ਸ਼ੁੱਕਰਚੱਕੀਆ ਮਿਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ੁੱਕਰਚੱਕੀਆ ਮਿਸਲ[1] 18ਵੀਂ ਸਦੀ ਦੇ ਦੌਰਾਨ ਪੰਜਾਬ ਵਿੱਚ 12 ਸਿੱਖ ਮਿਸਲਾਂ ਵਿੱਚੋਂ ਇੱਕ ਪ੍ਰਮੁੱਖ ਮਿਸਲ ਸੀ। ਇਹ ਪੱਛਮੀ ਪੰਜਾਬ ਦੇ ਗੁਜਰਾਂਵਾਲਾ ਅਤੇ ਹਾਫਿਜਾਬਾਦ ਜ਼ਿਲ੍ਹਿਆਂ ਵਿੱਚ ਕੇਂਦਰਿਤ ਸੀ ਅਤੇ 1752 ਤੋਂ 1801 ਤੱਕ ਇਹਦੀ ਹਕੂਮਤ ਰਹੀ। ਸ਼ੁਕਰਚੱਕੀਆ ਮਿਸਲ ਦਾ ਆਖਰੀ ਮਿਸਲਦਾਰ ਮਹਾਰਾਜਾ ਰਣਜੀਤ ਸਿੰਘ ਸੀ। 18ਵੀਂ ਸਦੀ ਦੇ ਅੰਤਲੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਸਿੱਖ ਮਿਸਲਾਂ ਇਕਮੁੱਠ ਕਰਕੇ ਪੰਜਾਬ ਵਿੱਚ ਇੱਕ ਸੁਤੰਤਰ ਰਾਜ ਨੂੰ ਸਥਾਪਿਤ ਕੀਤਾ।

ਇਤਹਾਸ[ਸੋਧੋ]

ਇਸ ਮਿਸਲ ਦਾ ਮੋਢੀ ਲਾਹੌਰ ਤੋਂ ਲੱਗਭਗ ਸੱਤਰ ਕਿਲੋਮੀਟਰ ਦੂਰ ਇੱਕ ਪਿੰਡ ਸ਼ੁਕਰਚੱਕ ਦਾ ਰਹਿਣ ਵਾਲਾ ਇੱਕ ਜੱਟ ਦੇਸੂ ਸੀ। ਉਸ ਦੀ ਮੌਤ (1716) ਤੋਂ ਬਾਅਦ ਉਸ ਦੇ ਪੁੱਤਰ ਨੌਧ ਸਿੰਘ ਅਤੇ 1752 ਵਿੱਚ ਉਸਦੀ ਮੌਤ ਉਪਰੰਤ ਚੜ੍ਹਤ ਸਿੰਘ ਨੇ ਇਸ ਮਿਸਲ ਦੀ ਕਮਾਨ ਸੰਭਾਲ ਲਈ। ਉਹਦਾ ਵਿਆਹ ਗੁਜਰਾਂਵਾਲਾ ਦੇ ਇੱਕ ਤਾਕਤਵਰ ਤੇ ਅਣਖੀਲੇ ਯੋਧਾ, ਸਰਦਾਰ ਅਮੀਰ ਸਿੰਘ ਦੀ ਬੇਟੀ ਦੇਸਾਂ ਕੌਰ ਨਾਲ ਹੋਇਆ, ਜਿਸ ਨਾਲ ਚੜ੍ਹਤ ਸਿੰਘ ਦੀ ਤਕੜੀ ਚੜ੍ਹਾਈ ਹੋ ਗਈ।

ਹਵਾਲੇ[ਸੋਧੋ]

  1. "ਸ਼ੁੱਕਰਚਕੀਆ ਮਿਸਲ".