ਸਮੱਗਰੀ 'ਤੇ ਜਾਓ

ਸਕਰੂਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਕਰੂਲੀ
ਪਿੰਡ
ਸਕਰੂਲੀ
ਦੇਸ ਭਾਰਤ
ਰਾਜਪੰਜਾਬ
ਭਾਸ਼ਾ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐਸਟੀ)

ਸਕਰੂਲੀ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੜ੍ਹਸ਼ੰਕਰ ਤਹਿਸੀਲ ਦਾ ਇੱਕ ਪਿੰਡ ਹੈ।[1]

ਇਤਿਹਾਸ

[ਸੋਧੋ]

ਇੱਕ ਫੱਕਰ ਪਰ ਧੜਵੈਲ ਯੋਧੇ ਭਰੋ ਦੀ ਅਗਵਾਈ ਹੇਠ ਆਪਣੇ ਭਾਈਚਾਰੇ ਸੰਘਿਆਂ ਦਾ ਇੱਕ ਪੂਰ, ਆਪਣੇ ਡੰਗਰ-ਵੱਛੇ ਹੱਕ, ਹੁਸ਼ਿਆਰਪੁਰ ਜ਼ਿਲੇ ਦੇ ਮਾਹਿਲਪੁਰ-ਬਾੜੀਆਂ ਖਿੱਤੇ ਨੂੰ ਹੋ ਤੁਰਿਆ। ਕਾਰਨ ਇਹ ਸੀ ਕਿ ਵੱਧਦੀਆਂ ਲੋੜਾਂ ਅਤੇ ਚਰਾਂਦਾ-ਜਲ ਸੋਮਿਆ ਹਿੱਤ ਨਿਵੇਕਲੇ ਖਿੱਤੇ ਦੀ ਲੋੜ ਸੀ। ਅਤੇ ਕੰਢੀ ਦੇ ਪੈਰਾਂ ਵਿੱਚ ਇਧਰ ਸਨ ਉਦੋਂ ਸਰ-ਸਬਜ਼ ਚਰਗਾਹਾਂ ਅਤੇ ਭਰੇ-ਭਕੁੰਨੇ ਜਲ-ਸੋਮੇ, ਇਹੀ ਗੱਲ ਉਹਨਾਂ ਦੇ ਇਧਰ ਆਉਣ ਦਾ ਸਬੱਬ ਬਣੀ। ਉਸਦੀ ਦਾਨਸ਼ਮੰਦ ਚੜਤ ਤੋਂ ਪ੍ਰਭਾਵਿਤ ਹੋ, ਉਸਦੇ ਡੇਰੇ (ਸਕਰੂਲੀ) ਨੇੜਲੇ ਢਾਡਾ ਪਿੰਡ ਵਾਲਿਆਂ, ਕਿਸੇ ਸੁਰੱਖਿਅਤ ਲੋੜ ਕਾਰਨ, ਆਪਣੀ ਇੱਕ ਸੁਘੜ-ਸਿਆਣੀ ਧੀ ਮੱਗੋ ਦਾ ਲੜ ਉਸਨੂੰ ਫੜ੍ਹਾ ਦਿੱਤਾ, ਜਿਸ ਕਾਰਨ ਇਸ ਖਿੱਤੇ ਵਿੱਚ ਦੋਵ੍ਹੇਂ ਧਿਰਾਂ ਹੋਰ ਵੀ ਪੱਕੇ ਪੈਂਰੀ ਹੋ ਗਈਆਂ। ਬਾਬਾ ਭਰੋ ਦੀ ਪਹਿਲੀ ਤ੍ਰੀਮਤ ਦਾ ਨਾਂਅ ਮਾਈ ਸ਼ਕਰੋ ਸੀ। ਕਹਿੰਦੇ ਹਨ ਕਿ ਯੋਧਾ ਭਰੋ, ਪਹਿਲਾਂ-ਪਹਿਲ ਇਧਰ ਦੇ ਇੱਕ ਸਥਾਨਕ ਰਾਜੇ ਦੀ ਸੈਨਾ ਵਿੱਚ ਵੀ ਸਿਪਾਹ-ਸਲਾਰ ਰਿਹਾ, ਜਿਸਦੀ ਕਿਸੇ ਅੱਲੋਕਾਰੀ ਬਹਾਦਰੀ ਤੋਂ ਖੁਸ਼ ਹੋ ਕੇ ਰਾਜੇ ਨੇ ਉਸਨੂੰ ਲੋੜ ਮੁਤਾਬਿਕ ਜ਼ਮੀਨ ਬਗਲ ਲੈਣ ਨੂੰ ਕਿਹਾ। ਉਪਰੰਤ; ਬਾਬਾ ਭਰੋ ਨੇ ਆਪਣੇ ਕਲਾਵੇ ਵਿੱਚ ਲਈ ਜ਼ਮੀਨ ਦੀ ਇੱਕ ਉੱਚੀ ਪਰ ਮਹੱਤਵਪੁਰਨ ਤੇ ਸੁਰੱਖਿਅਤ ਥਾਵੇਂ ਜਿਸ ਨਾਲ ਖਹਿੰਦਾ ਸਦਾ-ਬਹਾਰ ਚੌਅ ਵਗਦਾ ਸੀ, ਆਪਣੀ ਵੱਡੀ ਪਤਨੀ ਮਾਈ ਸ਼ਕਰੋ ਦੇ ਨਾਂਅ 'ਤੇ ਪਿੰਡ ਦੀ ਮੌੜ੍ਹੀ ਗੱਡੀ ਜਿਸਦਾ ਨਾਂਅ ਵਿਗੜਦਾ-ਸੰਵਰਦਾ ਸਕਰੂਲੀ ਪੈ ਗਿਆ। ਇਸੇ ਸਕਰੂਲੀ, ਜਿਥੇ ਕਾ. ਤੇਜਾ ਸਿੰਘ ਸੁਤੰਤਰ ਉੱਘਾ ਗ਼ਦਰੀ ਵੀ ਪਨਾਹ ਲੈਂਦਾ ਰਿਹਾ, ਦਾ ਚੌ.ਨਾਨਕ ਚੰਦ, ਤਾ-ਉਮਰ, ਡਾ. ਅੰਬੇਦਕਰ ਦਾ ਅਤਿ-ਭਰੋਸੇਯੋਗ ਸੈਕਟਰੀ ਰਿਹਾ, ਜਿਸਨੂੰ ਜ਼ਿਉਂਦੇ-ਜੀਅ ਹੀ ਅੰਬੇਦਕਰ ਜੀ ਨੇ ਆਪਣਾ ਉੱਤਰਾ-ਅਧਿਕਾਰੀ ਥਾਪ ਦਿੱਤਾ ਸੀ। ਇਸੇ ਪਿੰਡ ਸਕਰੂਲੀ ਦਾ ਅਮਰੀਕਾ ਰੀਟਰਨ ਅਮਰ ਸਿੰਘ ਸੰਘਾ, ਜਿਸਦਾ ਭਾਈ ਬਾਵਾ ਸਿੰਘ ਗ਼ਦਰ ਲਹਿਰ ਦੇ ਦੂਜੇ ਦੌਰ 'ਚ, ਔਖੇ ਵੇਲੀਂ, ਗ਼ਦਰ ਪਾਰਟੀ ਦਾ ਮੀਤ ਪ੍ਰਧਾਨ ਬਣਿਆ ਸੀ। ਇਹੀ ਨਹੀਂ; ਪੰ. ਬਾਲ ਮੁਕੰਦ ਸਮੇਤ ਇਸ ਪਿੰਡ ਦੇ ਕੁੱਝ ਹੋਰ ਗ਼ਦਰੀ ਰੁੱਕਨ ਵੀ ਹੋਏ ਸਨ। ਇਹ ਉਹੀ, ਉੱਚ-ਤਾਲੀਮ ਜਾਫ਼ਤਾ ਗ਼ਦਰੀ ਬਾਲ ਮੁਕੰਦ ਸੀ ਜਿਹੜਾ ਕੈਨੇਡਾਈ ਸਰਕਾਰ ਵਲੋਂ ਕੈਨੇਡਾ ਵਿੱਚਲੇ ਹਿੰਦੀਆਂ ਨੂੰ ਦਰ-ਬਦਰ ਕਰਕੇ ਹਾਂਡੂਰਸ ਦੇ ਬਦਤਰ ਖੇਤੀ ਸਮੂਹਾਂ ਵਿੱਚ ਭੇਜਣ ਦੇ ਵਿਰੋਧ ਵਿੱਚ, ਸੰਨ 1908'ਚ ਕੈਨੇਡਾ ਦੇ ਘਰੋਗੀ ਮਹਿਕਮੇ ਦੇ ਉੱਚ ਸਕੱਤਰ ਜ.ਬ. ਹਰਕਿੰਸਨ ਨੂੰ ਮਿਲਣ ਵਾਲੇ ਵਫਦ ਵਿੱਚ ਸ਼ਾਮਿਲ ਸੀ। ਮਗਰੋਂ; ਸਕਰੂਲੀ, ਦੀ ਜ਼ਿਆਦਾ ਪ੍ਰਸਿੱਧੀ ਦਾ ਕਾਰਨ ਇਸ ਦੀਆਂ ਲਗਾਤਾਰ ਦੇਸ਼ਭਗਤਕ ਲਹਿਰਾਂ, ਅਰਥਾਤ; ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ, ਕਿਰਤੀ ਲਹਿਰ, ਅਦਿ-ਧਰਮ ਮੰਡਲ, ਲਾਲ ਪਾਰਟੀ, ਕਮਿਊਨਿਸਟ ਅਤੇ ਕਿਰਤੀ-ਕਿਸਾਨ ਘੋਲ ਬਣੇ।

ਭੂਗੋਲ

[ਸੋਧੋ]

ਅਕਸ਼ਾਂਸ਼ 31.3271903 ਅਤੇ ਲੰਬਕਾਰ <ID2 ਸਕ੍ਰੂਲੀ ਦਾ ਭੂ-ਸੰਗਠਤ ਹਨ। ਚੰਡੀਗਡ਼੍ਹ ਸਕਰੂਲੀ ਪਿੰਡ ਦੀ ਰਾਜ ਦੀ ਰਾਜਧਾਨੀ ਹੈ। ਇਹ ਸਕਰੂਲੀ ਤੋਂ ਲਗਭਗ 96 ਕਿਲੋਮੀਟਰ ਦੂਰ ਸਥਿਤ ਹੈ। ਸਕਰੂਲੀ ਤੋਂ ਦੂਜੀ ਸਭ ਤੋਂ ਨਜ਼ਦੀਕੀ ਰਾਜ ਦੀ ਰਾਜਧਾਨੀ ਚੰਡੀਗਡ਼੍ਹ ਹੈ ਅਤੇ ਇਸ ਦੀ ਦੂਰੀ 96 ਕਿਲੋਮੀਟਰ ਹੈ।  

ਆਲੇ-ਦੁਆਲੇ ਦੇ ਰਾਜ ਦੀਆਂ ਹੋਰ ਰਾਜਧਾਨੀਆਂ ਚੰਡੀਗਡ਼੍ਹ (96.6 ਕਿਲੋਮੀਟਰ) ਸ਼ਿਮਲਾ (ਆਈਡੀ1) ਕਿਲੋਮੀਟਰ ਹਨ।  , ਦੇਹਰਾਦੂਨ (ID1) km.  

ਭਾਸ਼ਾ

[ਸੋਧੋ]

ਸਕਰੂਲੀ ਦੀ ਮੂਲ ਭਾਸ਼ਾ ਪੰਜਾਬੀ ਹੈ ਅਤੇ ਪਿੰਡ ਦੇ ਲੋਕ ਪੰਜਾਬੀ ਬੋਲਦੇ ਹਨ। ਸਕਰੂਲੀ ਲੋਕ ਸੰਚਾਰ ਲਈ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਨ।

ਨਜ਼ਦੀਕੀ ਰੇਲਵੇ ਸਟੇਸ਼ਨ

[ਸੋਧੋ]

ਸਕਰੂਲੀ ਦਾ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਮਹੰਗਰਵਾਲ ਦੋਆਬਾ ਹੈ ਜੋ ਲਗਭਗ 6.5 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

ਹੇਠ ਦਿੱਤੀ ਸਾਰਣੀ ਹੋਰ ਰੇਲਵੇ ਸਟੇਸ਼ਨਾਂ ਅਤੇ ਇਸ ਦੀ ਦੂਰੀ ਨੂੰ ਦਰਸਾਉਂਦੀ ਹੈਃ

  • ਮਹੰਗਰਵਾਲ ਦੋਆਬਾ ਰੇਲਵੇ ਸਟੇਸ਼ਨ 6.5 ਕਿ. ਮੀ. 
  • ਸਤਨੌਰ ਬਡਸਰੋ ਰੇਲਵੇ ਸਟੇਸ਼ਨ 10 ਕਿਲੋਮੀਟਰ 
  • ਗੜਸ਼ੰਕਰ ਰੇਲਵੇ ਸਟੇਸ਼ਨ 15,9 ਕਿਲੋਮੀਟਰ  ਖਟਕੜ ਕਲਾਂ ਰੇਲਵੇ ਸਟੇਸ਼ਨ 18.1 ਕਿਲੋਮੀਟਰ 
  • ਹੁਸ਼ਿਆਰਪੁਰ ਰੇਲਵੇ ਸਟੇਸ਼ਨ 24 ਕਿਲੋਮੀਟਰ 

ਨਜ਼ਦੀਕੀ ਹਵਾਈ ਅੱਡਾ

[ਸੋਧੋ]
  • ਸਕਰੂਲੀ ਦਾ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਸਾਹਨੇਵਾਲ ਹਵਾਈ ਅੱਡੇ ਹੈ ਜੋ 53 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। 
  • ਸਕਰੂਲੀ ਦੇ ਆਲੇ-ਦੁਆਲੇ ਕੁਝ ਹੋਰ ਹਵਾਈ ਅੱਡੇ ਇਸ ਤਰ੍ਹਾਂ ਹਨ।
  • ਸਾਹਨੇਵਾਲ ਹਵਾਈ ਅੱਡਾ 53 ਕਿਲੋਮੀਟਰ 
  • ਹਲਵਾਰਾ ਏਅਰ ਫੋਰਸ ਸਟੇਸ਼ਨ 74.40 ਕਿਲੋਮੀਟਰ 
  • ਗੱਗਲ ਹਵਾਈ ਅੱਡਾ 96 ਕਿਲੋਮੀਟਰ 

ਨੇਡ਼ਲੇ ਜ਼ਿਲ੍ਹੇ

[ਸੋਧੋ]

ਸਕਰੂਲੀ ਆਪਣੇ ਜ਼ਿਲ੍ਹਾ ਹੈੱਡਕੁਆਰਟਰ ਹੁਸ਼ਿਆਰਪੁਰ ਤੋਂ ਲਗਭਗ 25 ਕਿਲੋਮੀਟਰ ਦੂਰ ਸਥਿਤ ਹੈ।

ਦੂਜਾ ਸਭ ਤੋਂ ਨਜ਼ਦੀਕੀ ਜ਼ਿਲ੍ਹਾ ਹੈੱਡਕੁਆਰਟਰ ਨਵਾਂ ਸ਼ਹਿਰ ਹੈ ਜੋ ਸਕਰੂਲੀ ਤੋਂ 24 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।  

ਆਲੇ-ਦੁਆਲੇ ਦੇ ਜ਼ਿਲ੍ਹੇ

[ਸੋਧੋ]

ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ ਜ਼ਿਲ੍ਹਾ 24 ਕਿਲੋਮੀਟਰ)  

  • ਊਨਾ (ਉਨਾ) ਜ਼ਿਲ੍ਹਾ 28.4 ਕਿਲੋਮੀਟਰ 
  • ਰੂਪਨਗਰ (ਰੂਪਨਗਰ ਜ਼ਿਲ੍ਹਾ 61.1 ਕਿਲੋਮੀਟਰ)  
  • ਕਪੂਰਥਲਾ (ਕਪੂਰਥਲਾ ਜ਼ਿਲ੍ਹਾ) 61.3 ਕਿਲੋਮੀਟਰ 

ਨਜ਼ਦੀਕੀ ਕਸਬਾ/ਸ਼ਹਿਰ

[ਸੋਧੋ]

ਸਭ ਤੋਂ ਨੇਡ਼ੇ ਦਾ ਕਸਬਾ/ਸ਼ਹਿਰ/ਮਹੱਤਵਪੂਰਨ ਸਥਾਨ ਮਹਿਲਪੁਰ ਹੈ ਜੋ 3.8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਹਵਾਲੇ

[ਸੋਧੋ]
  1. "Census 2011 - Town and villages directory". Office of the Registrar General & Census Commissioner, India. Office of the Registrar General & Census Commissioner, India. Retrieved 27 December 2023.