ਜੀਵਨ ਸਿੰਘ ਦੌਲਾ ਸਿੰਘ ਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੀਵਨ ਸਿੰਘ ਦੌਲਾ ਸਿੰਘ ਵਾਲਾ
ਜਨਮ
ਜੀਵਨ ਸਿੰਘ

ਰਾਸ਼ਟਰੀਅਤਾਭਾਰਤੀ
ਪੇਸ਼ਾਗਦਰੀ ਸਵਤੰਤਰਤਾ ਸੰਗਰਾਮਣ

ਗ਼ਦਰੀ ਜੀਵਨ ਸਿੰਘ ਉਰਫ਼ ਜਿਊਣ ਸਿੰਘ ਦਾ ਜਨਮ ਵਜ਼ੀਰ ਸਿੰਘ ਦੇ ਘਰ ਪਿੰਡ ਦੌਲਾ ਸਿੰਘ ਵਾਲਾ ਰਿਆਸਤ ਪਟਿਆਲਾ (ਵਰਤਮਾਨ ਤਹਿਸੀਲ ਸੁਨਾਮ , ਜਿਲ੍ਹਾ ਸੰਗਰੂਰ) ਵਿਖੇ ਹੋਇਆ। ਉਹ ਚਾਰ ਭਰਾ ਸਨ। ਉਸਦੇ ਦੋ ਭਰਾਵਾਂ ਭਾਗ ਸਿੰਘ ਅਤੇ ਤੋਤੀ ਸਿੰਘ ਦੀ ਤਾਂ ਬਚਪਨ ਵਿੱਚ ਹੀ ਮੌਤ ਹੋ ਗਈ ਸੀ। ਜੱਸਾ ਸਿੰਘ ਪਰਿਵਾਰਕ ਜ਼ਿੰਮੇਵਾਰੀਆਂ ਚ ਉਲਝ ਗਿਆ।

ਗ਼ਦਰ ਪਾਰਟੀ ਵਿਚ ਜਾਣਾ[ਸੋਧੋ]

ਭਾਈ ਜੀਵਨ ਸਿੰਘ ਗ਼ਦਰ ਲਹਿਰ ਦਾ ਪ੍ਰਭਾਵ ਕਬੂਲ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦੀ ਪ੍ਰਾਪਤ ਕਰਨ ਦਾ ਹਾਮੀ ਬਣ ਕੇ ਗ਼ਦਰ ਪਾਰਟੀ ਵਿੱਚ ਸਰਗਰਮ ਹੋ ਗਿਆ। ਗ਼ਦਰ ਪਾਰਟੀ ਦਾ ਉਦੇਸ਼ ਵੱਖੋ-ਵੱਖਰੇ ਦੇਸ਼ਾਂ ਵਿੱਚ ਰਹਿ ਰਹੇ ਸਾਰੇ ਭਾਰਤੀਆਂ ਨੂੰ ਇਸ ਆਜ਼ਾਦੀ ਸੰਗਰਾਮ ਲਈ ਜੂਝਣ ਵਾਸਤੇ ਤਿਆਰ ਕਰਨਾ ਵੀ ਸੀ। ਹਾਂਗਕਾਂਗ ਜਾ ਕੇ ਆਪ ਨੇ ਗ਼ਦਰ ਪਾਰਟੀ ਦੇ ਨਿਸ਼ਾਨਿਆਂ ਦੇ ਪ੍ਰਚਾਰ ਲਈ ਮੋਹਰੀ ਰੋਲ ਅਦਾ ਕੀਤਾ। ਆਪ ਨੇ ਫਿਲਪਾਇਨ ਵਿੱਚ ਵੀ ਕੰਮ ਕੀਤਾ। ਪਾਰਟੀ ਦੇ ਹੁਕਮ ਤੇ ਉਹ ਮਨੀਲਾ ਤੋਂ ਹਾਂਗਕਾਂਗ ਆ ਕੇ ਤੋਸ਼ਾਮਾਰੂ ਜਹਾਜ਼ ਰਾਹੀਂ ਹਿੰਦੁਸਤਾਨ ਪਹੁੰਚੇ। ਗ਼ਦਰੀ ਗੁਲਾਬ ਕੌਰ ਅਤੇ ਹੋਰ ਬਹੁਤ ਸਾਰੇ ਗ਼ਦਰੀ ਆਪ ਨਾਲ ਸਨ।[1]

ਯੋਗਦਾਨ[ਸੋਧੋ]

27 ਨਵੰਬਰ 1914 ਨੂੰ ਫਿਰੋਜ਼ਪੁਰ ਸ਼ਹਿਰ ਤੋਂ ਬਾਹਰ ਜਲਾਲਾਬਾਦ ਵਾਲੀ ਸੜਕ ਤੇ ਗ਼ਦਰੀਆਂ ਦਾ ਇਕੱਠ ਹੋਇਆ ਜਿਸ ਵਿੱਚ ਕਰਤਾਰ ਸਿੰਘ ਸਰਾਭਾ, ਪੰਡਿਤ ਕਾਂਸੀ ਰਾਮ ਆਦਿ ਅਨੇਕਾਂ ਗ਼ਦਰੀ ਸ਼ਾਮਲ ਹੋਏ। ਗ਼ਦਰ ਦੀ ਤਾਰੀਕ ਮੁਲਤਵੀ ਹੋਣ ਕਾਰਨ ਸਾਰੇ ਗ਼ਦਰੀਆਂ ਨੂੰ ਖੰਡਣਾ ਪਿਆ। 22 ਗ਼ਦਰੀ ਟਾਂਗਿਆਂ ਵਿੱਚ ਸਵਾਰ ਹੋ ਕੇ ਮੋਗੇ ਵੱਲ ਚੱਲ ਪਏ। ਜਦੋਂ ਉਹ ਫੇਰੂ ਸ਼ਹਿਰ ਲੰਘੇ ਤਾਂ ਜ਼ੈਲਦਾਰ ਫਤਿਹ ਸਿੰਘ ਤੇ ਥਾਣੇਦਾਰ ਬਸ਼ਾਰਤ ਅਲੀ ਪੁਲਿਸ ਸਮੇਤ ਰਸਤਾ ਰੋਕੀ ਖੜੇ ਸਨ। ਥਾਣੇਦਾਰ ਵੱਲੋਂ ਟਾਂਗਾ ਰੋਕਣ ਤੇ ਹੋਈ ਤਲਖ-ਕਲਾਮੀ ਕਾਰਨ ਥਾਣੇਦਾਰ ਨੇ ਗਦਰੀ ਰਹਿਮਤ ਅਲੀ ਵਜੀਦਕੇ ਦੇ ਥੱਪੜ ਮਾਰਿਆ, ਇਸ ਤੋਂ ਭਗਤ ਸਿੰਘ ਉਰਫ਼ ਗਾਂਧਾ ਸਿੰਘ ਕੱਚਰਭੰਨ ਨੂੰ ਗੁੱਸਾ ਆ ਗਿਆ। ਉਸਨੇ ਰਿਵਾਲਵਰ ਕੱਢ ਕੇ ਥਾਣੇਦਾਰ ਨੂੰ ਗੋਲੀ ਮਾਰੀ ਅਤੇ ਦੂਜੀ ਗੋਲੀ ਨਾਲ ਜ਼ੈਲਦਾਰ ਨੂੰ ਵੀ ਚਿੱਤ ਕਰ ਦਿੱਤਾ। ਇਸ ਘਟਨਾ ਕਾਰਨ ਭਗਦੜ ਮੱਚ ਗਈ। ਕੁੱਝ ਗ਼ਦਰੀ ਲੋਕਾਂ ਦੇ ਇਕੱਠ ਦੀ ਓਟ ਲੈ ਕੇ ਬਚ ਨਿਕਲੇ। ਨੌਂ ਗ਼ਦਰੀ ਝਾੜੀਆਂ ਦੀ ਓਟ ਲੈ ਕੇ ਮੁਕਾਬਲਾ ਕਰਦੇ ਰਹੇ। ਜਦੋਂ ਗ਼ਦਰੀ ਸੂਰਬੀਰਾਂ ਕੋਲੋਂ ਗੋਲੀ ਸਿੱਕਾ ਮੁੱਕ ਗਿਆ ਤਾਂ ਪੁਲਿਸ ਨੇ ਝਾੜੀਆਂ ਨੂੰ ਅੱਗ ਲਾ ਦਿੱਤੀ। ਪੁਲਿਸ ਫਾਇਰਿੰਗ ਦੌਰਾਨ ਭਾਈ ਧਿਆਨ ਸਿੰਘ ਬੰਗਸੀਪੁਰਾ ਅਤੇ ਚੰਦਾ ਸਿੰਘ ਵੜਾਇਚ ( ਲੁਧਿਆਣਾ) ਸ਼ਹਾਦਤ ਦਾ ਜਾਮ ਪੀ ਗਏ। ਪੰਡਤ ਕਾਂਸੀ ਰਾਮ ਖਜ਼ਾਨਚੀ ਗ਼ਦਰ ਪਾਰਟੀ, ਜੀਵਨ ਸਿੰਘ, ਜਗਤ ਸਿੰਘ ਬਿਝਲ ਅਤੇ ਧਿਆਨ ਸਿੰਘ ਉਗਰੀਆ, ਰਹਿਮਤ ਅਲੀ ਵਜੀਦਕੇ, ਬਖਸ਼ੀਸ਼ ਸਿੰਘ ਖਾਸਪੁਰ ਜਿਲ੍ਹਾ ਅੰਮ੍ਰਿਤਸਰ ਫੜੇ ਗਏ। ਇਨ੍ਹਾਂ ਵਿੱਚੋਂ ਕਾਂਸੀ ਰਾਮ ਨੂੰ ਛੱਡ ਕੇ ਬਾਕੀ ਸਾਰੇ ਗ਼ਦਰ ਪਾਰਟੀ ਦੇ ਫਿਲਪਾਈਨ ਗਰੁੱਪ ਨਾਲ ਸੰਬੰਧਤ ਸਨ।

ਗ੍ਰਿਫਤਾਰੀ[ਸੋਧੋ]

ਸੁਪਰਡੈਂਟ, ਸੈਂਟਰਲ ਜੇਲ੍ਹ ਫਿਰੋਜ਼ਪੁਰ ਦੇ ਦਸਤਖ਼ਤਾਂ ਹੇਠ ਜਾਰੀ ਹੋਈ ਲਿਸਟ ( Statement Showing admission of Convicted prisoners ) ਅਨੁਸਾਰ ਇਨ੍ਹਾਂ ਦੀ ਗ੍ਰਿਫਤਾਰੀ 2 ਫਰਵਰੀ 1915 ਦੀ ਦਿਖਾਈ ਗਈ ਹੈ ਅਤੇ ਆਪ ਦਾ 5178 ਹੈ । ਇਸੇ ਲਿਸਟ ਵਿੱਚ ਦਿੱਤੇ ਅਨੁਸਾਰ ਆਪ 4 ਫਰਵਰੀ 1915 ਨੂੰ ਫਿਰੋਜ਼ਪੁਰ ਜੇਲ੍ਹ ਤੋਂ ਸੈਂਟਰਲ ਜੇਲ੍ਹ, ਲਾਹੌਰ ਤਬਦੀਲ ਕਰ ਰਿਹਾ ਦਿੱਤਾ ਗਿਆ ਸੀ। ਇਨ੍ਹਾਂ ਸਮੇਤ ਹੋਰ ਛੇ ਸਾਥੀਆਂ Major B. 0. ROE ਸ਼ੈਸਨ ਜੱਜ , ਫਿਰੋਜ਼ਪੁਰ ਡਵੀਜ਼ਨ ਦੀ ਅਦਾਲਤ ਵਿੱਚ ਫਿਰੋਜ਼ਪੁਰ ਵਿਖੇ ਮੁਕੱਦਮਾ ਨੰ: 4 ( Trial No. of 1915 ) ਚਲਾਇਆ ਗਿਆ । ਇਹ ਮੁਕੱਦਮਾ 22 ਜਨਵਰੀ 1915 ਨੂੰ ਦਾਇਰ ਹੋਇਆ। ਭਾਰਤੀ ਪੈਨਲ ਕੋਡ ਅਨੁਸਾਰ ਆਪ ਤੇ 140-302 , 302-114 , 149-307 , 402 , 399 ਧਾਰਾਵਾਂ ਅਧੀਨ ਵੱਖ-ਵੱਖ ਕਿਸਮ ਦੇ ਦੋਸ਼ ਲਾਏ ਗਏ । ਘਟਨਾ ਦੀ ਮਿਤੀ, ਮੁਕੱਦਮੇ ਦੀ ਮਿਤੀ ਅਤੇ ਗ੍ਰਿਫਤਾਰੀ ਦੀ ਮਿਤੀ ਵਿਚਕਾਰਲਾ ਅੰਤਰਾਲ ਸਪੱਸ਼ਟ ਕਰਦਾ ਹੈ ਕਿ ਆਪ ਨੂੰ ਕਾਫੀ ਸਮਾਂ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਸਰੀਰਕ ਤਸੱਦਦ ਦਾ ਸ਼ਿਕਾਰ ਬਣਾਇਆ ਗਿਆ ਜਦ ਕਿ ਸਚਾਈ ਇਹ ਹੈ ਕਿ ਆਪ ਨੂੰ ਘਟਨਾ ਘਟਣ ਵੇਲੇ ਉਸੇ ਸਥਾਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ । 22 ਫਰਵਰੀ 1915 ਨੂੰ ਸ਼ੈਸਨ ਜੱਜ ਨੇ ਆਪਣੇ ਫੈਸਲੇ ਵਿੱਚ ਆਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ Under section 62 of Indian penal Code ,ਇਨ੍ਹਾਂ ਦੀ ਸਾਰੀ ਚੱਲ ਅਚੱਲ ਸੰਪਤੀ ਜਬਤ ਕਰਨ ਦਾ ਹੁਕਮ ਸੁਣਾਇਆ ।

ਫਾਂਸੀ[ਸੋਧੋ]

25 ਮਾਰਚ 1915 ਨੂੰ ਇਨ੍ਹਾਂ ਨੂੰ ਮਿੰਟਗੁਮਰੀ ਜੇਲ੍ਹ (ਹੁਣ ਪਾਕਿਸਤਾਨ) ਵਿਖੇ ਫਾਂਸੀ ਦੀ ਸਜ਼ਾ ਦਿੱਤੀ ਗਈ। ਜੀਵਨ ਸਿੰਘ ਹੁਰਾਂ ਦੇ ਕੇਸ ਨੂੰ ਇਤਿਹਾਸ ਅਤੇ ਸਰਕਾਰੀ ਰਿਕਾਰਡ ਵਿੱਚ ਫਿਰੋਜ਼ਪੁਰ ਐਕਸ਼ਨ ਕੇਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

  1. Law, Steve. "Oregon marks ties with।ndia revolutionaries". https://joomlakave.com (in ਅੰਗਰੇਜ਼ੀ (ਬਰਤਾਨਵੀ)). Archived from the original on 2019-03-29. Retrieved 2019-03-29. {{cite web}}: External link in |website= (help); Unknown parameter |dead-url= ignored (|url-status= suggested) (help)