੋਮ ਅਤੇ ਕੈਬਰੇਟ ਕੈਬਰੇਟ ਵਰਗੇ ਟੈਲੀਵਿਜ਼ਨ ਸ਼ੋਅ ਵੀ ਚਲਾ ਰਹੀ ਹੈ।  ਉਸਨੂੰ 2016 ਵਿੱਚ ਹਾਲੀਵੁੱਡ ਫ਼ਿਲਮ ਦ ਅਦਰ ਸਾਇਡ ਆਫ਼ ਦ ਡੋਰ[3] ਅਤੇ 2017 ਵਿੱਚ ਫ਼ਿਲਮ ਦ ਵੈਲੀ  ਵਿੱਚ ਵੇਖਿਆ ਗਿਆ, ਜਿਸ ਦੇ ਲਈ ਉਸ ਨੂੰ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ[4] ਅਤੇ ਦ ਮਿਲਨ ਇੰਟਰਨੈਸ਼ਨਲ ਫ਼ਿਲਮਮੇਕਰ ਫੈਸਟੀਵਲ 2017 ਵਿਚ ਬੇਹਤਰੀਨ ਅਭਿਨੇਤਰੀ ਦਾ ਪੁਰਸਕਾਰ ਵੀ ਮਿਲਿਆ।[5]

ਨਿੱਜੀ ਜ਼ਿੰਦਗੀ[ਸੋਧੋ]

2005 ਵਿਚ, ਸੁਚਿਤਰਾ ਨੇ ਡੈਨਮਾਰਕ ਤੋਂ ਇੰਜੀਨੀਅਰ ਲਾਰਸ ਜੇਲਡਸਨ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੀ ਇੱਕ ਬੇਟੀ ਅਨੀਕਾ ਹੈ।[6]

ਫ਼ਿਲਮੋਗ੍ਰਾਫੀ[ਸੋਧੋ]

ਸਾਲ ਸਿਰਲੇਖ ਭੂਮਿਕਾ ਹੋਰ ਸੂਚਨਾ
1993 ਲੀ ਪ੍ਰੀਕਸ ਦਉਨ ਫੇਮ ਫਰੈਂਚ ਫ਼ਿਲਮ
1998 ਗੁਰੂ ਇਨ ਸੇਵਨ ਅੰਗਰੇਜ਼ੀ ਫ਼ਿਲਮ
2001 ਏਵਰੀਬਡੀ ਸੇਅਜ ਆਈ ਐਮ ਫਾਇਨ ਜੈਸਿਕਾ ਹਿੰਦੀ ਫ਼ਿਲਮ
ਬਸ ਇਤਨਾ ਸਾ ਖ਼ਾਬ ਹੈ I ਇੱਕ ਰਿਪੋਰਟਰ
ਦਿਲ ਚਾਹਤਾ ਹੈ ਪ੍ਰਿਯਾ
2003 ਵੈਸੇ ਭੀ ਹੋਤਾ ਹੈ ਪਾਰਟ  II ਸ਼ਾਲੂ
ਸੱਤਾ
88 ਅਨੂਪ ਹਿੱਲ ਸ੍ਰੀਮਤੀ ਅੰਤਾਰਾ ਸ਼ੇਲਰ
2005 ਪੇਜ  3 ਫੈਸ਼ਨ ਡਿਜ਼ਾਇਨਰ ਸੋਨਲ ਰਾਏ
2006 ਸ਼ਿਵ ਮਾਨਸੀ
ਕ੍ਰ੍ਕਸ਼ ਮਾਨਸੀ
ਪਿਆਰ ਕੇ ਸਾਇਡ ਇਫੈਕਟ ਅੰਜਲੀ/ਡ੍ਰੈਕੁਲਾ
2007 ਮੈਰੀਗੋਲਡ: ਐਨ ਐਡਵੇਂਚਰ ਇਨ ਇੰਡੀਆ ਰਾਣੀ
ਲਗਾ ਚੁੰਨਰੀ ਮੇਂ ਦਾਗ ਮਿਸ਼ੇਲ
2008 ਫੈਸ਼ਨ ਅਵੰਤੀਕਾ ਸਰੀਨ
ਦਸਵਿਦਾਨੀਆਂ ਸੁਸ਼ੀ
2010 ਦੁਲਹਾ ਮਿਲ ਗਯਾ ਜੈਸਮੀਨ
2016 ਫਿਤੂਰ ਰਿਪੋਰਟਰ
2016 ਦ ਅਦਰ ਸਾਇਡ ਆਫ਼ ਦ ਡੋਰ ਪਿਕੀ
2016 ਓੱਪਮ ਸਕੂਲ ਦੇ ਪ੍ਰਿੰਸੀਪਲ ਮਲਿਆਲਮ ਫ਼ਿਲਮ
2017 ਦ ਵੈਲੀ  ਰੂਪਾ

ਟੈਲੀਵਿਜ਼ਨ[ਸੋਧੋ]

(2003-2005) ਕੇਕੇਓਆਈ ਦਿਲ ਮੇਂ ਹੈ

ਸਾਲ ਸਿਰਲੇਖ ਭੂਮਿਕਾ ਚੈਨਲ ਹੋਰ ਸੂਚਨਾ
1998 ਹਿੱਪ ਹਿੱਪ ਹੂਰੇ ਅਲਕੰਧਾ ਮੈਡਮ ਜ਼ੀ ਟੀ. ਵੀ. ਇੰਡੀਅਨ ਵੀਕਐਂਡ ਸੋਪ ਏਰਾ
2013 24 ਮੇਹਕ ਆਹੂਜਾ ਰੰਗ ਟੀ. ਵੀ. ਇੰਡੀਅਨ ਵੀਕਐਂਡ ਸੋਪ ਏਰਾ
2001 ਪ੍ਰਧਾਨ ਮੰਤਰੀ (ਜ਼ੀ) ਪੱਤਰਕਾਰ ਜ਼ੀ ਟੀ. ਵੀ. ਇੰਡੀਅਨ ਵੀਕਐਂਡ ਡਰਾਮਾ
2013-2014 Beintehaa ਸੁਰੈਆ ਉਸਮਾਨ ਅਬਦੁੱਲਾ ਰੰਗ ਟੀ. ਵੀ. ਇੰਡੀਅਨ ਰੋਜ਼ਾਨਾ ਸੋਪ ਏਰਾ
2014 Bigg Boss 8 ਮਹਿਮਾਨ ਰੰਗ ਟੀ. ਵੀ. ਅਸਲੀਅਤ ਪ੍ਰਦਰਸ਼ਨ
2016-17 Ek Shringaar-Swabhiman ਸੰਧਿਆ ਚੌਹਾਨ ਰੰਗ ਟੀ. ਵੀ. ਇੰਡੀਅਨ ਰੋਜ਼ਾਨਾ ਸੋਪ ਏਰਾ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ""My Birthday is on 27 August"". Twitter suchitra pillai.
  2. "The Hindu: Metro Plus Kochi: Brains and Beauty". Archived from the original on 2012-11-10. Retrieved 2018-08-29. {{cite web}}: Unknown parameter |dead-url= ignored (|url-status= suggested) (help)
  3. "The Other Side of the Door reviews". Metacritic. Retrieved 1 March 2016.
  4. "2017 LIIFE Nominees & Winners - The Long Island International Film Expo". The Long Island International Film Expo (in ਅੰਗਰੇਜ਼ੀ (ਅਮਰੀਕੀ)). Retrieved 2017-12-30.
  5. "Suchitra Pillai on cloud nine with award for 'The Valley' - Times of India". The Times of India. Retrieved 2017-12-30.
  6. "Suchitra Pillai and Lars Kjeldsen is a perfect pair - Times of India". The Times of India. Retrieved 2017-12-30.