ਸਮੱਗਰੀ 'ਤੇ ਜਾਓ

ਗੌੜ ਸਾਰੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗ ਧ ਸ੍ਵਰ ਸੰਵਾਦ ਕਰਤ,ਕਲਿਆਨ ਥਾਟ ਸਬ ਮਾਨਤ।

ਦੋ ਮਧ੍ਯਮ ਮ੍ਧਾਯਾਹਨ ਕਾਲ,ਗੌੜ ਸਾਰੰਗ।।

-ਪ੍ਰਚੀਨ ਸੰਗੀਤ ਗ੍ਰੰਥ ਚੰਦ੍ਰਿਕਾ ਸਾਰ

ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਖਜ਼ਾਨੇ 'ਚ ਰਾਗ ਗੌੜ ਸਾਰੰਗ ਇਕ ਬਹੁਰ ਕੀਮਤੀ ਰਤਨ ਹੈ। ਇਹ ਰਾਗ ਬਹੁਤ ਹੀ ਮਹੱਤਵਪੂਰਣ ਰਾਗ ਹੈ।

ਰਾਗ ਗੌੜ ਸਾਰੰਗ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇਕ ਅਜਿਹਾ ਰਾਗ ਹੈ ਜਿਸ ਵਿੱਚ ਪ੍ਰਾਚੀਨ ਸਾਰੰਗ ਅੰਗ ਦੀਆਂ ਗੁਆਚੀਆਂ ਹੋਈਆਂ ਖੂਬੀਆਂ ਦੇਖਣ ਨੂੰ ਮਿਲਦੀਆਂ ਹਨ।

ਇਸ ਰਾਗ ਦੀ ਰਚਨਾ ਕਲਿਆਣ ਥਾਟ ਤੋਂ ਮੰਨੀ ਜਾਂਦੀ ਹੈ।

ਇਹ ਇੱਕ ਬਹੁਤ ਹੀ ਪ੍ਰਚਲਿਤ ਅਤੇ ਮਧੁਰ ਰਾਗ ਹੈ।

ਇਸ ਰਾਗ ਦੀ ਵਿਸ਼ੇਸਤਾ ਇਹ ਹੈ ਕਿ ਇਸ ਦੇ ਅਰੋਹ-ਅਵਰੋਹ 'ਚ ਸਾਰੇ ਸੁਰਾਂ ਦਾ ਇਸਤੇਮਾਲ ਵਕ੍ਰ ਰੂਪ 'ਚ ਕੀਤਾ ਜਾਂਦਾ ਹੈ। ਇਸ ਲਈ ਇਸਦੀ ਜਾਤੀ ਵਕ੍ਰ-ਸੰਪੂਰਨ ਹੈ।

ਸੰਖੇਪ ਜਾਣਕਾਰੀ

[ਸੋਧੋ]
ਥਾਟ ਕਲਿਆਣ
ਸੁਰ ਦੋਂਵੇਂ ਮਧ੍ਯਮ ਤੇ ਬਾਕੀ ਸਾਰੇ ਸੁਰ ਸ਼ੁੱਧ
ਜਾਤੀ ਸਮਪੂਰਣਕ੍सਸ-ਸਮਪੂਰਣ ਵਕ੍ਰ
ਵਾਦੀ ਗੰਧਾਰ
ਸੰਵਾਦੀ ਧੈਵਤ
ਅਰੋਹ ਸ ਗ ਰੇ ਮ ਗ ਧ ਪ ਨੀ ਧ ਸੰ

ਯਾਂ ਫੇਰ ਨੀ(ਮੰਦਰ) ਸ ਗ ਰੇ ਮ ਗ ਪ ਮ(ਤੀਵ੍ਰ) ਧ ਮ(ਤੀਵ੍ਰ) ਪ ਸੰ

ਅਵਰੋਹ ਸੰ ਨੀ ਧ ਪ ਮ(ਤੀਵ੍ਰ) ਪ ਧ ਪ ਗ ਰੇ ਮ ਗ ਪ ਰੇ ਸ

ਯਾਂ ਫੇਰ ਸੰ ਨੀ ਧ ਪ ਮ(ਤੀਵ੍ਰ) ਪ ਮ ਗ ਮ ਗ ਰੇ ਮ ਗ ਪ ਰੇ ਸ

ਠਹਿਰਾਵ ਵਾਲੇ ਸੁਰ ਗ ; ਪ ; ਸੰ -ਸੰ ਪ ਗ
ਮੁਖ ਅੰਗ ਸ ਗ ਰੇ ਮ ਗ ਪ ਰੇ ਸ ਮ ਗ ਪ ; ਧ ਪ ਸੰ ; ਸੰ ਧ ਪ ਮ ਗ ;ਗ ਰੇ ਮ ਗ ਪ ਰੇ ਸ
ਸਮਾਂ ਦਿਨ ਦਾ ਤੀਜਾ ਪਹਿਰ

ਮੱਤਭੇਦ

[ਸੋਧੋ]

ਪ੍ਰਾਚੀਨ ਸੰਗੀਤਕਾਰ ਰਾਗ ਹਮੀਰ,ਕੇਦਾਰ ਅਤੇ ਕਾਮੋਦ ਦੀ ਤਰਾਂ ਰਾਗ ਗੌੜ ਸਾਰੰਗ ਦਾ ਥਾਟ ਬਿਲਾਵਲ ਮੰਨਦੇ ਸਨ ਕਿਓਂਕਿ ਓਹਨਾਂ ਦਾ ਖਿਆਲ ਸੀ ਕਿ ਓਹਨਾਂ ਰਾਗਾਂ ਦੀ ਤਰਾਂ ਇਸ ਵਿਚ ਵੀ ਸ਼ੁੱਧ ਮਧ੍ਯਮ ਦਾ ਇਸਤੇਮਾਲ ਹੁੰਦਾ ਹੈ ਪਰੰਤੂ ਜਦੋਂ ਤੋਂ ਇਸ ਰਾਗ ਵਿੱਚ ਤੀਵ੍ਰ ਮਧ੍ਯਮ ਦਾ ਇਸਤੇਮਾਲ ਹੋਣ ਲੱਗ ਪਿਆ ਤਾਂ ਇਸ ਦਾ ਥਾਟ ਕਲਿਆਣ ਮੰਨਿਆਂ ਜਾਨ ਲੱਗ ਪਿਆ।

ਖਾਸ ਜਾਣਕਾਰੀ

[ਸੋਧੋ]
  • ਰਾਗ ਗੌੜ ਸਾਰੰਗ ਦਿਨ ਦੇ ਤੀਜੇ ਪਹਿਰ 'ਚ ਗਾਇਆ ਜਾਣ ਵਾਲਾ ਇਕ ਬਹੁਤ ਹੀ ਮਿਠ੍ਹਾ ਰਾਗ ਹੈ।
  • ਸਾਰੰਗ ਅੰਗ ਦੇ ਸਾਰੇ ਰਾਗ ਗਾਏ ਜਾਣ ਤੋਂ ਬਾਅਦ ਇਸ ਰਾਗ ਨੂੰ ਗਾਉਣ-ਵਜਾਉਣ ਦਾ ਰਿਵਾਜ ਹੈ।
  • ਰਾਗ ਗੌੜ ਸਾਰੰਗ ਦਾ ਵਾਦੀ ਸੁਰ ਗੰਧਾਰ(ਗ) ਅਤੇ ਸੰਵਾਦੀ ਸੁਰ ਧੈਵਤ (ਧ) ਹੈ ਜਦੋਂ ਕਿ ਰਾਗ ਸਾਰੰਗ 'ਚ ਇਹ ਦੋਂਵੇਂ ਸੁਰ ਵਰਜਿਤ ਹਨ ਪਰੰਤੂ ਰਾਗ ਗੌੜ ਸਾਰੰਗ ਵਿਚ ਲੱਗਣ ਵਾਲੀ ਪ ਅਤੇ ਰੇ ਸੁਰਾਂ ਦੀ ਸੰਗਤੀ ਸਾਰੰਗ ਅੰਗ ਨੂੰ ਦਰਸ਼ਾਉਂਦੀ ਹੈ।
  • ਰਾਗ ਗੌੜ ਸਾਰੰਗ ਦਾ ਸਰੂਪ ਇਸ ਦੇ ਅਰੋਹ ਅਤੇ ਅਵਰੋਹ ਵਿਚ ਲੱਗਣ ਵਾਲੇ ਵਕ੍ਰ ਸੁਰਾਂ ਤੋਂ ਹੀ ਸਪਸ਼ਟ ਹੁੰਦਾ ਹੈ। 'ਗ ਰੇ ਮ ਗ ; ਪ ਰੇ ਸ' ਇਹ ਸੁਰ ਸੰਗਤੀਆਂ ਰਾਗ ਦਾ ਪੂਰਾ ਰੂਪ ਦਰਸ਼ਾ ਦੇਂਦੀਆਂ ਹਨ ਅਤੇ ਇਹ ਸੁਰ ਲਗਭਗ ਇਸ ਰਾਗ ਦੇ ਹਰ ਆਲਾਪ 'ਚ ਲਗਾਏ ਜਾਂਦੇ ਹਨ।
  • ਸ਼ੁੱਧ ਮਧ੍ਯਮ(ਮ) ਇਸ ਰਾਗ ਦਾ ਬਹੁਤ ਹੀ ਮਹੱਤਵਪੂਰਨ ਸੁਰ ਹੈ ਅਤੇ ਆਰੋਹ ਅਵਰੋਹ, ਦੋਵਾਂ 'ਚ ਲਗਦਾ ਹੈ ਪਰ ਇਸ ਤੇ ਠਹਰਿਆ ਨਹੀਂ ਜਾਂਦਾ।ਪੰਚਮ ਅਤੇ ਗੰਧਾਰ ਤੇ ਰੁਕਿਆ ਜਾਂਦਾ ਹੈ।
  • ਦੋਂਵੇਂ ਮਧ੍ਯਮਾਂ ਵਾਲੇ ਰਾਗ ਛਾਇਆਨੱਟ ਰਾਗ ਕੇਦਾਰ ਅਤੇ ਰਾਗ ਕਾਮੋਦ ਦੇ ਪ੍ਰਭਾਵ ਤੋਂ ਬਚਣ ਲਈ ਰਾਗ ਗੌੜ ਸਾਰੰਗ ਦਾ ਅਰੋਹ ਅਤੇ ਅਵਰੋਹ ਵਕ੍ਰ ਸੁਰ ਲਗਾ ਕੇ ਗਾਇਆ-ਵਜਾਇਆ ਜਾਂਦਾ ਹੈ।
  • ਰਾਗ ਗੌੜ ਸਾਰੰਗ ਵਿਚ ਖਿਆਲ,ਤਰਾਨੇ ਅਤੇ ਧ੍ਰੁਪਦ ਗਾਇਆ ਜਾਂਦਾ ਹੈ।

ਵਿਸ਼ੇਸ਼ ਸੁਰ ਸੰਗਤੀਆਂ

[ਸੋਧੋ]
  • ਸ ਗ ਰੇ ਮ ਗ ਪ ਰੇ ਸ
  • ਗ ਰੇ ਮ ਗ
  • ਪ ਨੀ ਧ ਨੀ ਧ ਪ ਮ ਗ
  • ਪ ਪ ਸੰ ਰੇੰ ਸੰ ਧਪ ਮ ਗ
  • ਰੇ ਗ ਰੇ ਮ ਗ
  • ਪ ਰੇ ਸ

ਭਾਰਤੀ ਰਾਸ਼ਟਰੀ ਗੀਤ ਜਨ ਗਣ ਮਨ ਨੂੰ ਰਾਗ ਗੌੜ ਸਾਰੰਗ ਵਿੱਚ ਗਾਇਆ ਜਾਂਦਾ ਹੈ। ਇਹ ਮੰਨੀਆਂ ਜਾਂਦਾ ਹੈ ਕਿ ਭਾਰਤ ਦਾ ਰਾਸ਼ਟਰੀ ਗੀਤ ਰਾਗ ਬਿਲਾਵਲ ਵਿੱਚ ਹੈ, [1] ਪਰ ਅਜਿਹਾ ਨਹੀਂ ਹੈ। ਇੱਕ ਖਾਸ ਸਵਰ ਹੈ ਜੋ ਗੀਤ ਦੇ ਪੂਰੇ ਰਾਗ ਨੂੰ ਬਦਲ ਦਿੰਦਾ ਹੈ। ਰਾਸ਼ਟਰੀ ਗੀਤ ਵਿੱਚ ਮਧਿਆਮਾ ਸਵਰਾ ਤੀਵ੍ਰ ਲਗਦਾ ਹੈ। ਜਦਕਿ ਰਾਗ ਬਿਲਾਵਲੁ ਵਿੱਚ ਸਾਰੇ ਸੁਰ ਸ਼ੁੱਧ ਲਗਦੇ ਹਨ।

ਫਿਲਮੀ ਗੀਤ

[ਸੋਧੋ]
ਗੀਤ ਫਿਲਮ/ਸਾਲ ਸੰਗੀਤਕਾਰ/ਗੀਤਕਾਰ ਗਾਇਕ/ਗਾਇਕਾ
ਵੋ ਦੇਖੇਂ ਤੋ ਉਣਕੀ ਇਨਾਇਤ ਫਨਟੂਸ਼/1956 ਐਸ ਡੀ ਬਰਮਨ/

ਸਾਹਿਰ ਲੁਧਿਆਨਵੀ

ਕਿਸ਼ੋਰ ਕੁਮਾਰ ਅਤੇ ਆਸ਼ਾ ਭੌਂਸਲੇ
ਲੇਹਰੋਂ ਮੈਂ ਝੂਲੋਂ ਸੁਸਾਇਟੀ (1955 ਫਿਲਮ) ਐਸ ਡੀ ਬਰਮਨ/

ਸਾਹਿਰ ਲੁਧਿਆਨਵੀ

ਆਸ਼ਾ ਭੌਂਸਲੇ
ਝੂਲਾ ਝੂਲੋ ਰੇ ਏਕਾਦਸ਼ੀ (1955 ਫਿਲਮ) ਅਵਿਨਾਸ਼ ਵਿਆਸ/

ਪੰਡਿਤ ਬੀ ਸੀ ਮਾਥੁਰ

ਲਤਾ ਮੰਗੇਸ਼ਕਰ
ਰਿਤੁ ਆਇ ਰੀਤੁ ਜਾਏ ਹਮਦਰਦ (1953 ਫਿਲਮ) ਅਨਿਲ ਬਿਸਵਾਸ/

ਪ੍ਰੇਮ ਧਵਨ

ਮੰਨਾ ਡੇ ਅਤੇ ਲਤਾ ਮੰਗੇਸ਼ਕਰ
ਨਾ ਦੀਰ ਦੀਮ ਪਰਦੇਸੀ (1957 ਫਿਲਮ) ਅਨਿਲ ਬਿਸਵਾਸ/

ਪ੍ਰੇਮ ਧਵਨ,ਸਰਦਾਰ ਜਾਫਰੀ

ਲਤਾ ਮੰਗੇਸ਼ਕਰ
ਕੁਛ ਔਰ ਜ਼ਮਾਨਾ ਛੋਟੇ ਛੋਟੇ ਬਾਤੇੰ/

1965

ਅਨਿਲ ਬਿਸਵਾਸ/

ਸ਼ੈਲੇਂਦਰ

ਮੀਨਾ ਕਪੂਰ
ਅੱਲ੍ਹਾ ਤੇਰੋ ਨਾਮ ਹਮ ਦੋਨੋ (1961 ਫਿਲਮ) ਜੈਦੇਵ/ਸਾਹਿਰ ਲੁਧਿਆਨਵੀ ਲਤਾ ਮੰਗੇਸ਼ਕਰ ਅਤੇ ਕੋਰਸ
ਦੇਖੋ ਜਾਦੂ ਭਰੇ ਮੋਰ ਨੈਨਾ ॥ ਆਸਮਾਨ (1952 ਫਿਲਮ) ਓਪੀ ਨੈਯਰ/

ਪ੍ਰੇਮ ਧਵਨ

ਗੀਤਾ ਦੱਤ

ਫਿਲਮੀ ਗੀਤ

[ਸੋਧੋ]
ਗੀਤ ਮੂਵੀ ਕੰਪੋਜ਼ਰ ਕਲਾਕਾਰ
ਵੋ ਦੇਖੇਂ ਤੋ ਅਣਕੀ ਇਨਾਇਤ ਫਨਟੂਸ਼ ਐਸ ਡੀ ਬਰਮਨ ਕਿਸ਼ੋਰ ਕੁਮਾਰ ਅਤੇ ਆਸ਼ਾ ਭੌਂਸਲੇ
ਲੇਹਰੋਂ ਮੈਂ ਝੂਲੋਂ ਸੁਸਾਇਟੀ (1955 ਫਿਲਮ) ਐਸ ਡੀ ਬਰਮਨ ਆਸ਼ਾ ਭੌਂਸਲੇ
ਝੂਲਾ ਝੂਲੋ ਰੇ ਏਕਾਦਸ਼ੀ (1955 ਫਿਲਮ) ਅਵਿਨਾਸ਼ ਵਿਆਸ ਲਤਾ ਮੰਗੇਸ਼ਕਰ
ਰਿਤੁ ਆਇ ਰੀਤੁ ਜਾਏ ਹਮਦਰਦ (1953 ਫਿਲਮ) ਅਨਿਲ ਬਿਸਵਾਸ (ਸੰਗੀਤਕਾਰ) ਮੰਨਾ ਡੇ ਅਤੇ ਲਤਾ ਮੰਗੇਸ਼ਕਰ
ਨਾ ਦੀਰ ਦੀਮ ਪਰਦੇਸੀ (1957 ਫਿਲਮ) ਅਨਿਲ ਬਿਸਵਾਸ (ਸੰਗੀਤਕਾਰ) ਲਤਾ ਮੰਗੇਸ਼ਕਰ
ਕੁਛ ਔਰ ਜ਼ਮਾਨਾ ਛੋਟੇ ਛੋਟੇ ਬਾਟੇਂ ਅਨਿਲ ਬਿਸਵਾਸ (ਸੰਗੀਤਕਾਰ) ਮੀਨਾ ਕਪੂਰ
ਅੱਲ੍ਹਾ ਤੇਰੋ ਨਾਮ ਹਮ ਦੋਨੋ (1961 ਫਿਲਮ) ਜੈਦੇਵ ਲਤਾ ਮੰਗੇਸ਼ਕਰ ਅਤੇ ਕੋਰਸ
ਦੇਖੋ ਜਗੁ ਭਰੇ ਮੋਰ ਨੈਨਾ ॥ ਆਸਮਾਨ (1952 ਫਿਲਮ) ਓਪੀ ਨਈਅਰ ਗੀਤਾ ਦੱਤ
  1. "Lesser known facts on Jana Gana Mana, India's National Anthem".