ਸਮੱਗਰੀ 'ਤੇ ਜਾਓ

ਨਾਜ਼ੀਵਾਦ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਪਾਰਟੀ ਦਾ ਝੰਡਾ (ਜਰਮਨੀ ਦਾ ਬਦਲਵਾਂ ਰਾਸ਼ਟਰੀ ਝੰਡਾ, 1933-35)

ਨਾਜ਼ੀਵਾਦ, ਜਾਂ ਨਾਤਸੀਵਾਦ ਜਾਂ ਰਾਸ਼ਟਰੀ ਸਮਾਜਵਾਦ (German: Nationalsozialismus, ਪਹਿਲੇ ਹਿੱਸੇ ਨੂੰ "ਨਾਤਸੀ" ਜਾਂ "ਨਾਜ਼ੀ" ਉੱਚਾਰਿਆ ਜਾਂਦਾ ਹੈ), ਜਰਮਨੀ ਦੀ ਨਾਜ਼ੀ ਪਾਰਟੀ ਅਤੇ ਹੋਰ ਕਿਤੇ ਦੀਆਂ ਸਬੰਧਤ ਲਹਿਰਾਂ ਦੀ ਵਿਚਾਰਧਾਰਾ ਹੈ।[1][2][3][4][5] ਇਹ ਫਾਸ਼ੀਵਾਦ (ਅੰਧਰਾਸ਼ਟਰਵਾਦ) ਦੀ ਇੱਕ ਕਿਸਮ ਹੈ ਜਿਸ ਵਿੱਚ ਜੀਵ-ਵਿਗਿਆਨਕ ਨਸਲਪ੍ਰਸਤੀ ਅਤੇ ਯਹੂਦੀ-ਵਿਰੋਧ ਵੀ ਸ਼ਾਮਲ ਹਨ।[6] ਇਹਦੀ ਉਤਪਤੀ ਸਰਬ-ਜਰਮਨਵਾਦ, ਸੱਜੀ ਸਿਆਸਤ ਜਰਮਨ ਰਾਸ਼ਟਰਵਾਦ ਲਹਿਰ ਅਤੇ ਪਹਿਲੇ ਵਿਸ਼ਵ ਯੁੱਧ ਮਗਰੋਂ ਜਰਮਨੀ ਵਿੱਚ ਕਮਿਊਨਿਜ਼ਮ ਨਾਲ਼ ਲੜਨ ਵਾਲੀਆਂ ਕਮਿਊਨਿਸਟ-ਵਿਰੋਧੀ ਧਿਰਾਂ ਦੇ ਅਸਰਾਂ ਤੋਂ ਹੋਈ।[7] ਇਹਦਾ ਮਕਸਦ ਮਜ਼ਦੂਰਾਂ ਨੂੰ ਕਮਿਊਨਿਜ਼ਮ ਤੋਂ ਲਾਂਭੇ ਲਿਜਾਣਾ ਅਤੇ ਅੰਧਰਾਸ਼ਟਰਵਾਦ ਦੇ ਟੇਟੇ ਚਾੜ੍ਹਨਾ ਸੀ।[8] ਨਾਜ਼ੀਵਾਦ ਦੇ ਮੁੱਖ ਹਿੱਸਿਆਂ ਨੂੰ ਅਤਿ-ਸੱਜੇ ਕਿਹਾ ਗਿਆ, ਜਿਹਨਾਂ ਦੇ ਅਨੁਸਾਰ ਸਮਾਜ ਉੱਤੇ ਅਖੌਤੀ ਉੱਚੀ ਨਸਲ ਦੇ ਲੋਕਾਂ ਦਾ ਗਲਬਾ ਹੋਣਾ ਚਾਹੀਦਾ ਹੈ, ਜਦਕਿ ਘਟੀਆ ਐਲਾਨ ਕੀਤੀ ਨਸਲ ਦੇ ਲੋਕਾਂ ਤੋਂ ਸਮਾਜ ਨੂੰ ਪਾਕ ਕਰ ਦੇਣਾ ਚਾਹੀਦਾ ਹੈ, ਅਤੇ ਉਹਨਾਂ ਨੂੰ ਰਾਸ਼ਟਰੀ ਵਜੂਦ ਲਈ ਘਾਤਕ ਕਿਹਾ ਗਿਆ। ਨਾਜ਼ੀ ਪਾਰਟੀ ਅਤੇ ਨਾਜ਼ੀ-ਅਗਵਾਈ ਵਾਲੀ ਰਿਆਸਤ ਦੋਨਾਂ ਨੂੰ ਹੀ ਫਿਊਹਰਰ ਸਿਧਾਂਤ ("ਆਗੂ ਸਿਧਾਂਤ"), ਪਿਰਾਮਿਡੀ ਪਾਰਟੀ ਢਾਂਚਾ ਜਿਸ ਵਿੱਚ ਫਿਊਹਰਰ - ਅਡੋਲਫ ਹਿਟਲਰ - ਟੀਸੀ ਦਾ ਆਗੂ ਸੀ, ਜਿਹੜਾ ਥੱਲੇ ਵਾਲੇ ਹਰ ਪਧਰ ਅਤੇ ਰਿਆਸਤ ਦੇ ਆਗੂ ਨਿਯੁਕਤ ਕਰਦਾ ਸੀ ਅਤੇ ਜਿਸਦੇ ਹੁਕਮ ਸਰਬ ਉੱਚ ਅਤੇ ਅੰਤਿਮ ਸਨ।[9]

ਹਵਾਲੇ

[ਸੋਧੋ]
  1. Walter John Raymond. Dictionary of Politics, 1992. p. 327.
  2. Fritzsche, Peter. Germans into Nazis. Cambridge, Mass.: Harvard University Press, 1998.
  3. Kele, Max H. Nazis and Workers: National Socialist Appeals to German Labor, 1919–1933. Chapel Hill: The University of North Carolina Press, 1972.
  4. Payne, Stanley G. A History of Fascism, 1914–45. Madison, WI: University of Wisconsin Press, 1995.
  5. Stanley G. Payne. A History of Fascism, 1914–1945. Madison, Wisconsin, USA: University of Wisconsin Press, 1995. P. 601. (Page shows list of various "National Socialist" parties outside of Germany).
  6. Neocleous, Mark. Fascism. Minneapolis, Minnesota, USA: University of Minnesota Press, 1997. p. 23.
  7. Thomas D. Grant. Stormtroopers and Crisis in the Nazi Movement: Activism, Ideology and Dissolution. London, England, UK; New York, New York, USA: Routledge, 2004. pp. 30-34, 44.
  8. Otis C. Mitchell. Hitler's Stormtroopers and the attack on the German Republic, 1919-1933. Jefferson, North Carolina, USA: McFarland & Company, Inc., 2008. p. 47.
  9. Kuntz, Dieter (2011), "Hitler and the functioning of the Third Reich", The Routledge History of the Holocaust, Routledge, p. 75