ਸਮੱਗਰੀ 'ਤੇ ਜਾਓ

ਖ਼ਾਗ਼ਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਬਲਈ ਖ਼ਾਨ ਮੰਗੋਲ ਸਾਮਰਾਜ ਦਾ ਪੰਜਵਾਂ ਖ਼ਾਗ਼ਾਨ (ਸਰਵੋੱਚ ਖ਼ਾਨ) ਸੀ

ਖ਼ਾਗ਼ਾਨ ਜਾਂ ਖ਼ਾਕ਼ਾਨ (ਮੰਗੋਲ: Хаган, ਫ਼ਾਰਸੀ: خاقان) ਮੰਗੋਲਿਆਈ ਅਤੇ ਤੁਰਕੀ ਭਾਸ਼ਾਵਾਂ ਵਿੱਚ ਸਮਰਾਟ ਦੇ ਬਰਾਬਰ ਦੀ ਇੱਕ ਸ਼ਾਹੀ ਉਪਾਧੀ ਸੀ। ਇਸੇ ਤਰ੍ਹਾਂ ਖ਼ਾਗ਼ਾਨਤ ਇਨ੍ਹਾਂ ਭਾਸ਼ਾਵਾਂ ਵਿੱਚ ਸਾਮਰਾਜ ਲਈ ਸ਼ਬਦ ਸੀ। ਖ਼ਾਗ਼ਾਨ ਨੂੰ ਕਦੇ ਕਦੇ ਖ਼ਾਨਾਂ ਦਾ ਖ਼ਾਨ ਜਾਂ ਖ਼ਾਨ-ਏ-ਖ਼ਾਨਾ ਵੀ ਅਨੁਵਾਦਿਤ ਕੀਤਾ ਜਾਂਦਾ ਹੈ, ਜੋ ਮਹਾਰਾਜ (ਯਾਨੀ ਰਾਜਾਵਾਂ ਦਾ ਰਾਜਾ) ਜਾਂ ਸ਼ਹਨਸ਼ਾਹ (ਯਾਨੀ ਸ਼ਾਹਾਂ ਦਾ ਸ਼ਾਹ) ਦੇ ਬਰਾਬਰ ਹੈ। ਜਦੋਂ ਮੰਗੋਲ ਸਾਮਰਾਜ ਵੱਡਾ ਹੋ ਗਿਆ ਸੀ ਤਾਂ ਉਸਦੇ ਭਿੰਨ ਹਿੱਸੀਆਂ ਨੂੰ ਵੱਖ ਵੱਖ ਖ਼ਾਨਾਂ ਦੇ ਹਵਾਲੇ ਕਰ ਦਿੱਤਾ ਸੀ। ਇਨ੍ਹਾਂ ਸਭ ਖ਼ਾਨਾਂ ਵਿੱਚੋਂ ਸਰਵੋੱਚ ਖ਼ਾਨ ਨੂੰ ਖ਼ਾਗਾਨ ਕਿਹਾ ਜਾਂਦਾ ਸੀ।[1] ਮੰਗੋਲ ਸਾਮਰਾਜ ਦੇ ਟੁੱਟਣ ਅਤੇ ਮੱਧ 14ਵੀਂ ਸਦੀ ਵਿੱਚ ਯੂਆਨ ਰਾਜਵੰਸ਼ ਦੇ ਪਤਨ ਦੇ ਬਾਅਦ, ਮੰਗੋਲਾਂ ਨੂੰ ਇੱਕ ਸਿਆਸੀ ਗੜਬੜ ਵਿੱਚ ਬਦਲ ਦਿੱਤਾ। ਦਯਨ ਖ਼ਾਨ (1464-1517/1543) ਨੂੰ ਇੱਕ ਵਾਰ ਬਾਦਸ਼ਾਹ ਦੇ ਅਧਿਕਾਰ ਦੇ ਦਿੱਤੇ ਗਏ ਸਨ ਅਤੇ ਉਸਨੇ ਥੋੜੇ ਸਮੇਂ ਵਿੱਚ ਹੀ ਮੰਗੋਲੀਆ ਦੇ ਵਾਸੀਆਂ ਵਿੱਚ ਆਪਣਾ ਵੱਕਾਰ ਸਥਾਪਤ ਕਰ ਲਿਆ ਸੀ।

ਮੰਗੋਲ ਸਮਰਾਜ ਦੇ 15 ਖ਼ਾਗ਼ਾਨਾਂ ਵਿੱਚੋਂ 8 ਖ਼ਾਗ਼ਾਨਾਂ ਦੀਆਂ ਤਸਵੀਰਾਂ

ਉਚਾਰਨ

[ਸੋਧੋ]

ਖ਼ਾਗ਼ਾਨ ਵਿੱਚ "ਖ਼ ਅੱਖਰ" ਦੇ ਉਚਾਰਣ ਉੱਤੇ ਧਿਆਨ ਦਿਓ ਕਿਉਂਕਿ ਇਹ ਬਿਨਾਂ ਬਿੰਦੁ (ਨੁਕ਼ਤਾ) ਵਾਲੇ "" ਨਾਲ਼ੋਂ ਜਰਾ ਭਿੰਨ ਹੈ। ਇਸਦਾ ਉਚਾਰਣ "ਖ਼ਰਾਬ" ਅਤੇ "ਖ਼ਰੀਦ" ਦੇ "ਖ਼" ਨਾਲ਼ ਮਿਲਦਾ ਹੈ।

ਇਤਿਹਾਸ

[ਸੋਧੋ]

ਮੰਗੋਲ ਸਾਮਰਾਜ ਦੇ ਮੁਢਲੇ ਖ਼ਾਗ਼ਾਨ ਸਨ: ਚੰਗੇਜ਼ ਖ਼ਾਨ (1206-1227) ਓਗੇਦੇਈ ਖ਼ਾਨ (1229-1241) ਗੁਯੁਕ ਖ਼ਾਨ (1246-1248) ਮੋੰਗਕੀ ਖ਼ਾਨ (1251-1259)

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Muscovy and the Mongols: Cross-Cultural।nfluences on the Steppe Frontier, 1304-1589, Donald Ostrowski, Cambridge University Press, 2002,।SBN 978-0-521-89410-4, ... A khagan, in steppe terms, is a 'super' khan, that is, one who has khans owing him allegiance ...