ਮੁਮਤਾਜ਼ ਮ. ਕਾਜ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਮਤਾਜ਼ ਮ. ਕਾਜ਼ੀ
ਕਾਜ਼ੀ 2017 ਦੌਰਾਨ
ਜਨਮ
ਲਈ ਪ੍ਰਸਿੱਧਪਹਿਲੀ ਏਸ਼ੀਆਈ ਮਹਿਲਾ ਲੋਕੋਮੋਟਿਵ ਰੇਲ ਡਰਾਈਵਰ
ਜੀਵਨ ਸਾਥੀਮਕਸੂਦ ਕਾਜ਼ੀ
ਪੁਰਸਕਾਰ2017 ਨਾਰੀ ਸ਼ਕਤੀ ਪੁਰਸਕਾਰ

ਮੁਮਤਾਜ਼ ਉਰਫ਼ ਮਕਸੂਦ ਅਹਿਮਦ ਕਾਜ਼ੀ ਜਿਸਨੂੰ ਮੁਮਤਾਜ਼ ਮ. ਕਾਜ਼ੀ ਵੀ ਕਿਹਾ ਜਾਂਦਾ ਹੈ, ਇੱਕ ਭਾਰਤੀ ਰੇਲ ਇੰਜੀਨੀਅਰ ਹੈ ਜਿਸਨੂੰ ਡੀਜ਼ਲ ਇੰਜਣ ਰੇਲ ਚਲਾਉਣ ਵਾਲੀ ਪਹਿਲੀ ਭਾਰਤੀ ਔਰਤ ਵੀ ਮੰਨਿਆ ਜਾਂਦਾ ਹੈ।[1] ਦਰਅਸਲ, ਉਹ ਏਸ਼ੀਆ ਦੀ ਪਹਿਲੀ ਮਹਿਲਾ ਲੋਕੋਮੋਟਿਵ ਡਰਾਈਵਰ ਵੀ ਹੈ। ਉਸ ਨੂੰ ਮਾਰਚ 2017 ਵਿੱਚ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਵੱਕਾਰੀ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[2]

ਮੁੱਢਲਾ ਜੀਵਨ[ਸੋਧੋ]

ਕਾਜ਼ੀ ਦਾ ਜਨਮ ਅਤੇ ਪਾਲਣ ਪੋਸ਼ਣ ਮੁੰਬਈ ਵਿੱਚ ਹੋਇਆ, ਜੋ ਮਹਾਰਾਸ਼ਟਰ ਰਾਜ ਦੀ ਵਪਾਰਕ ਰਾਜਧਾਨੀ ਹੈ ਅਤੇ ਉਹ ਇੱਕ ਆਰਥੋਡਾਕਸ ਮੁਸਲਿਮ ਪਰਿਵਾਰ ਤੋਂ ਹੈ। ਉਸਨੇ 1989 ਵਿੱਚ ਸਾਂਤਾਕਰੂਜ਼ ਦੇ ਸੇਠ ਅਨੰਦੀਲਾਲ ਰੌਡਰ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ।[3] ਉਸ ਦੇ ਪਿਤਾ ਅਲਾਰਖੂ ਇਸਮਾਈਲ ਕਾਠਵਾਲਾ ਨੇ ਭਾਰਤੀ ਰੇਲਵੇ ਵਿੱਚ ਕਰਮਚਾਰੀ ਵਜੋਂ ਸੇਵਾ ਨਿਭਾਈ। ਮੁਮਤਾਜ਼ ਨੇ ਆਪਣੇ ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਰੇਲ ਡਰਾਈਵਰ ਵਜੋਂ ਆਪਣਾ ਕਰੀਅਰ ਅਪਣਾਇਆ। ਹਾਲਾਂਕਿ ਸ਼ੁਰੂਆਤ ਵਿੱਚ ਉਸ ਨੂੰ ਉਸਦੇ ਪਿਤਾ ਨੇ ਰੇਲਵੇ ਵਿਭਾਗ ਵਿੱਚ ਨੌਕਰੀ ਕਰਨ ਦੀ ਆਗਿਆ ਨਹੀਂ ਦਿੱਤੀ ਸੀ, ਬਲਕਿ ਇਸ ਦੀ ਬਜਾਏ ਮੈਡੀਕਲ ਲੈਬਾਰਟਰੀ ਟੈਕਨਾਲੌਜੀ ਵਿੱਚ ਕੋਰਸ ਪੂਰਾ ਕਰਨ ਲਈ ਕਿਹਾ ਪਰ ਬਾਅਦ ਵਿੱਚ ਮੁਮਤਾਜ਼ ਨੇ ਆਪਣੇ ਪਿਤਾ ਨੂੰ ਇਸ ਫੈਸਲੇ ਲਈ ਯਕੀਨ ਦਿਵਾਇਆ।[4]

ਕਰੀਅਰ[ਸੋਧੋ]

1989 ਵਿੱਚ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਉਸੇ ਸਾਲ ਉਸਨੇ ਇੰਜਨ ਡਰਾਈਵਰ ਦੇ ਅਹੁਦੇ ਲਈ ਅਰਜ਼ੀ ਦਿੱਤੀ।[5] ਉਸਨੇ 1991 ਵਿੱਚ 20 ਸਾਲ ਦੀ ਉਮਰ ਵਿੱਚ ਰੇਲ ਗੱਡੀ ਚਲਾਉਣੀ ਸ਼ੁਰੂ ਕੀਤੀ ਅਤੇ 1995 ਵਿੱਚ ਲਿਮਕਾ ਬੁੱਕ ਆਫ਼ ਰਿਕਾਰਡਜ਼ ਦੁਆਰਾ ਪਹਿਲੀ ਏਸ਼ੀਆਈ ਮਹਿਲਾ ਲੋਕੋਮੋਟਿਵ ਡਰਾਈਵਰ ਵਜੋਂ ਪਹਿਚਾਣ ਬਣਾਈ।[6][7]

ਉਹ ਭਾਰਤ ਦੇ ਪਹਿਲੇ ਅਤੇ ਸਭ ਤੋਂ ਭੀੜ -ਭੜੱਕੇ ਵਾਲੇ ਰੇਲ ਮਾਰਗ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ - ਠਾਣੇ ਸੈਕਸ਼ਨ ਰਾਹੀਂ ਲੋਕਲ ਟ੍ਰੇਨਾਂ ਨੂੰ ਪਾਇਲਟ ਕਰਦੀ ਹੈ।[8]

ਉਸ ਨੂੰ ਨਾਰੀ ਸ਼ਕਤੀ ਪੁਰਸਕਾਰ ਪੁਰਸਕਾਰ ਮਿਲਿਆ, ਜੋ ਭਾਰਤ ਵਿੱਚ ਔਰਤਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦੇ ਹੋਏ ਹਰ ਸਾਲ ਦਿੱਤਾ ਜਾਂਦਾ ਹੈ।[9][10] ਉਸਨੇ 2015 ਵਿੱਚ ਭਾਰਤੀ ਰੇਲਵੇ ਤੋਂ ਰੇਲਵੇ ਜਨਰਲ ਮੈਨੇਜਰ ਅਵਾਰਡ ਵੀ ਪ੍ਰਾਪਤ ਕੀਤਾ।

ਨਿੱਜੀ ਜ਼ਿੰਦਗੀ[ਸੋਧੋ]

ਉਸਨੇ ਇਲੈਕਟ੍ਰੀਕਲ ਇੰਜੀਨੀਅਰ ਮਕਸੂਦ ਕਾਜ਼ੀ ਨਾਲ ਵਿਆਹ ਕੀਤਾ।[11]

ਹਵਾਲੇ[ਸੋਧੋ]

  1. divyabaliyan99. "Meet Mumtaz M. Kazi, Asia's first lady Diesel locomotive driver -" (in ਅੰਗਰੇਜ਼ੀ (ਅਮਰੀਕੀ)). Archived from the original on 2019-11-03. Retrieved 2019-11-03. {{cite web}}: Unknown parameter |dead-url= ignored (|url-status= suggested) (help)CS1 maint: numeric names: authors list (link)
  2. "Nari Shakti Puraskar awardees full list". Best Current Affairs. 9 March 2017. Retrieved 2020-04-18.
  3. Reddy, drusenireddymallu_221 (2017-06-28). "Mumtaz M Kazi Asian Woman Train Driver | Indian Railway Train Pilot". Diary Store (in ਅੰਗਰੇਜ਼ੀ). Archived from the original on 2019-11-03. Retrieved 2019-11-03.{{cite web}}: CS1 maint: numeric names: authors list (link)
  4. "India's first 'motor-woman' lives her dream on the railway tracks". The Indian Express (in Indian English). 2017-03-22. Retrieved 2019-11-03.
  5. "Asia's first woman to drive a diesel train is an Indian". Rediff (in ਅੰਗਰੇਜ਼ੀ). Retrieved 2019-11-03.
  6. Reddy, drusenireddymallu_221 (2017-06-28). "Mumtaz M Kazi Asian Woman Train Driver | Indian Railway Train Pilot". Diary Store (in ਅੰਗਰੇਜ਼ੀ). Archived from the original on 2019-11-03. Retrieved 2019-11-03.{{cite web}}: CS1 maint: numeric names: authors list (link)Reddy, drusenireddymallu_221 (2017-06-28). "Mumtaz M Kazi Asian Woman Train Driver | Indian Railway Train Pilot" Archived 2021-09-27 at the Wayback Machine.. Diary Store. Retrieved 2019-11-03.
  7. Mar 8, Ismat Tahseen | TNN | Updated; 2019; Ist, 1:00. "Meet the Mumbai women who drive the city's trains | Mumbai News - Times of India". The Times of India (in ਅੰਗਰੇਜ਼ੀ). Retrieved 2019-11-03. {{cite web}}: |last2= has numeric name (help)CS1 maint: numeric names: authors list (link)
  8. Sep 8, Mumbai Mirror | Updated; 2017; Ist, 12:30. "Mumbai rains: Motorwoman Mumtaz Kazi pilots CST-Thane train for 23 hours". Mumbai Mirror (in ਅੰਗਰੇਜ਼ੀ). Retrieved 2019-11-03. {{cite web}}: |last2= has numeric name (help)CS1 maint: numeric names: authors list (link)
  9. "Mumtaz - Asia's First Woman Diesel Engine Driver, Gets 'Nari Shakti Puraskar' By The President". indiatimes.com (in ਅੰਗਰੇਜ਼ੀ). 2017-03-09. Retrieved 2019-11-03.
  10. Taneja, Richa (2017-03-08). "Mumbai's Mumtaz, Asia's First Woman Diesel Engine Driver, Gets "Nari Shakti Puraskar"". Everylifecounts.NDTV.com (in ਅੰਗਰੇਜ਼ੀ (ਅਮਰੀਕੀ)). Archived from the original on 2019-11-03. Retrieved 2019-11-03. {{cite web}}: Unknown parameter |dead-url= ignored (|url-status= suggested) (help)
  11. "Asia's first woman to drive a diesel train is an Indian". Rediff (in ਅੰਗਰੇਜ਼ੀ). Retrieved 2019-11-03."Asia's first woman to drive a diesel train is an Indian". Rediff. Retrieved 2019-11-03.