ਕਲਿਆਣੀ ਪ੍ਰਮੋਦ ਬਾਲਾਕ੍ਰਿਸ਼ਨਨ
ਕਲਿਆਣੀ ਪ੍ਰਮੋਦ ਬਾਲਾਕ੍ਰਿਸ਼ਨਨ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਕੱਪੜਾ ਡਿਜ਼ਾਇਨਰ |
ਕਲਿਆਣੀ ਪ੍ਰਮੋਦ ਬਾਲਾਕ੍ਰਿਸ਼ਨਨ ਤਾਮਿਲਨਾਡੂ ਦੇ ਚੇਨਈ ਵਿਚ ਸਥਿਤ ਇਕ ਭਾਰਤੀ ਟੈਕਸਟਾਈਲ ਡਿਜ਼ਾਈਨਰ ਹੈ। ਉਸਨੇ ਪੇਂਡੂ ਵਿਕਾਸ ਮੰਤਰਾਲੇ ਤਹਿਤ ਜੁਲਾਹਿਆ ਨਾਲ ਕੰਮ ਕੀਤਾ ਹੈ। ਉਹ 2016 ਦੇ ਨਾਰੀ ਸ਼ਕਤੀ ਪੁਰਸਕਾਰ ਦੀ ਵਿਜੈਤਾ ਹੈ।
ਅਰੰਭ ਦਾ ਜੀਵਨ
[ਸੋਧੋ]ਕਲਿਆਣੀ ਪ੍ਰਮੋਦ ਬਾਲਾਕ੍ਰਿਸ਼ਨਨ ਦੀ ਪਰਵਰਿਸ਼ ਤਾਮਿਲਨਾਡੂ ਰਾਜ ਦੀ ਰਾਜਧਾਨੀ ਚੇਨਈ ਵਿੱਚ ਹੋਈ ਸੀ।[1] ਉਸਨੇ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਵਿਖੇ ਟੈਕਸਟਾਈਲ ਡਿਜ਼ਾਈਨ ਦੀ ਪੜ੍ਹਾਈ ਕੀਤੀ ਅਤੇ ਫਿਰ ਬੁਟੀਕ ਦੀ ਦੁਕਾਨ ਸਥਾਪਤ ਕੀਤੀ।[2] 1995 ਵਿਚ ਉਸਨੇ 'ਸਰਵਾਈਵਲ ਇਨ ਡੇਲੀ ਲਾਇਫ਼' ਨਾਮੀ ਇਕ ਰਜਾਈ ਬਣਾਈ, ਜਿਸ ਨੂੰ ਬਾਅਦ ਵਿਚ ਆਇਰਲੈਂਡ ਵਿਚ ਇਕ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤਾ ਗਿਆ।[3]
ਕਰੀਅਰ
[ਸੋਧੋ]ਬਾਲਾਕ੍ਰਿਸ਼ਨਨ ਨੇ ਪੇਂਡੂ ਵਿਕਾਸ ਮੰਤਰਾਲੇ ਵਿਖੇ ਛੇ ਸਾਲਾਂ ਦੌਰਾਨ ਤਾਮਿਲਨਾਡੂ ਦੇ 13 ਜ਼ਿਲ੍ਹਿਆਂ ਦੇ 19,500 ਜੁਲਾਵਿਆਂ ਨਾਲ ਕੰਮ ਕੀਤਾ। ਫਿਰ ਉਸਨੇ ਸਵੈਲੀਨਤਾ ਜਾਂ ਸੇਰਬ੍ਰਲ ਪੈਲਸੀ ਵਾਲੇ ਲੋਕਾਂ ਦੀ ਬੁਣਾਈ ਸਿੱਖਣ ਵਿੱਚ ਸਹਾਇਤਾ ਕਰਨੀ ਸ਼ੁਰੂ ਕੀਤੀ।[4] ਆਪਣੇ ਕੰਮ ਦੀ ਮਾਨਤਾ ਵਿੱਚ, ਉਸਨੇ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ 2016 ਦਾ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕੀਤਾ।[5]
ਹਵਾਲੇ
[ਸੋਧੋ]
- ↑ "Textile details". CAIN. Retrieved 14 January 2021.
- ↑ "Nari Shakti Puraskar 2016". UPSCSuccess. 10 March 2017. Retrieved 14 January 2021.
- ↑ "Event details". CAIN. Retrieved 14 January 2021.
- ↑ "'Nari Shakti' awards for four from state" (PDF). Gulf Times. 13 March 2017. p. 24. Archived from the original (PDF) on 28 ਜਨਵਰੀ 2021. Retrieved 14 January 2021.
{{cite news}}
: Unknown parameter|dead-url=
ignored (|url-status=
suggested) (help) - ↑ Special correspondent (9 March 2017). "Four from State receive Nari Shakti awards". The Hindu (in Indian English). Retrieved 14 January 2021.
{{cite news}}
:|last=
has generic name (help)