ਸਮੱਗਰੀ 'ਤੇ ਜਾਓ

ਸ਼ਿਵਰੰਜਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਸ਼ਿਵਰੰਜਨੀ ਪੰਜਕੋਣੀ ਰਾਗ ਹੈ ਮਤਲਬ ਇਸ ਰਾਗ ਵਿਚ ਪੰਜ ਸੁਰ ਲਗਦੇ ਹਨ।

ਸੰਖੇਪ ਜਾਣਕਾਰੀ

[ਸੋਧੋ]
ਥਾਟ ਕਾਫੀ
ਸੁਰ ਮਧ੍ਯਮ(ਮ) ਅਤੇ ਨਿਸ਼ਾਦ(ਨੀ) ਵਰਜਤ ਤੇ ਗੰਧਾਰ(ਗ) ਕੋਮਲ ਅਤੇ ਬਾਕੀ ਸਾਰੇ ਸੁਰ ਸ਼ੁੱਧ
ਜਾਤੀ ਔਡਵ-ਔਡਵ
ਵਾਦੀ ਪੰਚਮ (ਪ)
ਸੰਵਾਦੀ ਸ਼ਡਜ (ਸ)
ਅਰੋਹ ਸ ਰੇ ਪ ਧ ਸੰ
ਅਵਰੋਹ ਸੰ ਧ ਪ ਰੇ ਸ
ਮੁੱਖ ਅੰਗ ਰੇ ਪ ; ਧ ਪ ਰੇ ; ਸ ਰੇ ਧ ਸ
ਠਹਿਰਾਵ ਵਾਲੇ

ਸੁਰ

ਪ ; ਸ - ਸ ; ਪ
ਸਮਾਂ ਅੱਧੀ ਰਾਤ

ਦੰਤਕਥਾ

[ਸੋਧੋ]

ਰਾਗ ਸ਼ਿਵਰੰਜਨੀ ਬਾਰੇ ਇਕ ਕਥਾ ਸੁਣਨ ਨੂੰ ਮਿਲਦੀ ਹੈ ਕਿ ਭਗਵਾਨ ਸ਼ਿਵ ਸ਼ੰਕਰ ਦੇ ਮਨੋਰੰਜਨ ਲਈ ਸਾਧੂ ਸੰਤਾਂ ਨੇ ਜੋ ਰਾਗ ਰਚਿਆ ਸੀ ਉਸ ਨੂੰ ਰਾਗ ਸ਼ਿਵਰੰਜਨੀ ਦਾ ਨਾਂ ਦਿੱਤਾ ਗਿਆ ਸੀ।

ਰਾਗ ਸ਼ਿਵਰੰਜਨੀ ਦੀ ਖਾਸਿਅਤ

[ਸੋਧੋ]

ਰਾਗ ਸ਼ਿਵਰੰਜਨੀ ਬਹੁਤ ਹੀ ਮਿਠ੍ਹਾ ਰਾਗ ਹੈ।ਇਸ ਵਿਚ ਸਿਰਫ ਪੰਜ ਸੁਰ ਲਗਦੇ ਹਨ ਪਰ ਪੰਜਾਂ ਸੁਰਾਂ ਦਾ ਚਲਣ ਇੰਨਾਂ ਮਧੁਰ ਹੁੰਦਾ ਹੈ ਕਿ ਇਸ ਰਾਗ ਨੂੰ ਸੁਣਦੇ ਵਕ਼ਤ ਮਨ ਰੰਜਕਤਾ ਨਾਲ ਭਰ ਉਠਦਾ ਹੈ ਅਤੇ ਇਕ ਖਾਸ ਤਰਾਂ ਦਾ ਅਧਿਆਤਮਕ ਸੁਖ ਦਾ ਏਹਸਾਸ ਹੁੰਦਾ ਹੈ।

ਰਾਗ ਸ਼ਿਵਰੰਜਨੀ 'ਚ ਬਹੁਤ ਹੀ ਮਧੁਰ ਰਚਨਾਵਾਂ ਸੁਣਨ ਨੂੰ ਮਿਲਦੀਆਂ ਹਨ।

ਰਾਗ ਸ਼ਿਵਰੰਜਨੀ ਵਿਚ ਰਾਗ ਭੂਪਾਲੀ ਦੀ ਤਰਾਂ ਪੰਜ ਸੁਰ ਲਗਦੇ ਹਨ। ਰਾਗ ਭੂਪਾਲੀ ਜੋ ਕਿ ਕਲਿਆਣ ਥਾਟ ਦਾ ਰਾਗ ਹੈ ਵਿਚ ਮਧ੍ਯਮ(ਮ) ਅਤੇ ਨਿਸ਼ਾਦ(ਨੀ) ਵਰਜਤ ਹਨ ਅਤੇ ਸ ਰੇ ਗ ਪ ਧ ਸੰ ਸੁਰ ਲਗਦੇ ਹਨ। ਰਾਗ ਸ਼ਿਵਰੰਜਨੀ ਵਿਚ ਵੀ ਮਧ੍ਯਮ(ਮ) ਅਤੇ ਨਿਸ਼ਾਦ(ਨੀ) ਵਰਜਤ ਹਨ ਅਤੇ ਸ ਰੇ ਗ ਪ ਧ ਸੰ ਸੁਰ ਲਗਦੇ ਹਨ।ਪਰ ਰਾਗ ਭੂਪਾਲੀ ਵਿਚ ਗੰਧਾਰ (ਗ) ਸ਼ੁੱਧ ਲਗਦਾ ਹੈ ਜਦਕਿ ਰਾਗ ਸ਼ਿਵਰੰਜਨੀ ਵਿਚ ਗੰਧਾਰ (ਗ) ਕੋਮਲ ਲਗਦਾ ਹੈ।

ਹੇਠਾਂ ਦਿੱਤੀਆਂ ਸੁਰ ਸੰਗਤੀਆਂ ਰਾਗ ਸ਼ਿਵਰੰਜਨੀ ਦਾ ਸਰੂਪ ਦ੍ਰ੍ਸ਼ਾਂਦੀਆਂ ਹਨ।

ਸ ਰੇ ਪ ; ਧ ਪ ਰੇ ; ਸ ਰੇ, ਧ(ਮੰਦਰ) ਸ ;ਰੇ ਪ ਧ ਪ ਧ ਸੰ ; ਧ ਸੰ ਧ ਪ ਰੇ ; ਪ ਧ ਪ ਰੇ ; ਰੇ ਸ ਰੇ ਧ(ਤੀਵ੍ਰ) ਸ


ਫਿਲਮੀ ਗੀਤ

[ਸੋਧੋ]
ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਆਵਾਜ਼ ਦੇ ਕੇ ਹਮੇਂ

ਤੁਮ ਬੁਲਾਓ

ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਮੁੰਹਮਦ ਰਫੀ/

ਲਤਾ ਮੰਗੇਸ਼ਕਰ

ਪ੍ਰੋਫ਼ੇਸਰ/

1962

ਬਹਾਰੋ ਫੂਲ ਬਰਸਾਓ ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਮੁੰਹਮਦ ਰਫੀ ਸੂਰਜ/1966
ਭੀਗਾ ਭੀਗਾ ਮੌਸਮ ਆਇਆ ਉਸ਼ਾ ਖੰਨਾ/

ਇੰਦੀਵਰ

ਹੇਮ ਲਤਾ ਭਿਆਨਕ/1979
ਦਿਲ ਕੇ ਝਰੋਂਖੇੰ ਮੇਂ ਤੁਝਕੋ ਬਿਠਾ ਕਰ ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਮੁੰਹਮਦ ਰਫੀ ਬ੍ਰਹਮਚਾਰੀ/1968
ਜਾਣੇ ਕਹਾਂ ਗਏ ਵੋ ਦਿਨ ਸ਼ੰਕਰ ਜੈਕਿਸ਼ਨ/

ਹਸਰਤ ਜੈਪੁਰੀ

ਮੁਕੇਸ਼ ਮੇਰਾ ਨਾਮ ਜੋਕਰ/1970
ਕਹੀੰ ਦੀਪ ਜਲੇ ਕਹੀੰ ਦਿਲ ਹੇਮੰਤ ਕੁਮਾਰ/

ਸ਼ਕੀਲ ਬਦਾਯੁਨੀ

ਲਤਾ ਮੰਗੇਸ਼ਕਰ ਬੀਸ ਸਾਲ ਬਾਅਦ/

1962

ਕਈ ਸਦਿਓਂ ਸੇ ਕਈ ਜਨਮੋਂ ਸੇ ਬ੍ਰਿਜ ਭੂਸ਼ਣ/ਨਕ਼ਸ਼ ਲਾਯਲਪੁਰੀ ਮੁਕੇਸ਼ ਮਿਲਾਪ/1972
ਖ਼ਬਰ ਮੇਰੀ ਨਾ ਲੀਨੀ ਰੇ ਬਹੁਤ ਦਿਨ ਬੀਤੇ ਲਕਸ਼ਮੀਕਾੰਤ ਪਿਆਰੇ ਲਾਲ/

ਭਰਤ ਵਿਆਸ

ਲਤਾ ਮੰਗੇਸ਼ਕਰ ਸੰਤ ਗਿਆਨੇਸ਼ਵਰ/

1964

ਲਾਗੇ ਨਾ ਮੋਰਾ ਜਿਯਾ ਰਵੀ/ਸ਼ਕੀਲ ਬਦਾਯੁਨੀ ਲਤਾ ਮੰਗੇਸ਼ਕਰ ਘੂੰਘਟ/1960
ਮੇਰੇ ਨੈਣਾ ਸਾਵਨ ਭਾਦੋਂ ਆਰ ਡੀ ਬਰਮਨ/

ਆਨੰਦ ਬਕਸ਼ੀ

ਕਿਸ਼ੋਰ ਕੁਮਾਰ/ ਲਤਾ ਮੰਗੇਸ਼ਕਰ ਮੇਹਬੂਬਾ/1976
ਮੇਰੀ ਲਾਜ ਰਖੋ ਗਿਰਧਾਰੀ ਸੁਧੀਰ ਫੜਕੇ/

ਪੰਡਿਤ ਨਰੇਂਦਰ ਸ਼ਰਮਾ

ਲਤਾ ਮੰਗੇਸ਼ਕਰ ਭਾਭੀ ਕਿ ਚੂੜੀਆਂ/

1961

ਓ ਮੇਰੇ ਸਨਮ ਓ ਮੇਰੇ ਸਨਮ ਸ਼ੰਕਰ ਜੈਕਿਸ਼ਨ/

ਸ਼ੈਲੇਂਦਰ

ਮੁਕੇਸ਼/ਲਤਾ ਮੰਗੇਸ਼ਕਰ ਸੰਗਮ/1964
ਪਿਆ ਮਿਲਣ ਕਿ ਆਸ ਰੇ ਏਸ ਏਨ ਤ੍ਰਿਪਾਠੀ/

ਬੀ ਡੀ ਮਿਸ਼੍ਰਾ

ਲਤਾ ਮੰਗੇਸ਼ਕਰ ਪਿਆ ਮਿਲਣ ਕਿ ਆਸ/1961
ਰੰਗ ਔਰ ਨੂਰ ਕਿ ਬਾਰਾਤ ਕਿਸੇ ਪੇਸ਼ ਕਰੂੰ ਮਦਨ ਮੋਹਨ/

ਸਾਹਿਰ ਲੁਧਿਆਨਵੀ

ਮੁੰਹਮਦ ਰਫੀ ਗਜ਼ਲ/1964
ਰਿਮਝਿਮ ਕੇ ਗੀਤ ਸਾਵਨ ਗਾਏ ਲਕਸ਼ਮੀ ਕਾੰਤ ਪਿਆਰੇਲਾਲ/

ਆਨੰਦ ਬਕਸ਼ੀ

ਮੁੰਹਮਦ ਰਫੀ/

ਲਤਾ ਮੰਗੇਸ਼ਕਰ

ਅਨਜਾਨਾ/1969
ਸੰਸਾਰ ਹੈ ਇਕ ਨਦਿਆ ਸੋਨਿਕ ਓਮੀ/

ਅਭਿਲਾਸ਼

ਮੁਕੇਸ਼/ਆਸ਼ਾ ਭੋੰਸਲੇ ਰਫਤਾਰ/1975
ਤੇਰੇ ਮੇਰੇ ਬੀਚ ਮੇਂ ਕੈਸਾ ਹੈ ਯੇਹ ਬੰਧਨ ਅਨਜਾਨਾ ਲਕਸ਼ਮੀ ਕਾੰਤ ਪਿਆਰੇਲਾਲ/

ਆਨੰਦ ਬਕਸ਼ੀ

ਏਸ ਪੀ ਬਾਲਾ ਸੁਬ੍ਰਮਣ੍ਯਮ/ਲਤਾ ਮੰਗੇਸ਼ਕਰ ਏਕ ਦੂਜੇ ਕੇ ਲੀਏ/

1981

ਤੁਮ ਸੇ ਮਿਲ ਕੇ ਨਾ ਜਾਣੇ ਕਿਓਂ ਲਕਸ਼ਮੀ ਕਾੰਤ ਪਿਆਰੇਲਾਲ/

ਏਸ ਏਚ ਬਿਹਾਰੀ

ਸ਼ੱਬੀਰ ਕੁਮਾਰ ਪਿਆਰ ਝੁਕਤਾ ਨਹੀਂ/1985

   ਸ਼ਿਵਰੰਜਨੀ ਜਾਂ ਸ਼ਿਵਰੰਜਨੀ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਵਰਤਿਆ ਜਾਣ ਵਾਲਾ ਇੱਕ ਸੰਗੀਤਕ ਪੈਮਾਨਾ ਹੈ। ਦੋ ਪੈਮਾਨੇ ਹਨ, ਇੱਕ ਹਿੰਦੁਸਤਾਨੀ ਸੰਗੀਤ ਵਿੱਚ ਅਤੇ ਇੱਕ ਕਰਨਾਟਕ ਸੰਗੀਤ ਵਿੱਚ। ਹਿੰਦੁਸਤਾਨੀ ਰਾਗ ਇੱਕ ਪੈਂਟਾਟੋਨਿਕ ਪੈਮਾਨਾ ਹੈ, ਜਿਵੇਂ ਕਿ ਕਾਰਨਾਟਿਕ ਪੈਮਾਨੇ ਨੂੰ ਔਡਵ-ਔਦਵ ( ਔਦਵ ਦਾ ਅਰਥ '5') ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਨਤੀਜੇ ਵਜੋਂ ਅਰੋਹਨਾਮ ਵਿੱਚ 5 ਅਤੇ ਅਵਰੋਹਣਮ ਵਿੱਚ 5 ਨੋਟ ਹਨ।

ਹਿੰਦੁਸਤਾਨੀ ਪੈਮਾਨਾ

[ਸੋਧੋ]

ਹਿੰਦੁਸਤਾਨੀ ਰਾਗ ਸ਼ਿਵਰੰਜਨੀ ਪੈਮਾਨੇ ਦੇ ਵਰਗੀਕਰਨ ਦੇ ਲਿਹਾਜ਼ ਨਾਲ ਕਾਫੀ ਥਾਟ ਨਾਲ ਸਬੰਧਤ ਹੈ। [1] ਇਸਦੀ ਬਣਤਰ ਇਸ ਪ੍ਰਕਾਰ ਹੈ:

ਸ਼ੁੱਧ ਗੰਧਾਰ (ਜੀ) ਦੀ ਥਾਂ ਕੋਮਲ (ਨਰਮ) ਗੰਧਾਰ (ਜੀ) ਇਸ ਰਾਗ ਅਤੇ ਭੂਪ ਦੇ ਵਿਸ਼ਵ ਸੰਗੀਤਕ ਪੈਮਾਨੇ ਵਿਚ ਅੰਤਰ ਹੈ।

ਹਵਾਲੇ

[ਸੋਧੋ]
  1. Raganidhi by P. Subba Rao, Pub. 1964, The Music Academy of Madras