ਨੌਧ ਸਿੰਘ
ਨੌਧ ਸਿੰਘ ਦਾ ਜਨਮ 1662 ਈ: ਨੂੰ ਪਿੰਡ ਚੀਚਾ ਜਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਬਾਬਾ ਲੱਧਾ ਜੀ ਨੰਬਰਦਰ ਦੇ ਘਰ ਹੋਇਆ, ਓਹ ਇੱਕ ਸਿੱਖ ਆਗੂ ਅਤੇ ਸ਼ੁਕਰਚੱਕੀਆ ਮਿਸਲ ਦਾ ਬਾਨੀ ਸੀ।[1] ਨੌਧ ਸਿੰਘ ਦੀ ਮੌਤ 1752 ਵਿੱਚ ਹੋਈ। ਉਸ ਦਾ ਪੁੱਤਰ ਚੜਤ ਸਿੰਘ ਸੀ।[2]
ਜੀਵਨ
[ਸੋਧੋ]29 ਮਾਰਚ 1748 ਦੇ ਦਿਨ ਸਰਬੱਤ ਖ਼ਾਲਸਾ ਦਾ ਇਕੱਠ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਇਆ, ਜਿੱਥੇ 65 ਜੱਥਿਆਂ ਨੂੰ 11 ਮਿਸਲਾਂ ਵਿੱਚ ਵੰਡਣ ਦਾ ਗੁਰਮਤਾ ਪਾਸ ਕੀਤਾ ਗਿਆ। ਬਾਬਾ ਦੀਪ ਸਿੰਘ ਸ਼ਹੀਦਾਂ ਦੀ ਮਿਸਲ ਅਤੇ ਬਾਬਾ ਨੌਧ ਸਿੰਘ ਸ਼ੁੱਕਰਚੱਕੀਆ ਮਿਸਲ ਦੇ ਮੁਖੀ ਥਾਪੇ ਗਏ ਪਰ ਬਾਬਾ ਨੌਧ ਸਿੰਘ ਨੇ ਆਪਣੀ ਮਿਸਲ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਗੁਰਬਖਸ਼ ਸਿੰਘ, ਭਾਗ ਸਿੰਘ, ਆਗਿਆ ਸਿੰਘ ਤੇ ਬਾਬਾ ਅੱਕਾ ਸਿੰਘ ਨੂੰ ਸੌਂਪ ਦਿੱਤੀ ਤੇ ਆਪ ਬਾਬਾ ਦੀਪ ਸਿੰਘ ਕੋਲ ਸ੍ਰੀ ਦਮਦਮਾ ਸਾਹਿਬ ਪਹੁੰਚ ਗਏ। ਬਾਬਾ ਦੀਪ ਸਿੰਘ ਨੇ ਉਨ੍ਹਾਂ ਦੀਆਂ ਕੌਮ ਪ੍ਰਤੀ ਨਿਭਾਈਆਂ ਸੇਵਾਵਾਂ ਤੋਂ ਖੁਸ਼ ਹੋ ਕੇ ਅਤੇ ਕੌਮ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦਾ ਮੂੰਹਤੋੜ ਜਵਾਬ ਦੇਣ ਲਈ ਆਪਣੀ ਮਿਸਲ ਦਾ ਮੀਤ ਜਥੇਦਾਰ ਥਾਪ ਦਿੱਤਾ। ਉਹ ਇੱਕ ਕੇਂਦਰੀ ਪਾਤਰ ਨੂੰ ਕਠਪੁਤਲੀ ਬਣਾ ਕੇ ਉਸਨੂੰ ਹਰ ਭਾਂਤ ਦੀ ਸਥਿਤੀ ਤੇ ਘਟਨਾਵਾਂ ਵਿਚੋਂ ਵੀ ਲੰਘਾ ਕੇ ਮਰਜ਼ੀ ਦੇ ਸਿੱਟ ਕੱਢੇ ਹਨ। ਉਨ੍ਹਾਂ ਸਾਰੇ ਸੁਧਾਰ ਦਾ ਅਧਾਰ ਸਿੱਖ ਮਤ ਨੂੰ ਬਣਾ ਕੇ ਤੇ ਦੂਜੇ ਮਤਾਂ ਨੂੰ ਤੈੜੀ ਰੌਸ਼ਨੀ ਵਿੱਚ ਦੱਖਾ ਕੇ ਨਾਵਲਕਾਰ ਇਸ ਨੂੰ ਸਿੱਖ ਘੇਰੇ ਤਕ ਹੀ ਸੀਮਤ ਕਰ ਦੇਂਦਾ ਹੈ। ਬਾਬਾ ਨੌਧ ਸਿੰਘ ਚੱਬੇ ਦੇ ਮੈਦਾਨ ਵਿੱਚ 13 ਨਵੰਬਰ 1757 ਨੂੰ ਸ਼ਹੀਦ ਹੋ ਗਏ।[3]
ਹਾਵਲੇ
[ਸੋਧੋ]- ↑ "ਸ਼ਹੀਦ ਨੌਧ ਸਿੰਘ". Retrieved 22 ਜੂਨ 2016.[permanent dead link]
- ↑ Gupta, Hari Ram. History Of The Sikhs Vol II Evolution of Sikh Confederacies. Munshilal Manohorlal, Pvt Ltd. p. 92.
- ↑ ਮਨਮੋਹਨ ਸਿੰਘ ਬਾਸਰਕੇ (1 ਜੂਨ 2016). "ਬਾਬਾ ਨੌਧ ਸਿੰਘ". ਪੰਜਾਬੀ ਟ੍ਰਿਬਿਊਨ. Retrieved 22 ਜੂਨ 2016.