ਲੋਕਧਾਰਾ ਸ਼ਾਸਤਰ
ਲੋਕਧਾਰਾ ਸ਼ਾਸਤਰ (ਅੰਗਰੇਜ਼ੀ: Folkloristics) ਇੱਕ ਵਿਸ਼ਾ-ਖੇਤਰ ਹੈ ਜਿਸ ਵਿੱਚ ਲੋਕਧਾਰਾ ਦਾ ਸ਼ਾਸਤਰੀ ਨੇਮਾਂ ਅਧੀਨ ਅਧਿਐਨ ਕੀਤਾ ਜਾਂਦਾ ਹੈ।
ਪਰਿਭਾਸ਼ਾ
[ਸੋਧੋ]ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ ਲੋਕਧਾਰਾ ਸ਼ਾਸਤਰ, ਲੋਕਧਾਰਾ ਅਧਿਐਨ ਲਈ, ਵਿਧੀਆਂ ਤੇ ਸਿਧਾਂਤਾਂ ਦਾ ਨਿਰੂਪਣ ਕਰਨ ਵਾਲਾ ਵਿਗਿਆਨ ਹੈ। ਅਸਲ ਵਿੱਚ ਲੋਕਧਾਰਾ ਸ਼ਾਸਤਰ ਲੋਕਧਾਰਾ ਦਾ ਉਹ ਵਿਗਿਆਨਕ ਅਧਿਐਨ ਹੈ ਜਿਸ ਦੁਆਰਾ ਲੋਕਧਾਰਾ ਦੀ ਬਣਤਰ, ਪ੍ਰਕਾਰਜ ਤੇ ਸਾਰਥਿਕਤਾ ਨੂੰ ਸਮਝਣ ਦਾ ਉੱਪਰਾਲਾ ਕੀਤਾ ਜਾਂਦਾ ਹੈ। ਡਾ.ਭੁਪਿੰਦਰ ਸਿੰਘ ਖਹਿਰਾ ਨੇ ਲੋਕਧਾਰਾ ਸ਼ਾਸਤਰ ਲਈ ਤਿੰਨ ਧਾਰਨਾਵਾਂ ਪੇਸ਼ ਕੀਤੀਆਂ ਹਨ ਜੋ ਹੇਠਾਂ ਲਿਖੇ ਅਨੁਸਾਰ ਹਨ: ਜਿਵੇਂ-
ਬਾਹਰਮੁਖਤਾ (Objectivity)
[ਸੋਧੋ]ਲੋਕਧਾਰਾ ਵਿਗਿਆਨ ਬਾਹਰਮੁਖਤਾ ਦੀ ਧਾਰਨਾਂ ਤੇ ਪੂਰਾ ਉਤਰਨਾ ਚਾਹੀਦਾ ਹੈ। ਲੋਕਧਾਰਾ ਦਾ ਘੋਖੀ ਆਪਣੇ ਹੀ ਸਮਾਜ ਅਤੇ ਸਭਿਆਚਾਰ ਦੀਆਂ ਧਾਰਨਾਵਾਂ ਅਤੇ ਪਰੰਪਰਾਵਾਂ ਦਾ ਅਧਿਐਨ ਕਰ ਰਿਹਾ ਹੁੰਦਾ ਹੈ। ਇਸ ਲਈ ਉਸ ਦਾ ਆਪਣੇ ਸਭਿਆਚਰ ਅਤੇ ਲੋਕਧਾਰਾ ਵੱਲ ਉਲਾਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਸ ਦੁਆਰਾ ਕੱਢੇ ਗਏ ਸਿੱਟੇ ਉਲਾਰ ਹੋ ਸਕਦੇ ਹਨ। ਇਸ ਲਈ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਦਾ ਅਧਿਐਨ ਕਰਦੇ ਸਮੇਂ ਉਹਨਾਂ ਭੋਤਿਕ ਅਤੇ ਸਮਾਜਕ ਪਰਸਥਿਤੀਆਂ ਦਾ ਪੁਨਰ ਨਿਰਮਾਣ ਕਰਨਾ ਪੈਦਾ ਹੈ। ਨਿਰਪਖ ਵਿਗਿਆਨ ਇਸ ਲੋੜ ਦੀ ਪੂਰਤੀ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕਧਾਰਾ ਵਿਗਿਆਨ ਦੀ ਬੁਨਿਆਦ ਨਿਰਪਖ ਹੋਵੇ ਅਤੇ ਦਲੀਲ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇ। ਇਸ ਉਸਾਰੇ ਵਿੱਚ ਜਜ਼ਬੇ ਅਤੇ ਭਾਵੁਕਤਾ ਨੂੰ ਕੋਈ ਥਾਂ ਨਹੀਂ। ਇਸ ਲਈ ਲੋਕਧਾਰਾ ਵਿਗਿਆਨ ਨੂੰ ਸਾਹਿਤਕ ਰੂਪਾਂ ਦੇ ਅਨੁਰੂਪ ਨਹੀਂ ਰਖਿਆ ਜਾ ਸਕਦਾ।
ਸਮੁੱਚਤਾ (Totality)
[ਸੋਧੋ]ਲੋਕਧਾਰਾ ਦੀਆਂ ਸਾਰੀਆਂ ਵੰਨਗੀਆਂ ਸੰਸਾਰ ਨਾਲ ਸਬੰਧਤ ਹਨ। ਇਹਨਾਂ ਵੰਨਗੀਆਂ ਦਾ ਸਿਧਾਂਤ ਨਿਰੂਪਣ ਕਰਨ ਲਈ ਇਹਨਾਂ ਦੀ ਬੁਣਤ ਅਤੇ ਸੰਰਚਨਾ ਤੱਕ ਹੀ ਸੀਮਤ ਨਹੀਂ ਹੋਇਆ ਜਾ ਸਕਦਾ। ਲੋਕਧਾਰਾ ਦੀਆਂ ਵੰਨਗੀਆਂ ਸਮੁੱਚੇ ਪ੍ਰਸੰਗ ਵਿੱਚ ਹੀ ਪਰਖੀਆਂ ਜਾ ਸਕਦੀਆਂ ਹਨ। ਇਸ ਲਈ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਦਾ ਅਧਿਐਨ ਕਰਨ ਲਈ ਭੋਤਿਕ ਪ੍ਰਸਥਿਤੀਆਂ ਅਤੇ ਮਨੁਖ ਦੀਆਂ ਵਿਭਿੰਨ ਸਿਰਜਨਾਵਾਂ ਦੇ ਸੰਚਾਰਤ ਰਿਸ਼ਤੇ ਦਾ ਪੁਨਰ ਨਿਰਮਾਣ ਕਰਨ ਦੀ ਲੋੜ ਹੈ। ਇਸ ਲਈ ਵਿਗਿਆਨਕ ਧਾਰਨਾਵਾਂ ਅਤੇ ਸਿਧਾਂਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਵੇਂ ਕਿ ਸਮੁੱਚਤਾ ਤੋਂ ਭਾਵ ਲੋਕਧਾਰਾ ਵਿੱਚ ਕੋਈ ਵੀ ਵੰਨਗੀ ਨੂੰ ਸਮੁੱਚਤਾ ਵਿੱਚ ਦੇਖਣ ਤੋਂ ਭਾਵਕਿ ਵੰਨਗੀ ਨੂੰ ਲੋਕਧਾਰਾ ਨਾਲ ਜੋੜਕੇ ਦੇਖਣਾ ਅਤੇ ਉਸਨੂੰ ਪੂਰਨ ਸਮੁੱਚਤਾ ਵਿੱਚ ਦੇਖਣ ਤੋਂ ਹੀ ਹੈ।
ਸਾਰਥਿਕਤਾ (Relevance)
[ਸੋਧੋ]ਲੋਕਧਾਰਾ ਸ਼ਾਸਤਰ ਦੇ ਅਧਿਐਨ ਦਾ ਅਗਲਾ ਮੁਖ ਤੱਤ ਸਾਰਥਿਕਤਾ ਹੈ। ਲੋਕਧਾਰਾਦੇ ਅਧਿਐਨ ਤੋਂ ਪ੍ਰਾਪਤ ਹੋਏ ਨਤੀਜੇ ਸਾਰਥਕ ਭਾਵ ਅਰਥਪੂਰਨ ਅਤੇ ਸੰਗਠਤ ਹੋਣੇ ਚਾਹੀਦੇ ਹਨ। ਲੋਕਧਾਰਾ ਲੋਕਮਨ ਦੀ ਉਪਜ ਹੈ। ਇਸ ਦੇ ਸੰਚਾਰ ਦੇ ਮਾਧਿਅਮ ਵਖਰੇ-ਵਖਰੇ ਹੋ ਸਕਦੇ ਹਨ। ਲੋਕਧਾਰਾ ਦੀਆਂ ਵੰਨਗੀਆਂ ਦੇ ਕਿਰਿਆਸ਼ੀਲ ਹੋਣ ਦੇ ਬਾਵਜੂਦ ਸਿੱਟੇ ਸਾਰਥਕ ਹੋਣੇ ਚਾਹੀਦੇ ਹਨ। ਜੇਕਰ ਲੋਕਧਾਰਾ ਵਿਗਿਆਨ ਦੀਆਂ ਵਿਧੀਆਂ ਅਤੇ ਸਿਧਾਂਤਾਂ ਦੁਆਰਾ ਪ੍ਰਾਪਤ ਕੀਤੇ ਗਏ ਨਤੀਜੇ ਸਾਰਥਕ ਭਾਵ ਅਰਥਪੂਰਨ ਨਹੀਂ ਤਾਂ ਲੋਕਧਾਰਾ ਵਿਗਿਆਨ ਦੀਆਂ ਧਾਰਨਾਵਾਂ ਵੀ ਠੀਕ ਨਹੀਂ ਹੋ ਸਕਦੀਆਂ।
ਲੋਕਧਾਰ ਦੇ ਅਧਿਐਨਯੋਗ ਪ੍ਰਮੁੱਖ ਪੜਾਅ
[ਸੋਧੋ]ਲੋਕਧਾਰਾ ਦਾ ਅਧਿਐਨ ਕਰਨ ਲਈ ਲੋਕਧਾਰਾ ਸ਼ਾਸਤਰੀਆਂ ਨੇ ਕੁਝ ਪੜਾਅ ਨਿਰਧਾਰਿਤ ਕੀਤੇ ਹਨ। ਜਿਹਨਾਂ ਦੀ ਵਰਤੋਂ ਵਿਧੀਵੱਤ ਰੂਪ ਨਾਲ ਲੋਕਧਾਰਾ ਸ਼ਾਸਤਰ ਦਾ ਵਿਗਿਆਨਕ ਤਰੀਕੇ ਨਾਲ ਅਧਿਐਨ ਕਰਨ ਲਈ ਵਰਤਿਆ ਜਾਂਦਾ ਹੈ। ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਹੇਠਾਂ ਲਿਖੇ ਪੜਾਅ ਮਿਥੇ ਜਾਂਦੇ ਹਨ[1][2]
ਇਕੱਤਰੀਕਰਨ
[ਸੋਧੋ]ਲੋਕਧਾਰਾ ਦੇ ਅਧਿਐਨ ਦਾ ਪਹਿਲਾ ਪੜਾਅ ਸਮਗਰੀ ਦਾ ਇਕਤਰੀਕਰਨ ਕਰਨਾ ਹੁੰਦਾ ਹੈ। ਇਸ ਪੜਾਅ ਦੀ ਵਿਧੀ ਵਿੱਚ ਲੋਕਧਾਰਾ ਦਾ ਖੋਜੀ ਕਿਸੇ ਇੱਕ ਲੋਕਧਾਰਾ ਦਾ ਖੇਤਰ ਚੁਣਦਾ ਹੈ ਫਿਰ ਉਹ ਬਹੁਤ ਹੀ ਸਹਿਜਤਾ ਨਾਲ ਉਥੋਂ ਦੇ ਲੋਕਾਂ ਨਾਲ ਨੇੜੇ ਦੇ ਸਬੰਧ ਅਤੇ ਰਾਬਤਾ ਕਾਇਮ ਕਰਦਾ ਹੈ ਫਿਰ ਉਹ ਉਥੋਂ ਦੀ ਲੋਕਧਾਰਾ ਦੀ ਸਮਗਰੀ ਨੂੰ ਇੱਕਠਾ ਕਰਦਾ ਹੈ।[3] ਇਸ ਵਿੱਚ ਖੋਜੀ ‘ਟੇਪ ਰਿਕਾਰਡ,ਡੀਟਾ ਫ਼ੋਨ ਜਾਂ ਰੀਕਾਰਡ ਕਰਨ ਵਾਲੇ ਕਿਸੇ ਹੋਰ ਜੰਤਰ ਦੀ ਵਰਤੋਂ ਕਰਦਾ ਹੈ। ਇਸ ਤੋਂ ਬਾਅਦ ਉਹ ਸਾਰੀ ਸਮਗਰੀ ਇੱਕਠੀ ਕਰ ਕੇ ਉਸ ਉੱਪਰ ਲਿਖਤੀ ਭਾਸ਼ਾ ਰਾਹੀ ਉਸ ਨੂ ਆਪਣੀ ਲਿਖਤ ਦਾ ਮੁੱਢਲਾ ਕੰਮ ਸਮਝ ਕੇ ਲਿਖਦਾ ਹੈ।
ਵਰਗੀਕਰਨ
[ਸੋਧੋ]ਲੋਕਧਾਰਾ ਦੀ ਸਮਗਰੀ ਦੇ ਅਧਿਐਨ ਦਾ ਦੂਸਰਾ ਮੁਖ ਪੜਾਅ ਇੱਕਠੀ ਕੀਤੀ ਗਈ ਸਮੱਗਰੀ ਦਾ ਵਰਗੀਕਰਨ ਕਰਨਾ ਹੈ। ਇਸ ਪੜਾਅ ਦੌਰਾਨ ਖੋਜੀ ਸਾਰੀ ਇੱਕਠੀ ਕੀਤੀ ਸਮੱਗਰੀ ਦਾ ਵਰਗੀਕਰਨ ਕਰਦਾ ਹੈ। ਉਸ ਸਮੱਗਰੀ ਵਿਚੋਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ ਸਮੱਗਰੀ ਜਿਵੇਂ ਲੋਕ-ਧੰਦੇ, ਲੋਕ-ਕਾਵਿ ਅਤੇ ਲੋਕ-ਕਲਾਵਾਂ ਆਦਿ ਦਾ ਵੱਖ-ਵੱਖ ਰੂਪਾਂ ਵਿੱਚ ਵਰਗੀਕਰਨ ਕਰਦਾ ਹੈ।[4]ਲੋਕਧਾਰਾ ਨੂੰ ਸਮਝਣ ਲਈ ਵਿਦਵਾਨ ਇਸ ਨੂੰ ਚਾਰ ਮੁੱਖ ਭਾਗਾਂ ਵਿਚ ਵੰਡ ਕੇ ਵੇਖਦੇ ਹਨ। ਇਹਨਾਂ ਵਿਚੋਂ ਸਭ ਤੋਂ ਮਹੱਤਵਪੂਰਣ ਤੇ ਮੁੱਢਲਾ ਅੰਗ ਲੋਕ ਸਾਹਿਤ ਹੈ ਲੋਕ ਸਾਹਿਤ ਦੇ ਅੱਗੋਂ ਦੋ ਪ੍ਰੱਮੁਖ ਹਿੱਸੇ ਬਣਦੇ ਹਨ ਪਹਿਲਾ ਲੋਕ ਕਾਵਿ ਤੇ ਦੂਜਾ ਵਾਰਤਕ ਬਿਰਤਾਂਤ ਲੋਕ ਕਾਵਿ ਵਿਚ ਲੋਕ ਗੀਤਾਂ ਤੇ ਆਖਣਾਂ ਮੁਹਾਵਰਿਆਂ ਤੇ ਬੁਝਾਰਤਾਂ ਦੇ ਓਹ ਸਾਰੇ ਰੂਪ ਆ ਜਾਂਦੇ ਹਨ ਜਿਹਨਾਂ ਦਾ ਸੰਬੰਧ ਸ਼ਬਦ ਨਾਲ ਹੁੰਦਾ ਹੈ। ਲੋਕ ਵਾਰਤਕ ਬਿਰਤਾਂਤ ਵਿਚ ਮਿਥਾਂ ਦੰਤ-ਕਥਾਵਾਂ ਤੇ ਲੋਕ ਕਹਾਣੀਆਂ ਦੇ ਸਾਰੇ ਰੂਪ ਆਉਂਦੇ ਹਨ ਜਿਹੜੇ ਸ਼ਾਬਦਿਕ ਬਿਰਤਾਂਤ ਹਨ। ਲੋਕਧਾਰਾ ਦਾ ਦੂਜਾ ਮਹੱਤਵਪੂਰਣ ਅੰਗ ਲੋਕ ਮਨੋਵਿਗਆਨ ਹੈ ਜਿਸ ਵਿਚ ਲੋਕ ਵਿਸ਼ਵਾਸ ਰੁਹ ਰੀਤਾਂ ਲੋਕ ਧਰਮ ਜਾਦੂ ਟੂਣੇ ਅਤੇ ਹੋਰ ਬਹੁਤ ਸਾਰੀ ਓਹ ਸਮੱਗਰੀ ਆਉਂਦੀ ਹੈ ਜਿਸ ਦਾ ਸੰਬੰਧ ਲੋਕ ਮਾਨਸਿਕਤਾ ਨਾਲ ਬਣਦਾ ਹੈ। ਤੀਜੇ ਨੰਬਰ ਉਪਰ ਲੋਕਧਾਰਾ ਦੀ ਵਸਤੂ ਸਮੱਗਰੀ ਆਉਂਦੀ ਹੈ। ਇਸ ਵਿਚ ਸਾਜ ਹਥਿਆਰ ਬਰਤਨ ਅਤੇ ਹੋਰ ਬਹੁਤ ਸਾਰੇ ਸਭਿਆਚਾਰਕ ਸੰਦ ਆਉਂਦੇ ਹਨ। ਲੋਕਧਾਰਾ ਦਾ ਚੌਥਾ ਤੇ ਮਹੱਤਵਪੂਰਨ ਅੰਗ ਲੋਕ ਕਲਾਵਾਂ ਹਨ। ਲੋਕ ਕਲਾਵਾਂ ਵਿਚ ਦਸਤਕਾਰੀ ਸਿਲਾਈ ਕਢਾਈ ਚਿਤਰਕਾਰੀ ਬੁਤਕਾਰੀ ਲੋਕ ਨਾਚ ਲੋਕ ਖੇਡਾਂ ਲੋਕ ਮਨੋਰੰਜਨ ਆਦਿ ਸਭ ਰੂਪ ਆਉਂਦੇ ਹਨ।[5]
ਵਿਸ਼ਲੇਸ਼ਣ ਅਤੇ ਮੁਲਾਂਕਣ
[ਸੋਧੋ]ਸਮਗਰੀ ਦਾ ਇਕਤਰੀਕਰਨ ਅਤੇ ਵਰਗੀਕਰਨ ਕਰਨ ਤੋਂ ਬਾਅਦ ਤੀਸਰਾ ਮੁਖ ਪੜਾਅ ਵਿਸ਼ਲੇਸ਼ਣ ਅਤੇ ਮੁਲਾਂਕਣ ਦਾ ਆਉਂਦਾ ਹੈ।[6]
ਅਧਿਐਨ-ਵਿਧੀਆਂ
[ਸੋਧੋ]ਇਸ ਅਧਿਐਨ ਵਿਧੀ ਦੀਆਂ ਵੱਖ-ਵੱਖ ਵਿਧੀਆਂ ਹੋ ਸਕਦੀਆਂ ਹਨ ਜਿਵੇਂ-
ਇਤਿਹਾਸਿਕ ਭੂਗੋਲਿਕ ਵਿਧੀ
[ਸੋਧੋ]ਇਸ ਵਿਧੀ ਨਾਲ ਸਬੰਧਿਤ ਵਿਦਵਾਨਾਂ ਦਾ ਵਿਚਾਰ ਸੀ ਕਿ ਲੋਕਧਾਰਾ ਨਾਲ ਸਬੰਧਿਤ ਲੋਕ ਸਾਹਿਤ ਤੇ ਇਤਿਹਾਸ ਵਿਚਲੀਆਂ ਦੰਤ ਕਥਾਵਾਂ ਪਹਿਲਾਂ ਕਿਸੇ ਖਾਸ ਸਥਾਨ ਤੇ ਇਤਿਹਾਸ ਵਿਚ ਵਾਪਰੀਆਂ ਹੁੰਦੀਆਂ ਹਨ ਜੋ ਮੌਖਿਕ ਰੂਪ ਵਿਚ ਸਭਿਆਚਾਰਾਂ ਦੀਆਂ ਹੱਦਾਂ ਪਾਰ ਕਰਕੇ ਦੂਰ ਦੂਰ ਤਕ ਫੈਲ ਜਾਂਦੀਆਂ ਹਨ ਤੇ ਭੂਗੋਲਿਕ ਰੰਗਣ ਵਿਚ ਰੰਗੀਆਂ ਜਾਂਦੀਆਂ ਹਨ ਇੰਝ ਮੁਢਲੀਆਂ ਰੂੜੀਆਂ ਨੂੰ ਛੱਡ ਕੇ ਸਾਰੀ ਕਥਾ ਬੇਪਹਿਚਾਨ ਹੋ ਜਾਂਦੀ ਹੈ। ਇਸ ਲਈ ਇਸ ਵਿਧੀ ਨਾਲ ਸਬੰਧਿਤ ਵਿਦਵਾਨਾਂ ਦਾ ਮਤ ਸੀ ਕੇ ਇਸ ਵਿਧੀ ਰਾਹੀਂ ਓਹਨਾਂ ਸਥਾਨਾਂ ਤੇ ਇਤਿਹਾਸਿਕ ਪੜਾਵਾਂ ਦੀ ਪਹਿਚਾਨ ਕੀਤੀ ਜਾਣੀ ਚਾਹੀਦੀ ਹੈ ਜਿਥੇ ਇਹਨਾਂ ਘਟਨਾਵਾਂ ਜਾਂ ਕਥਾਵਾਂ ਦਾ ਜਨਮ ਹੋਇਆ।[7]
ਇਤਿਹਾਸਿਕ ਪੁਨਰ ਸਿਰਜਣਾ ਵਿਧੀ
[ਸੋਧੋ]ਇਸ ਵਿਧੀ ਵਾਲੇ ਵਿਦਵਾਨ ਲੋਕ ਸਾਹਿਤ ਰੂਪਾਂ ਵਿਚੋਂ ਕਿਸੇ ਸਭਿਆਚਾਰ ਦੇ ਇਤਿਹਾਸ ਦੀ ਪੁਨਰ ਸਿਰਜਣਾ ਦਾ ਸੁਝਾਅ ਦਿੰਦੇ ਹਨ ਕਿਓੁਂਕੇ ਓਹਨਾਂ ਦਾ ਵਿਚਾਰ ਹੈ ਕੇ ਸਭਿਆਚਾਰ ਦੀਆਂ ਵੀ ਤੈਹਾਂ ਹੁੰਦੀਆਂ ਹਨ ਜਿਹਨਾਂ ਨੂੰ ਕਿਸੇ ਦੂਜੇ ਸਭਿਆਚਾਰ ਦੇ ਲੋਕਾਂ ਵੱਲੋ ਜਿੱਤਾਂ ਹਾਸਿਲ ਕਰਕੇ ਬਣਾਇਆ ਗਿਆ ਹੁੰਦਾ ਹੈ। ਇਸ ਵਿਚਾਰ ਨੂੰ ਜੇਕਰ ਪੰਜਾਬੀ ਸਭਿਆਚਾਰ ਉਪਰ ਢੁਕਾਅ ਕੇ ਵੇਖਿਆ ਜਾਵੇ ਤਾਂ ਗੱਲ ਸਮਝ ਆ ਜਾਂਦੀ ਹੈ ਕਿ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਲੋਕ ਸਾਹਿਤ ਰੂਪ ਜਾਂ ਵਸਤੂ ਸਮੱਗਰੀ ਤੋਂ ਇਹ ਤੈਹਾਂ ਸਾਫ਼ ਦੇਖੀਆਂ ਜਾ ਸਕਦੀਆਂ ਹਨ। ਜਦ ਅਸੀਂ ਬੋਲਦੇ ਹਾਂ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਤਾਂ ਅਹ੍ਮਿਦ ਸ਼ਾਹ ਦੀਆਂ ਲੁੱਟਾਂ ਦਾ ਇਤਿਹਾਸ ਸਾਫ਼ ਜਾਹਿਰ ਹੁੰਦਾ ਹੈ। [8] ਸਕਦੇ ਹਨ।
ਵਿਚਾਰਧਾਰਤਮਕ ਵਿਧੀ
[ਸੋਧੋ]ਇਸ ਵਿਧੀ ਨਾਲ ਸਬੰਧਿਤ ਵਿਦਵਾਨ ਲੋਕਧਾਰਾ ਰਾਹੀਂ ਆਪਣੀ ਵਿਚਾਰਧਾਰਾ ਨੂੰ ਪ੍ਰਸਾਰਿਤ ਕਰਨ ਦਾ ਸੁ਼ਝਾਅ ਦਿੰਦੇ ਹਨ। ਖਾਸ ਕਰਕੇ ਜਰਮਨ ਦੇ ਵਿਦਵਾਨਾਂ ਨੇ ਇਸ ਵਿਧੀ ਨੂੰ ਅਪਣਾ ਕੇ ਆਪਣੇ ਲੋਕ ਨਾਇਕਾਂ ਨੂੰ ਵਡਿਆਉਣ ਦਾ ਯਤਨ ਕੀਤਾ ਹੈ। ਇਹਨਾਂ ਵਿਦਵਾਨਾਂ ਨੇ ਇਹ ਸੁਝਾ ਵੀ ਦਿਤਾ ਕੇ ਕਿਸੇ ਵਿਚਾਰਧਾਰਾ ਦੇ ਪਰਚਾਰ ਲਈ ਲੋਕਧਾਰਾ ਇਕ ਵਧੀਆ ਮਾਧਿਅਮ ਹੈ।[9]
ਮਨੋਵਿਸ਼ਲੇਸ਼ਣਾਤਮਕ ਵਿਧੀ
[ਸੋਧੋ]ਇਸ ਵਿਧੀ ਵਾਲੇ ਵਿਦਵਾਨ ਲੋਕ ਗੀਤਾਂ ਜਾ ਖਾਸ ਤੌਰ ਤੇ ਲੋਕ ਕਹਾਣੀਆਂ ਵਿਚ ਆਏ ਪਾਤਰਾਂ ਜਾ ਘਟਨਾਵਾਂ ਨੂੰ ਮਨੁੱਖ ਦੀ ਮਾਨਸਿਕਤਾ ਨਾਲ ਜੋੜ ਕੇ ਵੇਖਣ ਦਾ ਯਤਨ ਕਰਦੇ ਹਨ ਓਹਨਾਂ ਅਨੁਸਾਰ ਲੋਕ ਕਹਾਣੀਆਂ ਵਿਚ ਆਏ ਖੂਹ ਟੋਭੇ ਅਸਲ ਵਿਚ ਨਾਰੀ ਦੇ ਹੀ ਗੁਪਤ ਅੰਗਾਂ ਦਾ ਹੀ ਪ੍ਰਤੀਕ ਹਨ ਜੇਕਰ ਨਾਇਕ ਮੱਛੀ ਦੇ ਪੇਟ ਵਿਚ ਜਾਂ ਕਿਸੇ ਗੁਫਾ ਵਿਚ ਛੁਪ ਕੇ ਜਾਨ ਬਚਾਉਂਦਾ ਹੈ ਤਾਂ ਅਸਲ ਵਿਚ ਸਾਡੀ ਮਾਨਸਿਕਤਾ ਵਿਚ ਪਈ ਮਾਂ ਦੇ ਪੇਟ ਵਾਲੀ ਸੁਰਖਿਅਤਾ ਵੱਲ ਹੀ ਇਸ਼ਾਰਾ ਹੈ। ਓਹ ਵਿਦਵਾਨ ਤਾ ਏਥੋਂ ਤਕ ਵੀ ਮੰਨਦੇ ਹਨ ਕੇ ਪਰੀ ਕਹਾਣੀਆਂ ਜਾਂ ਹੋਰ ਬਹੁਤ ਸਾਰੀਆਂ ਲੋਕ ਕਹਾਣੀਆਂ ਅਸਲ ਵਿਚ ਸਾਡੇ ਸੁਪਨਿਆਂ ਵਿਚੋਂ ਉਪਜੀਆਂ ਹੋਈਆਂ ਹਨ ਇੰਝ ਲੋਕਾਂ ਵਲੋਂ ਇਕ ਦੂਜੇ ਨੂੰ ਸੁਣਾਏ ਸੁਪਨੇ ਹੀ ਬਹੁਤ ਸਾਰੀਆਂ ਲੋਕ ਕਹਾਣੀਆਂ ਵਿਚ ਸ਼ਮਿਲ ਹਨ।[10]
ਭਾਸ਼ਾ ਵਿਗਿਆਨਕ ਵਿਧੀ
[ਸੋਧੋ]ਅਜਿਹੀ ਵਿਧੀ ਸਭ ਤੋਂ ਪਹਿਲਾਂ ਰੂਸੀ ਭਾਸ਼ਾ ਵਿਗਆਨੀ ਵਾਲਦੀਮੀਰ ਪ੍ਰੋਪ ਵਲੋਂ ਪਰੀ ਕਹਾਣੀਆਂ ਦੇ ਅਧਿਅੈਨ ਲਈ ੧੯੨੮ ਵਿਚ ਅਪਣਾਈ ਗਈ ਜਿਸ ਵਿਚ ਓਸ ਨੇ ਬਨਸਪਤੀ ਵਿਗਆਨ ਨੂੰ ਨਾਲ ਰਖ ਕੇ ਮਾਰਠਾਲੇਜੀਕਲ ਮਾਡਲ ਬਣਾਇਆ ਜਿਵੇਂ ਬਨਸਪਤੀ ਵਿਗਆਨੀਆਂ ਵਲੋਂ ਫੁੱਲਾਂ ਦੀ ਬਣਤਰ ਨੂੰ ਅਧਾਰ ਬਣਾਕੇ ਸਾਰੀ ਬਨਸਪਤੀ ਨੂੰ ਕੁਝ ਘਰਾਣਿਆਂ ਵਿਚ ਰਖ ਕੇ ਦਰਜਾਬੰਦੀ ਕਰ ਲੈਂਦੇ ਹਨ। ਪ੍ਰੋਪ ਨੇ ਵੀ ਪਰੀ ਕਹਾਣੀਆਂ ਦੇ ਪਰ੍ਕਾਰਜਾ ਨੂੰ ਨਿਖੇੜ ਕੇ ਇਹ ਗੱਲ ਪੱਕੀ ਕੀਤੀ ਕੇ ਪ੍ਰਕਾਰਜ ਹੀ ਕਿਸੇ ਕਹਾਣੀ ਦਾ ਮੁੱਢਲਾ ਤੱਤ ਹੈ ਜਿਹਨਾਂ ਦੀ ਗਿਣਤੀ ਤੇ ਤਰਤੀਬ ਨਿਸ਼ਚਿਤ ਹੁੰਦੀ ਹੈ।[11]
ਥੀਮੈਟਿਕ ਅਧਿਅੈਨ
[ਸੋਧੋ]ਪੰਜਾਬੀ ਲੋਕ ਕਹਾਣੀਆਂ ਅਤੇ ਖਾਸ ਕਰਕੇ ਲੋਕ ਕਹਾਣੀਆਂ ਦੇ ਅਧਿਅੈਨ ਦਾ ਅਗਲਾ ਪੜਾ ਥੀਮੈਟਿਕ ਅਧਿਅੈਨ ਹੈ ਇਸ ਵਿਧੀ ਨਾਲ ਭਾਵੇਂ ਇੱਕ ਦੁੱਕਾ ਕਾਰਜ ਹੀ ਹੋਏ ਹਨ ਪ੍ਰੰਤੂ ਇਹ ਅਧਿਅੈਨ ਬਹੁਤ ਹੀ ਮਹੱਤਵਪੂਰਣ ਹੈ। ਇਹੋ ਜਿਹੇ ਅਧਿਅੈਨ ਹੋਰ ਕਰਨ ਦੀ ਵੀ ਬੜੀ ਲੋੜ ਹੈ।ਇਹੋ ਜਿਹੇ ਅਧਿਅੈਨ ਤੋਂ ਭਾਵ ਇਹ ਹੈ ਕੇ ਓਹਨਾਂ ਪ੍ਰਤਿਕਰਮਾਂ ਦੀ ਖੋਜ ਕਰਨਾ ਜਿਹਨਾਂ ਤੋਂ ਕਿਸੇ ਲੋਕ ਕਹਾਣੀ ਜਾ ਲੋਕਧਾਰਾ ਦੇ ਕਿਸੇ ਹੋਰ ਤੱਤ ਦੀ ਸਰੰਚਨਾ ਬਣੀ ਹੋਵੇ।
ਸਮੱਸਿਆਵਾਂ
[ਸੋਧੋ]ਲੋਕਧਾਰਾ ਸ਼ਾਸਤਰ ਦੀ ਸਿਰਜਣਾ ਇੱਕ ਬਹੁਤ ਹੀ ਔਖਾ ਅਤੇ ਕਠਿਨ ਕਾਰਜ ਹੁੰਦਾਂ ਹੈ। ਮੂਲ ਸਮਸਿਆ ਲੋਕਧਾਰਾ ਦੇ ਤੱਤਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਸਰੂਪ ਤੇ ਪ੍ਰਕਿਰਤੀ ਨੂੰ ਸਮਝਣ ਦੀ ਹੈ। ਡਾ.ਭੁਪਿੰਦਰ ਸਿੰਘ ਖਹਿਰਾ ਲੋਕਧਾਰਾ ਦੇ ਤਿੰਨ ਮੂਲ ਤੱਤ ਸਵੀਕਾਰ ਕਰਦਾ ਹੈ।[12]
- ਲੋਕਮਨ
- ਸਹਿਜ ਸੰਚਾਰ
- ਲੋਕ ਸਭਿਆਚਾਰ
- ਇਹਨਾਂ ਤੱਤਾਂ ਵਿੱਚ ਸਭ ਤੋਂ ਜਿਆਦਾ ਸਮਸਿਆਂ ਲੋਕ ਸਭਿਆਚਾਰ ਦੀ ਵਿਆਖਿਆ ਕਰਨਾ ਅਤੇ ਇਸ ਦੀਆਂ ਸੀਮਾਵਾਂ ਨਿਧਾਰਿਤ ਕਰਨ ਦੀਆਂ ਹਨ। ਹੁਣ ਤੱਕ ਅਜਿਹੀ ਕੋਈ ਵੀ ਵਿਧੀ ਹੋਂਦ ਵਿੱਚ ਨਹੀਂ ਆਈ ਜਿਸਦੀ ਸਹਾਇਤਾ ਨਾਲ ਲੋਕ ਸਭਿਆਚਾਰ ਦੀ ਪਛਾਣ ਕਰ ਕੇ ਲੋਕਮਨ ਦੀ ਤਹਿ ਤੱਕ ਪਹੁੰਚਿਆ ਜਾ ਸਕੇ।
- ਦੂਸਰੀ ਵੱਡੀ ਸਮਸਿਆ ਵਿਸ਼ੇ ਖੇਤਰ ਦੀ ਹੈ। ਲੋਕਧਾਰਾ ਦੇ ਤਿੰਨ ਤੱਤ ਵੱਖ-ਵੱਖ ਵਿਸ਼ਿਆਂ ਦੇ ਕਾਰਜ ਖੇਤਰਾਂ ਤੱਕ ਪਸਰੇ ਹੋਏ ਹਨ ਜਿਵੇਂ-
- ਲੋਕ ਮਨ ਦਾ ਆਧਿਐਨ ਕਰਨ ਲਈ ਮਾਨਵ ਵਿਗਿਆਨ ਦੇ ਸਿਧਾਂਤਾਂ ਦੀ ਜ਼ਰੂਰਤ ਪੈਂਦੀ ਹੈ।
- ਮਨੁਖੀ ਮਨ ਦੀਆਂ ਤਹਿਆਂ ਤੱਕ ਪਹੁੰਚਣ ਲਈ ਮਨੋ-ਵਿਗਿਆਨ ਦੇ ਨਿਯਮ ਸਹਾਈ ਹੋ ਸਕਦੇ ਹਨ।
- ਸਹਿਜ ਸੰਚਾਰ ਦਾ ਅਧਿਐਨ ਭਾਸ਼ਾ-ਵਿਗਿਆਨ ਅਤੇ ਸੰਚਾਰ ਵਿਗਿਆਨ ਦੀਆਂ ਵਿਧੀਆਂ ਦੀ ਸਹਾਇਤਾ ਨਾਲ ਕੀਤਾ ਜਾ ਸਕਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਧਾਰਾ ਸ਼ਾਸਤਰ ਦੀ ਉਸਾਰੀ ਵਿੱਚ ਅਨੇਕ ਸਮੱਸਿਆਵਾਂ ਖੜੀਆਂ ਹਨ। ਇਸ ਦੀ ਉਸਾਰੀ ਦੀਆਂ ਫਿਰ ਵੀ ਸੰਭਾਵਨਾਵਾਂ ਹਨ।
ਪੰਜਾਬੀ ਲੋਕਧਾਰਾ ਸ਼ਾਸਤਰ ਦਾ ਸਰਵੇਖਣ
[ਸੋਧੋ]ਪੰਜਾਬੀ ਲੋਕਧਾਰਾ ਦਾ ਮੁੱਢਲਾ ਕੰਮ ਅੰਗਰੇਜ਼ੀ ਰਾਜ ਸਮੇਂ ਪੱਛਮੀ ਵਿਦਵਾਨਾਂ ਵਲੋਂ ਸ਼ੁਰੂ ਕੀਤਾ ਗਿਆ। ਇਹ ਕੰਮ ਲੋਕਧਾਰਾ ਦੀ ਸਮੱਗਰੀ ਇੱਕਠੀ ਕਰਨ ਤੱਕ ਸੀਮਿਤ ਸੀ, ਪਰ ਇਹ ਪੱਛਮੀ ਵਿਦਵਾਨ ਲੋਕਧਾਰਾ ਦੀ ਮਹੱਤਤਾ ਅਤੇ ਵਿਸ਼ੇ ਤੋਂ ਭਲੀ ਪ੍ਰਕਾਰ ਜਾਣੂ ਸਨ। ਕੈਪਟਨ ਆਰ.ਸੀ.ਟੈਂਪਲ ਪੇਸ਼ੇ ਵਜੋਂ ਫ਼ੋਜੀ ਅਫ਼ਸਰ ਸਨ, ਪਰ ਉਸ ਦੀ ਰੁਚੀ ਲੋਕਧਾਰਾ ਦੀ ਸਮੱਗਰੀ ਇੱਕਠੀ ਕਰਨ ਵਿੱਚ ਸੀ। ਪੰਜਾਬ ਵਿੱਚ ਨਿਯੁਕਤੀ ਦੋਰਾਨ ਉਸ ਨੇ ਪੰਜਾਬ ਦੀਆਂ ਲੋਕ ਗਥਾਵਾਂ (ਅੰਗਰੇਜ਼ੀ ਵਿੱਚ)1885 ਵਿੱਚ ਤਿੰਨ ਜਿਲਦਾਂ ਵਿੱਚ ਸੰਪੂਰਨ ਕੀਤੀਆਂ। ਉਸ ਤੋਂ ਬਾਅਦ ਐਚ.ਏ.ਰੋਜ਼ ਦੁਆਰਾ 1883 ਅਤੇ 1892 ਈ. ਦੀ ਮਰਦਮਸ਼ੁਮਾਰੀ ਤੇ ਅਧਾਰਤ 6 ਪੰਜਾਬੀ ਜਾਤਾਂ ਤੇ ਕਬੀਲਿਆਂ ਦੀ ਗਲੋਸਰੀ ਤਿਆਰ ਕੀਤੀ ਗਈ। ਇਸ ਵਿੱਚ ਪੰਜਾਬ ਦੇ ਲੋਕ-ਧਰਮ, ਰਸਮਾਂ-ਰਿਵਾਜ, ਰਹਿਣ-ਸਹਿਣ ਬਾਰੇ ਕੀਮਤੀ ਸਮੱਗਰੀ ਪੇਸ਼ ਕੀਤੀ ਗਈ। ਦੂਸਰਾ ਦੌਰ ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿੱਚ ਪੰਜਾਬੀ ਲੋਕਧਾਰਾ ਨਾਲ ਸਬੰਧਤ ਤਿਨ ਪੁਸਤਕਾਂ ਹੀ ਮਿਲਦੀਆਂ ਹਨ ਜਿਵੇਂ-
- ਪੰਡਤ ਸ਼ਰਧਾ ਰਾਮ ਫਿਲੋਰੀ ਦੀ ਪੰਜਾਬੀ ਬਾਤ-ਚੀਤ
- ਪੰਡਤ ਸੰਤ ਰਾਮ ਦੀ ‘ਪੰਜਾਬੀ ਦਾ ਗੀਤ’ (ਦੇਵਨਾਗਰੀ)
- ਪੰਡਤ ਰਾਮ ਸ਼ਰਨ ਦਾਸ ਦੀ ‘ਪੰਜਾਬੀ ਦੇ ਗੀਤ’ (ਫ਼ਾਰਸੀ ਲਿਪੀ)
ਇਹਨਾਂ ਸੰਕਲਨਾ ਵਿੱਚ ਵਿਗਿਆਨਕ ਸੂਝ ਦੀ ਅਣਹੋਂਦ ਹੈ। ਸਮੱਗਰੀ ਨੂ ਕੋਈ ਵਿਗਿਆਨਕ ਵਿਧੀਵਤ ਤਰਤੀਬ ਨਹੀਂ ਦਿਤੀ ਗਈ। ਇਹ ਸੰਗ੍ਰਹਿ ਲੋਕਧਾਰਾ ਦੀ ਕੱਚੀ ਸਮੱਗਰੀ ਵਜੋਂ ਪ੍ਰਵਾਨ ਕੀਤੇ ਗਏ ਹਨ। ਇਸ ਦੌਰ ਵਿੱਚ 1936 ਈ. ਵਿੱਚ ਦੇਵਿੰਦਰ ਸਤਿਆਰਥੀ ਨੇ ਗਿੱਧਾ ਪੁਸਤਕ ਪ੍ਰਕਾਸ਼ਿਤ ਕਰਵਾਈ। ਡਾ.ਮਹਿੰਦਰ ਸਿੰਘ ਰੰਧਾਵਾ ਨੇ ‘ਪੰਜਾਬੀ ਦੇ ਲੋਕ ਗੀਤ’ 1955 ਈ. ‘ਪੰਜਾਬੀ ਲੋਕ ਗੀਤ’ 1960 ਈ.ਵਿੱਚ ਪ੍ਰਕਾਸ਼ਿਤ ਕਰਵਾਏ। ਇਸੇ ਸਮੇਂ ਦੋਰਾਨ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ 1960 ਈ. ਵਿੱਚ ਲਿਖੀ ਗਈ। ਇਹ ਪੁਸਤਕ ਆਪਣੇ ਆਪ ਵਿੱਚ ਇੱਕ ਵਿਲਖਣ ਤਜਰਬਾ ਹੈ। ਤੀਸਰਾ ਦੌਰ ਲੋਕਧਾਰਾ ਅਧਿਐਨ ਦਾ ਤੀਸਰਾ ਪੜਾਅ ਜਾਂ ਦੌਰ 1970 ਈ. ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਇਸ ਦੌਰ ਵਿੱਚ ਡਾ.ਕਰਨੈਲ ਸਿੰਘ ਥਿੰਦ ਦੇ ਵਡਮੁਲੇ ਉੱਪਰਾਲੇ ਹਨ,ਇਹਨਾਂ ਨੇ ਨਾ ਸਿਰਫ਼ ਪੰਜਾਬੀ ਲੋਕਧਾਰਾ ਤੇ ਮੁੱਢਲਾ ਵਿਗਿਆਨਕ ਕਾਰਜ ਅਰੰਭ ਕੀਤਾ ਤੇ ਸਮੱਗਰੀ ਤਿਆਰ ਕਰਵਾਈ ਸਗੋਂ ਗੁਰੂ ਨਾਨਕ ਦੇਵ ਯੂਨਿਵਰਸਿਟੀ ਵਿੱਚ ਲੋਕਧਾਰਾ ਦਾ ਮਾਸਟਰ ਆਫ਼ ਪੰਜਾਬੀ ਵਿੱਚ ਲੋਕਧਾਰਾ ਦਾ ਪੇਪਰ ਵੀ ਸ਼ੁਰੂ ਕਰਵਾਇਆ। 'ਡਾ.ਹਰਜੀਤ ਸਿੰਘ ਗਿੱਲ’ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੋਕਧਾਰਾ ਦਾ ਕੰਮ ਆਰੰਭ ਕਰਵਾਇਆ। ਪੰਜਾਬੀ ਯੂਨੀਵਰਸਿਟੀ ਵਿੱਚ ‘ਡਾ.ਨਾਹਰ ਸਿੰਘ’ ਨੇ ਸ਼ਲਾਘਾਯੋਗ ਕੰਮ ਕਰਵਾਇਆ। ਇਸ ਤੋਂ ਇਲਾਵਾ ਡਾ.ਸੋਹਿੰਦਰ ਸਿੰਘ ਬਣਜਾਰਾ ਬੇਦੀ ਨੇ ਵੀ ਇਸ ਖੇਤਰ ਵਿੱਚ ਬਹੁਮੁਲਾ ਕੰਮ ਕੀਤਾ। ਡਾ.ਬੇਦੀ ਦਾ ਕੰਮ ‘ਲੋਕ ਆਖਦੇ ਹਨ’, ‘ਬਾਤਾਂ ਮੁੱਢ ਕਦੀਮ ਦੀਆਂ’ ਅਤੇ ਲੋਕਧਾਰਾ ਨਾਲ ਸਬੰਧਿਤ ਵਿਸ਼ਵ ਕੋਸ਼ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕਰਵਾਏ ਗਏ ਹਨ।
ਸਬੰਧਿਤ ਪੁਸਤਕਾਂ
[ਸੋਧੋ]ਹੇਠ ਲਿਖਿਅਾਂ ਪੁਸਤਾਕਾਂ ਇਸ ਖੇਤਰ ਨਾਲ਼ ਸੰਬੰਧਿਤ ਹਨ, ਜਿਵੇਂ-
- ਸ.ਸ.ਵਣਜਾਰਾ ਬੇਦੀ,ਮੱਧਕਲੀਨ ਪੰਜਾਬੀ ਕਥਾ:ਰੂਪ ਤੇ ਪਰੰਪਰਾ.ਪਰੰਪਰਾ ਪ੍ਰਕਾਸ਼ਨ,ਨਵੀ ਦਿਲੀ.
- ਜਸਵਿੰਦਰ ਸਿੰਘ.ਪੰਜਾਬੀ ਲੋਕ-ਸਾਹਿਤ ਸ਼ਾਸਤਰ.ਪੰਜਾਬੀ ਯੂਨੀਵਰਸਿਟੀ,ਪਟਿਆਲਾ.
- ਨਾਹਰ ਸਿੰਘ,ਲੋਕ-ਕਾਵਿ ਦੀ ਸਿਰਜਨ ਪ੍ਰਕਿਰਿਆ,ਲੋਕਾਇਤ ਪ੍ਰਕਾਸ਼ਨ ਚੰਡੀਗੜ੍ਹ.
- ਜੋਗਿੰਦਰ ਸਿੰਘ ਕੈਰੋਂ ਪੰਜਾਬੀ ਲੋਕ-ਕਹਾਣੀਆਂ ਦਾ ਸੰਰਚਨਾਤਮਕ ਅਧਿਐਨ,ਪੰਜਾਬੀ ਯੂਨੀਵਰਸਿਟੀ,ਪਾਟਿਆਲਾ.
- ਨਵਰਤਨ ਕਪੂਰ,ਪੰਜਾਬ ਦੇ ਲੋਕ ਤਿਉਹਾਰ,ਪੰਜਾਬੀ ਯੂਨੀਵਰਸਿਟੀ,ਪਟਿਆਲਾ.
- ਕਰਨੈਲ ਸਿੰਘ ਥਿੰਦ (ਸੰਪਾ.)ਲੋਕਯਾਨ ਅਧਿਐਨ,ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ.
- ਭੁਪਿੰਦਰ ਸਿੰਘ ਖਹਿਰਾ,ਲੋਕਯਾਨ,ਭਾਸ਼ਾ ਤੇ ਸਭਿਆਚਾਰ,ਪੈਪਸੂ ਬੁੱਕ ਡਿਪੂ,ਪਟਿਆਲਾ,1986,90,98,2004,2013.
- ਦੇਵਿੰਦਰ ਸਤਿਆਰਥੀ,ਗਿੱਧਾ,ਨਵਯੁਗ ਪਬਲਿਸ਼ਰਜ਼,ਦਿੱਲੀ.
- ਸ.ਸ.ਵਣਜਾਰਾ ਬੇਦੀ,ਪੰਜਾਬੀ ਲੋਕਧਾਰਾ ਵਿਸ਼ਵਕੋਸ਼,ਨੈਸ਼ਨਲ ਬੁੱਕ ਸ਼ਾਪ,ਦਿੱਲੀ.
- ਕਰਨਜੀਤ ਸਿੰਘ,ਪੰਜਾਬੀ ਲੋਕਧਾਰਾ ਅਤੇ ਲੋਕ-ਜੀਵਨ,ਨਵਯੁਗ ਪਬਲਿਸ਼ਰਜ਼.
- ਜਗਦੀਸ਼ ਕੌਰ,ਪੰਜਾਬੀ ਲੋਕ ਕਹਾਣੀ:ਵਿਹਾਰ ਸੰਕਲਪ,ਚੇਤਨਾ ਪ੍ਰਕਾਸ਼ਨ,ਲੁਧਿਆਣਾ.
- ਗੁਰਦਿਆਲ ਸਿੰਘ,ਪੰਜਾਬ ਦੇ ਮੇਲੇ ਅਤੇ ਤਿਉਹਾਰ,ਪ੍ਰਕਾਸ਼ਨ ਵਿਭਾਗ,ਭਾਰਤ ਸਰਕਾਰ,ਦਿੱਲੀ.
- ਜੀਤ ਸਿੰਘ ਜੋਸ਼ੀ,ਲੋਕਧਾਰਾ ਤੇ ਪੰਜਾਬੀ ਲੋਕਧਾਰਾ,ਵਾਰਿਸ ਸ਼ਾਹ ਫਾਉਂਡੇਸ਼ਨ,ਅੰਮ੍ਰਿਤਸਰ.2014
- ਰਾਜਵੰਤ ਕੌਰ,ਵਿਆਹ ਦੇ ਲੋਕਗੀਤ:ਵਿਭਿੰਨ ਪਰਿਪੇਖ,ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ,2003.
- ਖੋਜ ਪਤ੍ਰਿਕਾ(ਪੰਜਾਬੀ ਸਭਿਆਚਾਰ ਵਿਸ਼ੇਸ਼ ਅੰਕ-42),ਪੰਜਾਬੀ ਯੂਨੀਵਰਸਿਟੀ,ਪਾਟਿਆਲਾ.
- Allan Dundes, Essays in Folkloristics.
- Bosewell J.R.Reaver, Fundamentals of Folk Literature.
- Richaed M.Darson, Folklore and Folklife.
- H.A.Kraape, The Science of Folklore.
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000013-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000017-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000018-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000019-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001A-QINU`"'</ref>" does not exist.
<ref>
tag defined in <references>
has no name attribute.