ਚੜਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚੜਤ ਸਿੰਘ
ਵਾਰਸ ਮਹਾਂ ਸਿੰਘ
ਪਿਤਾ ਨੌਧ ਸਿੰਘ
ਧਰਮ ਸਿੱਖ

ਚੜਤ ਸਿੰਘ ਸ਼ੁਕਰਚਕਿਆ ਮਿਸਲ ਦਾ ਸਰਦਾਰ ਸੀ। ਉਹ ਨੌਧ ਸਿੰਘ ਦਾ ਪੁੱਤਰ ਅਤੇ ਮਹਾਂ ਸਿੰਘ ਦਾ ਪਿਤਾ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ। ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਮੁਹਿਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਆਪਣੇ 150 ਘੋੜਸਵਾਰ ਲੈ ਕੇ ਸਿੰਘਪੁਰੀਆ ਮਿਸਲ ਤੋਂ ਅਲੱਗ ਸ਼ੁਕਰਚਕਿਆ ਮਿਸਲ ਦੀ ਸਥਾਪਨਾ ਕੀਤੀ[1]

ਮਿਸਲ ਦਾ ਸਰਦਾਰ[ਸੋਧੋ]

ਉਹਨਾਂ ਨੇ ਗੁਜਰਾਂਵਾਲਾ ਦੇ ਸਰਦਾਰ ਅਮੀਰ ਸਿੰਘ ਦੀ ਬੇਟੀ ਨਾਲ ਵਿਆਹ ਕਰਵਾਇਆ। ਹਾਲਾਂਕਿ ਉਹ ਹੁਣ ਪਹਿਲਾਂ ਜਿਨਾਂ ਸ਼ਕਤੀਸ਼ਾਲੀ ਸਰਦਾਰ ਨਹੀਂ ਰਿਹਾ ਸੀ। ਉਹਨਾਂ ਨੇ ਆਪਣਾ ਡੇਰਾ ਵੀ ਇੱਥੇ ਹੀ ਲਗਾ ਲਿਆ। 1760ਈ. ਵਿੱਚ ਜਦੋਂ ਉਬੇਦ ਖਾਂ, ਲਾਹੌਰ ਦਾ ਗਵਰਨਰ, ਨੇ ਗੁਜਰਾਂਵਾਲਾ ਤੇ ਹਮਲਾ ਕੀਤਾ ਤਾਂ ਉਸਨੂੰ ਚੜਤ ਸਿੰਘ ਨੇ ਉਸਨੂੰ ਬੁਰੀ ਤਰ੍ਹਾਂ ਹਰਾਇਆ[2]। 1761ਈ. ਵਿੱਚ ਐਮਨਾਬਾਦ ਦੇ ਹਿੰਦੂਆਂ ਨੇ ਉੱਥੋਂ ਦੇ ਫੌਜਦਾਰ ਦੇ ਖਿਲਾਫ਼ ਚੜਤ ਸਿੰਘ ਨੂੰ ਸ਼ਿਕਾਇਤ ਕੀਤੀ। ਤਾਂ ਉਹ ਆਪਣੇ ਨੇ ਉਸ ਦੇ ਕਿਲ੍ਹੇ ਤੇ ਹਮਲਾ ਕਰ ਕੇ ਉਸਨੂੰ ਹਰਾਇਆ।

ਹਵਾਲੇ[ਸੋਧੋ]

ਪੁਸਤਕ ਸੂਚੀ[ਸੋਧੋ]