ਤਾਰੂਆਣਾ
ਤਰੂਆਣਾ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਕਾਲਾਂਵਾਲੀ ਦਾ ਇੱਕ ਪਿੰਡ ਹੈ। ਇਹ ਪੰਜਾਬ ਹਰਿਆਣੇ ਦੀ ਹੱਦ ਦੇ ਨੇੜੇ ਪੈਂਦਾ ਹੈ। ਪਿੰਡ ਦੀ ਬਹੁਤੀ ਵਸੋਂ ਪੰਜਾਬੀ ਹੈ।
ਇਤਿਹਾਸ
[ਸੋਧੋ]ਤਰੂਆਣਾ ਬਾਰੇ ਕੋਈ ਦਸਤਾਵੇਜ਼ੀ ਇਤਿਹਾਸ ਨਹੀਂ ਹੈ, ਪਰ ਮੌਖਿਕ ਇਤਿਹਾਸ ਦੇ ਅਨੁਸਾਰ, ਇਸ ਦੀ ਸਥਾਪਨਾ ਸਰਦਾਰ ਤਾਰੂ ਸਿੰਘ ਸਿੱਧੂ ਦੁਆਰਾ ਕੀਤੀ ਗਈ ਸੀ, ਜਿਸ ਦੇ ਨਾਂ ਤੇ ਇਸ ਪਿੰਡ ਦਾ ਨਾਂ ਤਰੂਆਣਾ ਪਿਆ।
ਆਵਾਜਾਈ ਦੀ ਸਹੂਲਤ
[ਸੋਧੋ]ਬੱਸ ਦੀ ਸਹੂਲਤ
[ਸੋਧੋ]ਇਹ ਪਿੰਡ MDR 101A ਸੜਕ (ਕਾਲਾਂਵਾਲੀ ਤੋਂ ਰੋੜੀ) 'ਤੇ ਹੈ, ਬੱਸ ਸਮੇਤ ਆਵਾਜਾਈ ਆਸਾਨੀ ਨਾਲ ਪਹੁੰਚਯੋਗ ਹੈ। ਇਹ ਕਾਲਾਂਵਾਲੀ ਤੋਂ 3 km (1.9 mi) ਦੂਰ ਹੈ। ਕਾਲਾਂਵਾਲੀ ਬੱਸ ਸਟੈਂਡ ਤੋਂ ਲੰਬੇ ਰੂਟਾਂ ਲਈ ਬੱਸਾਂ ਆਸਾਨੀ ਨਾਲ ਮਿਲ ਸਕਦੀਆਂ ਹਨ। ਦੂਜੇ ਪਾਸੇ, ਸਿਰਸਾ (ਜ਼ਿਲ੍ਹਾ ਹੈੱਡਕੁਆਰਟਰ) ਵੀ ਸਿਰਫ਼ 30 km (19 mi) ਹੈ। ਬੱਸ ਰਾਹੀਂ ਸਿਰਸਾ ਪਹੁੰਚਣ ਲਈ ਸਿਰਫ਼ ਇੱਕ ਘੰਟਾ ਲੱਗਦਾ ਹੈ।
ਰੇਲਗੱਡੀ ਦੀ ਸਹੂਲਤ
[ਸੋਧੋ]ਪਿੰਡ ਦੇ ਅੰਦਰ ਕੋਈ ਰੇਲ ਪਟੜੀ ਨਾ ਲੰਘਣ ਕਾਰਨ ਪਿੰਡ ਦੇ ਅੰਦਰ ਕੋਈ ਰੇਲਵੇ ਸਟੇਸ਼ਨ ਨਹੀਂ ਹੈ ਪਰ ਕਾਲਾਂਵਾਲੀ ਤੋਂ ਰੇਲ ਗੱਡੀਆਂ ਦਾ ਆਉਣਾ ਜਾਣਾ ਆਸਾਨ ਹੈ।
ਸਿੱਖਿਆ
[ਸੋਧੋ]ਪਿੰਡ ਵਿੱਚ ਵਿੱਦਿਅਕ ਸਹੂਲਤਾਂ ਚੰਗੀਆਂ ਹਨ। ਪ੍ਰਾਇਮਰੀ ਸਿੱਖਿਆ ਲਈ, ਦੋ ਸਕੂਲ ਹਨ: ਇੱਕ ਲੜਕੀਆਂ ਲਈ ਅਤੇ ਦੂਜਾ ਲੜਕਿਆਂ ਲਈ। ਸਕੂਲੀ ਸਿੱਖਿਆ ਲਈ, ਪਿੰਡ ਵਿੱਚ ਇੱਕ ਸਰਕਾਰੀ ਹਾਈ ਸਕੂਲ ਹੈ ਜੋ ਸੈਕੰਡਰੀ ਪੱਧਰ ਤੱਕ ਸਿੱਖਿਆ ਪ੍ਰਦਾਨ ਕਰਦਾ ਹੈ। ਪਿੰਡ ਵਿੱਚ ਕੁੜੀਆਂ ਦੀ ਉਚੇਰੀ ਸਿੱਖਿਆ ਲਈ ਸਰਕਾਰੀ ਗਰਲਜ਼ ਕਾਲਜ ਬਣਿਆ ਹੋਇਆ ਹੈ।
ਧਰਮ
[ਸੋਧੋ]ਇਸ ਪਿੰਡ ਦੇ ਬਹੁਤੇ ਮੂਲ ਨਿਵਾਸੀ ਸਿੱਖ ਹਨ, ਪਿੰਡ ਵਿੱਚ ਬ੍ਰਾਹਮਣਾਂ ਦੇ ਵੀ ਕੁੱਝ ਘਰ ਹਨ। ਪਿੰਡ ਦੇ ਉੱਤਰੀ ਸਿਰੇ 'ਤੇ ਗੁਰਦੁਆਰਾ ਸਾਹਿਬ ਸਥਿਤ ਹੈ।
ਜੱਟ ਸਿੱਖ ਗੋਤ
[ਸੋਧੋ]ਪਿੰਡ ਵਿੱਚ ਮੁੱਖ ਤੌਰ 'ਤੇ ਤਿੰਨ ਗੋਤ ਹਨ ਸਿੱਧੂ, ਧਾਲੀਵਾਲ ਅਤੇ ਮਾਨ। 80 ਫੀਸਦੀ ਜੱਟ ਸਿੱਧੂ ਹਨ, ਜਦਕਿ ਬਾਕੀ ਧਾਲੀਵਾਲ ਅਤੇ ਮਾਨ ਹਨ। ਭੁੱਲਰ ਗੋਤ ਦੇ ਵੀ ਦੋ ਤਿੰਨ ਘਰ ਹਨ। ਅਨੂਸੂਚਿਤ ਜਾਤੀਆਂ ਦੇ ਗੋਤਾਂ ਨੂੰ ਪੰਜਾਬ, ਹਰਿਆਣਾ ਵਿੱਚ ਕਿਤੇ ਨਹੀਂ ਗਿਣਿਆ ਜਾਂਦਾ, ਇਹ ਇਸ ਖੇਤਰ ਦੀ ਤ੍ਰਾਸਦੀ ਹੈ।