ਪ੍ਰਤਾਪ ਭਾਨੂ ਮਹਿਤਾ
ਪ੍ਰਤਾਪ ਭਾਨੂ ਮਹਿਤਾ | |
---|---|
ਜਨਮ | 1967 |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | St John's College, Oxford Princeton University |
ਵਿਗਿਆਨਕ ਕਰੀਅਰ | |
ਖੇਤਰ | Political Science |
ਅਦਾਰੇ | ਅਸ਼ੋਕਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ |
ਪ੍ਰਤਾਪ ਭਾਨੂ ਮਹਿਤਾ (ਜਨਮ 1967) ਇੱਕ ਭਾਰਤੀ ਅਕਾਦਮਿਕ ਹੈ। ਉਹ ਨਵੀਂ ਦਿੱਲੀ ਆਧਾਰਤ ਥਿੰਕ ਟੈਂਕ ਸੈਂਟਰ ਫਾਰ ਪਾਲਿਸੀ ਰਿਸਰਚ ਦਾ ਪ੍ਰਧਾਨ ਰਿਹਾ।[1] ਅਤੇ ਇਸ ਵੇਲੇ ਜੁਲਾਈ 2017 ਤੋਂ ਅਸ਼ੋਕਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੈ।[2] ਉਹਨਾਂ ਨੂੰ "ਭਾਰਤ ਦੇ ਵਧੇਰੇ ਸੋਚਵਾਨ ਬੁੱਧੀਜੀਵੀਆਂ ਵਿਚੋਂ ਇਕ" ਕਿਹਾ ਜਾਂਦਾ ਹੈ।[3]
ਆਰੰਭਕ ਜੀਵਨ
[ਸੋਧੋ]ਪ੍ਰਤਾਪ ਦਾ ਜਨਮ ਰਾਜਸਥਾਨ ਦੇ ਜੋਧਪੁਰ ਵਿੱਚ ਹੋਇਆ ਸੀ।[4] ਉਸ ਦੀ ਸ਼ੁਰੂਆਤੀ ਸਿੱਖਿਆ ਸ਼ਿਮਲਾ ਦੇ ਸੇਂਟ ਐਡਵਰਡਸ ਸਕੂਲ ਅਤੇ ਜੈਪੁਰ ਦੇ ਸੈਂਟ ਜੇਵੀਰਸ ਵਿਖੇ ਹੋਈ ਸੀ।[5] ਮਹਿਤਾ ਨੇ ਸੇਂਟ ਜੋਨ`ਜ਼ ਕਾਲਜ, ਆਕਸਫੋਰਡ ਵਿੱਚ ਫ਼ਿਲਾਸਫ਼ੀ, ਰਾਜਨੀਤੀ ਅਤੇ ਅਰਥ ਸ਼ਾਸਤਰ (ਪੀ.ਈ.ਈ.) ਨਾਲ ਗ੍ਰੈਜੂਏਸ਼ਨ ਕੀਤੀ ਅਤੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਰਾਜਨੀਤੀ ਵਿੱਚ ਪੀਐਚ.ਡੀ. ਕੀਤੀ।
ਕਰੀਅਰ
[ਸੋਧੋ]ਮਹਿਤਾ ਨੇ ਕਈ ਸਿੱਖਿਆ ਅਹੁਦਿਆਂ 'ਤੇ ਸੇਵਾ ਕੀਤੀ। ਉਹ ਐਨਵਾਈਯੂ. ਸਕੂਲ ਆਫ ਲਾਅ ਵਿਖੇ ਪ੍ਰੋਫੈਸਰ, ਹਾਵਰਡ ਯੂਨੀਵਰਸਿਟੀ ਵਿਖੇ ਸਰਕਾਰ ਦਾ ਇੱਕ ਵਿਜ਼ਿਟਿੰਗ ਪ੍ਰੋਫੈਸਰ, ਹਾਰਵਰਡ ਵਿਖੇ ਸਰਕਾਰ ਦਾ ਅਤੇ ਸਮਾਜਕ ਅਧਿਐਨ ਦਾ ਐਸੋਸੀਏਟ ਪ੍ਰੋਫੈਸਰ ਅਤੇ ਅਤੇ ਥੋੜ੍ਹੇ ਸਮੇਂ ਲਈ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਫਿਲਾਸਫੀ ਅਤੇ ਕਾਨੂੰਨ ਅਤੇ ਗਵਰਨੈਂਸ ਦਾ ਪ੍ਰੋਫੈਸਰ ਰਿਹਾ ਹੈ।[6] ਉਹ ਭਾਰਤ ਦੇ ਪ੍ਰਧਾਨ ਮੰਤਰੀ ਦੇ ਰਾਸ਼ਟਰੀ ਗਿਆਨ ਕਮਿਸ਼ਨ ਦਾ ਮੈਂਬਰ-ਕਨਵੀਨਰ, ਦੇ ਮੈਂਬਰ ਭਾਰਤੀ ਯੂਨੀਵਰਸਿਟੀਆਂ ਦੀਆਂ ਚੋਣਾਂ ਲਈ ਸੁਪਰੀਮ ਕੋਰਟ ਵਲੋਂ ਨਿਯੁਕਤ ਲਿੰਗਦਾਹ ਕਮੇਟੀ ਦਾ ਮੈਂਬਰ ਰਿਹਾ ਹੈ ਅਤੇ ਭਾਰਤ ਸਰਕਾਰ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੀ ਅਗਵਾਈ ਲਈ ਕਈ ਰਿਪੋਰਟਾਂ ਵਿੱਚ ਯੋਗਦਾਨ ਪਾਇਆ ਹੈ। ਉਹ ਅੰਤਰਰਾਸ਼ਟਰੀ ਵਿਕਾਸ ਖੋਜ ਕੇਂਦਰ ਦੇ ਗਵਰਨਰਾਂ ਦੇ ਬੋਰਡ ਤੇ ਸੀ। ਉਹ ਗਲੋਬਲ ਗਵਰਨੈਂਸ ਬਾਰੇ ਵਿਸ਼ਵ ਆਰਥਿਕ ਫੋਰਮ ਦੀ ਕੌਂਸਲ ਦਾ ਵਾਈਸ-ਚੇਅਰ ਸੀ। ਉਸ ਨੇ ਐਨ ਆਈ ਪੀ ਐੱਫ ਪੀ, ਐਨਸੀਏਈਆਰ ਅਤੇ ਐਨਆਈਆਈਡੀ ਦੇ ਬੋਰਡ ਤੇ ਵੀ ਸੇਵਾ ਕੀਤੀ ਹੈ। ਉਹ ਅਮਰੀਕਨ ਪੋਲੀਟਿਕਲ ਸਾਇੰਸ ਰਿਵਿਊ ਅਤੇ ਜਰਨਲ ਆਫ ਡੈਮੋਕ੍ਰੇਸੀ ਸਮੇਤ ਬਹੁਤ ਸਾਰੇ ਰਸਾਲਿਆਂ ਦੇ ਸੰਪਾਦਕੀ ਬੋਰਡ 'ਤੇ ਵੀ ਹੈ।[7] ਉਸ ਨੇ 2010 ਲਈ ਮੈਲਕਮ ਅਡੀਸੇਸ਼ੀਆ ਅਵਾਰਡ[8] ਅਤੇ 2011 ਵਿੱਚ ਸੋਸ਼ਲ ਸਾਇੰਸਜ਼ (ਰਾਜਨੀਤਕ ਵਿਗਿਆਨ ਅਤੇ ਕੌਮਾਂਤਰੀ ਸਬੰਧਾਂ) ਲਈ ਇਨਫੋਸਿਸ ਇਨਾਮ ਪ੍ਰਾਪਤ ਕੀਤਾ।[9]
ਮਹਿਤਾ ਨੇ ਸਿਆਸੀ ਥਿਊਰੀ, ਬੌਧਿਕ ਇਤਿਹਾਸ, ਸੰਵਿਧਾਨਕ ਕਾਨੂੰਨ,[10] ਰਾਜਨੀਤੀ ਅਤੇ ਭਾਰਤ ਵਿੱਚ ਸਮਾਜ ਅਤੇ ਅੰਤਰਰਾਸ਼ਟਰੀ ਰਾਜਨੀਤੀ ਦੇ ਖੇਤਰਾਂ ਵਿੱਚ ਵਿਸ਼ਾਲ ਰੂਪ ਵਿੱਚ ਲਿਖਿਆ ਹੈ।[11] ਉਸ ਦੇ ਵਿਦਵਤਾਪੂਰਨ ਲੇਖ ਇਸ ਖੇਤਰ ਵਿੱਚ ਮੋਹਰੀ ਅੰਤਰਰਾਸ਼ਟਰੀ ਰੈਫਰੈਂਸ ਜ਼ੌਰਨਲਾਂ ਅਤੇ ਨਾਲ ਹੀ ਕਈ ਸੰਪਾਦਿਤ ਜਿਲਦਾਂ ਵਿੱਚ ਪ੍ਰਕਾਸ਼ਿਤ ਹੋਏ ਹਨ। ਉਸ ਦਾ ਮੁੱਢਲਾ ਕੰਮ ਅਠਾਰਵੀਂ ਸਦੀ ਦੇ ਚਿੰਤਨ, ਖਾਸ ਤੌਰ 'ਤੇ ਐਡਮ ਸਮਿਥ ਅਤੇ ਮੇਕਿੰਗ ਆਫ ਦੀ ਐਨਲਾਇਟਨਮੈਂਟ ਬਾਰੇ ਸੀ।[12] ਮਹਿਤਾ ਪ੍ਰਮੁੱਖ ਨੈਸ਼ਨਲ ਰੋਜ਼ਾਨਾ ਅਖਬਾਰ ਇੰਡੀਅਨ ਐਕਸਪ੍ਰੈਸ ਦਾ ਸੰਪਾਦਕੀ ਸਲਾਹਕਾਰ ਹੈ, ਅਤੇ ਉਹਨਾਂ ਦੇ ਕਾਲਮ ਫਾਈਨੈਂਸ਼ਲ ਟਾਈਮਜ਼, ਦ ਟੈਲੀਗ੍ਰਾਫ, ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਅਤੇ ਦ ਹਿੰਦੂ ਸਮੇਤ ਅਨੇਕ ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਹਨ। ਉਹ ਅਮਰੀਕਨ ਪੋਲੀਟਿਕਲ ਸਾਇੰਸ ਰਿਵਿਊ ਅਤੇ ਜਰਨਲ ਆਫ ਡੈਮੋਕ੍ਰੇਸੀ ਅਤੇ ਇੰਡੀਆ ਐਂਡ ਗਲੋਬਲ ਅਫ਼ੇਰਜ਼ ਸਮੇਤ ਬਹੁਤ ਸਾਰੇ ਅਕਾਦਮਿਕ ਰਸਾਲਿਆਂ ਦੇ ਸੰਪਾਦਕੀ ਬੋਰਡਾਂ ਤੇ ਵੀ ਹੈ।[13]
ਵਿਵਾਦ
[ਸੋਧੋ]ਯੂਪੀਏ ਸਰਕਾਰ ਦੀਆਂ ਉੱਚ ਸਿੱਖਿਆ ਨੀਤੀਆਂ ਦੇ ਵਿਰੋਧ ਵਿੱਚ ਮੇਹਤਾ ਨੇ 2006 ਵਿੱਚ ਕੌਮੀ ਗਿਆਨ ਕਮਿਸ਼ਨ ਤੋਂ ਅਸਤੀਫ਼ਾ ਦੇ ਦਿੱਤਾ।[14]
ਮਹਿਤਾ ਨੇ ਇੱਕ ਰਾਜਨੀਤਕ ਤੌਰ 'ਤੇ ਜੁੜੇ ਨੌਕਰਸ਼ਾਹ ਦੀ ਡਾਇਰੈਕਟਰ ਵਜੋਂ ਨਿਯੁਕਤੀ ਦਾ ਵਿਰੋਧ ਕਰਨ ਲਈ 2016 ਵਿੱਚ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬਰੇਰੀ ਦੀ ਕਾਰਜਕਾਰੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਨੇ ਨਿਯੁਕਤੀ ਕਰਨ ਵਿੱਚ ਸਰਕਾਰ ਦੁਆਰਾ ਅਕਾਦਮਿਕ ਵਿਚਾਰਾਂ ਨੂੰ ਹਾਸ਼ੀਏ ਤੇ ਕਰਨ ਵਿੱਚ ਭਿਆਲ ਹੋਣ ਨਾਲ ਆਪਣੀ ਬੇਚੈਨੀ ਦਾ ਹਵਾਲਾ ਦਿੱਤਾ।[15]
ਹਵਾਲੇ
[ਸੋਧੋ]- ↑ "Swaminathan, Anu Aga among new NAC faces". LiveMint. 1 June 2010.
- ↑ "Pratap Bhanu Mehta to leave CPR, join Ashoka University as vice chancellor". Live Mint.
- ↑ Max Rodenbeck (22 July 2017). "Why India and Pakistan hate each other". The Economist. Retrieved 26 July 2017.
- ↑ "Tyranny of identity by decree".
- ↑ "Eastward Bound". Face to Face magazine. 1 February 2012. Retrieved 18 January 2018.
- ↑ "Lunch with BS: Pratap Bhanu Mehta". Business Standard. 20 January 2013.
- ↑ "Pratap Bhanu Mehta" (PDF). NUJS India. Archived from the original (PDF) on 20 ਸਤੰਬਰ 2018. Retrieved 27 December 2018.
{{cite web}}
: Unknown parameter|dead-url=
ignored (|url-status=
suggested) (help) - ↑ ""Politics of social justice at deep impasse"". The Hindu. 23 November 2010.
- ↑ "Infosys Prize Laureates". Infosys Science Foundation. Retrieved 27 December 2018.
- ↑ "Small step, no giant leap". Indian Express. 23 August 2017.
- ↑ "Lingayat leap of faith". Indian Express. 3 October 2017.
- ↑ "The natural career of the imagination: themes in Adam Smith's moral and political philosophy / Pratap Bhanu Mehta". Princeton University Library Catalog. Retrieved 27 December 2018.
- ↑ "Scholar Pratap Bhanu Mehta is new Ashoka University V-C". Indian Express. 5 May 2017.
- ↑ "Dear Prime Minister". Indian Express. 22 May 2006.
- ↑ "'Political Pressure' Bad for Academics: Pratap Bhanu Mehta's Resignation Letter from NMML". TheWire.in. 14 August 2016.