ਸੀਬਾ ਅੰਤਰਰਾਸ਼ਟਰੀ ਪਬਲਿਕ ਸਕੂਲ
ਦਿੱਖ
ਸੀਬਾ ਸਕੂਲ ਲਹਿਰਾਗਾਗਾ | |
---|---|
ਟਿਕਾਣਾ | |
ਭਾਰਤ | |
ਜਾਣਕਾਰੀ | |
ਕਿਸਮ | ਪ੍ਰਾਈਵੇਟ |
ਸਥਾਪਨਾ | 1998 |
ਸੰਸਥਾਪਕ | ਕੰਵਲਜੀਤ ਸਿੰਘ ਢੀਂਡਸਾ |
ਦਰਜੇ | 10+2 ਤੱਕ |
ਵਿਦਿਆਰਥੀਆਂ ਦੀ ਗਿਣਤੀ | 1600 |
ਕੈਂਪਸ ਦੀ ਕਿਸਮ | ਸਬਅਰਬਨ-ਓਪਨ ਕੈਂਪਸ |
Affiliation | ਸੀਬੀਐਸਈ |
ਵੈੱਬਸਾਈਟ | http://www.seabamission.com/ |
ਸੁਸਾਇਟੀ ਫ਼ਾਰ ਐਜੂਕੇਸ਼ਨ ਐਂਡ ਅਵੇਅਰਨੈੱਸ ਇਨ ਬੈਕਵਾਰਡ ਏਰੀਆਜ਼ (ਸੀਬਾ) ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਸ਼ਹਿਰ ਦਾ ਇੱਕ ਬਹੁ ਪ੍ਰਯੋਗੀ ਸਕੂਲ ਹੈ। ਇਹ ਸਕੂਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਦਿੱਲੀ ਨਾਲ ਸੰਬੰਧਿਤ ਹੈ। ਸਕੂਲ ਦੀ ਸਥਾਪਨਾ 1998 ਵਿੱਚ ਕੰਵਲਜੀਤ ਸਿੰਘ ਢੀਂਡਸਾ ਅਤੇ ਅਮਨ ਢੀਂਡਸਾ ਨੇ ਕੀਤੀ ਸੀ।
ਬੁਨਿਆਦੀ ਢਾਂਚਾ
[ਸੋਧੋ]ਸਕੂਲ ਵਿੱਚ 4 ਬਲਾਕ (ਮੀਰਾ ਬਲਾਕ, ਫਰੀਦ ਬਲਾਕ,ਐੱਸ-ਐਨ ਸੂਬਾ ਰਾਓ ਅਤੇ ਬੁੱਲੇ੍ ਸ਼ਾਹ ਬਲਾਕ) ਹਨ ਅਤੇ ਇੱਕ ਕਬੀਰ ਹਾਲ ਹੈ। ਸਕੂਲ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਪ੍ਰਯੋਗਸ਼ਾਲਾਵਾਂ ਮੌਜੂਦ ਹਨ। ਇਸ ਤੋਂ ਇਲਾਵਾ ਸਕੂਲ ਵਿੱਚ ਸੰਗੀਤ, ਨਾਚ ਅਤੇ ਇੰਡੋਰ ਖੇਡਾਂ ਵੀ ਮੌਜੂਦ ਹਨ। ਸਕੂਲ ਵਿੱਚ ਬੈਡਮਿੰਟਨ, ਵਾਲੀਬਾਲ, ਹਾਕੀ, ਬਾਸਕਟਬਾਲ ਖੇਡਾਂ ਹਨ। ਸਕੂਲ ਵਿੱਚ ਅੰਮ੍ਰਿਤਾ ਚੌਧਰੀ ਨੂੰ ਸਮਰਪਿਤ ਅੰਮਿ੍ਤਾ ਓਪਨ ਏਅਰ ਥਿਏਟਰ ਵੀ ਹੈ। ਸਕੂਲ ਵਿੱਚ ਇੰਗਲਿਸ਼ ਲੈਬ ਅਤੇ ਛੋਟੇ ਬੱਚਿਆਂ ਲਈ ਪਲੇਵੇਅ ਵੀ ਹੈ।