ਮੁਨਮੁਨ ਦੱਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨੰਮ ਦੱਤਾ
Munmun Dutta at 60th Filmfare pre-awards party.jpg
60ਵੇਂ ਫ਼ਿਲਮਫੇਅਰ ਅਵਾਰਡਜ਼ ਪਾਰਟੀ ਦੇ ਰੈਡ ਕਾਰਪੇਟ ‘ਤੇ ਮਨੰਮ ਦੱਤਾ
ਜਨਮ (1987-09-28) 28 ਸਤੰਬਰ 1987 (ਉਮਰ 35)[1]
ਦੁਰਗਾਪੁਰ, ਪੱਛਮੀ ਬੰਗਾਲ, ਭਾਰਤ[1]
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2004–ਵਰਤਮਾਨ
ਪ੍ਰਸਿੱਧੀ ਤਾਰਕ ਮਹਿਤਾ ਕਾ ਉਲਟਾ ਚਸ਼ਮਾ

ਮਨਮੂਨ ਦੱਤਾ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਮਾਡਲ ਹੈ। ਉਹ ਲੰਮੇ ਸਮੇਂ ਤੋਂ ਚੱਲ ਰਹੀ ਹਿੰਦੀ ਸਿਟਿਕਾਮ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਬਬੀਤਾ ਦਾ ਕਿਰਦਾਰ ਨਿਭਾਉਂਦੀ ਹੈ।[2]

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਦੱਤਾ ਦਾ ਜਨਮ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਗਾਇਕਾਂ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਉਸਨੇ ਕਲਾਸੀਕਲ ਸੰਗੀਤ ਵਿੱਚ ਰਸਮੀ ਸਿਖਲਾਈ ਲਈ। ਆਪਣੀ ਉੱਚ ਸੈਕੰਡਰੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਸਨੇ ਪੁਣੇ, ਮਹਾਰਾਸ਼ਟਰ ਵਿੱਚ ਇੱਕ ਕਾਲਜ ਵਿੱਚ ਦਾਖ਼ਲਾ ਲੈ ਲਿਆ।[3] ਉਸਨੇ ਅੰਗਰੇਜੀ ਵਿਚ ਐਮ ਏ ਕੀਤੀ ਹੈ।[4] ਜਦੋਂ ਉਹ ਪੁਣੇ ‘ਚ ਰਹਿੰਦੀ ਸੀ, ਦੱਤਾ ਨੇ ਫੈਸ਼ਨ ਸ਼ੋਅ ‘ਚ ਹਿੱਸਾ ਲਿਆ। ਉਹ ਫਿਰ ਮੁੰਬਈ ਚਲੀ ਗਈ ਅਤੇ ਉਸ ਨੇ ਆਪਣਾ ਐਕਟਿੰਗ ਕੈਰੀਅਰ 2004 ‘ਚ ਜ਼ੀ ਟੀ.ਵੀ. ਦੇ ਸੀਰੀਅਲ ਹਮ ਸਭ ਬਾਰਾਤੀ ਤੋਂ ਸ਼ੁਰੂ ਕੀਤਾ। ਉਸ ਨੇ ਪਹਿਲੀ ਵਾਰ ਕਮਲ ਹਸਨ ਦੀ ਫ਼ਿਲਮ ਮੰਬਈ ਐਕਪ੍ਰੈਸ ‘ਚ ਭੂਮਿਕਾ ਨਿਭਾ ਕੇ ਫ਼ਿਲਮੀ ਜਗਤ ‘ਚ ਪੈਰ ਪਾਇਆ।2006 ਵਿੱਚ, ਉਸ ਨੂੰ ਫ਼ਿਲਮ ਹਾਲੀਵੁੱਡ ‘ਚ ਦੇਖਿਆ ਗਿਆ। ਉਸ ਨੇ ਆਪਣੀ ਡਾਕਟਰ ਬਣਨ ਦੀ ਵੀ ਇੱਛਾ ਜਤਾਈ।[5]

ਹੋਰ ਕਾਰਜ[ਸੋਧੋ]

ਦੱਤਾ ਸੋਸ਼ਲ ਮੁੱਦਿਆ ‘ਚ ਸਰਗਰਮੀ ਨਾਲ ਸ਼ਾਮਿਲ ਰਹਿੰਦੀ ਹੈ। ਹਾਲ ਹੀ ‘ਚ, ਉਸ ਨੇ ਭਾਰਤ ਵਿੱਚ ਸਿੱਖਿਆ।ਭਾਰਤੀ ਸਿੱਖਿਆ ਸਿਸਟਮ ਨੂੰ ਭਾਰਤ ‘ਚ ਸਿੱਖਿਆ ਦੇ ਪੈਟਰਨ ਦੀ ਆਲੋਚਨਾ ਕਰਦਿਆਂ ਖੁਲ੍ਹਾ ਪੱਤਰ ਲਿਖਿਆ। ਉਸ ਨੇ ਆਪਣੇ ਹੇਅਰ ਡਰੈਸਰ ਦੀ ਧੀ ਅਤੇ ਆਪਣੀ ਨੌਕਰਾਨੀ ਦੇ ਬੱਚਿਆ ਨੂੰ ਪੜ੍ਹਾ ਰਹੀ ਹੈ।[6]

ਟੈਲੀਵਿਜ਼ਨ[ਸੋਧੋ]

ਫ਼ਿਲਮੋਗ੍ਰਾਫੀ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]