ਸਮੱਗਰੀ 'ਤੇ ਜਾਓ

ਕਲਿਆਣੀ ਪ੍ਰਮੋਦ ਬਾਲਾਕ੍ਰਿਸ਼ਨਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਲਿਆਣੀ ਪ੍ਰਮੋਦ ਬਾਲਾਕ੍ਰਿਸ਼ਨਨ
Woman holding framed certificate
ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕਰਦਿਆਂ ਬਾਲਾਕ੍ਰਿਸ਼ਨਨ
ਰਾਸ਼ਟਰੀਅਤਾਭਾਰਤੀ
ਪੇਸ਼ਾਕੱਪੜਾ ਡਿਜ਼ਾਇਨਰ

ਕਲਿਆਣੀ ਪ੍ਰਮੋਦ ਬਾਲਾਕ੍ਰਿਸ਼ਨਨ ਤਾਮਿਲਨਾਡੂ ਦੇ ਚੇਨਈ ਵਿਚ ਸਥਿਤ ਇਕ ਭਾਰਤੀ ਟੈਕਸਟਾਈਲ ਡਿਜ਼ਾਈਨਰ ਹੈ। ਉਸਨੇ ਪੇਂਡੂ ਵਿਕਾਸ ਮੰਤਰਾਲੇ ਤਹਿਤ ਜੁਲਾਹਿਆ ਨਾਲ ਕੰਮ ਕੀਤਾ ਹੈ। ਉਹ 2016 ਦੇ ਨਾਰੀ ਸ਼ਕਤੀ ਪੁਰਸਕਾਰ ਦੀ ਵਿਜੈਤਾ ਹੈ।

ਅਰੰਭ ਦਾ ਜੀਵਨ

[ਸੋਧੋ]

ਕਲਿਆਣੀ ਪ੍ਰਮੋਦ ਬਾਲਾਕ੍ਰਿਸ਼ਨਨ ਦੀ ਪਰਵਰਿਸ਼ ਤਾਮਿਲਨਾਡੂ ਰਾਜ ਦੀ ਰਾਜਧਾਨੀ ਚੇਨਈ ਵਿੱਚ ਹੋਈ ਸੀ।[1] ਉਸਨੇ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਵਿਖੇ ਟੈਕਸਟਾਈਲ ਡਿਜ਼ਾਈਨ ਦੀ ਪੜ੍ਹਾਈ ਕੀਤੀ ਅਤੇ ਫਿਰ ਬੁਟੀਕ ਦੀ ਦੁਕਾਨ ਸਥਾਪਤ ਕੀਤੀ।[2] 1995 ਵਿਚ ਉਸਨੇ 'ਸਰਵਾਈਵਲ ਇਨ ਡੇਲੀ ਲਾਇਫ਼' ਨਾਮੀ ਇਕ ਰਜਾਈ ਬਣਾਈ, ਜਿਸ ਨੂੰ ਬਾਅਦ ਵਿਚ ਆਇਰਲੈਂਡ ਵਿਚ ਇਕ ਪ੍ਰਦਰਸ਼ਨੀ ਵਿਚ ਪ੍ਰਦਰਸ਼ਿਤ ਕੀਤਾ ਗਿਆ।[3]

ਕਰੀਅਰ

[ਸੋਧੋ]

ਬਾਲਾਕ੍ਰਿਸ਼ਨਨ ਨੇ ਪੇਂਡੂ ਵਿਕਾਸ ਮੰਤਰਾਲੇ ਵਿਖੇ ਛੇ ਸਾਲਾਂ ਦੌਰਾਨ ਤਾਮਿਲਨਾਡੂ ਦੇ 13 ਜ਼ਿਲ੍ਹਿਆਂ ਦੇ 19,500 ਜੁਲਾਵਿਆਂ ਨਾਲ ਕੰਮ ਕੀਤਾ। ਫਿਰ ਉਸਨੇ ਸਵੈਲੀਨਤਾ ਜਾਂ ਸੇਰਬ੍ਰਲ ਪੈਲਸੀ ਵਾਲੇ ਲੋਕਾਂ ਦੀ ਬੁਣਾਈ ਸਿੱਖਣ ਵਿੱਚ ਸਹਾਇਤਾ ਕਰਨੀ ਸ਼ੁਰੂ ਕੀਤੀ।[4] ਆਪਣੇ ਕੰਮ ਦੀ ਮਾਨਤਾ ਵਿੱਚ, ਉਸਨੇ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ 2016 ਦਾ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕੀਤਾ।[5]

ਹਵਾਲੇ

[ਸੋਧੋ]

 

  1. "Textile details". CAIN. Retrieved 14 January 2021.
  2. "Nari Shakti Puraskar 2016". UPSCSuccess. 10 March 2017. Retrieved 14 January 2021.
  3. "Event details". CAIN. Retrieved 14 January 2021.