ਸਮੱਗਰੀ 'ਤੇ ਜਾਓ

ਵਾੜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਾੜਾ ਉਹ ਥਾਂ ਹੁੰਦੀ ਹੈ ਜਿਸ ਨੂੰ ਆਲੇ ਦੁਆਲੇ ਤੋਂ ਕੰਡਿਆਂ ਵਾਲੀਆਂ ਝਾੜੀਆਂ ਨਾਲ ਵਗਲਿਆ ਹੁੰਦਾ ਹੈ। ਵਾੜ ਆਮ ਤੌਰ 'ਤੇ ਕਿੱਕਰ, ਬੇਰੀ, ਜੰਡੀ ਆਦਿ ਰੁੱਖਾਂ ਦੀਆਂ ਝਿੰਗਾਂ ਨਾਲ ਕੀਤੀ ਜਾਂਦੀ ਸੀ। ਵਾੜੇ ਵਿਚ ਮੱਝਾਂ, ਗਾਈਆਂ, ਬਲਦ, ਕੱਟਰੂ, ਵੱਛਰੂ, ਭੇਡਾਂ, ਬੱਕਰੀਆਂ ਆਦਿ ਰੱਖੇ ਜਾਂਦੇ ਸਨ। ਮਨੁੱਖੀ ਵਸੋਂ ਜਦ ਕੁੱਲੀਆਂ ਵਿਚ ਅਤੇ ਫੇਰ ਕੱਚੇ ਘਰਾਂ ਵਿਚ ਰਹਿੰਦੀ ਸੀ ਉਸ ਸਮੇਂ ਸਾਰੇ ਪਸ਼ੂਆਂ ਨੂੰ ਵਾੜਿਆਂ ਵਿਚ ਰੱਖਿਆ ਜਾਂਦਾ ਸੀ। ਵਾੜੇ ਦੇ ਅੰਦਰ ਜਾਣ ਲਈ ਥੋੜ੍ਹੀ ਜਿਹੀ ਥਾਂ ਰੱਖੀ ਹੁੰਦੀ ਸੀ ਜਿਸ ਨੂੰ ਬੰਦ ਕਰਨਾ ਲਈ ਛਿੜਕਾ ਲਾਇਆ ਜਾਂਦਾ ਸੀ। ਫਿੜਕੇ ਨੂੰ ਕਈ ਇਲਾਕਿਆਂ ਵਿਚ ਖਿੜਕਾ ਵੀ ਕਹਿੰਦੇ ਸਨ। ਫਿੜਕਾ ਵੀ ਕਿੱਕਰ, ਬੇਰੀ, ਜੰਡੀ ਦੀਆਂ ਝਿੰਗਾਂ ਦਾ ਬਣਿਆ ਹੁੰਦਾ ਸੀ। ਛਿੜਕਾ ਇਕ ਕਿਸਮ ਦਾ ਵਾੜੇ ਦਾ ਕੰਡੇਦਾਰ ਦਰਵਾਜ਼ਾ ਹੁੰਦਾ ਸੀ।

ਹੁਣ ਪੰਜਾਬ ਵਿਚ ਮੱਝਾਂ, ਗਾਈਆਂ, ਬਲਦਾਂ ਆਦਿ ਪਸ਼ੂਆਂ ਨੂੰ ਰੱਖਣ ਲਈ ਬਹੁਤੇ ਘਰ ਪੱਕੇ ਹਨ। ਪਰ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਗਰੀਬ ਪਰਿਵਾਰ, ਵਿਸ਼ੇਸ਼ ਤੌਰ 'ਤੇ ਪਛੜੀਆਂ ਸ਼੍ਰੇਣੀਆਂ ਦੇ ਕੁਝ ਪਰਿਵਾਰ ਆਪਣੇ ਪਸ਼ੂ ਅਜੇ ਵੀ ਕੱਚੇ ਘਰਾਂ ਵਿਚ ਅਤੇ ਵਾੜਿਆਂ ਵਿਚ ਰੱਖਦੇ ਹਨ। ਭੇਡਾਂ ਤੇ ਬੱਕਰੀਆਂ ਤਾਂ ਹੁਣ ਮੁਕਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਰਾਜਸਥਾਨ ਨਾਲ ਲੱਗਦੇ ਕੁਝ ਏਰੀਏ ਦੇ ਪਰਿਵਾਰਾਂ ਨੇ ਰੱਖੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅਜੇ ਵ ਵਾੜਿਆਂ ਵਿਚ ਰੱਖਿਆ ਜਾਂਦਾ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.