ਮੁਨਮੁਨ ਦੱਤਾ
ਮਨੰਮ ਦੱਤਾ | |
---|---|
ਜਨਮ | [1] | 28 ਸਤੰਬਰ 1987
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰ, ਮਾਡਲ |
ਸਰਗਰਮੀ ਦੇ ਸਾਲ | 2004–ਵਰਤਮਾਨ |
ਲਈ ਪ੍ਰਸਿੱਧ | ਤਾਰਕ ਮਹਿਤਾ ਕਾ ਉਲਟਾ ਚਸ਼ਮਾ |
ਮਨਮੂਨ ਦੱਤਾ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਮਾਡਲ ਹੈ। ਉਹ ਲੰਮੇ ਸਮੇਂ ਤੋਂ ਚੱਲ ਰਹੀ ਹਿੰਦੀ ਸਿਟਿਕਾਮ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਬਬੀਤਾ ਦਾ ਕਿਰਦਾਰ ਨਿਭਾਉਂਦੀ ਹੈ।[2]
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਦੱਤਾ ਦਾ ਜਨਮ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਗਾਇਕਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸਨੇ ਕਲਾਸੀਕਲ ਸੰਗੀਤ ਵਿੱਚ ਰਸਮੀ ਸਿਖਲਾਈ ਲਈ। ਆਪਣੀ ਉੱਚ ਸੈਕੰਡਰੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਸਨੇ ਪੁਣੇ, ਮਹਾਰਾਸ਼ਟਰ ਵਿੱਚ ਇੱਕ ਕਾਲਜ ਵਿੱਚ ਦਾਖ਼ਲਾ ਲੈ ਲਿਆ।[3] ਉਸਨੇ ਅੰਗਰੇਜੀ ਵਿਚ ਐਮ ਏ ਕੀਤੀ ਹੈ।[4] ਜਦੋਂ ਉਹ ਪੁਣੇ ‘ਚ ਰਹਿੰਦੀ ਸੀ, ਦੱਤਾ ਨੇ ਫੈਸ਼ਨ ਸ਼ੋਅ ‘ਚ ਹਿੱਸਾ ਲਿਆ। ਉਹ ਫਿਰ ਮੁੰਬਈ ਚਲੀ ਗਈ ਅਤੇ ਉਸ ਨੇ ਆਪਣਾ ਐਕਟਿੰਗ ਕੈਰੀਅਰ 2004 ‘ਚ ਜ਼ੀ ਟੀ.ਵੀ. ਦੇ ਸੀਰੀਅਲ ਹਮ ਸਭ ਬਾਰਾਤੀ ਤੋਂ ਸ਼ੁਰੂ ਕੀਤਾ। ਉਸ ਨੇ ਪਹਿਲੀ ਵਾਰ ਕਮਲ ਹਸਨ ਦੀ ਫ਼ਿਲਮ ਮੰਬਈ ਐਕਪ੍ਰੈਸ ‘ਚ ਭੂਮਿਕਾ ਨਿਭਾ ਕੇ ਫ਼ਿਲਮੀ ਜਗਤ ‘ਚ ਪੈਰ ਪਾਇਆ।2006 ਵਿੱਚ, ਉਸ ਨੂੰ ਫ਼ਿਲਮ ਹਾਲੀਵੁੱਡ ‘ਚ ਦੇਖਿਆ ਗਿਆ। ਉਸ ਨੇ ਆਪਣੀ ਡਾਕਟਰ ਬਣਨ ਦੀ ਵੀ ਇੱਛਾ ਜਤਾਈ।[5]
ਹੋਰ ਕਾਰਜ
[ਸੋਧੋ]ਦੱਤਾ ਸੋਸ਼ਲ ਮੁੱਦਿਆ ‘ਚ ਸਰਗਰਮੀ ਨਾਲ ਸ਼ਾਮਿਲ ਰਹਿੰਦੀ ਹੈ। ਹਾਲ ਹੀ ‘ਚ, ਉਸ ਨੇ ਭਾਰਤ ਵਿੱਚ ਸਿੱਖਿਆ।ਭਾਰਤੀ ਸਿੱਖਿਆ ਸਿਸਟਮ ਨੂੰ ਭਾਰਤ ‘ਚ ਸਿੱਖਿਆ ਦੇ ਪੈਟਰਨ ਦੀ ਆਲੋਚਨਾ ਕਰਦਿਆਂ ਖੁਲ੍ਹਾ ਪੱਤਰ ਲਿਖਿਆ। ਉਸ ਨੇ ਆਪਣੇ ਹੇਅਰ ਡਰੈਸਰ ਦੀ ਧੀ ਅਤੇ ਆਪਣੀ ਨੌਕਰਾਨੀ ਦੇ ਬੱਚਿਆ ਨੂੰ ਪੜ੍ਹਾ ਰਹੀ ਹੈ।[6]
ਟੈਲੀਵਿਜ਼ਨ
[ਸੋਧੋ]- 2004 ਹਮ ਸਭ ਬਾਰਾਤੀ ਬਤੌਰ ਮਿੱਠੀ
- 2008–ਵਰਤਮਾਨ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਬਤੌਰ ਬਬੀਤਾ ਕ੍ਰਿਸ਼ਨਨ ਅਇਅਰ
ਫ਼ਿਲਮੋਗ੍ਰਾਫੀ
[ਸੋਧੋ]- ਮੁੰਬਈ ਐਕਸਪ੍ਰੈਸ (2005)
- ਹਾਲੀਵੁੱਡ (2006)
- 'ਧਿਨਚਿਕ ਇੰਟਰਪ੍ਰਾਇਜ਼ (2015)
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ 1.0 1.1 "Munmun Dutta - Biography - IMdb". IMDb. Retrieved 26 June 2019.
- ↑ Taarak Mehta celebrates 1000 episodes Archived 2013-11-09 at the Wayback Machine..
- ↑ "CineSangeet » Real and reel life are same for Munmun Dutta". Archived from the original on 19 ਨਵੰਬਰ 2015. Retrieved 31 October 2015.
{{cite web}}
: Unknown parameter|dead-url=
ignored (|url-status=
suggested) (help) - ↑ "Revealed! You will be shocked to know the education qualifications of'Taarak Mehta star cast". Retrieved 14 October 2016.
- ↑ http://timesofindia.indiatimes.com/tv/news/hindi/I-still-want-to-become-a-doctor-Munmun-Dutta/articleshow/37079980.cms
- ↑ http://timesofindia.indiatimes.com/tv/news/hindi/taarak-mehtas-babita-aka-munmun-dutta-writes-open-letter-to-the-education-system-read-here/articleshow/59616543.cms