ਸਮੱਗਰੀ 'ਤੇ ਜਾਓ

ਹੰਨਾਹ ਚੈਪਲਿਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਹੰਨਾਹ ਚੈਪਲਿਨ, ਅੰ. 1885

ਹੰਨਾਹ ਚੈਪਲਿਨ, ਜਨਮ ਦੇ ਨਾਮ ਹੰਨਾਹ ਹੈਰੀਏਟ ਪੈਡਲਿੰਗਹੈਮ ਹਿੱਲ, ਸਟੇਜ ਦਾ ਨਾਂ  ਲਿਲੀ ਹਾਰਲੀ (6 ਅਗਸਤ 1865 – 28 ਅਗਸਤ 1928[1]), ਇੱਕ ਅੰਗਰੇਜ਼ੀ ਅਦਾਕਾਰਾ, ਗਾਇਕਾ ਅਤੇ ਨਾਚੀ ਸੀ ਜੋ  ਜੋ 16 ਸਾਲ ਦੀ ਉਮਰ ਤੋਂ ਬ੍ਰਿਟਿਸ਼ ਸੰਗੀਤ ਹਾਲ ਵਿੱਚ ਕੰਮ ਕਰਦੀ ਸੀ, ਚਾਰਲੀ ਚੈਪਲਿਨ ਅਤੇ ਉਸਦੇ ਦੋ ਅੱਧੇ ਭਰਾਵਾਂ, ਅਭਿਨੇਤਾ ਸਿਡਨੀ ਚੈਪਲਿਨ ਅਤੇ ਫਿਲਮ ਨਿਰਦੇਸ਼ਕ ਵ੍ਹੀਲਰ ਡਰੀਡਨ ਦੀ ਮਾਂ ਸੀ। [2][3] ਕਮਜ਼ੋਰ ਕਰਦੇ ਚਲੇ ਜਾਣ ਵਾਲੀ ਇੱਕ ਬੀਮਾਰੀ, ਜਿਸਨੂੰ ਹੁਣ ਸਿਫਿਲਿਸ ਸਮਝਿਆ ਜਾਂਦਾ ਹੈ, ਦੇ ਨਤੀਜੇ ਵਜੋਂ ਉਹ 1890 ਦੇ ਦਹਾਕੇ ਦੇ ਅੱਧ ਤੋਂ ਕੰਮ ਕਰਨ ਤੋਂ ਅਸਮਰੱਥ ਹੋ ਗਈ ਸੀ। 1921 ਵਿਚ, ਉਸ ਨੂੰ ਆਪਣੇ ਬੇਟੇ ਚਾਰਲੀ ਨੇ ਕੈਲੀਫੋਰਨੀਆ ਵਿੱਚ ਲਿਜਾ ਵਸਾਇਆ ਸੀ, ਜਿਥੇ ਉਸ ਨੂੰ ਅਗਸਤ 1928 ਵਿੱਚ ਉਸਦੀ ਮੌਤ ਤਕ ਸਾਨ ਫਰਨੈਨਡੋ ਵਾਦੀ ਵਿੱਚ ਇੱਕ ਘਰ ਵਿੱਚ ਸੰਭਾਲਿਆ ਗਿਆ ਸੀ।

ਸ਼ੁਰੂ ਦਾ ਜੀਵਨ

[ਸੋਧੋ]

ਹੰਨਾਹ ਚੈਪਲਿਨ ਦਾ ਜਨਮ  6 ਅਗਸਤ 1865 ਨੂੰ ਲੰਡਨ ਦੇ ਵਾਲਵਰਥ ਜ਼ਿਲ੍ਹੇ ਦੀ 11 ਕੈਮਡੇਨ ਸਟ੍ਰੀਟ ਵਿਖੇ ਹੋਇਆ ਸੀ।[4] ਉਸ ਦਾ ਪਿਤਾ, ਚਾਰਲਸ ਫਰੈਡਰਿਕ ਹਿੱਲ, ਇੱਕ ਰਾਜ ਮਿਸਤਰੀ, ਇੱਕ ਮੋਚੀ ਸੀ, ਜੋ ਸ਼ਾਇਦ ਆਇਰਿਸ਼ ਮੂਲ ਦਾ ਸੀ। ਉਸ ਦੀ ਮਾਤਾ ਮਰੀਅਮ ਐੱਨ ਹਾਜ ਇੱਕ ਮਰਕਰੀਲ ਕਲਰਕ ਦੀ ਧੀ ਸੀ, ਅਤੇ ਉਸਦਾ ਪਹਿਲਾਂ ਇੱਕ ਸਾਈਨ ਲੇਖਕ ਨਾਲ ਵਿਆਹ ਹੋਇਆ ਸੀ ਜਿਸ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ।

ਅਦਾਕਾਰੀ ਕੈਰੀਅਰ

[ਸੋਧੋ]

16 ਸਾਲ ਦੀ ਉਮਰ ਵਿੱਚ, ਚੈਪਲਿਨ ਇੱਕ ਅਦਾਕਾਰਾ ਬਣ ਕੇ ਆਪਣੀ ਕਿਸਮਤ ਵਿੱਚ ਸੁਧਾਰ ਕਰਨ ਲਈ ਘਰ ਛੱਡ ਕੇ ਚਲੀ ਗਈ ਸੀ। ਉਸ ਜ਼ਮਾਨੇ ਦੀਆਂ ਸਭ ਤੋਂ ਸਫਲ ਨਾਰੀ ਕਲਾਕਾਰਾਂ ਵਿੱਚੋਂ ਇੱਕ ਲਿਲੀ ਲੇਂਗਟਰੀ ਤੋਂ ਪ੍ਰੇਰਿਤ ਹੋ ਕੇ, ਉਸਨੇ ਆਪਣਾ ਸਟੇਜ ਨਾਮ ਲਿਲੀ ਹਾਰਲੀ ਰੱਖ ਲਿਆ ਅਤੇ ਸੰਗੀਤ ਹਾਲ ਮਨਪਰਚਾਵੇ ਦੀ ਇੱਕ ਅਭਿਨੇਤਰੀ ਅਤੇ ਗਾਇਕਾ ਦੇ ਰੂਪ ਵਿੱਚ ਕੰਮ ਕਰਨ ਲੱਗ ਪਈ ਸੀ।[5] 1880 ਦੇ ਦਹਾਕੇ ਦੇ ਸ਼ੁਰੂ ਵਿੱਚ ਆਇਰਿਸ਼ ਸਕੈਚ ਸ਼ਮਸ ਓ ਬਰਾਇਨ ਵਿੱਚ ਹਿੱਸਾ ਲੈਂਦੇ ਸਮੇਂ, ਉਹ ਆਪਣੇ ਸਟੇਜ ਪਾਰਟਨਰ ਚਾਰਲਸ ਚੈਪਲਿਨ ਦੀ ਸੁੰਦਰ ਅਤੇ ਵਧੀਆ ਦਿੱਖ ਤੇ ਫ਼ਿਦਾ ਹੋ ਗਈ ਸੀ। ਉਸ ਦੇ ਗਈ. ਇਸ ਸਮੇਂ ਬਾਰੇ ਲਿਖਦਿਆਂ, ਚਾਰਲੀ ਚੈਪਲਿਨ ਨੇ ਆਪਣੀ ਮਾਂ ਨੂੰ "ਦੈਵੀ-ਦਿੱਖ" ਕਿਹਾ ਸੀ। ਬਾਅਦ ਵਿੱਚ ਉਸ ਨੂੰ ਦੱਸਿਆ ਗਿਆ ਸੀ ਕਿ ਉਹ "ਖੂਬਸੂਰਤ ਅਤੇ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਜਾਦੂ-ਅਸਰ ਵਾਲੀ" ਨਾਰੀ ਸੀ।

ਕਰੀਬ 1883 ਵਿੱਚ, ਜਦ ਉਹ ਲਗਭਗ 18 ਸਾਲਾਂ ਦੀ ਸੀ, ਉਹ ਸਿਡਨੀ ਹੌਕਸ (ਸ਼ਾਇਦ ਸਿਡਨੀ ਹੌਕ) ਦੇ ਚੱਕਰ ਵਿੱਚ ਫਸ ਗਈ ਸੀ, ਜੋ ਉਸਨੂੰ ਵਿਟਵਾਟਰਸਰਾਂਡ ਦੀ ਦੱਖਣੀ ਅਫ਼ਰੀਕੀ ਸੋਨੇ ਦੀ ਖੁਦਾਈ ਦੇ ਜ਼ਿਲ੍ਹੇ ਵਿੱਚ ਲੈ ਗਿਆ ਸੀ, ਜਿੱਥੇ, ਮਨੋਵਿਗਿਆਨਕ ਸਟੈਫ਼ਨ ਵੇਸੀਮੈਨ ਨੇ 2008 ਦੀ ਆਪਣੀ ਕਿਤਾਬ ਚੈਪਲਿਨ: ਏ ਲਾਈਫ ਵਿੱਚ ਲਿਖਿਆ ਸੀ: ਉਸ ਨੂੰ ਵੇਸਵਾਗਿਰੀ ਵਿੱਚ ਜਾਣ ਲਈ ਮਜਬੂਰ ਕੀਤਾ ਗਿਆ ਸੀ। 1884 ਵਿੱਚ, ਹੌਕਸ ਦੁਆਰਾ ਗਰਭਵਤੀ, ਉਹ ਲੰਦਨ ਵਾਪਸ ਚਲੀ ਗਈ ਜਿੱਥੇ ਉਹ ਦੁਬਾਰਾ ਚਾਰਲਸ ਚੈਪਲਿਨ ਨਾਲ ਮਿਲ ਕੇ ਰਹਿਣ ਲੱਗੀ। 1885 ਵਿੱਚ, ਉਸਨੇ ਹੌਕਸ ਦੇ ਪੁੱਤਰ  ਸਿਡਨੀ ਨੂੰ ਜਨਮ ਦਿੱਤਾ, ਅਤੇ ਉੱਤਰੀ ਫ਼ਰਾਂਸੀਸੀ ਸ਼ਹਿਰ ਲੇ ਹਾਵਰੇ ਦੇ ਰਾਇਲ ਸੰਗੀਤ ਹਾਲ ਵਿੱਚ ਪ੍ਰਦਰਸ਼ਨ ਕੀਤਾ ਅਤੇ ਇਸ ਤਰ੍ਹਾਂ  ਛੇਤੀ ਹੀ ਸਟੇਜ ਤੇ ਵਾਪਸ ਆ ਗਈ।  22 ਜੂਨ 1885 ਨੂੰ ਸੇਂਟ ਜਾਨਜ਼ ਚਰਚ, ਵਾਲਵਰਥ ਵਿਖੇ ਉਸਨੇ ਚਾਰਲਸ ਨਾਲ ਵਿਆਹ ਕਰਵਾ ਲਿਆ। [6]

1880 ਦੇ ਦਹਾਕੇ ਦੇ ਅੱਧ ਵਿੱਚ ਚਾਰਲਸ ਦੀਆਂ ਦਿੱਤੀਆਂ ਪੇਸ਼ਕਾਰੀਆਂ ਦਾ ਕੋਈ ਰਿਕਾਰਡ ਨਹੀਂ ਮਿਲਦਾ, 1885 ਵਿੱਚ ਹੰਨਾਹ ਚੈਪਲਿਨ ਨੇ ਬ੍ਰਿਸਟਲ ਅਤੇ ਡਬਲਿਨ ਵਿੱਚ ਅਤੇ 1886 ਵਿੱਚ ਬੈੱਲਫਾਸਟ, ਗਲਾਸਗੋ, ਪੇਖਮ, ਅਬਰਡੀਨ ਅਤੇ ਡੁੰਡੀ ਵਿੱਚ ਪੇਸ਼ਕਾਰੀਆਂ ਦਿੱਤੀਆਂ। ਪ੍ਰੈਸ ਨੋਟਿਸਾਂ ਵਿੱਚ ਉਸ ਨੂੰ "ਸ਼ੁੱਧ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਲਿਲੀ ਹਾਰਲੀ" ਲਿਖਿਆ ਜੋ "ਗੇਟੀ ਐਂਡ ਸਟਾਰ, ਗਲਾਸਗੋ ਵਿੱਚ ਬਹੁਤ ਸ਼ਾਨਦਾਰ ਹਿੱਟ ਰਹੀ, ਹਰ ਰਾਤ ਚਾਰ ਅਤੇ ਪੰਜ ਸ਼ੋ ਹੁੰਦੇ ਅਤੇ ਫੁੱਲਾਂ ਦੇ ਢੇਰ ਲੱਗ ਜਾਂਦੇ। "

ਮਾੜੀ ਸਿਹਤ

[ਸੋਧੋ]

1887 ਦੇ ਸ਼ੁਰੂ ਵਿੱਚ, ਚੈਪਲਿਨ ਲੰਡਨ ਵਿੱਚ ਵਾਪਸ ਚਲੀ ਗਈ ਸੀ, ਜਿੱਥੇ ਉਸਨੇ ਸਭ ਤੋਂ ਪਹਿਲਾਂ ਆਪਣੀ ਸਿਹਤ ਦੀ ਮਾੜੀ ਹਾਲਤ ਬਾਰੇ ਟਿੱਪਣੀ ਕੀਤੀ ਸੀ। ਉਹ ਉਸ ਸਾਲ ਆਪਣੇ ਪਤੀ ਨਾਲ ਇੰਗਲੈਂਡ ਦੇ ਉੱਤਰ ਵਿੱਚ ਬਾਥ ਅਤੇ ਸੰਗੀਤ ਹਾਲ ਵਿੱਚ ਪ੍ਰਗਟ ਹੋਈ। ਉਸਦੀ ਬੀਮਾਰੀ ਦੇ ਬਾਵਜੂਦ, ਉਹ 1888 ਵਿੱਚ ਕੰਮ ਕਰਦੀ ਰਹੀ। ਉਸ ਦਾ ਪਤੀ ਹੋਰ ਵੀ ਵਧੇਰੇ ਪ੍ਰਸਿੱਧ ਹੋ ਗਿਆ, ਫਿਰ ਵੀ ਉਸਨੇ ਆਪਣੇ ਕੈਰੀਅਰ ਵਿੱਚ ਤਰੱਕੀ ਨਹੀਂ ਕੀਤੀ। 15 ਅਪ੍ਰੈਲ 1889 ਨੂੰ, ਉਸਨੇ ਦੂਜੇ ਬੱਚੇ ਨੂੰ ਜਨਮ ਦਿੱਤਾ, ਚਾਰਲਸ ਸਪੈਨਸਰ ਚੈਪਲਿਨ, ਜਿਹੜਾ ਹੁਣ ਚਾਰਲੀ ਚੈਪਲਿਨ ਵਜੋਂ ਮਸ਼ਹੂਰ ਹੈ। 1890 ਦੀਆਂ ਗਰਮੀਆਂ ਦੌਰਾਨ ਹੰਨਾਹ ਦਾ ਆਪਣੇ ਪਤੀ ਨਾਲ ਰਿਸ਼ਤਾ, ਸੰਭਵ ਤੌਰ ਤੇ ਉਹਦੀ ਪੀਣ ਦੀ ਲਤ ਦੇ ਜਾਂ ਉੱਤਰੀ ਅਮਰੀਕਾ ਵਿੱਚ ਉਸ ਦੇ ਦੌਰੇ ਦੇ ਨਤੀਜੇ ਵਜੋਂ ਵਿਗੜਣਾ ਸ਼ੁਰੂ ਹੋ ਗਿਆ ਸੀ। 1890 ਦੇ ਦਹਾਕੇ ਦੇ ਸ਼ੁਰੂ ਵਿਚ, ਚੈਪਲਿਨ ਇੱਕ ਹੋਰ ਸੰਗੀਤ ਹਾਲ ਵਿੱਚ ਕੰਮ ਕਰਨ ਵਾਲੇ ਪ੍ਰਫਾਮਰ, ਲੀਓ ਡਰਾਈਡੇਨ ਨਾਲ ਉਲਝ ਗਈ, ਜਿਸ ਨਾਲ ਉਸ ਨੇ ਥੋੜਾ ਸਮਾਂ ਕੰਮ ਕੀਤਾ ਸੀ। 31 ਅਗਸਤ 1892 ਨੂੰ ਉਸ ਦੇ ਤੀਜੇ ਪੁੱਤਰ, ਵ੍ਹੀਲਰ ਡਰਾਈਡੇਨ ਦਾ ਜਨਮ ਹੋਇਆ ਸੀ, ਅਤੇ ਜਾਪਦਾ ਹੈ ਕਿ ਕੁਝ ਸਮੇਂ ਲਈ ਪਰਿਵਾਰ ਨੇ ਪੱਛਮੀ ਸਕਵਾਇਰ, ਸਾਊਥਵਾਰਕ ਵਿੱਚ ਅਰਾਮ ਨਾਲ ਜੀਵਨ ਬਿਤਾਇਆ। 1893 ਦੀ ਬਸੰਤ ਵਿੱਚ ਡਰਾਈਡੇਨ ਆਪਣੇ ਪੁੱਤਰ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ।[7]

1890 ਦੇ ਦਹਾਕੇ ਦੇ ਸ਼ੁਰੂ ਵਿਚ, ਲਗਦਾ ਹੈ ਕਿ ਚੈਪਲਿਨ ਨੇ ਆਪਣੀ ਭੈਣ ਕੇਟ ਨਾਲ ਸਮਾਂ ਬਿਤਾਇਆ, ਜੋ ਇੱਕ ਸੰਗੀਤ ਹਾਲ ਕਲਾਕਾਰ ਸੀ, ਜਿਸ ਨੂੰ ਸਟੇਜ 'ਤੇ ਕਿਟੀ ਫੇਅਰਡੇਲ ਕਿਹਾ ਜਾਂਦਾ ਸੀ। ਇਹ ਲਗਦਾ ਹੈ ਕਿ ਦੋ ਭੈਣਾਂ 1892 ਦੇ ਆਸਪਾਸ ਇਕੱਠੀਆਂ ਰਹੀਆਂ ਸਨ। ਚੈਪਲਿਨ ਨੇ ਉਸਦੇ ਲਈ ਕਈ ਸਫਲ ਗੀਤ ਲਿਖੇ ਜਿਨ੍ਹਾਂ ਵਿੱਚ "ਮਾਈ ਲੇਡੀ ਫ੍ਰੈਂਡ" ਅਤੇ ਖਾਸ ਤੌਰ ਤੇ "ਦ ਲੇਡੀ ਜੱਜ" ਵੀ ਸੀ, ਜੋ 1893 ਤੋਂ 1896 ਤਕ ਬਹੁਤ ਸਫਲ ਸਾਬਤ ਹੋਇਆ।

ਚੈਪਲਿਨ ਦੀ ਸਿਹਤ ਤੇਜ਼ੀ ਨਾਲ ਵਿਗੜ ਗਈ ਜਦੋਂ ਉਸ ਨੇ ਹਿੰਸਕ ਮਾਈਗਰੇਨਜ਼ ਤੋਂ ਪੀੜਤ ਹੋਣਾ ਸ਼ੁਰੂ ਕਰ ਦਿੱਤਾ। ਉਸ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਜਦੋਂ ਉਸਦੀ ਮਾਂ ਸ਼ਾਇਦ ਸਰਾਬ ਪੀਣ ਕਰਕੇ ਪਾਗਲਪਣ ਦੇ ਲੱਛਣਾਂ ਦੇ ਬਾਅਦ ਲੰਡਨ ਕਾਉਂਟੀ ਅਸਾਇਲਮ ਵਿੱਚ ਭਰਤੀ ਕਰਵਾ ਦਿੱਤੀ ਗਈ ਸੀ। ਜਾਪਦਾ ਹੈ ਕਿ ਹੰਨਾਹ ਚੈਪਲਿਨ ਲੰਡਨ ਦੇ ਅੰਪਾਇਰ ਥੀਏਟਰ ਵਿੱਚ ਵੌਡਵੀਲ ਕੋਰ ਦ ਬੈਲੇਟ ਵਿੱਚ ਸ਼ਾਇਦ ਆਪਣੀ ਆਵਾਜ਼ ਰਾਜੀ ਕਰਨ ਲਈ ਕੁਝ ਸਮੇਂ ਲਈ ਸ਼ਾਮਲ ਹੋ ਗਈ ਸੀ। 1892 ਤੋਂ 1895 ਦੇ ਵਿਚਾਲੇ ਉਸ ਦੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। 1894 ਦੀ ਰਾਤ ਨੂੰ ਐਲਡਰਸੋਟ ਵਿੱਚ ਕੈਟੀਨ ਵਿੱਚ ਪ੍ਰਦਰਸ਼ਨ ਕਰਦੇ ਸਮੇਂ ਜਦੋਂ ਉਸ ਦੀ ਆਵਾਜ਼ ਖ਼ਤਮ ਹੋ ਗਈ ਸੀ, ਉਸ ਰਾਤ ਦਾ ਸਪਸ਼ਟ ਰਿਕਾਰਡ ਅਜੇ ਵੀ ਹੈ। ਉਸ ਦੇ ਬੇਟੇ ਚਾਰਲੀ ਨੇ, ਜੋ ਉਸ ਸਮੇਂ ਪੰਜ ਸਾਲ ਦੀ ਉਮਰ ਦਾ ਸੀ, ਉਸ ਦੀ ਥਾਂ ਤੇ ਗਾਇਆ ਸੀ। 

ਸਟੇਜ ਤੇ ਪ੍ਰਦਰਸ਼ਨ ਕਰਨ ਤੋਂ ਅਸਮਰੱਥ, ਚੈਪਲਿਨ ਨੇ ਆਪਣੇ ਦੋ ਬਾਕੀ ਬੱਚਿਆਂ ਨੂੰ ਘਰ ਵਿੱਚ ਕੱਪੜੇ ਸੀਓਣ ਨਾਲ ਨਿਗੂਣੀ ਜਿਹੀ ਕਮਾਈ ਕਰਕੇ ਸਹਾਰਾ ਦਿੱਤਾ। ਚਾਰਲੀ ਚੈਪਲਿਨ ਦੀ ਜੀਵਨੀ ਅਤੇ ਹੋਰ ਸਰੋਤਾਂ ਦਾ ਕਹਿਣਾ ਹੈ ਕਿ ਉਹ ਅਕਸਰ ਚੜ੍ਹਦੀ ਕਲਾ ਵਿੱਚ ਹੁੰਦੀ ਸੀ, ਆਪਣੇ ਪਹਿਲਾਂ ਦੇ ਸਟੇਜ ਐਕਟਾਂ ਦੇ ਪ੍ਰਦਰਸ਼ਨ ਜਾਂ ਪੈਂਟੋਮਾਈਮ ਸ਼ੈਲੀ ਵਿੱਚ ਆਪਣੀਆਂ ਕਹਾਣੀਆਂ ਘੜ ਕੇ ਬੱਚਿਆਂ ਦਾ ਮਨੋਰੰਜਨ ਕਰਦੀ ਹੁੰਦੀ ਸੀ। ਉਸ ਦੇ ਸਿਰ ਦਰਦ ਜਾਰੀ ਰਿਹਾਰਹੇ, ਇੰਨੇ ਗੰਭੀਰ ਹੋ ਗਏ ਕਿ 29 ਜੂਨ 1895 ਨੂੰ, ਉਸ ਨੂੰ ਲੈਮਬੇਥ ਇਨਫਰਮਰੀ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੇ ਅਗਲੇ ਮਹੀਨੇ ਬਿਤਾਏ ਅਤੇ ਕੁਝ ਮਹੀਨਿਆਂ ਬਾਅਦ ਉਸ ਨੂੰ ਦੁਬਾਰਾ ਦਾਖਲ ਕਰਵਾਇਆ ਗਿਆ। ਬੱਚਿਆਂ ਨੂੰ ਘਰ ਛੱਡਣਾ ਪਿਆ, ਚਾਰਲੀ ਨੂੰ ਆਖ਼ਰਕਾਰ ਇੱਕ ਅਨਾਥ ਆਸ਼ਰਮ ਵਿੱਚ ਦਾਖਲ ਹੋਣਾ ਪਿਆ।

ਵੇਇਸਮੈਨ ਦੇ ਅਨੁਸਾਰ, ਜਿਸਨੇ ਹੰਨਾਹ ਚੈਪਲਿਨ ਦੇ ਡਾਕਟਰੀ ਰਿਕਾਰਡਾਂ ਦੀ ਜਾਂਚ ਕੀਤੀ, ਉਹ ਸਿਫਿਲਿਸ ਤੋਂ ਪੀੜਤ ਸੀ।1898 ਦੇ ਦਸਤਾਵੇਜ਼ ਇਹ ਦੱਸਦੇ ਹਨ ਕਿ ਉਹ ਹਿੰਸਕ ਮਨੋਰੋਗੀ ਐਪੀਸੋਡਾਂ ਦੀ ਸ਼ਿਕਾਰ ਸੀ, ਜੋ ਕਿ ਬਿਮਾਰੀ ਦੇ ਤੀਜੇ ਪੜਾਅ ਦੀ ਵਿਸ਼ੇਸ਼ਤਾ ਹੈ। ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਜਦੋਂ ਉਹ 35 ਸਾਲਾਂ ਦੀ ਸੀ, ਤਾਂ ਉਸ ਨੂੰ ਕੇਨ ਹਿੱਲ ਅਸਾਇਲਮ ਵਿੱਚ ਦਾਖਲ ਕਰਵਾਉਣਾ ਪਿਆ। ਉਸ ਦੀ ਛੁੱਟੀ ਹੋਣ ਤੇ, ਉਹ ਕੇਨਿੰਗਟਨ ਦੇ ਇੱਕ ਸਸਤੇ ਕਮਰੇ ਵਿੱਚ ਆਪਣੇ ਬੇਟਿਆਂ ਦੇ ਨਾਲ ਰਹੀ ਸੀ। ਉਹ ਇੱਕ ਦਰਜ਼ੀ ਦੇ ਤੌਰ ਤੇ ਕੰਮ ਕਰਦੀ ਰਹੀ ਅਤੇ ਚਾਰਲੀ ਦੇ ਪਿਤਾ ਤੋਂ ਕੁਝ ਸਹਾਇਤਾ ਤੋਂ ਵੀ ਲਾਭ ਮਿਲਦਾ ਰਿਹਾ ਜਦ ਤੱਕ 37 ਸਾਲ ਦੀ ਉਮਰ ਵਿੱਚ ਜਿਗਰ ਦੇ ਸਿਰਹੋਸਿਸ ਨਾਲ ਉਸਦੀ ਮੌਤ ਨਹੀਂ ਸੀ ਹੋ ਗਈ। ਦੋ ਸਾਲ ਬਾਅਦ ਹੰਨਾਹ ਚੈਪਲਿਨ ਨੂੰ ਹਸਪਤਾਲ ਵਿੱਚ ਮੁੜ ਸੱਦਿਆ ਗਿਆ ਸੀ, ਜਿੱਥੇ ਉਸਨੇ "ਬੱਕੜਵਾਹ ਅਤੇ ਮਨੋ-ਭਰਮਾਂ" ਸਮੇਤ ਸਿਫਿਲਿਸ ਦੀਆਂ ਗੰਭੀਰ ਅਲਾਮਤਾਂ ਦਾ ਝੱਲ ਜਾਰੀ ਰਿਹਾ। ਉਸ ਦੀ ਹਾਲਤ ਵਿਗੜ ਗਈ, ਅਤੇ ਉਸ ਦਾ ਬੇਟਾ ਚਾਰਲੀ "ਉਸ ਨੂੰ ਦੇਖਣਾ ਬੜੀ ਮੁਸ਼ਕਿਲ ਨਾਲ ਬਰਦਾਸ਼ਤ ਕਰਦਾ ਸੀ।"

ਅੰਤਿਮ ਸਾਲ

[ਸੋਧੋ]

ਜਦੋਂ ਉਸ ਦਾ ਪੁੱਤਰ ਚਾਰਲੀ 14 ਸਾਲ ਦੀ ਉਮਰ ਦਾ ਹੋਇਆ ਤਾਂ ਉਸ ਦਾ ਕੈਰੀਅਰ ਦਾ ਵਿਕਾਸ ਬਣਨਾ ਸ਼ੁਰੂ ਹੋ ਗਿਆ। ਉਸ ਦਾ ਅੱਧੇ ਭਰਾ ਸਿਡਨੀ ਨੇ ਨਾਟਕੀ ਏਜੰਸੀਆਂ ਦੇ ਰਾਹੀਂ ਕੰਮ ਲੱਭਣ ਵਿੱਚ ਉਸਦੀ ਸਹਾਇਤਾ ਕੀਤੀ। ਉਹ ਛੇਤੀ ਹੀ ਉਸਦੀ ਮਾਂ ਦੀ ਸਹਾਇਤਾ ਕਰਨ ਦੀ ਸਥਿਤੀ ਵਿੱਚ ਸਨ, ਉਸਨੂੰ ਵਾਪਸ ਘਰ ਲੈ ਗਏ। ਪਰ ਜਲਦ ਹੀ ਉਹ ਫਿਰ ਸੜਕਾਂ ਤੇ ਭਟਕਣ ਲੱਗੀ ਤਾਂ ਉਸ ਨੂੰ ਜਲਦੀ ਹੀ ਹਸਪਤਾਲ ਵਾਪਸ ਭੇਜ ਦਿੱਤਾ ਗਿਆ। ਜਦੋਂ ਉਹ 21 ਸਾਲਾਂ ਦਾ ਹੋਇਆ ਸੀ, ਉਦੋਂ ਤੱਕ ਚਾਰਲੀ ਨੇ ਆਪਣੇ ਪ੍ਰਦਰਸ਼ਨਾਂ ਤੋਂ ਕਾਫ਼ੀ ਧਨ ਕਮਾ ਲਿਆ  ਸੀ ਅਤੇ ਉਹ ਅਮਰੀਕਾ ਦੀ ਯਾਤਰਾ ਲਈ ਚੱਲ ਪਿਆ ਸੀ, ਜਿੱਥੇ 1921 ਤੱਕ ਉਸ ਦਾ ਕੈਰੀਅਰ ਖੂਬ ਪ੍ਰਫੁੱਲਿਤ ਹੋ ਗਿਆ ਸੀ। ਉਸ ਦੀ ਮਾਂ ਦੀ ਸਿਹਤ ਡਿਮੈਂਸ਼ੀਆ ਦੀ ਹਾਲਤ ਵਿੱਚ ਹੋਰ ਵਿਗੜ ਗਈ। ਉਸ ਨੂੰ ਦੇਖਣ ਲਈ ਹਤਾਸ਼, ਉਹ ਉਸ ਨੂੰ ਹਾਲੀਵੁੱਡ ਲਈ ਲੈ ਗਿਆ ਜਿੱਥੇ ਉਹ ਹੁਣ ਸਿਡਨੀ ਅਤੇ ਉਸਦੇ ਅੱਧੇ ਭਰਾ, ਵ੍ਹੀਲਰ ਡਰਾਈਡੇਨ ਨਾਲ ਰਹਿ ਰਿਹਾ ਸੀ।

ਉੱਥੇ ਉਸ ਦੇ ਪੁੱਤਰਾਂ ਨੇ ਹੰਨਾਹ ਚੈਪਲਿਨ ਨੂੰ ਕੈਲੀਫੋਰਨੀਆ ਦੇ ਸੇਨ ਫਰਨੈਂਡੋ ਵਾਦੀ ਵਿੱਚ ਮਿਲੇ ਨਵੇਂ ਘਰ ਵਿੱਚ ਚੌਵੀ ਘੰਟੇ ਦੇਖਭਾਲ ਦਾ ਇੰਤਜ਼ਾਮ ਕਰ ਦਿੱਤਾ ਸੀ। ਸੱਤ ਸਾਲ ਬਾਅਦ 28 ਅਗਸਤ 1928 ਨੂੰ ਗਲੇਨਡੇਲ, ਕੈਲੀਫੋਰਨੀਆ ਦੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਚਾਰਲੀ ਉਸ ਦੇ ਕੋਲ ਸੀ।[8] ਉਸਨੂੰ ਹਾਲੀਵੁੱਡ ਫਾਰਵਰ ਕਬਰਸਤਾਨ ਵਿੱਚ ਦਫਨਾਇਆ ਗਿਆ। [9]

ਹਵਾਲੇ

[ਸੋਧੋ]
  1. "Hannah Harriet Pedlingham Chaplin". Geni. Retrieved 7 June 2016.
  2. "Charlie's Mother: Hannah Chaplin". Charlie Chaplin – Official Website. Retrieved 7 June 2016.
  3. Weissman, Stephen (13 December 2013). Chaplin: A Life. Skyhorse Publishing Company, Incorporated. pp. 14–. ISBN 978-1-62872-185-0.
  4. Robinson, David (2014). Chaplin: His Life And Art. Penguin Books Limited. pp. 22, 162. ISBN 978-0-14-197918-2.
  5. Anthony, Barry; Chaplin, Michael (2012). Chaplin's Music Hall: The Chaplins and Their Circle in the Limelight. I.B.Tauris. pp. 30–. ISBN 978-1-78076-314-9.
  6. Roberts, Glenys (7 December 2009). "Revealed: The dark secrets about Charlie Chaplin's mother that fired his genius". Daily Mail. Retrieved 7 June 2016. {{cite web}}: Italic or bold markup not allowed in: |publisher= (help)
  7. Milton, Joyce (2014). Tramp: The Life of Charlie Chaplin. Open Road Media. pp. 10–. ISBN 978-1-4976-5916-2.
  8. Bailey, Stanley (29 August 1928). "Death Takes Mrs. Chaplin". The Pittsburgh Press. Retrieved 8 June 2016. {{cite web}}: Italic or bold markup not allowed in: |publisher= (help)
  9. "Life Stories – Hannah Chaplin". Hollywood Forever Cemetery. Retrieved 11 June 2016.[permanent dead link]