ਅੰਮ੍ਰਿਤਾ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਮ੍ਰਿਤਾ ਚੌਧਰੀ
Amrita Chaudhry at Artcave.jpg
ਅੰਮ੍ਰਿਤਾ ਆਰਟ ਕੇਵ ਲੁਧਿਆਣਾ ਵਿੱਚ
ਜਨਮਅੰਮ੍ਰਿਤਾ ਅਰੋੜਾ
(1972-06-26)26 ਜੂਨ 1972
ਜਲੰਧਰ, ਪੰਜਾਬ, ਭਾਰਤ
ਮੌਤ22 ਅਕਤੂਬਰ 2012(2012-10-22) (ਉਮਰ 40)
ਲੁਧਿਆਣਾ
ਹੋਰ ਨਾਂਮਸ਼ੀਨਾ
ਸਿੱਖਿਆਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

ਅੰਮ੍ਰਿਤਾ ਚੌਧਰੀ (26 ਜੂਨ 1972 - 22 ਅਕਤੂਬਰ 2012) ਇੰਡੀਅਨ ਐਕਸਪ੍ਰੈਸ ਦੀ ਲੁਧਿਆਣਾ ਤੋਂ ਸੀਨੀਅਰ ਪੱਤਰਕਾਰ ਸੀ। ਉਸਨੇ ਪੱਤਰਕਾਰੀ ਦੇ ਖੇਤਰ ਵਿੱਚ 15 ਸਾਲਾਂ ਤੋਂ ਵੱਧ ਸਮਾਂ ਸ਼ਾਨਦਾਰ ਸੇਵਾਵਾਂ ਨਿਭਾਈਆਂ।[1]

ਉਹ ਦਸਤਾਵੇਜ਼ੀ ਫਿਲਮਕਾਰ ਦਲਜੀਤ ਅਮੀ ਦੁਆਰਾ ਬਣਾਈ ਗਈ ਔਰਤਾਂ ਬਾਰੇ ਇੱਕ ਡਾਕੂਮੈਂਟਰੀ ਲੜੀ ਦਾ ਹਿੱਸਾ ਸੀ।[2] ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਅਤੇ ਸਵਰਨਜੀਤ ਸਾਵੀ ਨੇ ਉਸ ਬਾਰੇ ਕਵਿਤਾਵਾਂ ਲਿਖੀਆਂ ਹਨ।[3] ਮਸ਼ਹੂਰ ਕਲਾਕਾਰ ਸਿਧਾਰਥ ਨੇ ਅੰਮ੍ਰਿਤਾ ਦਾ ਚਿੱਤਰ ਬਣਾਇਆ, ਉਸ ਦੀ ਮੌਤ ਤੋਂ ਬਾਅਦ ਕੀਰਤਨ ਮਰਿਆਦਾ ਦੇ ਮੁਖੀ ਭਾਈ ਬਲਦੀਪ ਸਿੰਘ ਨੇ ਇੱਕ ਸ਼ਬਦ-ਗਾਇਨ ਰਾਹੀਂ ਉਸਨੂੰ ਸ਼ਰਧਾਂਜਲੀ ਭੇਟ ਕੀਤੀ।[4] ਸੂਫ਼ੀ ਗਾਇਕ ਮਦਨ ਗੋਪਾਲ ਸਿੰਘ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਸੰਗੀਤ ਸਮਾਰੋਹ 'ਸਦਾ ਸਲਾਮਤ' ਦਾ ਆਯੋਜਨ ਕੀਤਾ।[5] ਮਸ਼ਹੂਰ ਨਾਟਕਕਾਰ ਬਲਰਾਮ ਨੇ ਅੰਮ੍ਰਿਤਾ ਅਤੇ ਉਸ ਦੇ ਸਾਥੀ ਜਤਿੰਦਰ ਪ੍ਰੀਤ (ਜਿਸ ਨੂੰ ਜੈਪੀ ਵੀ ਕਹਿੰਦੇ ਹਨ) ਦੀਆਂ ਇੱਕ ਦੂਜੇ ਨੂੰ ਕੀਤੀਆਂ ਈਮੇਲਾਂ ਤੇ ਆਧਾਰਿਤ ਇੱਕ ਨਾਟਕ ਲਿਖਿਆ।[6]

ਜ਼ਿੰਦਗੀ[ਸੋਧੋ]

ਅੰਮ੍ਰਿਤਾ ਦਾ ਜਨਮ ਜਲੰਧਰ ਵਿੱਚ ਹੋਇਆ ਸੀ, ਜਿਥੇ ਉਸ ਦੇ ਪਿਤਾ ਹਰਬੰਸ ਸਿੰਘ ਅਰੋੜਾ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਇੱਕ ਇੰਜੀਨੀਅਰ ਦੇ ਤੌਰ ਤੇ ਕੰਮ ਕਰਦੇ ਸੀ। ਉਸਨੇ ਆਪਣੀ ਸ਼ੁਰੂਆਤੀ ਪੜ੍ਹਾਈ ਸੇਕਰਡ ਹਰਟ ਹਾਈ ਸਕੂਲ (ਸਿਧੂਪੁਰ) ਹਿਮਾਚਲ ਪ੍ਰਦੇਸ਼ ਤੋਂ ਕੀਤੀ ਸੀ। ਸੇਂਟ ਯੂਸੁਫ਼ ਕਾਨਵੈਂਟ ਸਕੂਲ, ਜਲੰਧਰ ਤੋਂ ਉਸ ਨੇ ਮੈਟ੍ਰਿਕ ਕੀਤੀ। ਵਿਆਹ ਦੇ ਬਾਅਦ ਅੰਮ੍ਰਿਤਾ ਲੁਧਿਆਣਾ ਵਿੱਚ ਆ ਵੱਸੀ ਪਰ ਕੁਝ ਸਾਲ ਬਾਅਦ ਆਪਣੇ ਪਤੀ ਨਾਲੋਂ ਵੱਖ ਹੋ ਗਈ। ਉਹ ਆਪਣੀ ਮੌਤ ਤਕ ਆਪਣੇ ਪੁੱਤਰ ਸਿਧਾਰਥ ਅਤੇ ਜੇਪੀ ਨਾਲ ਲੁਧਿਆਣਾ ਵਿੱਚ ਰਹਿੰਦੀ ਰਹੀ।[7]

ਅੰਮ੍ਰਿਤਾ ਨੇ ਹੋਮ ਸਾਇੰਸ ਕਾਲਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ ਉਸੇ ਯੂਨੀਵਰਸਿਟੀ ਦੇ ਬੇਸਿਕ ਸਾਇੰਸਜ਼ ਅਤੇ ਹਿਊਮੈਨਟੀਜ਼ ਕਾਲਜ ਤੋਂ ਜਰਨਲਿਜ਼ਮ, ਭਾਸ਼ਾ ਅਤੇ ਸਭਿਆਚਾਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। 1997 ਵਿੱਚ ਇੰਡੀਅਨ ਐਕਸਪ੍ਰੈਸ ਦੇ ਲੁਧਿਆਣਾ ਸ਼ਹਿਰ ਸਪਲੀਮੈਂਟ ਵਿੱਚ ਯੋਗਦਾਨ ਨਾਲ ਉਸ ਨੇ ਆਪਣਾ ਪੱਤਰਕਾਰੀ ਕੈਰੀਅਰ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਇਸ ਅਖ਼ਬਾਰ ਦੀ ਪ੍ਰਮੁੱਖ ਪੱਤਰਕਾਰ ਬਣ ਗਈ।

ਹਵਾਲੇ[ਸੋਧੋ]